

ਅਤੇ ਉਸ ਦੀ ਰਾਣੀ ਆਸ ਕੌਰ ਵਿਚ ਕਈ ਕੁ ਘਰੋਗੀ ਮਾਮਲਿਆਂ ਦੇ ਕਾਰਨ ਐਸਾ ਵਿਰੋਧ ਵਧਿਆ ਕਿ ਜਿਸ ਦਾ ਮਿਟਣਾ ਬੜਾ ਹੀ ਕਠਿਨ ਹੋ ਗਿਆ । ਰਾਣੀ ਚਾਹੁੰਦੀ ਸੀ ਕਿ ਰਾਜਾ ਉਸ ਦੇ ਪੁੱਤਰ ਕਰਮ ਸਿੰਘ ਨੂੰ ਰਾਜ ਤਿਲਕ ਦੇ ਦੇਵੇ ਪਰ ਰਾਜਾ ਆਪਣੇ ਜਿਉਂਦੇ ਜੀਅ ਇੰਝ ਕਰਨ ਨੂੰ ਰਾਜ਼ੀ ਨਹੀਂ ਸੀ । ਇਸ ਕੋਠੇ ਝਗੜੇ ਵਿਚ ਕੁਝ ਫੌਜ ਦੇ ਸਰਦਾਰ ਰਾਜਾ ਵੱਲ ਹੋ ਖੜੋਤੇ ਅਤੇ ਕੁਝ ਫੌਜ ਦੇ ਕਰਮਚਾਰੀਆ ਨੇ ਰਾਣੀ ਦਾ ਪੱਖ ਲਿਆ। ਇਸ ਦਾ ਸਿੱਟਾ ਇਹ. ਨਿਕਲਿਆ ਕਿ ਖੁੱਲ੍ਹ-ਮ-ਖੁਲ੍ਹੇ ਇਕ ਵੱਡੇ ਟਾਕਰੇ ਦੇ ਹੋਣ ਦੀਆਂ ਤਿਆਰੀਆਂ ਹੋਣ ਲੱਗੀਆਂ, ਪਰ ਵਿਚ ਵਿਚਾਲੇ ਕੁਝ ਕੁ ਮੁਖੀ ਭਲੇ ਲੋਕ ਵੀ ਸਨ ਜਿਨ੍ਹਾਂ ਇਸ ਘਰੋਗੀ ਭਗੜੇ ਨੂੰ ਅਯੋਗ ਸਮਝ ਕੇ ਮਿਟਾਣਾ ਚਾਹਿਆ ਅਤੇ ਦੋਵੇਂ ਧਿਰਾਂ ਇਸ ਗੱਲ ਤੇ 'ਤੇ ਰਾਜੀ ਹੋ ਗਈਆਂ ਕਿ: ਕ ਮਹਾਰਾਜਾ ਰਣਜੀਤ ਸਿੰਘ ਇਥੇ ਦਰਸ਼ਨ ਦੇਣ ਤੇ ਉਹ ਆ ਕੇ ਜਿਵੇਂ ਯੋਗ ਸਮਝਣ ਫੈਸਲਾ ਦੇਣ। ਇਸ ਗੱਲ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਉਲਝਣ ਬਿਨਾਂ ਸੇਰ ਪੰਜਾਬ ਦੇ ਹੋਰ ਕੋਈ ਨਹੀਂ ਸੀ ਸੁਲਝਾ ਸਕਦਾ, ਸੋ ਇਸ ਸੋਚ ਅਨੁਸਾਰ ਪਟਿਆਲੇ ਦਾ ਵਕੀਲ ਮਹਾਰਾਜਾ ਕੋਲ ਪਹੁੰਚਿਆ ਅਤੇ ਰਾਜਾ ਰਾਣੀ ਦੇ ਝਗੜੇ ਦੀ ਸਾਰੀ ਵਾਰਤਾ ਕਹਿ ਸੁਣਾਈ । ਯੋਗ ਤਿਆਰੀਆਂ ਦੇ ਬਾਅਦ ਮਹਾਰਾਜਾ ਸਾਹਿਬ ਲਾਹੌਰ ਤੋਂ ਕੂਚ ਕਰਕੇ ਸਣੇ ਫੌਜਾਂ ਦੇ 1807 ਈ: ਨੂੰ ਪਟਿਆਲੇ ਪਹੁੰਚ ਗਏ ।
ਜਦ ਰਾਜਾ ਸਾਹਿਬ ਨੂੰ ਮਹਾਰਾਜਾ ਸਾਹਿਬ ਦੇ ਆਉਣ ਦੀ ਖਬਰ ਪਹੁੰਚੀ, ਤਦ ਉਹ ਸਣੇ ਆਪਣੇ ਵਜ਼ੀਰਾਂ ਦੇ ਮਹਾਰਾਜਾ ਦੇ ਸਵਾਗਤ ਲਈ ਸ਼ਹਿਰ ਤੋਂ ਬਾਹਰ ਆਇਆ ਅਤੇ ਮਹਾਰਾਜੇ ਨੂੰ ਭਾਰੀ ਸਨਮਾਨ ਨਾਲ ਸ਼ਹਿਰ ਵਿਚ ਲੈ ਗਿਆ । ਇਥੇ ਮਹਾਰਾਜੇ ਦੇ ਉਤਾਰੇ ਲਈ ਕਈ ਦਿਨਾਂ ਤੋਂ ਪਟਿਆਲੇ ਦੇ ਪ੍ਰਸਿੱਧ ਬਾਗ ਵਿਚ ਸਜਾਵਟਾਂ ਅਰ ਤਿਆਰੀਆਂ ਹੋ ਰਹੀਆਂ ਸਨ ਅਤੇ ਇਥੇ ਹੀ ਉਸ ਨੂੰ ਉਤਾਰਾ ਦਿੱਤਾ ਗਿਆ।
