ਅੜਿਲ
ਭੂਤ ਸਬਦ ਕੌ ਭਾਖਿ ਬਹੁਰਿ ਅਰਿ ਭਾਖੀਐ।
ਸਭ ਅਸਿ ਜੂ ਕੇ ਨਾਮ ਜਾਨ ਜੀਅ ਰਾਖੀਐ
ਨਾਮ ਮਿਗਨ ਸਭ ਕਹਿ ਧਨੁਸਰ ਉਚਾਰੀਐ।
ਹੋ ਸਭ ਖੰਡੇ ਕੇ ਨਾਮ ਸਤਿ ਜੀਅ ਧਾਰੀਐ। ੩੭।
ਦੋਹਰਾ
ਪ੍ਰਿਥਮ ਨਾਮ ਜਮ ਕੋ ਉਚਰਿ ਬਹੁਰੋ ਰਦਨ ਉਚਾਰਿ।
ਸਕਲ ਨਾਮ ਜਮਦਾੜ ਕੇ ਲੀਜਹੁ ਸੁ ਕਬਿ ਸੁਧਾਰਿ। ੩੮॥
ਉਦਰ ਸਬਦ ਪ੍ਰਿਥਮੈ ਕਹੋ ਪੁਨਿ ਅਰਿ ਸਬਦ ਉਚਾਰ।
ਨਾਮ ਸਭੈ ਜਮਦਾੜ ਕੇ ਲੀਜਹੁ ਸੁ ਕਬਿ ਬਿਚਾਰ। ੩੯॥
ਮ੍ਰਿਗ ਗ੍ਰੀਵਾ ਸਿਰ ਅਰਿ ਉਚਰਿ ਪੁਨਿ ਅਸਿ ਸਬਦ ਉਚਾਰ।
ਸਭੈ ਨਾਮ ਸ੍ਰੀ ਖੜਗ ਕੇ ਲੀਜੋ ਹ੍ਰਿਦੈ ਬਿਚਾਰਿ। ੪01
ਕਰੀ ਕਰਾਂਤਕ ਕਸਟ ਰਿਪੁ ਕਾਲਾਯੁਧ ਕਰਵਾਰਿ।
ਕਰਾਚੋਲ ਕ੍ਰਿਪਾਨ ਕੇ ਲੀਜਹੁ ਨਾਮ ਸੁਧਾਰ। ੪੧॥
ਹਸਤਿ ਕਰੀ ਕਰ ਪ੍ਰਿਥਮ ਕਹਿ ਪੁਨਿ ਅਰਿ ਸਬਦ ਸੁਨਾਇ।
ਸਸਤ੍ਰ ਰਾਜ ਕੇ ਨਾਮ ਸਬ ਮੋਰੀ ਕਰਹੁ ਸਹਾਇ। ੪੨।
ਸਿਰੀ ਸਰੋਹੀ ਸੇਰਸਮ ਜਾ ਸਮ ਅਉਰਨ ਕੋਇ।
ਤੇਗ ਜਾਪੁ ਤੁਮਹੂੰ ਜਪੋ ਭਲੋ ਤੁਹਾਰੋ ਹੋਇ। ੪੩।
ਖਗ ਮ੍ਰਿਗ ਜਛ ਭੁਜੰਗ ਗਨ ਏ ਪਦ ਪ੍ਰਿਥਮ ਉਚਾਰਿ।
ਫੁਨਿ ਅਰਿ ਸਬਦ ਉਚਾਰੀਐ ਜਾਨ ਤਿਸੈ ਤਰਵਾਰਿ। ੪੪॥
ਹਲਬਿ ਜੁਨਬੀ ਮਗਰਬੀ ਮਿਸਰੀ ਊਨਾ ਨਾਮ।
ਸੈਫ ਸਰੋਹੀ ਸਸਤ੍ਰਪਤਿ ਜਿਯੋ ਰੂਮ ਅਰੁ ਸਾਮ। ੪੫॥
ਕਤੀ ਯਾਮਾਨੀ ਹਿੰਦਵੀ ਸਭ ਸਸਤ੍ਰ ਕੇ ਨਾਥ।
ਲਏ ਭਗਉਤੀ ਨਿਕਸ ਹੈ ਆਪ ਕਲੰਕੀ ਹਾਥਿ। ੪੬।
ਪ੍ਰਿਥਮ ਸਕਤਿ ਪਦ ਉਚਰਿ ਕੈ ਪੁਨਿ ਕਹੁ ਸਕਤਿ ਬਿਸੇਖ।
ਨਾਮ ਸੈਹਥੀ ਕੇ ਸਕਲ ਨਿਕਸਤ੍ਰੁ ਜਾਹਿ ਅਨੇਕ। ੪੭॥
ਪ੍ਰਿਥਮ ਸੁਭਟ ਪਦ ਉਚਰਿ ਕੈ ਬਹੁਰਿ ਸਬਦ ਅਰਿ ਦੇਹੁ।
ਨਾਮ ਸੈਹਥੀ ਕੇ ਸਭੈ ਸਮਝਿ ਚਤੁਰ ਚਿਤ ਲੇਹੁ। ੪੮।
ਪ੍ਰਿਥਮ ਭਾਖ ਸੰਨਾਹ ਪਦੁ ਪੁਨਿ ਰਿਪੁ ਸਬਦ ਉਚਾਰਿ।
ਨਾਮ ਸੈਹਥੀ ਕੇ ਸਕਲ ਚਤੁਰ ਚਿਤ ਨਿਜ ਧਾਰਿ। ੪੯॥
ਉਚਰਿ ਕੁੰਭ ਪ੍ਰਿਥਮੈ ਸਬਦ ਪੁਨਿ ਅਰਿ ਸਬਦ ਕਹੇ।
ਨਾਮ ਸੈਹਥੀ ਕੇ ਸਭੈ ਚਿਤ ਮਹਿ ਚਤੁਰ ਲਹੋ। ੫੦॥
ਤਨੁ ਤ੍ਰਾਨ ਪਦ ਪ੍ਰਿਥਮ ਕਹਿ ਪੁਨਿ ਅਰਿ ਸਬਦ ਬਖਾਨ।
ਨਾਮ ਸੈਹਥੀ ਕੇ ਸਭੈ ਰੁਚਿਰ ਚਤੁਰ ਚਿਤ ਜਾਨ। ੫੧॥
ਅੜਿਲ
(ਪਹਿਲਾਂ) 'ਭੂਤ' ਸ਼ਬਦ ਕਹਿ ਕੇ, ਫਿਰ 'ਅਰਿ' (ਸ਼ਬਦ) ਬੋਲਿਆ ਜਾਏ। ਇਹ ਸਾਰੇ ਨਾਂ 'ਅਸਿ ਜੂ' (ਤਲਵਾਰ) ਦੇ ਹੋ ਜਾਣ ਕਰ ਕੇ ਹਿਰਦੇ ਵਿਚ ਰਖੋ। ਸਾਰੇ 'ਮਿਗਨ' (ਹਿਰਨ) ਨਾਂ ਕਹਿ ਕੇ (ਫਿਰ) ‘ਧਨੁਸਰ (ਪ੍ਰਸੁ ] ਵਿਨਾਸ਼ ਕਰਨ ਵਾਲਾ) ਕਿਹਾ ਜਾਏ। (ਤਾਂ ਇਹ) ਸਾਰੇ ਖੰਡੇ ਦੇ ਨਾਮ ਹੋ ਜਾਣਗੇ। (ਇਹ ਗੱਲ) ਮਨ ਵਿਚ ਸਚ ਕਰ ਕੇ ਮੰਨ ਲਵੋ।੩੭।
ਦੋਹਰਾ
ਪਹਿਲਾਂ 'ਜਮ' ਦਾ ਨਾਮ ਕਹਿ ਕੇ, ਫਿਰ 'ਰਦਨ' (ਦੰਦ) (ਸ਼ਬਦ) ਉਚਾਰ ਦਿਓ। (ਇਹ) ਸਾਰੇ 'ਨਾਮ' 'ਜਮਦਾੜ੍ਹ (ਦੇ ਹੋ ਜਾਣਗੇ)। ਕਵੀ ਜਨ (ਮਨ ਵਿਚ ਇਹ) ਧਾਰ ਲੈਣ। ੩੮। ਪਹਿਲਾਂ 'ਉਦਰ' (ਪੇਟ) ਸ਼ਬਦ ਕਹੋ ਅਤੇ ਫਿਰ 'ਅਰਿ' ਸ਼ਬਦ ਉਚਾਰੋ। (ਇਹ) ਸਾਰੇ ਨਾਮ ਜਮਦਾੜ੍ਹ (ਦੇ ਹੋਣਗੇ)। ਕਵੀ (ਇਹ ਗੱਲ) ਵਿਚਾਰ ਲੈਣ।੩੯।
ਮ੍ਰਿਗ (ਹਿਰਨ), ਗ੍ਰੀਵਾ (ਗਰਦਨ), ਸਿਰ ਨਾਲ 'ਅਰਿ' (ਸ਼ਬਦ) ਉਚਾਰ ਕੇ ਫਿਰ 'ਅਸਿ' ਸ਼ਬਦ ਉਚਾਰੋ। (ਇਹ) ਸਾਰੇ ਨਾਮ ਤਲਵਾਰ ('ਖੜਗ') ਦੇ ਹਨ। (ਇਹ ਗੱਲ) ਹਿਰਦੇ ਵਿਚ ਵਿਚਾਰ ਲਵੋ।੪0। 'ਕਰੀ ਕਰਾਂਤਕ' (ਹਾਥੀ ਦੀ ਸੁੰਡ ਨੂੰ ਖਤਮ ਕਰਨ ਵਾਲਾ) ਅਤੇ 'ਕਸਟ ਰਿਪੁ (ਵੈਰੀ ਨੂੰ ਦੁਖ ਦੇਣ ਵਾਲਾ), 'ਕਾਲਾਯੁਧ' (ਕਾਲ ਦਾ ਸ਼ਸਤ੍ਰ), 'ਕਰਵਾਰ' ਅਤੇ 'ਕਰਾਚੋਲ ਆਦਿ ਨੂੰ ਕ੍ਰਿਪਾਨ ਦੇ ਨਾਮ ਵਿਚਾਰ ਲਿਆ ਜਾਵੇ।੪੧॥
