ਸਾਰਨੀ
ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ -ਤਾਹਿਰਾ ਸਰਾ
ਨੂਰੀ ਸ਼ਾਇਰੀ ਦਾ ਚਸ਼ਮਾ: ਤਾਹਿਰਾ ਸਰਾ -ਤਰਲੋਕ ਬੀਰ
---------------------------------------------
ਗ਼ਜ਼ਲਾਂ
ਪਹਿਲੀ ਗੱਲ ਕਿ
ਭਾਵੇਂ ਉਹਦੇ ਸਾਹਵੇਂ
ਜਾ ਨੀ ਪਿੱਛਲ ਪੈਰੀਏ
ਫੜ ਕੇ ਹੱਥ ਲਕੀਰਾਂ
ਵਾਦਾ ਕਰ ਕੇ ਆਵਣ ਦਾ
ਖ਼ਤ ਖੋਲ੍ਹਾਂਗੀ
ਨਾ ਕਰ ਏਨਾ ਤੰਗ
ਕਿੰਨੇ ਸ਼ਿਅਰ ਨਿਤਾਰੇ
ਲਾਉਣੇ ਪੈਣੇ ਸੀ
ਹੱਸ-ਹੱਸ ਆਖਣ ਕੜੀਆਂ
ਵਿੰਗੀਆਂ ਸਿੱਧੀਆਂ ਲੀਕਾਂ
ਸੋਚਾਂ ਬਦਲੀ ਜਾਂਦੇ ਉਹ
ਚੰਨ ਦੇ ਵਿਹੜੇ ਆਣ
ਇਹ ਅਜ਼ਲਾਂ ਤੋਂ ਬੀਬਾ
ਦੁਨੀਆਦਾਰੀ ਜਾਣ ਕੇ
ਬੱਸ ਮੈਂ ਆਪਣੇ ਆਪ
ਜੇ ਮਰਜ਼ੀ ਏ ਤੇਰੀ ਬੱਸ
ਚੇਤਾ ਰੱਖੀਂ ਭੁੱਲੀਂ ਨਾ
ਤਿੜਕੀ ਅੱਖ ਦੇ ਸ਼ੀਸ਼ੇ
ਮੈਂ ਜੋ ਜਜਬੇ
ਵੇਖ ਕੇ ਲੋਕੀਂ
ਲੂੰ ਲੂੰ ਰਾਂਝਾ ਰਾਂਝਾ ਬੋਲੇ
ਉਹਦੀ ਮੇਰੀ ਰਹਿ
ਪੀੜਾਂ ਸਹਿਣ ਦੇ
ਹੋ ਗਈ ਤੇਰੀ ਜਿੱਤ ਵੇ
ਮਿੱਟੀ, ਅੱਗ ਤੇ ਪਾਣੀ
ਕੰਧਾਂ ਕੋਠੇ ਡੋਰੇ ਹੋ ਗਏ
ਵੇਂਹਦਾ ਵੀ ਨਹੀਂ
ਦਿਲ ਉਹਦੇ 'ਤੇ ਮਰਦਾ ਏ
ਤੈਨੂੰ ਇੰਜ ਨਿਗਾਹਵਾਂ
ਕਿਸਮਤ ਹੁੰਦੀ ਚੰਗੀ
ਡੋਬ ਜਾ ਯਾ ਤਾਰ
ਘੁੰਮਣ-ਘੇਰਾਂ ਦੀ ਸਰਦਾਰੀ
ਇਸ਼ਕਾ! ਤੂੰ ਜੋ ਚੰਡੇ ਨੇ
ਜਦ ਵੀ ਪੀੜਾਂ ਬੋਲੀਆਂ
ਕੀ ਕਹਿਨਾਂ ਏਂ
ਜਿਹਦੇ ਬਾਝੋਂ ਜੀ ਨਹੀਂ ਲੱਗਦਾ
