ਬਾਵਨ ਅੱਖਰੀ
ਸਟੀਕ
ਇਹ ਬਾਵਨ ਅਖਰੀ' ਅਰਥਾਤ ਬਵਿੰਜਾ ਅੱਖਰਾਂ ਵਾਲੀ ਬਾਣੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਜਿਵੇਂ ਗੁਰਮੁਖੀ ਦੇ ਪੈਂਤੀ ਅੱਖਰਾਂ ਦੇ ਅਧਾਰ 'ਤੇ ਲਿਖੀ ਗਈ ਕਵਿਤਾ ਨੂੰ 'ਪੈਂਤੀ ਅੱਖਰੀ' ਕਿਹਾ ਜਾਂਦਾ ਹੈ ਤੇ ਫਾਰਸੀ ਅੱਖਰਾਂ ਦੇ ਅਧਾਰ 'ਤੇ ਲਿਖੀ ਗਈ ਕਵਿਤਾ ਨੂੰ 'ਸੀਹਰਫੀ' ਕਿਹਾ ਜਾਂਦਾ ਹੈ, ਇਸੇ ਤਰਾਂ ਸੰਸਕ੍ਰਿਤ ਦੇ ਬਵਿੰਜਾ ਅੱਖਰਾਂ ਨੂੰ ਲੈ ਕੇ ਲਿਖੀ ਗਈ ਬਾਣੀ ਨੂੰ 'ਬਾਵਨ ਅੱਖਰੀ' ਕਿਹਾ ਜਾਂਦਾ ਹੈ। ਪੁਰਾਤਨ ਢੰਗ ਅਨੁਸਾਰ ਹਰ ਇਕ ਅੱਖਰ ਨੂੰ ਲੈ ਕੇ ਉਸ ਦੁਆਰਾ ਉਪਦੇਸ਼ ਕੀਤਾ ਜਾਂਦਾ ਹੈ।
ਇਤਿਹਾਸ ਵਿਚ ਲਿਖਿਆ ਹੈ ਕਿ ਇਕ ਦਿਨ ਮਾਤਾ ਗੰਗਾ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਕੋਈ ਆਤਮਾ ਦੇ ਪਹਿਰਨ ਯੋਗ ਗਹਿਣਾ ਬਖਸ਼ੋ। ਤਦ ਸਤਿਗੁਰਾਂ ਨੇ ਇਹ 'ਬਾਵਨ ਅੱਖਰੀ' ਨਾਂ ਦੀ ਬਾਣੀ ਉਚਾਰਕੇ ਮਾਤਾ ਗੰਗਾ ਜੀ ਨੂੰ ਦਿੱਤੀ ਸੀ। ਇਸ ਬਾਣੀ ਦਾ ਸਮੂਹ ਸੰਗਤ ਵਿਚ ਪ੍ਰਚਾਰ ਹੋਇਆ। ਇਸ ਬਾਣੀ ਵਿਚ ਅੱਖਰਾਂ ਦਾ ਕ੍ਰਮ ਸੰਸਕ੍ਰਿਤ ਨਿਯਮ ਅਨੁਸਾਰ ਰੱਖਿਆ ਗਿਆ ਹੈ।
ੴ ਸਤਿਗੁਰ ਪ੍ਰਸਾਦਿ॥
ਗਉੜੀ ਬਾਵਨ ਅਖਰੀ ਮਹਲਾ ੫ ॥
ਅਰਥ- ਗਉੜੀ ਰਾਗ ਵਿਚ ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਬਾਵਨ ਅਖਰੀ ਬਾਣੀ ਰਚੀ ਹੈ।
ਸਲੋਕੁ ॥
(੧) ਗੁਰਦੇਵ ਮਾਤਾ ਗੁਰਦੇਵ ਪਿਤਾ
ਗੁਰਦੇਵ ਸੁਆਮੀ ਪਰਮੇਸੁਰਾ॥ (੨) ਗੁਰਦੇਵ
ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ
ਸਹੋਦਰਾ ॥ (੩) ਗੁਰਦੇਵ ਦਾਤਾ ਹਰਿ ਨਾਮੁ
ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥ (੪)
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ
ਪਾਰਸ ਪਰਸ ਪਰਾ॥ (੫) ਗੁਰਦੇਵ ਤੀਰਥੁ
ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ
ਅਪਰੰਪਰਾ ॥ (੬) ਗੁਰਦੇਵ ਕਰਤਾ ਸਭਿ ਪਾਪ
ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥ (੭)
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ
ਮੰਤੁ ਹਰਿ ਜਪਿ ਉਧਰਾ॥ (੮) ਗੁਰਦੇਵ
ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ
ਪਾਪੀ ਜਿਤੁ ਲਗਿ ਤਰਾ॥ (੯) ਗੁਰਦੇਵ
ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ
ਨਾਨਕ ਹਰਿ ਨਮਸਕਰਾ ॥੧॥
ਅਰਥ- (ਬਾਣੀ ਦੇ ਆਰੰਭ ਵਿਚ ਸਤਿਗੁਰੂ ਜੀ ਆਪਣੇ ਗੁਰਦੇਵ ਜੀ ਦਾ ਮੰਗਲ ਕਰਦੇ ਹਨ-) ੧. ਗੁਰਦੇਵ (ਸ੍ਰੀ ਗੁਰੂ
ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ
ਤੇ ਸ਼੍ਰੀ ਗੁਰੂ ਰਾਮਦਾਸ ਜੀ) ਹੀ ਸਾਡੀ ਮਾਤਾ ਹੈ, ਗੁਰਦੇਵ ਹੀ ਸਾਡਾ ਪਿਤਾ ਹੈ, ਗੁਰਦੇਵ ਹੀ ਸਾਡਾ ਮਾਲਕ ਹੈ ਤੇ ਗੁਰਦੇਵ ਹੀ ਸਾਡਾ ਪ੍ਰਭੂ ਹੈ। ੨. ਅਗਿਆਨ ਦੂਰ ਕਰਨ ਵਾਲਾ ਗੁਰਦੇਵ ਹੀ ਸਾਡਾ ਮਿੱਤਰ ਹੈ, ਗੁਰਦੇਵ ਹੀ ਸਾਡਾ ਸਾਕ-ਸੰਬੰਧੀ ਹੈ ਤੇ ਗੁਰਦੇਵ ਸਹੋਦਰਾ (ਸੱਕਾ ਭਰਾ) ਹੈ। ੩. ਗੁਰਦੇਵ ਹੀ ਸਾਡਾ ਦਾਤਾ ਹੈ, ਜੋ ਸਾਨੂੰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਦਾ ਹੈ ਤੇ ਗੁਰਦੇਵ ਹੀ ਸਾਡਾ ਨਿਰੋਧਰ ਮੰਤਰ ਹੈ। ੪. ਗੁਰਦੇਵ ਹੀ ਸ਼ਾਂਤੀ, ਸੱਚ ਤੇ (ਉੱਜਲ) ਬੁਧੀ ਦਾ ਸਰੂਪ ਹੈ। ਗੁਰਦੇਵ ਦਾ ਪਰਸਨਾ (ਸਪਰਸ਼) ਪਾਰਸ ਨਾਲੋਂ ਭੀ ਵਡੇ ਗੁਣ ਵਾਲਾ ਹੈ। ੫. ਗੁਰਦੇਵ ਤੀਰਥ ਹੈ ਅਰ ਅੰਮ੍ਰਿਤ ਦਾ ਸਰੋਵਰ ਹੈ। ਗੁਰੂ ਦੇ ਗਿਆਨ ਰੂਪੀ ਅੰਮ੍ਰਿਤ ਵਿਚ ਇਸ਼ਨਾਨ ਕਰਨ ਨਾਲ ਅਪਰੰਪਰ (ਪਾਰ ਰਹਿਤ ਪ੍ਰਭੂ) ਦੀ ਪ੍ਰਾਪਤੀ ਹੁੰਦੀ ਹੈ। ੬. ਗੁਰਦੇਵ (ਸਭ ਕੁਛ ਦਾ) ਕਰਤਾ ਹੈ ਤੇ ਸਭ ਪਾਪਾ ਦਾ ਨਾਸ ਕਰਨ ਵਾਲਾ ਹੈ। ਗੁਰਦੇਵ ਪਤਿਤਾਂ (ਪਾਪੀਆਂ) ਨੂੰ ਪਵਿੱਤ੍ਰ ਕਰਨ ਵਾਲਾ ਹੈ। ੭. ਗੁਰਦੇਵ ਹੀ ਆਦਿ ਜੁਗਾਦਿ ਤੇ ਜੁਗਾਂ ਜੁਗਾਂ ਵਿਚ ਵਰਤ ਰਿਹਾ ਹੈ। ਗੁਰਦੇਵ ਤੋਂ ਪ੍ਰਾਪਤ ਹੋਏ ਹਰੀ ਨਾਮ ਮੰਤ੍ਰ ਨੂੰ ਜਪਕੇ ਉਧਰੀਦਾ ਹੈ। ੮. ਹੇ ਅਕਾਲ ਪੁਰਖ ! ਕਿਰਪਾ ਕਰਕੇ ਸਾਨੂੰ ਪੂਰੇ ਗੁਰਦੇਵ ਦੀ ਸੰਗਤ ਵਿਚ ਮੇਲੋ, ਜਿਸ ਦੀ ਸੰਗਤ ਪ੍ਰਾਪਤ ਕਰਕੇ ਅਸੀਂ ਮੂਰਖ ਪਾਪੀ ਵੀ ਤਰ ਜਾਈਏ ੯. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਗੁਰਦੇਵ ਸੱਚਾ ਗੁਰੂ ਹੈ, ਗੁਰੂ ਪਾਰਬ੍ਰਹਮ ਹੈ, ਗੁਰੂ ਪਰਮੇਸ਼ਵਰ ਹੈ। ਹਰੀ ਰੂਪ ਗੁਰਦੇਵ ਨੂੰ ਸਾਡੀ ਨਮਸਕਾਰ ਹੈ॥ ੧॥
ਸਲੋਕੁ।।
(੧) ਆਪਹਿ ਕੀਆ ਕਰਾਇਆ ਆਪਹਿ
'ਜਿਹੜਾ ਮੰਤ੍ਰ ਕਿਸੇ ਹੋਰ ਮੰਤ੍ਰ ਦੇ ਅਸਰ ਨਾਲ ਬੇਅਸਰ ਨਾ ਹੋ ਸਕੇ, ਉਸ ਨੂੰ 'ਨਿਰੋਧਰ ਮੰਤ੍ਰ ਕਹਿੰਦੇ ਹਨ।
ਕਰਨੈ ਜੋਗੁ॥ (੨) ਨਾਨਕ ਏਕੋ ਰਵਿ ਰਹਿਆ
ਦੂਸਰ ਹੋਆ ਨ ਹੋਗੁ॥੧॥
ਅਰਥ -੧. ਇਕ ਪ੍ਰਭੂ ਨੇ ਆਪ ਹੀ ਇਸ ਸੰਸਾਰ ਨੂੰ ਉਤਪੰਨ ਕੀਤਾ ਹੈ ਤੇ ਆਪ ਹੀ ਕਰਨ ਕਾਰਣ ਸਮਰੱਥ ਹੈ। ੨. ਹੇ ਨਾਨਕ! ਇਕੋ ਪ੍ਰਭੂ ਸਾਰਿਆਂ ਵਿਚ ਵਿਆਪ ਰਿਹਾ ਹੈ। (ਉਸ ਤੋਂ ਬਿਨਾ) ਹੋਰ ਕੋਈ ਦੂਜਾ ਨਾ ਪਿੱਛੇ ਹੋਇਆ ਹੈ ਤੇ ਨਾ ਅਗੋਂ ਹੋਵੇਗਾ॥੧॥
ਪਉੜੀ ॥
(੧) ਓਅੰ ਸਾਧ ਸਤਿਗੁਰ ਨਮਸਕਾਰੰ ॥ (੨)
ਆਦਿ ਮਧਿ ਅੰਤਿ ਨਿਰੰਕਾਰੰ ॥ (੩) ਆਪਹਿ
ਸੁੰਨ ਆਪਹਿ ਸੁਖ ਆਸਨ॥ (੪) ਆਪਹਿ
ਸੁਨਤ ਆਪ ਹੀ ਜਾਸਨ ॥ (੫) ਆਪਨ ਆਪੁ
ਆਪਹਿ ਉਪਾਇਓ॥ (੬) ਆਪਹਿ ਬਾਪ
ਆਪ ਹੀ ਮਾਇਓ॥ (੭) ਆਪਹਿ ਸੂਖਮ
ਆਪਹਿ ਅਸਥੂਲਾ॥ (੮) ਲਖੀ ਨ ਜਾਈ
ਨਾਨਕ ਲੀਲਾ ॥੧॥