ਪਹਿਲਾਂ 'ਹਸਤਿਕਰ' ਜਾਂ 'ਕਰੀਕਰ' ਕਹਿ ਕੇ ਫਿਰ 'ਅਰਿ' (ਵੈਰੀ) ਸ਼ਬਦ ਸੁਣਾ ਦਿਓ। (ਇਹ) ਸਾਰੇ ਨਾਮ ਸ਼ਸਤ੍ਰੁਰਾਜ (ਤਲਵਾਰ) ਦੇ ਹਨ, ਜੋ ਮੇਰੀ ਸਹਾਇਤਾ ਕਰਦੀ ਹੈ। ੪੨। ਸ੍ਰੀ, ਸਰੋਹੀ, ਸ਼ਮਸ਼ੇਰ ('ਸੇਰਸਮ') (ਇਹ ਸਾਰੇ ਤਲਵਾਰ ਦੇ ਨਾਮ ਹਨ) ਜਿਸ ਵਰਗਾ ਹੋਰ ਕੋਈ ਨਹੀਂ ਹੈ। ਤੁਸੀਂ ਵੀ ਤੇਗ ਦਾ ਜਾਪ ਜਪੋ, ਤੁਹਾਡਾ ਭਲਾ ਹੋਵੇਗਾ।੪੩।
ਖਗ (ਪੰਛੀ), ਮ੍ਰਿਗ, ਜਛ (ਯਕਸ਼) ਅਤੇ ਭੁਜੰਗ (ਇਨ੍ਹਾਂ) ਸਾਰਿਆਂ (ਨਾਂਵਾਂ ਵਿਚੋਂ ਕੋਈ ਵੀ) ਸ਼ਬਦ ਪਹਿਲਾਂ ਕਹਿ ਦਿਓ। ਫਿਰ 'ਅਰਿ' ਸ਼ਬਦ ਉਚਾਰਿਆ ਜਾਵੇ। (ਤਾਂ) ਉਸ ਨੂੰ ਤਲਵਾਰ ਦਾ (ਦਾ ਨਾਮ) ਸਮਝ ਲਿਆ ਜਾਵੇ।੪੪। ਹਲਬਿ, ਜੁਨਬੀ, ਮਗਰਬੀ, ਮਿਸਰੀ, ਊਨਾ, ਸੈਫ਼, ਸਰੋਹੀ ਆਦਿ ਨਾਮ 'ਸਸਤ੍ਰੁ ਪਤਿ (ਖੜਗ) ਦੇ ਹਨ। (ਜਿਸ ਕਰ ਕੇ) ਰੂਮ ਅਤੇ ਸ਼ਾਮ (ਦੇਸ਼) ਜਿਤੇ ਗਏ ਹਨ।੪੫।
ਯਾਮਾਨੀ ਕਤੀ ਅਤੇ ਹਿੰਦਵੀ ਕਤੀ (ਤਲਵਾਰ), ਇਹ ਸਾਰੇ ਸ਼ਸਤ੍ਰਾਂ ਦੇ ਸੁਆਮੀ (ਖੜਗ ਦੇ ਨਾਮ ਹਨ)। (ਇਸ) ਭਗਉਤੀ (ਤਲਵਾਰ) ਨੂੰ ਨਿਹਕਲੰਕੀ (ਅਵਤਾਰ) ਆਪ ਹੱਥ ਵਿਚ ਲੈ ਕੇ ਨਿਕਲੇਗਾ।੪੬। ਪਹਿਲਾਂ 'ਸ਼ਕਤੀ ਸ਼ਬਦ ਕਹਿ ਕੇ ਫਿਰ ਸਕਤਿ ਬਿਸੇਖ ਕਹਿ ਦਿਓ। (ਇਸ ਤਰ੍ਹਾਂ) ‘ਸੈਹਥੀ' (ਬਰਛੀ) ਦੇ ਸਾਰੇ ਨਾਮ ਅਨੇਕਾਂ ਹੀ ਨਿਕਲਦੇ ਜਾਣਗੇ ।੪੭।
ਪਹਿਲਾਂ 'ਸੁਭਟ' ਸ਼ਬਦ ਉਚਾਰ ਕੇ, ਫਿਰ 'ਅਰਿ' (ਵੈਰੀ) ਸ਼ਬਦ ਲਗਾਓ। ਇਹ ਸਾਰੇ ਨਾਮ ਸੈਹਥੀ ਦੇ ਹਨ। ਵਿਦਵਾਨ ਇਸ ਨੂੰ ਚਿਤ ਵਿਚ ਸਮਝ ਲੈਣ।੪੮। ਪਹਿਲਾਂ 'ਸੰਨਾਹ' (ਕਵਚ) ਸ਼ਬਦ ਕਹਿ ਕੇ, ਫਿਰ 'ਰਿਪੁ (ਵੈਰੀ) ਸ਼ਬਦ ਉਚਾਰ ਦਿਓ। (ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ (ਬਣਨਗੇ)। ਹੇ ਚਤੁਰ ਪੁਰਸ਼ੋ ! ਚਿਤ ਵਿਚ ਧਾਰ ਲਵੋ।੪੯।
ਪਹਿਲਾਂ 'ਕੁੰਭ' (ਹਾਥੀ) ਸ਼ਬਦ ਦਾ ਉਚਾਰਨ ਕਰੋ, ਫਿਰ 'ਅਰਿ' (ਵੈਰੀ) ਸ਼ਬਦ ਕਹੋ। (ਇਸ ਤਰ੍ਹਾਂ) ਇਹ ਸਾਰੇ ਨਾਮ ਸੈਹਥੀ ਦੇ ਹਨ। ਬੁੱਧੀਮਾਨ ਚਿਤ ਵਿਚ ਜਾਣ ਲੈਣ।੫। ਪਹਿਲਾਂ ‘ਤਨੁ ਤਾਨ (ਕਵਚ) ਸ਼ਬਦ ਕਹਿ ਕੇ ਫਿਰ 'ਅਰਿ' ਸ਼ਬਦ ਬੋਲੋ। (ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ ਹਨ। ਸੁੰਦਰ ਚਤੁਰ (ਵਿਅਕਤੀ) ਚਿਤ ਵਿਚ ਜਾਣ ਲੈਣ।੫੧।
ਯਸਟੀਸਰ ਕੋ ਪ੍ਰਿਥਮ ਕਹਿ ਪੁਨਿ ਬਚ ਕਹੁ ਅਰਧੰਗ
ਨਾਮ ਸੈਹਥੀ ਕੇ ਸਭੈ ਉਚਰਤ ਜਾਹੁ ਨਿਸੰਗ। ੫੨।
ਸਾਂਗ ਸਮਰ ਕਰ ਸੈਹਥੀ ਸਸਤ੍ਰ ਸਸਨ ਕੁੰਭੇਸ।
ਸਬਲ ਸੁ ਭਟਹਾ ਹਾਥ ਲੈ ਜੀਤੇ ਸਮਰ ਸੁਰੇਸ। ੫੩।
ਛਤੁਧਰ ਮਿਗਹਾ ਬਿਜੈ ਕਰਿ ਭਟਹਾ ਜਾ ਕੋ ਨਾਮ।
ਸਕਲ ਸਿਧ ਦਾਤ੍ਰੀ ਸਭਨ ਅਮਿਤ ਸਿਧ ਕੋ ਧਾਮ। ੫੪॥
ਲਛਮਨ ਅਉਰ ਘਟੋਤਕਚ ਏ ਪਦ ਪ੍ਰਿਥਮ ਉਚਾਰਿ।
ਪੁਨਿ ਅਰਿ ਭਾਖੋ ਸਕਤਿ ਕੋ ਨਿਕਸਹਿ ਨਾਮ ਅਪਾਰ। ੫੫॥
ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖੁ।
ਬਰਛੀ ਸੈਥੀ ਸਕਤਿ ਸਭ ਜਾਨ ਹ੍ਰਿਦੈ ਮੈ ਰਾਖੁ। ੫੬॥
ਬਿਸਨੁ ਨਾਮ ਪ੍ਰਿਥਮੈ ਉਚਰਿ ਪੁਨਿ ਪਦ ਸਸਤ੍ਰ ਉਚਾਰਿ।
ਨਾਮ ਸੁਦਰਸਨ ਕੇ ਸਭੈ ਨਿਕਸਤ੍ਰੁ ਜਾਹਿ ਅਪਾਰ। ੫੭।
ਮੁਰ ਪਦ ਪ੍ਰਿਥਮ ਉਚਾਰਿ ਕੈ ਮਰਦਨ ਬਹੁਰਿ ਕਹੋ।