ਜੀਣਾ ਮਰਨਾ ਤੇਰੇ ਨਾਲ
ਤੇਰੇ ਆਲ-ਦੁਆਲ਼ੇ
ਸੂਰਜ ਵਰਗੀ ਗੱਲ
ਜਿਹੜਾ ਮੈਨੂੰ ਮਿਲਿਆ
ਜਿੰਨਾ ਚਿਰ ਕੋਈ ਸੋਚ
ਮੇਰੀ ਸੀ ਜੋ
ਬੱਸ ਲੋਕਾਂ ਤੋਂ
ਸ਼ੀਸ਼ੇ ਅੱਗੇ ਬੈਠੀ ਆਂ
ਇਹ ਤੇਰੀ ਬੇਦਿਲੀ
ਕਵਿਤਾਵਾਂ
ਮੁਕੱਦਮਾਂ
ਵਿਰਾਸਤ
ਪੱਥਰ
ਚੁੱਪ
ਅਮ੍ਰਿਤਾ ਪ੍ਰੀਤਮ ਦੀ ਵੇਲ
ਬੇ ਇਨਸਾਫੇ
ਅੱਧੀ
ਬੇਰੁੱਤੀ
ਤ੍ਰਾਹ
ਮੈਂ ਵਾਰਿਸ ਵਾਰਿਸ ਕੂਕਦੀ
ਨਸਰੀਨ ਅੰਜੁਮ ਭੱਟੀ ਦੀ ਵੇਲ
ਗੀਤ
ਕਿਸਮਤ ਵਾਲਾ ਏਂ
ਕਿੱਥੇ ਦਿਲਦਾਰੀਆਂ
ਲੋੜ ਜੋੜ ਦੇਂਦੀ ਏ
ਗੱਲ ਬਣ ਗਈ ਏ
ਸਾਹ ਪਾ ਦਿੱਤੇ ਈ
ਦਿਲ ਟੁੱਟ ਗਿਆ ਏ
ਜਿਹਨੂੰ ਤੱਕਿਆਂ ਮੇਰਾ ਦਿਨ ਚੜ੍ਹਦਾ
ਟੱਪੇ
---------------***---------------
ਸੁਖ਼ਨ ਜਿਨ੍ਹਾਂ ਦਾ ਦਾਰੂ ਹੋਵੇ
ਰੀਝਾਂ ਹਮੇਸ਼ ਤੋਂ ਈ ਮੈਨੂੰ ਮਨ-ਪਸੰਦ ਖਿਡੌਣੇ ਜਹੀਆਂ ਲੱਗਦੀਆਂ ਸੀ, ਕਦੀ ਇਹ ਖਿਡੌਣਾ ਮੈਥੋਂ ਖੁੱਸ ਗਿਆ, ਕਦੀ ਅਣਭੋਲਪੁਣੇ 'ਚ ਟੁੱਟ ਗਿਆ ਤੇ ਕਦੀ ਮੈਂ ਹੱਥੀਂ ਤੋੜ ਦਿੱਤਾ। ਇਨਕਾਰ ਮੇਰੀ ਗੁੜ੍ਹਤੀ ਵਿੱਚ ਸੀ, ਨਿੱਕਿਆਂ ਹੁੰਦਿਆਂ ਵੀਰਾਂ ਦੇ ਮਾਰਨ 'ਤੇ ਮਾਂ ਕਹਿੰਦੀ, "ਕੋਈ ਗੱਲ ਨਹੀਂ, ਵੀਰ ਏ ਤੇਰਾ।"
ਮੈਂ ਪਿੱਟ ਉੱਠਦੀ, "ਵੀਰ ਏ ਤੇ ਮੈਂ ਕੀ ਕਰਾਂ? ਮੈਂ ਵੀ ਤੇ ਭੈਣ ਆਂ" -ਮਾਸੂਮ ਜਿਹਨ 'ਚ ਸਵਾਲ ਉੱਠਦੇ ਰਹੇ...
ਮੈਂ ਈ ਕਿਉਂ? ਮੇਰੇ ਨਾਲ ਈ ਕਿਉਂ? ਸਬਰ ਮੈਂ ਈ ਕਿਉਂ ਕਰਾਂ?
