ਤਤਕਰਾ
ਭੂਮਿਕਾ
ਇਤਿਹਾਸ ਲਿਖਣਾ ਸੰਸਾਰ ਦੇ ਕਠਨ ਕੰਮਾਂ ਵਿਚੋਂ ਇਕ ਮਹਾਨ ਕਠਨ ਕੰਮ ਹੈ, ਪਰ ਇਸ ਤੋਂ ਵੱਧ ਕਠਨਤਾ ਹੈ ਤਾਂ ਇਹ, ਕਿ ਇਤਿਹਾਸ ਤੋਂ ਬਿਨਾਂ ਕੋਈ ਕੌਮ ਜੀਉ ਹੀ ਨਹੀਂ ਸਕਦੀ। ਇਸ ਲਈ ਜੀਵਤ ਕੌਮਾਂ ਲਗਦੇ ਚਾਰ ਆਪਣੇ ਵੰਡਿਆਂ ਦੇ ਸਹੀ ਹਾਲਾਤ ਕਾਇਮ ਰੱਖਣ ਦਾ ਸਿਰਤੋੜ ਯਤਨ ਕਰਦੀਆਂ ਰਹੀਆਂ ਹਨ, ਉਸ ਪ੍ਰਕਾਰ ਦੇ ਯਤਨਾਂ ਵਿਚੋਂ ਇਹ ਨਿੱਕਾ ਜਿਹਾ ਯਤਨ ਭੀ ਆਪ ਦੇ ਪੇਸ਼ ਹੈ।
ਇਹ ਗੱਲ ਪ੍ਰਗਟ ਹੈ ਕਿ ਸਿੱਖ ਇਤਿਹਾਸ ਹਨੇਰੇ ਵਿਚ ਪਿਆ ਹੈ। ਸਾਡੇ ਪਾਸ ਉਸ ਤਰ੍ਹਾਂ ਦਾ ਇਤਿਹਾਸ-ਜਿਸ ਨੂੰ ਪੂਰਬੀ ਨੁਕਤੇ ਤੋਂ ਇਤਿਹਾਸ ਕਹਿੰਦੇ ਹਨ-ਹੈ. ਪਰ ਪੱਛਮੀ ਨੁਕਤੇ ਦੇ ਇਤਿਹਾਸ ਦੀ ਕਮੀ ਹੈ ।
ਮੈਂ ਹੁਣ ਤਕ ਇਸ ਉਡੀਕ ਵਿਚ ਰਿਹਾ ਹਾਂ ਕਿ ਕਦੇ ਕੋਈ ਯੋਗ ਸੱਜਣ ਇਸ ਭਾਰੀ ਕਮੀ ਨੂੰ ਪੂਰਾ ਕਰੋ ਪਰ ਜਦ ਚਾਰੇ ਬੈਨੇ ਚੁਪ ਹੀ ਸਾਧੀ ਡਿੱਠੀ ਤਾਂ ਛੇਕੜ ਇਸ ਖਤਰੇ ਨੂੰ ਵਿਚਾਰਦਾ ਹੋਇਆ ਕਿ ਸਮਾਂ ਨੱਠਾ ਜਾ ਰਿਹਾ ਹੈ, ਕਾਲ ਦੀ ਚਾਦਰ ਵਲ੍ਹੇਟੀ ਜਾ ਰਿਹਾ ਹੈ, ਪੁਰਾਣੇ ਆਦਮੀ ਇਸ ਸੰਸਾਰ ਤੋਂ ਤੁਰੇ ਜਾ ਰਹੇ ਹਨ ਤੇ ਹਾਲਾਤ ਗੁੰਮ ਹੋ ਰਹੇ ਹਨ, ਜਦ ਕਦੇ ਖੋਜੀ ਤੇ ਫਾਜ਼ਲ ਸਿੱਖ ਇਸ ਪਾਸੇ ਲੱਗਣਗੇ ਤਦ ਤਕ ਸਮੇਂ ਦੀ ਚਾਦਰ ਔਖੀਂ ਡਿੱਠੇ ਹਾਲਤ ਦੱਸਣ ਵਾਲਿਆਂ ਜਾਂ ਕੰਨੀ ਸੁਣੇ ਹਾਲਾਤ ਸੁਨਾਣ ਵਾਲਿਆਂ ਨੂੰ ਲਪੇਟ ਚੁਕੀ ਹੋਵੇਗੀ, ਸੋ ਇਸ ਖਤਰੇ ਨੂੰ ਮੁਖ ਰਖ ਕੇ ਮੈਂ ਇਹ ਯਤਨ ਕੀਤਾ ਜੋ ਕੁਛ ਇਸ ਵੇਲੇ ਇਕੱਤਰ ਹੋ ਸਕਦਾ ਹੈ ਲਿਖ ਲਿਆ ਜਾਏ, ਤਾਂ ਜੋ ਜਦੋਂ ਸਿੱਖ ਪੰਥ ਇਤਿਹਾਸਕ ਖੋਜ ਦਾ ਕੰਮ ਅਰੰਭ, ਮੇਰਾ ਇਹ ਪ੍ਰੀਸ਼ਰਮ ਭੀ ਕੁਝ ਸਹਾਇਕ ਹੋ ਸਕੇ ।
