Back ArrowLogo
Info
Profile

ਜਾਣਾ ਚਾਹੁੰਦਾ ਸੀ, ਪਰ ਧਿਆਨ ਸਿੰਘ ਨੇ ਧੱਕੇ ਮਾਰ ਕੇ ਪਿਛਾਂਹ ਮੋੜ ਦਿੱਤਾ ਤੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਲਿਆ। ਡੋਗਰਾ ਫ਼ੌਜ ਪਹਿਰੇ 'ਤੇ ਖਲੀ ਕਰ ਦਿੱਤੀ ਗਈ।

ਮਹਾਰਾਣੀ ਚੰਦ ਕੌਰ ਪਤੀ ਦਾ ਸਸਕਾਰ ਕਰ ਰਹੀ ਸੀ। ਸੁਨੇਹਾ ਪਹੁੰਚਿਆ, ਕਿ ਤੇਰੇ ਪੁੱਤਰ ਨਾਲ ਆਹ ਭਾਣਾ ਵਰਤ ਗਿਆ ਹੈ, ਤਾਂ ਉਹਦੇ ਭੈ ਦੀ ਦੁਨੀਆਂ ਹਨੇਰ ਹੋ ਗਈ। ਪੁੱਤਰ ਦੀ ਸੱਟ ਸੁਣ ਕੇ ਮਾਂ ਦੇ ਦਿਲ ਵਿੱਚ ਦੀ ਤੀਰ ਨਿਕਲ ਗਿਆ। ਪੁੱਤਰਾਂ ਦੇ ਸੱਲ ਡਾਢੇ ਹੁੰਦੇ ਹਨ।

ਚੰਦ ਕੌਰ ਤੇ ਬੀਬੀ ਨਾਨਕੀ ਕਿਲ੍ਹੇ ਦੇ ਬੂਹੇ ਅੱਗੇ        ਓਧਰ ਬੀਬੀ ਨਾਨਕੀ (ਸ: ਸ਼ਾਮ ਸਿੰਘ ਅਟਾਰੀ ਚੰਦ ਕੌਰ ਤੇ ਬੀਬੀ ਨਾਨਕੀ ਦੀ ਪੁੱਤਰੀ) ਨੂੰ ਵੀ ਖ਼ਬਰ ਪਹੁੰਚ ਗਈ, ਕਿ ਕਿਲ੍ਹੇ ਦੇ ਬੂਹੇ ਅੱਗੇ ਤੇਰੇ ਪਤੀ ਨਾਲ ਆਹ ਕਾਰਾ ਵਰਤ ਗਿਆ

ਹੈ, ਤਾਂ ਉਹ ਵੀ ਬਿਹਬਲ ਹੋਈ ਭੱਜੀ ਆਈ। 'ਦੋਵੇਂ-ਨੋਂਹ ਸੱਸ-ਦਰਵਾਜ਼ੇ

ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ,

ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ।

ਪੁੱਤਾਂ ਪਰਾਂ 'ਤੇ ਉੱਡਦੀ ਫਿਰੇ ਦੁਨੀਆਂ,

ਮਾਪੇ ਬੁੱਤ ਤੇ ਵਿਚ ਪਰਾਨ ਪੁੱਤਰ।

ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ,

ਮੋਇਆਂ ਗਿਆਂ ਦੇ ਪਿਛੋਂ ਨਸ਼ਾਨ ਪੁੱਤਰ।

'ਸੀਤਲ' ਪੁੱਤਰਾਂ ਬਾਝ ਨਾ ਸੋਹਨ ਮਾਪੇ,

ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ।

*ਬੂਹੇ 'ਚ ਖਲੋਤੀ ਚੰਦ ਕੌਰ ਰੋਵੰਦੀ,

ਪਿੱਟਦੀ ਹੈ ਛਾਤੀਆਂ ਤੇ ਵਾਲ ਖੁਹਵੰਦੀ।

ਕਹਿੰਦੀ, ਹਤਿਆਰਿਓ ਵੇ ਬੂਹਾ ਲਾਹ ਦਿਓ,

ਇਕ ਵਾਰੀ ਮੁੱਖ ਪੁੱਤ ਦਾ ਵਿਖਾ ਦਿਓ।

ਪੁੱਤ ਮੇਰੇ ਡਿਗਦੇ ਨੇ ਪਾਣੀ ਮੰਗਿਆ,

ਚੀਰ ਕੇ ਕਲੇਜਾ ਮੇਰਾ, ਤੀਰ ਲੰਘਿਆ।

ਪਾਣੀ ਤਾਂ ਪਿਲਾ ਲਾਂ, ਓਸ ਨੂੰ ਮਿਲਾ ਦਿਓ,

ਇਕ ਵੇਰਾ ਮੁੱਖ ਪੁੱਤ ਦਾ ਵਿਖਾ ਦਿਓ।

(ਦੇਖੋ ਬਾਕੀ ਫੁਟਨੋਟ ਪੰਨਾ ੪੨ 'ਤੇ)

36 / 251
Previous
Next