ਨਿੱਕੇ-ਨਿੱਕੇ ਹੱਥ ਸੜਦੇ-ਸੜਾਉਂਦੇ ਵਿੰਗੀਆਂ-ਚਿੱਬੀਆਂ ਰੋਟੀਆਂ ਵੇਲਣ ਲੱਗ ਪਏ, ਰੋਟੀਆਂ ਗੋਲ ਹੋਈਆਂ ਤੇ ਦੁਨੀਆਂ ਵੀ ਸੋਹਣੀ ਲੱਗਣ ਲੱਗ ਪਈ, ਸੋਹਜ ਸ਼ਿਅਰਾਂ 'ਚੋਂ ਝਲਕਿਆ, ਤੇ ਮੈਂ ਡਰ ਗਈ, ਸਾਰਾ ਵਜੂਦ ਅੱਖ ਬਣ ਗਿਆ ਤੇ ਮੈਂ ਉਹ ਵੇਖਣ ਲੱਗ ਪਈ ਜੋ ਦੂਜੇ ਨਹੀਂ ਸਨ ਵੇਖ ਸਕਦੇ। ਅੱਖਾਂ 'ਤੇ ਲਾਲ ਪੱਟੀ ਬੱਝੀ ਤੇ ਮੈਂ ਆਪਣੇ ਹਾਸੇ, ਹੰਝੂ, ਚੀਕਾਂ ਸ਼ਾਇਰੀ 'ਚ ਦੱਬਣ ਲੱਗ ਪਈ।
ਸੋਚ ਤੇ ਜ਼ੁਬਾਨ 'ਚ ਫਰਕ ਸੀ, ਏਸ ਲਈ ਮੈਂ ਉਲਝਦੀ ਰਹੀ, ਲਫ਼ਜ਼ ਸੋਚਾਂ ਦੇ ਮਿਆਰ 'ਤੇ ਪੂਰਾ ਨਹੀਂ ਸਨ ਉੱਤਰਦੇ, ਪੈਗ਼ੰਬਰੀ ਉਮਰ 'ਚ ਅੱਪੜੀ ਤੇ ਸੋਚ ਦੀ ਜ਼ੁਬਾਨ ਵੱਲ ਪਰਤਣਾ ਪਿਆ, ਉਹ ਜ਼ੁਬਾਨ ਜਿਹੜੀ ਮੇਰੇ ਖ਼ਮੀਰ 'ਚ ਸ਼ਾਮਿਲ ਸੀ।
ਰਹਿ ਗਈ ਗੱਲ ਸ਼ਾਇਰੀ ਦੀਆਂ ਸਿਨਫ਼ਾਂ ਦੀ ਤੇ ਉਨ੍ਹਾਂ 'ਚ ਕੀ ਰੱਖਿਆ ਏ ਸ਼ਾਇਰੀ ਤੇ ਸ਼ਾਇਰੀ ਏ, ਆਪਣੀ ਗੱਲ ਕਰਨੀ ਏ ਜਿਹੜੇ ਢੰਗ ਵਿੱਚ ਵੀ ਹੋ ਸਕੇ "ਸ਼ੀਸ਼ਾ" ਇਨਕਾਰ ਏ, ਮੁਕਾਲਮਾ ਏ...ਵੇਖੋ...
-ਤਾਹਿਰਾ ਸਰਾ
ਨੂਰੀ ਸ਼ਾਇਰੀ ਦਾ ਚਸ਼ਮਾ
ਤਾਹਿਰਾ ਸਰਾ
ਤਾਹਿਰਾ ਨਾਲ ਮੇਰਾ ਤੁਆਰਫ ਅੰਦਾਜਨ ਸਵਾ-ਡੇਢ ਸਾਲ ਪਹਿਲਾਂ ਇੱਕ ਯੂ-ਟਿਊਬ ਵੀਡੀਓ ਤੱਕਦਿਆਂ ਹੋਇਆ, ਜਿਸ ਵਿੱਚ ਉਹ ਆਪਣੇ ਅੰਦਾਜ਼ ਵਿੱਚ ਕਲਾਮ ਪੜ੍ਹਦੀ, ਮਹਿਫਲ 'ਚ ਸਰੋਤਿਆਂ ਕੋਲੋਂ ਅਸ਼-ਅਸ, ਵਾਹ-ਵਾਹ ਤਾਂ ਬਟੋਰ ਰਹੀ ਸੀ, ਪਰ ਜਾਹਰਾ ਤੌਰ 'ਤੇ ਉਸ ਦਾ ਕਲਾਮ ਉਸਦੇ ਨੁਕਤੇ ਨੂੰ ਹਾਜ਼ਰੀਨ ਤੱਕ ਪਹੁੰਚਾਉਣ ਵਿੱਚ ਕਾਮਯਾਬ ਵੀ ਹੋ ਰਿਹਾ ਸੀ। ਤੇ ਇਸੇ ਖੂਬੀ ਨੇ ਉਸ ਨੂੰ ਮੌਜੂਦਾ ਸ਼ਾਇਰਾਵਾਂ ਦੀ ਭੀੜ 'ਚੋਂ ਨਵੇਕਲੀ ਪਛਾਣ ਤੇ ਮਾਨਤਾ ਦਿੱਤੀ ਹੈ।