ਨਾਮ ਸੁਦਰਸਨ ਚਕ੍ਰ ਕੇ ਚਿਤ ਮੈ ਚਤੁਰ ਲਹੋ। ੫੮।
ਮਧੁ ਕੋ ਨਾਮ ਉਚਾਰਿ ਕੈ ਹਾ ਪਦ ਬਹੁਰਿ ਉਚਾਰਿ॥
ਨਾਮ ਸੁਦਰਸਨ ਚਕ੍ਰ ਕੇ ਲੀਜੈ ਸੁ ਕਬਿ ਸੁਧਾਰਿ॥ ੫੯॥
ਨਰਕਾਸੁਰ ਪ੍ਰਿਥਮੈ ਉਚਰਿ ਪੁਨਿ ਰਿਪੁ ਸਬਦ ਬਖਾਨ।
ਨਾਮ ਸੁਦਰਸਨ ਚਕ੍ਰ ਕੋ ਚਤੁਰ ਚਿਤ ਮੈ ਜਾਨ। ੬੦॥
ਦੈਤ ਬਕਤ੍ਰ ਕੋ ਨਾਮ ਕਹਿ ਸੂਦਨ ਬਹੁਰਿ ਉਚਾਰ।
ਨਾਮ ਸੁਦਰਸਨ ਚਕੁ ਕੋ ਜਾਨ ਚਿਤ ਨਿਰਧਾਰ॥ ੬੧॥
ਪ੍ਰਿਥਮ ਚੰਦੇਰੀ ਨਾਥ ਕੋ ਲੀਜੈ ਨਾਮ ਬਨਾਇ।
ਪੁਨਿ ਰਿਪੁ ਸਬਦ ਉਚਾਰੀਐ ਚਕ੍ਰ ਨਾਮ ਹੁਇ ਜਾਇ। ੬੨॥
ਨਰਕਾਸੁਰ ਕੋ ਨਾਮ ਕਹਿ ਮਰਦਨ ਬਹੁਰਿ ਉਚਾਰ।
ਨਾਮ ਸੁਦਰਸਨ ਚਕੁ ਕੋ ਲੀਜਹੁ ਸੁ ਕਬਿ ਸੁ ਧਾਰ। ੬੩॥
ਕਿਸਨ ਬਿਸਨ ਕਹਿ ਜਿਸਨੁ ਅਨੁਜ ਆਯੁਧ ਬਹੁਰਿ ਉਚਾਰ।
ਨਾਮ ਸਦੁਰਸਨ ਚਕ੍ਰ ਕੇ ਨਿਕਸਤ੍ਰੁ ਚਲਹਿ ਅਪਾਰ। ੬੪।
ਬਜੂ ਅਨੁਜ ਪ੍ਰਿਥਮੈ ਉਚਰ ਫਿਰਿ ਪਦ ਸਸਤ੍ਰ ਬਖਾਨ।
ਨਾਮ ਸੁਦਰਸਨ ਚਕ ਕੇ ਚਤੁਰ ਚਿਤ ਮੈ ਜਾਨ। ੬੫।
ਪ੍ਰਿਥਮ ਬਿਰਹ ਪਦ ਉਚਰਿ ਕੈ ਪੁਨਿ ਕਹੁ ਸਸਤ੍ਰ ਬਿਸੇਖ।
ਨਾਮ ਸੁਦਰਸਨ ਚਕ੍ਰ ਕੇ ਨਿਕਸਤ੍ਰੁ ਚਲੈ ਅਸੇਖ। ੬੬॥
ਪ੍ਰਿਥਮੈ ਵਹੈ ਉਚਾਰੀਐ ਰਿਧ ਸਿਧ ਕੋ ਧਾਮ।
ਪੁਨਿ ਪਦ ਸਸਤ੍ਰੁ ਬਖਾਨੀਐ ਜਾਨੁ ਚਕ੍ਰ ਕੇ ਨਾਮ। ੬੭॥
'ਯਸਟੀਸਰ' (ਲੰਬੀ ਸੋਟੀ ਵਾਲੀ) (ਸ਼ਬਦ) ਨੂੰ ਪਹਲਾਂ ਕਹਿ ਕੇ (ਫਿਰ) 'ਅਰਧੰਗ' ਪਦ ('ਬਚ') ਕਹਿ ਦਿਓ। (ਇਸ ਤਰ੍ਹਾਂ ਇਹ) ਸਾਰੇ ਨਾਮ ਸੈਹਥੀ ਦੇ ਹਨ, ਨਿਸੰਗ ਹੋ ਕੇ ਕਹਿੰਦੇ ਜਾਓ।੫੨। 'ਸਾਂਗ', 'ਸਮਰ ਕਰਿ (ਯੁੱਧ ਕਰਨ ਵਾਲੀ), 'ਸਸਤ੍ਰੁ ਸਸਨ ਕੁੰਭੇਸ (ਹਾਥੀ ਦੇ ਸਿਰ ਨੂੰ ਵਿੰਨ੍ਹਣ ਵਾਲਾ ਸ਼ਸਤ੍ਰ), (ਇਹ ਸਾਰੇ ਨਾਮ) ਸੈਹਥੀ ਦੇ ਹਨ। (ਇਸ) ਬਲਸ਼ਾਲੀ 'ਭਟਹਾ' (ਬਰਛੀ) ਨੂੰ ਹੱਥ ਵਿਚ ਲੈ ਕੇ ਇੰਦਰ ਨੂੰ ਜੰਗ ਵਿਚ ਜਿਤਿਆ ਗਿਆ ਸੀ।੫੩।
ਛਤ੍ਰੁ ਧਰ, ਮ੍ਰਿਗਹਾ, ਬਿਜੈ ਕਰਿ, ਭਟਹਾ (ਆਦਿ) ਜਿਸ ਦੇ ਨਾਮ ਹਨ, ਉਹ (ਬਰਛੀ) ਸਾਰਿਆਂ ਨੂੰ ਸਿੱਧੀਆਂ ਦੇਣ ਵਾਲੀ ਹੈ ਅਤੇ ਅਮਿਤ ਸਿੱਧੀਆਂ ਦਾ ਘਰ ਹੈ। ੫੪। 'ਲਛਮਨ' ਅਤੇ 'ਘਟੋਤਕਚ' (ਭੀਮ ਦਾ ਪੁੱਤਰ) ਇਹ ਸ਼ਬਦ ਪਹਿਲਾਂ ਉਚਾਰੋ। ਫਿਰ 'ਅਰਿ' (ਵੈਰੀ) (ਸ਼ਬਦ) ਕਹੋ। (ਇਸ ਤਰ੍ਹਾਂ) ਸ਼ਕਤੀ (ਬਰਛੀ) ਦੇ ਅਪਾਰ ਨਾਮ ਨਿਕਲ ਆਉਂਦੇ ਹਨ। ੫੫ ।
ਗੜੀਆ (ਬਰਛੀ), ਭਸੁਡੀ, ਭੈਰਵੀ, ਭਾਲਾ, ਨੇਜਾ, ਬਰਛੀ, ਸੈਥੀ (ਸੈਹਥੀ) (ਇਹ) ਸਾਰੇ 'ਸ਼ਕਤੀ' (ਬਰਛੀ) ਦੇ ਨਾਮ ਜਾਣ ਕੇ ਹਿਰਦੇ ਵਿਚ ਰਖ ਲਵੋ। ੫੬। 'ਬਿਸਨ' ਨਾਮ ਪਹਿਲਾਂ ਉਚਾਰ ਕੇ, ਫਿਰ 'ਸ਼ਸਤ੍ਰ' ਸ਼ਬਦ ਕਹੋ। (ਇਹ) ਸਾਰੇ ਨਾਮ 'ਸੁਦਰਸ਼ਨ (ਚਕ) ਦੇ ਹਨ, (ਇਸ ਤਰ੍ਹਾਂ) ਅਪਾਰਾਂ ਨਾਂ ਨਿਕਲਦੇ ਆਣਗੇ। ੫੭॥
'ਮੁਰ' (ਇਕ ਦੈਂਤ) ਸ਼ਬਦ ਨਾਮ 'ਸੁਦਰਸ਼ਨ ਚਕ੍ਰ ਦੇ ਹਨ। (ਪਹਿਲਾਂ) 'ਮਧੁ' (ਇਕ ਦੈਂਤ) ਦੇ (ਇਹ) ਨਾਂ 'ਸੁਦਰਸ਼ਨ ਚਕ ਦੇ ਪਹਿਲਾਂ ਉਚਾਰ ਕੇ ਫਿਰ 'ਮਰਦਨ' ਸ਼ਬਦ ਕਹੋ। (ਇਹ) ਇਨ੍ਹਾਂ ਨੂੰ ਵਿਦਵਾਨ ਚਿਤ ਵਿਚ ਜਾਣ ਲੈਣ। ੫੮॥ ਨਾਂ ਨੂੰ ਉਚਾਰ ਕੇ ਫਿਰ 'ਹਾ' ਪਦ ਦਾ ਉਚਾਰਨ ਕਰੋ। ਹਨ। ਕਵੀ ਲੋਕ ਇਨ੍ਹਾਂ ਨੂੰ ਧਾਰਨ ਕਰ ਲੈਣ। ੫੯॥
