Back ArrowLogo
Info
Profile

ਤਾਂ ਸਿਖ ਬਖਸ਼ਾ ਲੈਂਦੇ ਹਨ, ਸਿਖ ਮਾਰੇ ਨੂੰ ਗੁਰੂ ਨਹੀਂ ਬਖਸ਼ਦੇ। ਇਹ ਬਿਰਦ ਧੁਰਾਂ ਦਾ ਹੈ। ਮੋਹਿਨਾ ਸੋਹਿਨਾ ਮੈਨੂੰ ਪਿਆਰੇ ਹਨ, ਪਰ ਸਿਖ ਦਾ ਬਚਨ ਅੱਟਲ ਹੈ, ਇਹ ਤਦੋਂ ਟਲ ਸਕਦਾ ਹੈ, ਜਦੋਂ ਇਨ੍ਹਾਂ ਦੀ ਸੁਰਤ ਜੀਉ ਪਵੇਗੀ, ਜਦੋਂ ਮੌਤ ਨਦੀ ਦੇ ਉਰਾਰ ਪਾਰ ਇਨ੍ਹਾਂ ਨੂੰ ਇਕਸਾਰ ਗਤੀ ਹੋ ਜਾਏਗੀ। ਜਾਂ ਸਿਖ ਦੇਹ ਵਿਚ ਹੁੰਦਾ ਤੇ ਆਪਣੇ ਵਾਕ ਨੂੰ ਪਲਟ ਦੇਂਦਾ।”

ਅੰਮੀ ਜੀ- ਹੇ ਸਤਿਗੁਰ ਜੀ! ਜੇ ਮੈਂ ਸੋਹਿਨਾ ਜੀ ਨੂੰ ਮਿਲਾਂ ਤੇ ਉਨ੍ਹਾਂ ਦੀ ਸੁਰਤ ਨੂੰ ਜੀਵਨ ਰੌ ਨਾਲ ਭਰਨ ਵਿਚ ਯਤਨ ਕਰਾਂ ਤਾਂ ਸ੍ਰੀ ਜੀ ਦੀ ਕੀਹ ਆਗਿਆ ਹੈ?

ਸਤਿਗੁਰ ਜੀ- ਇਸ ਤੋਂ ਵੱਧ ਭਲਿਆਈ ਕੀਹ ਹੋ ਸਕਦੀ ਹੈ? ਮੈਂ ਖੁਸ਼ ਹਾਂ ਅਰ ਮੈਨੂੰ ਭੇਜਣ ਵਾਲਾ ਇਸ ਵਿਚ ਖੁਸ਼ ਹੈ। ਸਾਡਾ ਬਾਬਾ ਆਖਦਾ ਹੈ-

"ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ

ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥੨॥” (ਵਾਰ ਗਉ, ਅੰਕ ੩੦੬)

ਕਿਸੇ ਨੂੰ ਜੀਅਦਾਨ ਦੇਣਾ, ਕਿਸੇ ਦੇ ਮੁਰਦੇਪਨ ਵਿਚ ਜੀਵਨ ਦੀ ਨਵੀਂ ਰੂਹ ਫੂਕਣਾਂ, ਵਾਹਿਗੁਰੂ ਨੂੰ ਸਭ ਤੋਂ ਪਿਆਰਾ ਕੰਮ ਹੈ। ਅੰਦਰਲੇ ਵਿਚ ਜੀਵਨ ਲਹਿਰ ਆਕੇ ਜੋ ਜਾਨ ਪੈਂਦੀ ਹੈ, ਉਸ ਨੂੰ ਤਾਂ ਜੀਉਂਣਾ ਕਹੀਦਾ ਹੈ; "ਸੋ ਜੀਵਤ ਜਿਹ ਜੀਵਤ ਜਪਿਆ।” (੨੬੦) "ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਈ॥” (੧੪੨) ਜੋ ਇਹ ਜੀਵਨ ਜੀਉਂਦੇ ਹਨ, ਓਹੀ ਜੀਉਂਦੇ ਹਨ। ਬਾਕੀ "ਹੋਰ ਮਿਰਤਕ ਹੈ ਸੰਸਾਰ”। ਜੀਉਂਦੀਆਂ ਰੂਹਾਂ ਇਸ ਜੀਵਨ ਵਾਲੇ ਅਕਾਲ ਪੁਰਖ ਰੂਪੀ ਬ੍ਰਿਛ ਦੀਆਂ ਡਾਲੀਆਂ ਹਨ, ਇਨ੍ਹਾਂ ਦੀ ਕਹਿਣੀ ਕਰਣੀ ਦੀ ਤਾਰ ਸਾਂਈਂ ਨਾਲ ਸਾਂਝੀ ਗਮਕਾਰ ਪੈਦਾ ਕਰਦੀ ਹੈ ਤੇ ਆਪਣੀ ਤਾਸੀਰ ਵਿਚ ਉਹੋ ਅਸਰ ਰਖਦੀ ਹੈ। ਇਹੋ ਕਾਰਨ ਹੈ ਕਿ ਉਸ ਜੀਉਂਦੇ ਸਿਖ ਦੇ ਵਾਕ ਅਟੱਲ ਰਹੇ।

---------------

  1. ਬਾਜ ਤਾਰ ਤੇ ਤਰਬ ਤਾਰ ਇਕੋ ਸੁਰਕੰਪ ਪੈਦਾ ਕਰਦੀਆਂ ਹਨ।
136 / 151
Previous
Next