Back ArrowLogo
Info
Profile

ਦਰਬਾਰੀ ਉਸ ਨੂੰ ਜੁਬਾਨੀ ਸਬਜ਼ਬਾਗ ਦੱਸ ਕੇ ਉਸ ਤੋਂ ਆਪਣੇ ਕੰਮ ਕਢਵਾ ਲੈਂਦੇ ਸਨ । ਬਹੁਤਿਆਂ ਦੀ ਰਾਇ ਹੈ ਕਿ ਉਹ ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਦਿਲ ਵਿਚ ਸਮਝਦਾ ਸੀ, ਪਰ ਚੂੰ ਕਿ ਉਹ ਹਦ ਦਰਜੇ ਦਾ ਲਿਹਾਜੀ ਸੀ, ਇਸ ਲਈ ਉਹ ਇਹ ਸਭ ਕੁਝ ਐਸੇ ਤਰੀਕੇ ਨਾਲ ਆਪਣੇ ਕੰਮ ਕਢਵਾਂਦੇ ਸਨ ਕਿ ਉਹ ਇਹਨਾਂ ਦੇ ਇਸ ਕਰਤਬ ਨੂੰ ਨਹੀਂ ਸੀ ਜਾਣਦਾ । ਅਸੀਂ ਜੋ ਪਹਿਲੀ ਸ਼੍ਰੇਣੀ ਨਾਲ ਆਪਣੀ ਸੰਮਤੀ ਮੇਲੀਏ ਤਾਂ ਵੀ ਇਹ ਗੱਲ ਕਿਸੇ ਹੁਕਮਰਾਨ ਲਈ ਸ਼ਲਾਘਾ ਯੋਗ ਨਹੀਂ ਕਹੀ ਜਾ ਸਕਦੀ ਕਿ ਉਹ ਆਪਣੇ ਅਹਿਲਕਾਰਾਂ ਦੇ ਧੋਖਿਆਂ ਨੂੰ ਸਮਝਦਾ ਹੋਇਆ ਵੀ ਚੁੱਪ ਵੱਟੀ ਰੱਖੇ । ਜੇਕਰ ਪਿਛਲਿਆਂ ਦੀ ਰਾਇ ਮੰਨ ਲਈਏ ਤਾਂ ਵੀ ਵਧੇਰੇ ਸੁਰਜੀਫ ਹੋਣ ਦੀ ਲੋੜ ਸੀ। ਇਹਨਾਂ ਚਾਲਾਂ ਵਿਚ ਵਿਸ਼ੇਸ਼ ਕਰਕੇ ਭੋਗਰਿਆਂ ਨੂੰ ਜ਼ਿਆਦਾ ਸਫਲਤਾ ਪ੍ਰਾਪਤ ਹੋਈ । ਜੇ ਕਦੀ ਇਹ ਲੋਕ ਕਿਸੇ ਕਰੜੇ ਪਾਰਖੂ ਦਰਬਾਰ ਵਿਚ ਹੁੰਦੇ ਤਾਂ ਉਹ ਉਨੀ ਹੀ ਪਦਵੀ ਪਾਂਦੇ ਜਿੰਨੀ ਦੇ ਉਹ ਯੋਗ ਸਨ । ਇਸ ਤੋਂ ਛੁੱਟ ਇਕ ਹੋਰ ਕਮੀ ਸੀ, ਜਿਸ ਤੋਂ ਅੱਖਾਂ ਨਹੀਂ ਮੀਟੀਆਂ ਜਾ ਕਸਦੀਆਂ। ਉਹ ਇਹ ਹੈ ਕਿ ਆਪ ਇਕ ਵਾਰ ਜਿਸ ਤੇ ਭਰੋਸਾ ਕਰ ਲੈਂਦੇ ਸਨ, ਬਸ ਫੇਰ ਉਹ ਸਾਰੀ ਉਮਰ ਲਈ ਭਰੋਸੇ ਯੋਗ ਮੰਨਿਆ ਜਾਂਦਾ ਸੀ । ਇਸ ਤਰ੍ਹਾਂ ਕਈ ਨਿਮਕ ਹਰਾਮ ਲੋਕ ਇਸ ਭਰੋਸੇ ਦਾ ਅਯੋਗ ਲਾਭ ਉਠਾ ਕੇ ਆਪਣੇ ਜਾਤੀ ਲਾਭ ਦੇ ਸਿਰ ਤੋਂ ਰਾਜ ਦੇ ਫਾਇਦੇ ਨੂੰ ਵਾਰ ਸੁੱਟਦੇ ਸਨ, ਅਤੇ ਸੌਖੇ ਹੀ ਫਿਰ ਉਹਨਾਂ ਨੂੰ ਆਪਣੇ ਕਾਰਜ ਸਿੱਧੀ ਦਾ ਮੌਕਾ ਮਿਲਿਆ ਰਹਿੰਦਾ ਸੀ । ਚਾਹੇ ਕਈ ਲੋਕ ਇਸ ਅਵਗੁਣ ਨੂੰ ਅਵਗੁਣ ਨਹੀਂ ਸਨ ਸਮਝਦੇ, ਪਰ ਸੰਸਾਰ ਦੇ ਲੋਕ ਇਸ ਭਰੋਸੇ ਦੇ ਪਰਦੇ ਦੀ ਆੜ ਲੈ ਕੇ ਬੜੇ ਬੜੇ ਹਾਨੀਕਾਰਕ ਕੰਮ ਕਰ ਸਕਦੇ ਸਨ ਇਸ ਲਈ ਇਹ ਅਵਗੁਣ ਕਿਸੇ ਦੋਸ ਦੇ ਮਹਾਰਾਜਾ ਲਈ ਕੋਈ ਘੱਟ ਨੁਕਸ ਨਹੀਂ ।

ਅਸਾਂ ਆਪਣੇ ਵਲੋਂ ਯਤਨ ਕੀਤਾ ਹੈ ਕਿ ਸ਼ੋਰ ਪੰਜਾਬ ਦੇ ਜੀਵਨ ਦੇ ਅਸਲ ਵਾਕਿਆਤ ਜੋ ਹਨੇਰ ਵਿਚ ਹਨ, ਰੋਸ਼ਨੀ ਵਿਚ ਲੈ ਆਏ, ਜੋ ਪੰਥ ਦੀ ਭੇਟਾ ਹਨ।

॥ਇਤਿ॥

154 / 154
Previous
Next