ਮੈਂ ਆਪਣੇ ਵਲੋਂ ਪੂਰਾ ਯਤਨ ਕੀਤਾ ਹੈ ਕਿ ਸੱਚੇ ਅਤੇ ਸਹੀ ਵਾਕਿਆਤ ਇਕੱਤਰ ਕਰਾਂ । ਮੈਨੂੰ ਉਨ੍ਹਾਂ ਆਦਮੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੇ ਕਿ ਉਸ ਸਮੇਂ ਵਿਚ ਆਪਣੀ ਅੱਖੀਂ ਇਹ ਹਾਲਾਤ ਵੇਖੋ ਹਨ ਅਤੇ ਉਨ੍ਹਾਂ ਪੁਰਖਾਂ ਨੂੰ ਮਿਲਣ ਦਾ ਭੀ ਸਮਾਂ ਲੱਝਾ ਹੈ
ਜਿਨ੍ਹਾਂ ਨੇ ਉਨ੍ਹਾਂ ਮਨੁੱਖਾਂ ਤੋਂ ਆਪ ਹਾਲਤ ਸੁਣੇ ਹਨ ਜੋ ਖਾਲਸਾ ਰਾਜ ਦੇ ਸਮੇਂ ਹੋਏ ਹਨ, ਜਿਹਾ ਕਿ :- ਬਜ਼ੁਰਗ ਬਾਬਾ ਕਾਹਨ ਸਿੰਘ ਜੀ ਪੇਸ਼ਕਾਰ ਹਜੂਰੀ ਜਿਨ੍ਹਾਂ ਦਾ ਸੀਨਾ ਸ਼ੇਰਿ ਪੰਜਾਬ ਦੇ ਰਾਜ ਸਮੇਂ ਦੇ ਵਾਕਿਆਤ ਨਾਲ ਪੂਰਤ ਸੀ, ਅਤੇ ਦੂਜੇ ਬਾਬਾ ਹਿੰਮਤ ਸਿੰਘ ਜੀ, ਜਿਸ ਨੂੰ ਕੁਦਰਤ ਨੇ ਇਕ ਅਲੋਕਿਕ ਯਾਦਦਾਸ਼ਤ ਬਖਸ਼ੀ ਸੀ ਭਾਰੀ ਮਾਲੂਮਾਤ ਦੇ ਖਜ਼ਾਨੇ ਦੇ ਮਾਲਕ ਸਨ । ਇਕ ਹੋਰ ਬਿਰਧ ਪਠਾਨ ਗਜਨ ਖਾਨ ਬੁਨੇਰੀ-ਜੋ ਹਨੇਹ ਦਾ ਅਤਿ ਮਸ਼ਕਰਾ ਹੋਣ ਦੇ ਕਾਰਣ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਅਤਿ ਪਿਆਰਿਆ ਜਾਂਦਾ ਸੀ-ਮੈਨੂੰ ਮਿਲਿਆ, ਜਿਨ੍ਹਾਂ ਦੇ ਦੱਸੇ ਸਮਾਚਾਰ ਪਰਖਣ ਤੋਂ ਬਹੁਮੁੱਲੇ ਸਾਬਤ ਹੋਏ । ਇਸ ਤਰ੍ਹਾਂ ਦੇ ਕਈ ਇਕ ਪੁਰਸ਼ਾਂ ਤੇ ਬਿਰਧ ਮਾਈਆਂ ਨੂੰ ਮਿਲਣ ਤੋਂ ਸਵਾਇ ਮੈਂ ਲਗਦੇ ਚਾਰੇ ਖਾਲਸਾ ਰਾਜ ਸਮੇਂ ਦੇ ਲਗ ਪਗ ਸਾਰੇ ਨਹੀਂ ਤਾਂ ਬਹੁਤ ਹਦ ਤਕ ਇਤਿਹਾਸਾਂ ਨੂੰ ਵਾਚਿਆ ਹੈ ਤੇ ਇਉਂ ਜੋ ਕੁਝ ਲਝਾ ਹੈ, ਆਪ ਦੀ ਭੇਟਾ ਹੈ।