ਅਰਥ -੧. ਓਅੰਕਾਰ (ਅਕਾਲ ਪੁਰਖ) ਤੇ ਸ੍ਰੇਸ਼ਟ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਾਡੀ ਨਮਸਕਾਰ ਹੈ। ੨. ਆਦਿ, ਮੱਧ ਤੇ ਅੰਤ ਵਿਚ ਕੇਵਲ ਇਕੋ ਪ੍ਰਭੂ ਹੀ ਵਿਆਪਕ ਹੈ। ੩. ਆਪ ਹੀ ਉਹ ਅਕਾਲ ਪੁਰਖ ਸੁੰਨ (ਨਿਰਗੁਣ) ਅਵਸਥਾ ਵਿਚ ਰਹਿੰਦਾ ਹੈ ਤੇ ਆਪ ਹੀ ਸੁਖ ਆਸਨ ਹੈ (ਭਾਵ ਸੁਖ ਵਿਚ ਇਸਥਿਤ ਹੈ) । ੪. ਆਪ ਹੀ ਉਹ ਪ੍ਰਭੂ ਜਸ ਵਾਲਾ ਹੈ ਤੇ ਆਪ ਹੀ ਆਪਣੇ ਜਸ ਨੂੰ ਸੁਣਦਾ
ਹੈ। ੫. ਉਸ ਪ੍ਰਭੂ ਨੇ ਆਪਣੇ ਆਪ ਨੂੰ ਆਪ ਹੀ ਉਤਪੰਨ ਕੀਤਾ ਹੈ (ਭਾਵ ਨਿਰਗੁਣ ਤੋਂ ਸਰਗੁਣ ਸਰੂਪ ਹੋਇਆ ਹੈ)। ੬. ਉਹ ਆਪ ਹੀ ਪਿਤਾ ਹੈ ਤੇ ਆਪ ਹੀ ਮਾਤਾ ਹੈ। ੭. ਉਹ ਅਕਾਲ ਪੁਰਖ ਆਪ ਹੀ ਸੂਖਮ (ਨਾ ਦਿਸਣ ਵਾਲਾ ਸਰੂਪ) ਹੈ ਤੇ ਆਪ ਹੀ ਅਸਥੂਲ (ਮੋਟਾ, ਵੱਡਾ, ਵਿਸਤ੍ਰਿਤ) ਹੈ। ੮. ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪ੍ਰਮਾਤਮਾ ਦੀ ਲੀਲ੍ਹਾ (ਕੌਤਕ) ਜਾਣੀ ਨਹੀਂ ਜਾਂਦੀ ॥੧॥
(੧) ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
(੨) ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥੧ ॥
ਰਹਾਉ ॥
ਅਰਥ- ੧ ਤੇ ੨ ਹੇ ਦੀਨ ਦਿਆਲੂ ਪ੍ਰਭੂ! ਇਹ ਕਿਰਪਾ ਕਰੋ ਕਿ ਮੇਰਾ ਮਨ ਤੇਰੇ ਸੰਤਾਂ (ਭਗਤਾਂ) ਦੀ ਚਰਨ ਧੂੜ ਬਣੇ ॥੧॥ ਰਹਾਉ।।
ਸਲੋਕੁ ॥
(੧) ਨਿਰੰਕਾਰ ਆਕਾਰ ਆਪਿ ਨਿਰਗੁਨ
ਸਰਗੁਨ ਏਕ॥ (੨) ਏਕਹਿ ਏਕ ਬਖਾਨਨੋ
ਨਾਨਕ ਏਕ ਅਨੇਕ ॥੧॥
ਅਰਥ- ੧. ਇਕ ਪ੍ਰਭੂ ਆਪ ਹੀ ਨਿਰਾਕਾਰ (ਆਕਾਰ ਰਹਿਤ) ਹੈ ਤੇ ਆਪ ਹੀ ਆਕਾਰ ਵਾਲਾ ਹੈ। ਉਹ ਆਪ ਹੀ ਨਿਰਗੁਣ ਸਰੂਪ ਹੈ ਤੇ ਆਪ ਹੀ ਆਕਾਰ ਧਾਰਕੇ ਸਰਗੁਣ ਹੈ। ੨. ਹੇ ਨਾਨਕ ! ਉਸ ਇਕ ਨੂੰ ਇਕ ਕਹਿਕੇ ਹੀ ਵਰਣਨ ਕਰੀਦਾ ਹੈ। ਉਹ ਹੀ ਇਕ ਤੋਂ ਅਨੇਕ ਹੋ ਕੇ ਵਿਚਰ ਰਿਹਾ ਹੈ॥੧॥