ਪਾਕਿਸਤਾਨੀ ਪੰਜਾਬੀ ਸ਼ਾਇਰੀ ਵਿੱਚ ਜਿੱਥੇ ਬਾਬਾ ਫਰੀਦ, ਬੁੱਲੇ ਸ਼ਾਹ, ਬਾਹੂ ਤੇ ਬਾਬਾ ਨਾਨਕ ਸਮੇਤ ਕਈ ਹੋਰ ਅਜ਼ੀਮ ਸ਼ਾਇਰਾਂ, ਸ਼ਖਸੀਅਤਾਂ ਨੇ ਰੂਹਾਨੀ, ਰੂਮਾਨੀ ਤੇ ਸਮਾਜੀ ਵਿਸ਼ਿਆਂ ਉੱਤੇ ਆਪਣੀਆਂ ਸਾਇਰਾਨਾ ਕਿਰਤਾਂ ਨਾਲ ਪੰਜਾਬੀ ਕਾਵਿ ਸਾਹਿਤ ਨੂੰ ਮਾਲਾ-ਮਾਲ ਕੀਤਾ ਹੈ, ਉੱਥੇ ਇੱਕ-ਅੱਧ ਨਾਂਅ ਨੂੰ ਛੱਡ, ਪਿਛਲੇ ਹਜਾਰ ਕੁ ਸਾਲ 'ਚ ਕੋਈ ਵਰਨਣਯੋਗ ਸ਼ਾਇਰਾ ਸਾਹਮਣੇ ਨਹੀਂ ਆਈ। ਇਸ ਦਾ ਕਾਰਨ ਮਰਦ ਪ੍ਰਧਾਨ ਸਮਾਜੀ ਗਲਬਾ ਵੀ ਹੋ ਸਕਦਾ ਹੈ ਯਾ ਮੁੱਢ ਕਦੀਮ ਤੋਂ ਨਾਰੀ ਦਾ ਆਪਣੇ ਆਪ ਨੂੰ ਤਗੜਾ ਨਾ ਕਰਕੇ, ਇਨਕਾਰੀ ਨਾ ਹੋਣਾ ਵੀ। ਜੋ ਵੀ ਹੋਵੇ, ਤਾਹਿਰਾ ਸਰਾ ਸ਼ਾਇਰੀ ਦਾ ਆਗਾਜ਼ ਹੀ ਇੱਥੋਂ ਕਰਦੀ ਹੈ, ਜਿਸ ਨੂੰ ਸਮਝਣ ਲਈ ਸਮਕਾਲੀ ਸ਼ਾਇਰਾਵਾਂ ਬਹੁਤ ਪਛੜ ਜਾਂਦੀਆਂ ਹਨ ਤੇ ਮਹਿਜ਼ ਸ਼ਬਦ-ਜੋੜ ਕਾਵਿ ਸਿਰਜਣ ਦੇ ਆਹਰੇ ਲੱਗੀਆਂ ਨਜ਼ਰ ਆਉਂਦੀਆਂ ਹਨ ਤੇ ਉਨ੍ਹਾਂ ਦੀ ਇਸੇ ਅਨਿਸ਼ਚਤਤਾ ਕਾਰਨ ਉਨ੍ਹਾਂ ਦੀ ਸ਼ਾਇਰੀ ਔਰਤ ਵਰਗ ਨਾਲ ਹੋ ਰਹੀ ਅਣਦੇਖੀ ਬਾਰੇ ਸਹੀ ਮਾਅਨਿਆਂ ਵਿੱਚ ਗੱਲ ਕਰਨੋਂ ਖੁੰਝ ਜਾਂਦੀ ਹੈ।
ਪਹਿਲੀ ਗੱਲ ਕਿ ਸਾਰੀ ਗਲਤੀ ਮੇਰੀ ਨਹੀਂ
ਜੇ ਕਰ ਮੇਰੀ ਵੀ ਏ, ਕੀ ਮੈਂ ਤੇਰੀ ਨਹੀਂ।