ਪੁਰਾਣੇ ਪੁਰਖਾਂ ਤੋਂ ਹਾਲਤ ਦੀ ਸਚਿਆਈ ਮਲੂਮ ਕਰਨ ਵਿਚ ਮੈਨੂੰ ਵਧੇਰੇ ਕਠਨਾਈ ਨਹੀਂ ਆਈ, ਕਿਉਂ ਕਿ ਉਹਨਾਂ ਵਿਚ ਸੱਚ ਦਾ ਵਾਸਾ ਸੁਤੇ ਸੀ ਤੇ ਮੈਂ ਉਹਨਾਂ ਨੂੰ ਸਹਿਜ ਸੁਭਾਵ ਸਤਯਵਾਦੀ ਪਾਇਆ, ਪਰ ਹਾਲਾਤ ਦੇ ਅੱਗੇ ਪਿੱਛੇ ਤੇ ਲੜੀਵਾਰ ਨਾ ਹੋਣ ਕਾਰਨ ਔਕੜਾਂ ਜਰੂਰ ਆਉਂਦੀਆਂ ਰਹੀਆਂ, ਕਿਉਂਕਿ ਉਹ ਲੋਕ ਡਾਇਰੀਆ ਆਦਿ ਨਹੀਂ ਰਖਦੇ ਸਨ। ਭਾਵੇਂ ਚੇਤੇ ਦੇ ਬੜੇ ਧਨੀ ਸਨ, ਪਰ ਬਹੁਤਿਆਂ ਤੋਂ ਸੁਣੇ ਹਾਲਤ ਦੇ ਟਾਕਰੇ ਇਤਿਹਾਸਾਂ ਦੀਆਂ ਲਿਖਤਾਂ ਨਾਲ ਮੇਲ ਕੇ ਮੈਂ ਇਸ ਔਕੜ ਨੂੰ ਹੱਲ ਕੀਤਾ ਹੈ । ਦੂਸਰੇ ਇਤਿਹਾਸਕਾਰਾਂ ਦੇ ਕਈਆਂ ਲੇਖਾਂ ਵਿਚ ਬੜੀ ਮੁਸ਼ਕਲ ਪੇਸ਼ ਆਈ, ਇਨ੍ਹਾਂ ਵਿਚ ਕੁਝ ਲੇਖਕ ਤਾਂ ਮੈਂ ਆਪਣੀ ਕੌਮ ਦੇ 'ਨਾਦਾਨ ਮਿਤੁ ਤੇ ਕੁਝ ਦਾਨਾਂ ਵੈਰੀ ਸਮਝਦਾ ਹਾਂ । ਇਨ੍ਹਾਂ ਨੇ ਇਤਿਹਾਸ ਲਿਖਦਿਆਂ ਪੂਰੇ ਤੌਰ ਤੇ ਨਿਪੱਖ ਸਾਬਤ ਹੋਣ ਤੋਂ ਬਿਨਾਂ ਹੀ ਆਪਣੀਆਂ ਰਾਵਾਂ ਤੇ ਵਾਕਯਾਤ ਦੋਵੇਂ ਕਿੱਸਿਆਂ ਕਹਾਣੀਆਂ ਵਾਂਗ ਖੁੱਲ੍ਹੇ ਵਾਕਾਂ ਵਿਚ ਲਿਖੇ ਹਨ, ਜੋ ਇਤਿਹਾਸਕ ਨਿਯਮ ਤੋਂ ਪਰੇਡੇ ਦੇ ਹਨ। ਸਿੱਖ ਇਤਿਹਾਸ ਦੇ ਬਦੇਸ਼ੀ ਇਤਿਹਾਸਕਾਰਾਂ ਵਿਚ ਕੁਝ ਕੁ ਐਸੇ ਵੀ ਸਨ ਜੋ ਆਪ ਇਖਲਾਕੀ ਗਿਰਾਵਟ ਦਾ ਪਰਤੱਖ ਨਮੂਨਾ ਸਨ, ਅਤੇ ਇਹੋ ਹੀ ਕਾਰਨ ਸੀ ਕਿ ਜਦ ਉਹ ਮਹਾਰਾਜੇ ਤੇ ਉਸਦੇ ਪਰਿਵਾਰ ਪੁਰ ਅਯੋਗ ਹਮਲਾ ਕਰਦੇ ਹਨ, ਤਾਂ ਸਪੋਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਮਨਾਂ ਦਾ ਆਪਣਾ ਝੁਕਾਓ ਹਰ ਥਾਂ ਪ੍ਰਦਿਪਤ ਦਿਸਦਾ ਹੈ । ਇਕ ਲੇਖਕ ਜੀਵਨ ਤਾਂ ਮਹਾਰਾਜੇ ਦਾ ਲਿਖ ਰਿਹਾ ਹੈ ਪਰ ਨਾਲ ਨਾਲ ਉਨ੍ਹਾਂ ਦੀ ਦਾਦੀ ਮਾਤਾ, ਸੱਸ ਅਤੇ ਧਰਮ ਪਤਨੀ ਆਦਿਕਾ ਪਰ ਨਿਰਮੂਲ ਦੇਸ਼ ਬੱਪੀ ਜਾ ਰਿਹਾ ਹੈ, ਇਸੇ ਤਰ੍ਹਾਂ ਇਕ ਸੱਜਣ ਵਾਕਯਾਤ ਦੀ 'ਬਿਲਾ ਸ਼ੁਭਾ ਪੱਕੀ ਕੀਤੇ ਬਿਨਾਂ ਮਹਾਰਾਜਾ ਜੀ ਨੂੰ ਕਿਸੇ ਨਾਵਲ ਦੇ ਨਾਇਕ ਵਾਂਗ ਲਾਲਚੀ, ਝੂਠਾ, ਖੁਦਗਰਜ਼, ਬਦਚਲਨ, ਅਧਰਮੀ ਆਦਿ ਅਸੁਧ ਲਫਜ਼ਾ ਨਾਲ ਯਾਦ ਕਰਦਾ ਹੈ। ਹੁਣ ਜੇ ਆਪ ਸਾਰੇ ਮੁਵਰਖਾ, ਸਾਰੇ ਸਯਾਹਾਂ ਉਸ ਸਮੇਂ ਦੇ ਆਏ ਸਫੀਰਾਂ ਤੇ ਪ੍ਰਾਹੁਣਿਆਂ ਦੀਆਂ ਲਿਖਤਾਂ ਦਾ ਮੁਕਾਬਲੇ ਕਰੋ ਤਾਂ ਆਪੋ ਵਿਚ ਵਧ ਤੋਂ ਵਧ ਇਕ ਦੂਜੇ ਦਾ ਖੰਡਨ ਸਪੱਸ਼ਟ ਪਏ ਦੇਖੋਗੇ, ਇਸੇ ਕਰਕੇ ਇਸ ਔਕੜ ਨੂੰ ਹੱਲ ਕਰਨ ਲਈ ਤੇ ਸਹੀ ਗੋਲ ਤੇ ਅਪੜਨ ਲਈ ਜਿੱਥੋਂ ਤਕ ਹੋ ਸਕਿਆ ਮੈਂ ਸਭ ਦਾ ਮੁਕਾਬਲਾ ਕਰਕੇ ਪੜਚੋਲ ਕੀਤੀ ਤੋਂ ਉਸ ਵਿਚੋਂ ਸਚਿਆਈ ਨੂੰ ਉਸ ਸਮੇਂ ਦੇ ਜੀਉਂਦੇ ਮਰਦ, ਇਸਤ੍ਰੀਆਂ ਤੇ ਸਰਦਾਰੀ ਖਾਨਦਾਨਾਂ ਵਿਚੋਂ ਮਿਲੇ ਲੋਕਾਂ ਤੋਂ ਪੁੱਛ ਪੜਤਾਲ ਕੇ ਤੇ ਉਨ੍ਹਾਂ ਦੇ ਘਰਾਂ 'ਚੋਂ ਮਿਲੀਆਂ ਪੁਰਾਣੀਆਂ ਲਿਖਤਾਂ ਨੂੰ ਛਾਣ ਬੀਣ ਕੇ ਇਹ