'ਨਰਕਾਸੁਰ' (ਇਕ ਦੈਂਤ) (ਸ਼ਬਦ) ਪਹਿਲਾਂ ਉਚਾਰ ਕੇ, ਫਿਰ 'ਰਿਪੁ ਸ਼ਬਦ ਕਹੋ। (ਇਹ) ਨਾਮ 'ਸੁਦਰਸ਼ਨ ਚਕ੍ਰ ਦੇ ਹਨ। ਵਿਚਾਰਵਾਨ ਚਿਤ ਵਿਚ ਜਾਣ ਲੈਣ। ੬੦॥ 'ਦੈਤ ਬਕਤੁ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਸੂਦਨ' (ਮਾਰਨ ਵਾਲਾ) ਪਦ ਉਚਾਰੋ। (ਇਹ) ਨਾਮ 'ਸੁਦਰਸ਼ਨ ਚਕ ਦੇ ਹਨ। (ਇਹ ਗੱਲ) ਚਿਤ ਵਿਚ ਨਿਸਚੈ ਕਰ ਲਵੋ।੬੧॥
ਪਹਿਲਾਂ ਚੰਦੇਰੀ ਨਾਥ' (ਸਿਸੁਪਾਲ) ਦਾ ਨਾਮ ਲਿਵੋ ਅਤੇ ਫਿਰ 'ਰਿਪੁ ਨਾਮ ਉਚਾਰੋ, ਤਾਂ ਚਕੁ ਦਾ ਨਾਮ ਹੋ ਜਾਏਗਾ।੬੨। 'ਨਰਕਸੁਰ' (ਇਕ ਦੈਂਤ) ਦਾ ਨਾਮ ਕਹਿ ਕੇ ਫਿਰ 'ਮਰਦਨ' (ਮਸਲਣ ਵਾਲਾ) (ਸ਼ਬਦ) ਉਚਾਰੋ। (ਇਹ) ਸੁਦਰਸ਼ਨ ਚਕ੍ਰ ਦਾ ਨਾਮ ਹੈ। ਹੇ ਕਵੀਓ! ਇਸ ਨੂੰ ਧਾਰਨ ਕਰ ਲਵੋ।੬੩। (ਪਹਿਲਾਂ) ਕ੍ਰਿਸ਼ਨ, ਵਿਸ਼ਣੂ ਅਤੇ ਵਾਮਨ (ਜਿਸਨੁ ਅਨੁਜ) ਅਤੇ ਫਿਰ ਆਯੁਧ (ਸ਼ਸਤ੍ਰ) ਦਾ (ਨਾਮ) ਉਚਾਰੋ, (ਤਾਂ) 'ਸੁਦਰਸ਼ਨ ਚਕ੍ਰ' ਦੇ ਅਪਾਰਾਂ ਨਾਂ ਬਣਦੇ ਜਾਣਗੇ।੬੪। ਪਹਿਲਾਂ ‘ਬਜੂ ਅਨੁਜ (ਇੰਦਰ ਦਾ ਛੋਟਾ ਭਰਾ, ਵਾਮਨ) ਉਚਰੋ ਅਤੇ ਫਿਰ 'ਸ਼ਸਤ੍ਰ' ਸ਼ਬਦ ਦਾ ਬਖਾਨ ਕਰੋ। (ਇਸ ਤਰ੍ਹਾਂ) ਸੁਦਰਸ਼ਨ ਚਕ' ਦੇ ਨਾਮ (ਬਣ ਜਾਣਗੇ)। ਹੇ ਸਿਆਣਿਓ! ਚਿਤ ਵਿਚ ਜਾਣ ਲਵੇ।੬੫।
ਪਹਿਲਾਂ 'ਬਿਰਹ (ਮੋਰ ਦੀ ਪੂਛ ਦਾ ਮੁਕਟ ਧਾਰਨ ਕਰਨ ਵਾਲਾ ਕ੍ਰਿਸ਼ਨ) ਪਦ ਉਚਾਰ ਕੇ, ਫਿਰ ਵਿਸ਼ੇਸ਼ ਸ਼ਸਤ੍ਰ (ਸ਼ਬਦ) ਕਹਿ ਦਿਓ। (ਇਸ ਤਰ੍ਹਾਂ) ਸੁਦਰਸ਼ਨ ਚਕ੍ਰ ਦੇ ਅਨੇਕਾਂ (ਨਾਮ) ਬਣਦੇ ਜਾਣਗੇ।੬੬। ਪਹਿਲਾਂ ਉਸ (ਵਿਸ਼ਣੁ) ਦਾ ਨਾਮ ਉਚਾਰੋ ਜੋ ਰਿਧੀ- ਸਿਧੀ ਦਾ ਘਰ ਹੈ। ਫਿਰ 'ਸ਼ਸਤ੍ਰ' ਪਦ ਕਹਿ ਦਿੱਤਾ ਜਾਏ, (ਤਾਂ ਇਸ ਤਰ੍ਹਾਂ) (ਸੁਦਰਸ਼ਨ ਚਕ੍ਰ) ਦੇ ਨਾਮ ਹੋ ਜਾਂਦਾ ਹੈ।੬੭।
ਗਿਰਧਰ ਪ੍ਰਿਥਮ ਉਚਾਰਿ ਪਦ ਆਯੁਧ ਬਹੁਰਿ ਉਚਾਰਿ।