ਕੁਝ ਦਿਨ ਠਹਿਰਨ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਭਗੜੇ ਮੁਕਾਉਣ ਵੱਲ ਧਿਆਨ ਦਿੱਤਾ ਅਤੇ ਇਸ ਦੇ ਹਰ ਇਕ ਪੱਖ ਨੂੰ ਵਿਚਾਰ ਕੇ ਇਹ ਫੈਸਲਾ ਕੀਤਾ ਕਿ ਪਟਿਆਲੇ ਦੀ ਰਾਜ-ਗੱਦੀ ਪਰ ਰਾਜਾ ਸਾਹਿਬ ਹੀ ਸੁਸ਼ੋਭਿਤ ਰਹੇ ਅਤੇ ਰਾਣੀ, ਜੋ ਆਪਣੇ ਪੁੱਤਰ ਟਿੱਕਾ ਕਰਮ ਸਿੰਘ ਨਾਲ ਰਹਿਣਾ ਚਾਹੁੰਦੀ ਸੀ, ਉਸ ਨੂੰ 50,000 ਰੁਪਿਆ ਵਾਰਸ਼ਿਕ ਜਾਗੀਰ ਦਿਵਾ ਦਿੱਤੀ, ਜਿਸ ਵਿਚ ਬਨੋਰ, ਮਨੀ ਮਾਜਰਾ, ਸਨੌਰ, ਸਗਲੀ, ਬਿਸੋਲੀ ਅਤੇ ਮੀਨਾਰ ਬੋਲ ਦਾ ਤੋਲਕਾ ਸੰਮਲਿਤ ਸੀ ।
ਇਸ ਯੋਗ ਫੈਸਲੇ ਨਾਲ ਦੋਵੇਂ ਧਿਰਾਂ ਰਾਜ਼ੀ ਹੋ ਗਈਆਂ। ਹੁਣ ਮਹਾਰਾਜਾ ਕੁਝ ਦਿਨ ਇਥੇ ਠਹਿਰ ਕੇ ਪਿੱਛੇ ਨੂੰ ਪਰਤ ਆਇਆ। ਇਸ ਸਮੇਂ ਰਾਜਾ ਪਟਿਆਲਾ ਨੇ ਮਹਾਰਾਜਾ ਸਾਹਿਬ ਦੀ ਬੜੇ ਉਤਸ਼ਾਹ ਨਾਲ ਪ੍ਰਾਹੁਣਾਚਾਰੀ ਕੀਤੀ, ਸ਼ੇਰ ਪੰਜਾਬ ਦੀ ਸਾਰੀ ਫੌਜ ਦਾ ਰਸਦ ਪਾਣੀ ਦਾ ਖਰਚ ਆਪਣੇ ਪਾਸੋਂ ਦਿੱਤਾ। ਵਦੈਗੀ ਸਮੇਂ ਨਿਯਮ ਅਨੁਸਾਰ ਭੇਟਾਵਾਂ ਸਾਹਮਣੇ ਆਈਆਂ, ਜਿਹਨਾਂ ਵਿਚ ਇਕ ਪਿਤਲ ਦੀ ਤੋਪ 'ਕੜਾਖਾਨ' ਤੇ ਇਕ ਮੋਤੀਆਂ ਦੀ ਮਾਲਾ, ਜਿਸ ਵਿਚ ਇਕ ਬਹੁਮੁੱਲਾ ਨਗ ਪਿਆ ਹੋਇਆ ਸੀ । ਇਸ ਸਮੇਂ ਇਕ ਬੜੀ ਅਚਰਜ ਘਟਨਾ ਵੇਖਣ ਵਿਚ ਆਈ। ਇਹ ਮਾਲਾ ਰਾਜਾ ਸਾਹਿਬ ਨੇ ਸ਼ੇਰ ਪੰਜਾਬ ਦੇ ਗਲ ਇਕ ਵੱਡੇ ਦਰਬਾਰ ਵਿਚ ਪਹਿਨਾਈ ਤਾਂ ਇਸ ਸਮੇਂ ਟਿਕਾ ਕਰਮ ਸਿੰਘ (ਰਾਜਾ ਪਟਿਆਲਾ
1. ਲੈਪਲ ਗ੍ਰਿਫਨ ਦੀ ਰਾਜਾਜ਼ ਆਫ ਦੀ ਪੰਜਾਬ, ਸਫਾ 156 1
2. ਇਥੇ ਰਾਇ ਘਨੇਯਾ ਲਾਲ ਦਾ ਇਹ ਲਿਖਣਾ ਕਿ ਮਹਾਰਾਜਾ ਦੇ ਪਟਿਆਲੇ ਪਹੁੰਚਣ ਤੋਂ ਪਹਿਲੇ ਰਾਜਾ ਰਾਣੀ ਦਾ ਝਗੜਾ ਮੁਖ ਚੁੱਕਾ ਸੀ, ਠੀਕ ਨਹੀਂ, ਦੇਖੋ ਸਰ ਲੈਪਲ ਗ੍ਰਿਫਨ ਰਾਜਾਜ ਆਫ ਦੀ ਪੰਜਾਬ।
3. ਲੈਪਲ ਗ੍ਰਿਫਨ ਦੀ ਰਾਜਾਜ਼ ਆਫ ਦੀ ਪੰਜਾਬ, ਸਫਾ891।