Back ArrowLogo
Info
Profile

ਲੜੀਆਂ, ਉਨ੍ਹਾਂ ਸਾਰੀਆਂ ਨਾਲੋਂ ਇਹ ਸਖ਼ਤ ਲੜੀ ਗਈ ਸੀ। ਕਿਹਾ ਜਾਂਦਾ ਹੈ, ਸਿੱਖਾਂ ਨੇ ਸਾਡੀ (ਅੰਗਰੇਜ਼ੀ) ਹਕੂਮਤ ਹਿੰਦ ਨੂੰ ਜੜ੍ਹਾਂ ਤੱਕ ਹਿਲਾਂ ਦਿੱਤਾ ਸੀ।"

ਚਾਰਲਸ ਗਫ ਤੇ ਆਰਥਰ ਡੀ. ਇਨਸ ਲਿਖਦੇ ਹਨ :-"ਕਦੇ ਕਿਸੇ ਦੇਸੀ ਫ਼ੌਜ ਨੇ, ਜਿਸਦੀ ਗਿਣਤੀ ਏਨੀ ਘੱਟ ਹੋਵੇ, ਅੰਗਰੇਜ਼ੀ ਫ਼ੌਜ ਦਾ ਇਸ ਬਹਾਦਰੀ ਨਾਲ ਟਾਕਰਾ ਨਹੀਂ ਸੀ ਕੀਤਾ, ਜਿਹੋ ਜਿਹਾ ਸਿੱਖਾਂ ਨੇ ਜੰਗ ਫੇਰੂ ਸ਼ਹਿਰ ਵਿੱਚ ਕੀਤਾ। ਭਾਵੇਂ ਅੰਗਰੇਜ਼ਾਂ ਨੂੰ ਫ਼ਤਹਿ ਪਰਾਪਤ ਹੋਈ, ਪਰ ਦਲੀਲ ਇਸ ਦੇ ਉਲਟ ਹੈ। ਜੇ ਸਿੱਖਾਂ ਨੂੰ ਐਹੋ ਜੇਹੇ ਸੈਨਾਪਤੀ ਮਿਲਦੇ, ਜਿੰਨ੍ਹਾਂ ਦੀ ਅਗਵਾਈ ਵਿਚ ਉਹ ਆਪਣੇ ਗੁਣ ਪਰਗਟ ਕਰ ਸਕਦੇ, ਤਾਂ ਜੰਗ ਦਾ ਨਤੀਜਾ ਕੁਛ ਹੋਰ ਹੁੰਦਾ। ਦਲੀਲਾਂ ਤੇ ਬਹਾਨੇ ਏਸ ਸੱਚਾਈ ਨੂੰ ਝੂਠਾ ਸਾਬਤ ਨਹੀਂ ਕਰਦੇ। ਸਿੱਖਾਂ ਨੇ ਇਸ ਦ੍ਰਿੜ ਭਰੋਸੇ 'ਤੇ ਫ਼ੌਜੀ ਨੇਮਾਂ ਅਨੁਸਾਰ ਟਾਕਰਾ ਕੀਤਾ, ਕਿ ਸਾਨੂੰ ਹਿੰਦੁਸਤਾਨ ਦੀ ਕਿਸੇ ਲੜਾਈ ਵਿਚ ਇਸਦੀ ਮਿਸਾਲ ਨਹੀਂ ਮਿਲਦੀ। ਸਿੱਖਾਂ ਦੀ ਇਹ ਸਫਲਤਾ ਰਣਜੀਤ ਸਿੰਘ ਦੇ ਅਖ਼ਤਿਆਰ ਕੀਤੇ ਗਏ ਨਵੇਂ ਜੰਗੀ ਢੰਗ ਦਾ ਨਤੀਜਾ ਸੀ।... ਲੜਾਈ ਦਾ ਜੰਗੀ ਢੰਗ ਸਿੱਖਣ ਤੇ ਸਮਝਣ ਵਿਚ ਸਿੱਖ ਬਾਕੀ ਸਾਰੀਆਂ ਦੇਸੀ ਫ਼ੌਜਾਂ ਨਾਲੋਂ ਚੰਗੇ ਸਿਆਣੇ ਸਨ।)"

ਜੇ.ਐਮ.ਲੋਡਲੀ ਲਿਖਦਾ ਹੈ—“ਇਨ੍ਹਾਂ ਦੋਹਾਂ ਹਮਲਿਆਂ (ਮੁਦਕੀ ਤੇ ਫੇਰੂ ਸ਼ਹਿਰ) ਪਿੱਛੋਂ ਸਿੱਖ ਫ਼ੌਜ ਦੇ ਸਰਦਾਰਾਂ ਦੇ ਹਜ਼ਾਰਾਂ ਵਿਸਾਹਘਾਤ ਕਰਨ 'ਤੇ ਵੀ (ਭਾਵ : ਜੇ ਇਹਨਾਂ ਦੋਹਾਂ ਲੜਾਈਆਂ ਵਿਚ ਵਿਸਾਹਘਾਤ ਨਾ ਕਰਦੇ ਤਾਂ) ਅੰਗਰੇਜ਼ ਆਪਣੇ ਸਰਬੰਸ ਨਾਸ ਤੋਂ ਨਹੀਂ ਸੀ ਬਚ ਸਕਦੇ।”*

ਪੰਡਤ ਨੰਦਕੁਮਾਰ ਦੇਵ ਸ਼ਰਮਾ ਲਿਖਦਾ ਹੈ : "ਜੇ ਲਾਲ ਸਿੰਘ ਤੇ ਤੇਜ ਸਿੰਘ ਮਿਲਕੇ-ਪੰਜਾਬ ਦੇ ਪੈਰਾਂ ਵਿੱਚ ਗੁਲਾਮੀ ਦੀਆਂ ਬੇੜੀਆਂ ਪੁਆਉਣ ਵਾਸਤੇ-ਵਿਸਾਹਘਾਤ ਨਾ ਕਰਦੇ, ਤਾਂ ਏਸ ਯੁੱਧ ਦਾ ਨਤੀਜਾ ਕੁਛ ਹੋਰ ਹੁੰਦਾ।"* -----

o(J.H. Gordon) ਗਾਰਡਨ, ਪੰਨਾ ੧੪੩। (

(The Sikh Wars) ਸਿੱਖ ਯੁੱਧ, ४२-४३।

"History of the British India, Vol II. P.142

**ਪੰਜਾਬ ਹਰਣ ਔਰ ਦਲੀਪ ਸਿੰਹ, ਪੰਨਾ ੩੫।

131 / 251
Previous
Next