ਨਾਮ ਸੁਦਰਸਨ ਚਕ ਕੇ ਨਿਕਸਤ੍ਰੁ ਚਲੈ ਅਪਾਰ। ੬੮।
ਕਾਲੀ ਨਥੀਆ ਪ੍ਰਿਥਮ ਕਹਿ ਸਸਤ੍ਰੁ ਸਬਦ ਕਹੁ ਅੰਤਿ।
ਨਾਮ ਸੁਦਰਸਨ ਚਕ੍ਰ ਕੇ ਨਿਕਸਤ੍ਰੁ ਜਾਹਿ ਅਨੰਤ। ੬੯।
ਕੰਸ ਕੇਸਿਹਾ ਪ੍ਰਥਮ ਕਹਿ ਫਿਰਿ ਕਹਿ ਸਸਤ੍ਰ ਬਿਚਾਰਿ।
ਨਾਮ ਸੁਦਰਸਨ ਚਕ੍ਰ ਕੇ ਲੀਜਹੁ ਸੁ ਕਬਿ ਸੁ ਧਾਰ। ੭੦।
ਬਕੀ ਬਕਾਸੁਰ ਸਬਦ ਕਹਿ ਫੁਨਿ ਬਚ ਸਤ੍ਰੁ ਉਚਾਰ।
ਨਾਮ ਸੁਦਰਸਨ ਚਕ ਕੇ ਨਿਕਸਤ੍ਰੁ ਚਲੈ ਅਪਾਰ। ੭੧॥
ਅਘ ਨਾਸਨ ਅਘਹਾ ਉਚਰਿ ਪੁਨਿ ਬਚ ਸਸਤ੍ਰ ਬਖਾਨ।
ਨਾਮ ਸੁਦਰਸਨ ਚਕ੍ਰ ਕੇ ਸਭੈ ਚਤੁਰ ਚਿਤਿ ਜਾਨ। ੭੨।
ਸ੍ਰੀ ਉਪੇਂਦੁ ਕੇ ਨਾਮ ਕਹਿ ਫੁਨਿ ਪਦ ਸਸਤ੍ਰ ਬਖਾਨ।
ਨਾਮ ਸੁਦਰਸਨ ਚਕ੍ਰ ਕੇ ਸਬੈ ਸਮਝ ਸੁਰ ਗਿਆਨ। ੭੩।
ਕਬਿਯੋ ਬਾਚ
ਦੋਹਰਾ
ਸਬੈ ਸੁਭਟ ਅਉ ਸਭ ਸੁਕਬਿ ਯੋ ਸਮਝੋ ਮਨ ਮਾਹਿ।
ਬਿਸਨੁ ਚਕ੍ਰ ਕੇ ਨਾਮ ਮੈ ਭੇਦ ਕਉਨਹੂੰ ਨਾਹਿ। ੭੪।
ਇਤਿ ਸ੍ਰੀ ਨਾਮ ਮਾਲਾ ਪੁਰਾਣੇ ਚਕੁ ਨਾਮ ਦੁਤੀਯ ਧਿਆਇ ਸਮਾਪਤਮ ਸਤ੍ਰੁ ਸੁਭਮ ਸਤ੍ਰੁ।੨।
ਅਥ ਸ੍ਰੀ ਬਾਣ ਕੇ ਨਾਮ
ਦੋਹਰਾ
ਬਿਸਿਖ ਬਾਣ ਸਰ ਧਨੁਜ ਭਨ ਕਵਚਾਂਤਕ ਕੇ ਨਾਮ।
ਸਦਾ ਹਮਾਰੀ ਜੈ ਕਰੋ ਸਕਲ ਕਰੋ ਮਮ ਕਾਮ। ੭੫।
ਧਨੁਖ ਸਬਦ ਪ੍ਰਿਥਮੈ ਉਚਰਿ ਅਗੁਜ ਬਹੁਰਿ ਉਚਾਰ।
ਨਾਮ ਸਿਲੀਮੁਖ ਕੇ ਸਭੈ ਲੀਜਹੁ ਚਤੁਰ ਸੁਧਾਰ। ੭੬॥
ਪਨਚ ਸਬਦ ਪ੍ਰਿਥਮੈ ਉਚਰਿ ਅਗੁਜ ਬਹੁਰਿ ਉਚਾਰ।
ਨਾਮ ਸਿਲੀਮੁਖ ਕੇ ਸਭੈ ਨਿਕਸਤ੍ਰੁ ਚਲੈ ਅਪਾਰ। ੭੭।
ਨਾਮ ਉਚਾਰਿ ਨਿਖੰਗ ਕੇ ਬਾਸੀ ਬਹੁਰਿ ਬਖਾਨ।
ਨਾਮ ਸਿਲੀਮੁਖ ਕੇ ਸਭੈ ਲੀਜਹੁ ਹ੍ਰਿਦੈ ਪਛਾਨ। ੭੮।
––––––––––––––––––––
৭. 'ਬਸੀ'