

ਦਿੱਤਾ ।
ਇਸੇ ਸਾਲ ਦੀਆਂ ਗਰਮੀਆਂ ਦੇ ਆਰੰਭ ਵਿਚ ਮਹਾਰਾਜਾ ਸਾਹਿਬ ਬੀਮਾਰ ਹੋ ਗਏ, ਜਿਸ ਕਰਕੇ ਕੁਝ ਚਿਰ ਤੱਕ ਆਪ ਨੂੰ ਲਾਹੌਰ ਵਿਚ ਹੀ ਠਹਿਰਨਾ ਪਿਆ ਤੇ ਜਦ ਆਪ ਅਰੋਗ ਹੋਏ ਤਾਂ ਸ਼ਾਲੀਮਾਰ ਬਾਗ ਵਿਚ ਡੇਰੇ ਲਏ ਅਤੇ ਇਸ ਦੀ ਮੁਰੰਮਤ ਤੇ ਬਹੁਤ ਰੁਪਿਆ ਖਰਚ ਕਰਵਾਇਆ । ਇਸ ਸਮੇਂ ਇਸ ਬਾਗ ਦੀ ਪੁਰਾਣੀ-ਨਹਿਰ ਜੋ ਅਲੀ ਮਰਦਾਨ ਖਾਨ ਦੀ ਨਹਿਰ ਹੰਸਲੀ ਦੇ ਨਾਮ ਨਾਲ ਪ੍ਰਸਿੱਧ ਸੀ-ਪੁਟਵਾ ਕੇ ਸਾਫ ਕਰਵਾਈ ਤੇ ਬਾਗ ਨੂੰ ਉਹ ਰੌਣਕ ਦਿੱਤੀ ਜੇ ਇਸ ਤੋਂ ਪਹਿਲਾਂ ਕਦੇ ਨਹੀਂ ਸੀ ਵੇਖੀ ਗਈ।
ਸੰਨ 1806 ਈ: ਦੀਆਂ ਘਟਨਾਵਾਂ ਵਿਚੋਂ ਇਹ ਭੀ ਹੈ ਕਿ ਦੀਵਾਨ ਮੁਹਕਮ ਚੰਦ ਖੇਤਰੀ ਬਿਸਾਖੀ ਰਾਮ, ਕੁੰਜਾਹ ਵਾਲੇ ਦੇ ਪੁੱਤਰ ਨੂੰ ਖਾਲਸਾ ਫੌਜ ਵਿਚ ਭਰਤੀ ਕੀਤਾ । ਇਸ ਨੇ ਖਾਲਸੇ ਦੀ ਬਹਾਦਰੀ ਤੇ ਨਿਰਭੈਤਾ ਦੇ ਨਮੂਨੇ ਵੇਖ ਵੇਖ ਇੰਨਾ ਲਾਭ ਉਠਾਇਆ ਕਿ ਕੁਝ ਸਮੇਂ ਬਾਅਦ ਇਹ ਖਾਲਸਾ ਫੌਜ ਦਾ ਬਹਾਦਰ ਜਰਨੈਲ ਬਣਿਆ ਤੇ ਬੜਾ ਨਾਮ ਪਾਇਆ।
ਪਟਿਆਲੇ ਜਾਣਾ
ਇਨ੍ਹਾਂ ਦਿਨਾਂ ਵਿਚ ਰਾਜਾ ਸਾਹਿਬ ਸਿੰਘ ਵਾਲੀਏ ਪਟਿਆਲੇ ਤੇ ਰਾਜਾ ਜਸਵੰਤ ਸਿੰਘ ਨਾਭਾ ਵਿਚ ਵੈਰ ਪੈ ਗਿਆ, ਜਿਸ ਦਾ ਕਾਰਨ ਦੁਲਾਦੀ ਨਾਮੀ ਇਕ ਪਿੰਡ ਸੀ. ਜਿਸ ਪਰ ਨਾਭੇ ਵਾਲੇ ਆਪਣਾ ਹੱਕ ਸਮਝਦੇ ਸਨ ਤੇ ਪਟਿਆਲੇ ਵਾਲੇ ਇਸ ਤੋਂ ਆਪਣਾ ਕਬਜ਼ਾ ਦੱਸਦੇ ਸਨ । ਇਨ੍ਹਾਂ ਦਿਨਾਂ ਵਿਚ ਹੀ ਭਾਈ ਤਾਰਾ ਸਿੰਘ ਨਾਮੀ ਇਕ ਸਰਦਾਰ ਜੋ ਰਾਜਾ ਪਟਿਆਲਾ ਵਲੋਂ ਇਸ ਪਿੰਡ ਵਿਚ ਰਹਿੰਦਾ ਸੀ, ਕਿਸੇ ਨੇ ਮਾਰ ਦਿੱਤਾ। ਪਟਿਆਲੇ ਵਲੋਂ ਇਸ ਹੱਤਿਆ ਦਾ ਸ਼ੁਭਾ ਰਾਜਾ ਜਸਵੰਤ ਸਿੰਘ ਨਾਭ ਪਰ ਕੀਤਾ ਗਿਆ ਜਿਸ ਦੇ ਕਾਰਨ ਇਹ ਵਿਰੋਧਤਾ ਇਥੋਂ ਤੱਕ ਵਧੀ ਕਿ ਦੋਹਾਂ ਰਾਜਿਆਂ ਨੇ ਆਪੋ ਆਪਣੀਆਂ ਫੌਜਾਂ ਪਿੰਡ ਲਾਗੇ ਇਕੱਠੀਆਂ ਕਰ ਦਿੱਤੀਆਂ ਤੇ ਲੜਾਈ ਲਈ ਤਿਆਰ ਹੋ ਗਏ । ਇਸ ਸਮੇਂ ਰਾਜਾ ਭਾਗ ਸਿੰਘ ਵਾਲੀਏ ਜੀਂਦ ਨੇ ਰਾਜਾ ਨਾਭਾ ਦਾ ਸਾਥ ਦਿੱਤ ਤੇ ਸ: ਮਤਾਬ ਸਿੰਘ ਥਾਨੇਸਰ ਅਤੇ ਭਾਈ ਲਾਲ ਸਿੰਘ ਕੈਥਲ ਵਾਲੇ ਰਾਜਾ ਪਟਿਆਲੇ ਨਾਲ ਰਲੇ । ਹੁਣ ਲੱਗੀਆਂ ਨਿੱਕੀਆਂ ਨਿੱਕੀਆਂ ਚੜੱਪਾਂ ਹੋਣ, ਛੇਕਤ ਇਕ ਕਰਤੀ ਲੜਾਈ ਹੋਈ, ਜਿਸ ਵਿਚ ਸ: ਮਤਾਬ ਸਿੰਘ ਥਾਨੇਸਰ ਮਾਰਿਆ ਗਿਆ। ਇਸ ਦੇ ਮਰਨੇ ਪਰ ਰਾਜਾ ਪਟਿਆਲਾ ਨੂੰ ਬੜਾ ਜੱਸ ਆਇਆ ਅਤੇ ਮੈਦਾਨ ਵਿਚ ਆਪਣੀ ਹੋਰ ਫੌਜ ਭੇਜੀ। ਪਿੰਡ ਨਰਵਾਨਾ ਦੇ ਲਾਗੇ ਨਾਭੇ ਤੋਂ ਛੇ ਮੀਲ ਪਰ ਇਕ ਡਾਢੀ ਲਹੂ ਡੋਲ੍ਹਵੀਂ ਲੜਾਈ ਹੋਈ ਤੇ ਦੋਹਾਂ ਧਿਰਾਂ ਨੇ ਭਾਰੀ ਨੁਕਸਾਨ ਉਠਾਇਆ, ਅਰਥਾਤ ਇਕ ਸੌ ਪੰਜ ਜਵਾਨ ਦੇਹਾਂ ਪਾਸਿਆਂ ਦੇ ਇਸ ਸਮੇਂ ਖੇਤ ਰਹੇ । ਛੇਕੜ ਮੈਦਾਨ ਰਾਜਾ ਪਟਿਆਲਾ ਦੇ ਹੋਬ ਰਿਹਾ । ਹੁਣ ਇਹ ਦੁਖਦਾਈ ਬਖੇੜਾ ਵਧਦਾ ਵੇਖ ਕੇ ਦੋਹਾਂ ਧਿਰਾਂ ਦੇ ਮੁਖੀਆਂ ਨੇ ਇਹ ਸਲਾਹ ਠਹਿਰਾਈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਦੁਖਦਾਈ ਮਾਮਲਾ ਦੱਸਿਆ ਜਾਏ ਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਇਥੇ ਲੈ ਆਂਦਾ ਜਾਏ, ਤਾਂ ਜੋ ਉਹ ਦੋਹਾਂ ਰਿਆਸਤਾਂ ਦੇ ਝਗੜੇ ਮੁਕਾ ਜਾਣ ਤੇ ਜਿਸ ਦਾ ਹੱਕ ਸਮਝਣ, ਪਿੰਡ ਉਸ ਦੇ ਹਵਾਲੇ ਕਰ ਦੇਣ। ਇਸ ਸਮਝੌਤੇ ਦੇ ਬਾਅਦ ਦੋਹਾ ਰਾਜਿਆਂ ਨੇ ਆਪੋ ਆਪਣੇ ਵਕੀਲ ਮਹਾਰਾਜ ਸਾਹਿਬ ਦੇ ਦਰਬਾਰ ਵਿਚ ਲਾਹੌਰ ਭੇਜੋ,
1. ਮੇਜਰ ਬਾਸੂ ਰਾਈਜ਼ ਆਫ ਦੀ ਕ੍ਰਿਸਚਨ ਪਾਵਰ ਇਨ ਇੰਡੀਆ ਜਿ: 6. ਸਵਾ 477।
2. ਘਨੱਧਾ ਲਾਲ ਨੇ ਇਸ ਘਟਨਾ ਨੂੰ ਉਕਾ ਕਿਸੇ ਹੋਰ ਰੰਗ ਵਿਚ ਦੱਸਿਆ ਹੈ, ਜੋ ਨਿਰਮੂਲ ਹੈ ।