Back ArrowLogo
Info
Profile

ਤਾਂ ਵੀ ਉਹ ਧਰਮ ਦਾ ਸੰਚਾਲਕ ਸੀ।"

"ਇਸ ਦਾ ਉੱਤਰ ਤੂੰ ਹੀ ਦੇ, ਬਈ।"

“ਹਾਂ ਜੀ, ਇਹ ਠੀਕ ਹੈ ਕਿ ਬੁੱਧ ਨੇ ਰੱਬ ਬਾਰੇ ਕੁਝ ਨਹੀਂ ਕਿਹਾ; ਪਰ ਇਹ ਵੀ ਠੀਕ ਹੈ ਕਿ ਉਸ ਨੇ ਜੋ ਕੁਝ ਕਿਹਾ ਸੀ, ਉਸ ਨੂੰ ਅਨੁਮਾਨ ਨਹੀਂ ਸੀ ਆਖਿਆ। ਉਸ ਨੇ ਸਭ ਕੁਝ ਨਿਸਚਿਤ ਰੂਪ ਵਿੱਚ ਪੂਰੇ ਭਰੋਸੇ ਅਤੇ ਪੂਰੇ ਅਧਿਕਾਰ (Authority) ਨਾਲ ਆਖਿਆ ਸੀ। ਉਸ ਦੇ ਦੱਸੇ ਉੱਤਮ ਸੱਚ ਕਿਸੇ ਦੁਚਿੱਤੀ ਵਿੱਚੋਂ ਨਹੀਂ ਉਚਾਰੇ ਗਏ ਸਨ, ਸਗੋਂ ਦਾਅਵੇ ਨਾਲ ਆਖਿਆ ਗਿਆ ਸੀ ਕਿ (1) ਸੰਸਾਰ ਦੁੱਖਾਂ ਦਾ ਘਰ ਹੈ: (2) ਤ੍ਰਿਸ਼ਨਾ ਦੁੱਖ ਦਾ ਕਾਰਨ ਹੈ; (3) ਤ੍ਰਿਸ਼ਨਾ ਉੱਤੇ ਕਾਬੂ ਪਾਉਣ ਨਾਲ ਦੁੱਖ ਤੋਂ ਨਿਜਾਤ ਮਿਲ ਸਕਦੀ ਹੈ ਅਤੇ (4) ਅਸ਼ਟ ਮਾਰਗ ਤ੍ਰਿਸ਼ਨਾ ਤੋਂ ਛੁਟਕਾਰਾ ਪਾਉਣ ਦਾ ਸਾਧਨ ਹੈ। ਇਸ ਨਿਸਚਿਤਤਾ ਤੋਂ ਇਲਾਵਾ ਉਸ ਨੇ ਨਿਰਵਾਣ ਨੂੰ ਜੀਵਨ ਦਾ ਮਨੋਰਥ ਦੱਸਿਆ ਸੀ ਅਤੇ ਇਸ ਨੂੰ ਲੋਕਿਕ ਦੀ ਥਾਂ ਅਲੌਕਿਕ ਹੀ ਆਖਿਆ ਸੀ। ਬੁੱਧ ਅਤੇ ਬਾਕੀ ਸਾਰਿਆਂ ਵਿੱਚ ਕੇਵਲ ਏਨਾ ਫ਼ਰਕ ਹੈ ਕਿ ਉਸ ਦੇ ਦੱਸੇ ਅਲੋਕਿਕ ਮਨੋਰਥ ਦੀ ਪ੍ਰਾਪਤੀ ਲਈ ਵਰਤਿਆ ਜਾਣ ਵਾਲਾ ਸਾਧਨ ਲੋਕਿਕ ਸੀ ਅਤੇ ਸਾਧਾਰਣ ਦੈਨਿਕ ਜੀਵਨ ਦੀ ਕਿਰਿਆ ਸੀ। ਤਾਂ ਵੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਹੈ ਤਿਵੇਂ ਤਿਵੇਂ ਬੁੱਧ ਧਰਮ ਦੀ ਲੋਕਿਕ ਜੀਵਨ ਦੀ ਸੁੰਦਰਤਾ ਦੀ ਥਾਂ ਸਾਧਾਰਣ ਦੈਨਿਕ ਜੀਵਨ ਨਾਲ ਛੇਕੇ ਹੋਏ ਕਰਮ-ਕਾਂਡ ਦਾ ਧਾਰਨੀ ਬਣਦਾ ਗਿਆ ਹੈ। ਕੁਝ ਵੀ ਹੋਵੇ ਮੈਂ ਇਹ ਕਹਿ ਰਿਹਾ ਹਾਂ ਕਿ ਧਰਮ ਦਾ ਆਧਾਰ ਰੱਬ ਹੋਣਾ ਜਰੂਰੀ ਨਹੀਂ: ਪਰੰਤੂ ਨਿਸਚਿਤਤਾ, ਅਧਿਕਾਰ, ਦਾਅਵੇ ਅਤੇ ਅਥਾਰਿਟੀ ਤੋਂ ਬਿਨਾਂ ਧਰਮ-ਸੰਚਾਲਨ ਸੰਭਵ ਨਹੀਂ। ਇਹ ਨਿਸਚਿਤਤਾ ਦੀ ਹੀ ਕਿਰਪਾ ਸੀ ਕਿ ਪੂਰਨ ਰੂਪ ਵਿੱਚ ਲੋਕਿਕ ਹੁੰਦਿਆਂ ਹੋਇਆਂ ਵੀ ਮਾਰਕਸਵਾਦ ਧਰਮ ਹੋਣ ਦਾ ਭੁਲੇਖਾ ਪਾਉਣ ਲੱਗ ਪਿਆ ਸੀ।

ਪੁਸ਼ਪੇਂਦ੍ਰ, ਇਹ ਵਾਰਤਾਲਾਪ ਏਥੇ ਹੀ ਸਮਾਪਤ ਹੋ ਗਈ। ਦੇਵ ਬਾਰੇ ਆਪਣੀ ਉਤਸੁਕਤਾ ਨੂੰ ਕਾਬੂ ਵਿੱਚ ਰੱਖਣਾ ਮੇਰੇ ਲਈ ਮੁਸ਼ਕਲ ਸੀ। ਮੌਕਾ ਮਿਲਣ ਉਤੇ ਮੈਂ ਨੀਰਜ ਨੂੰ ਪੁੱਛ ਹੀ ਲਿਆ। ਉਸ ਦਾ ਉੱਤਰ ਸੀ ਕਿ ਆਪਣੇ ਬਾਰੇ ਓਨਾ ਕੁਝ ਦੱਸ ਲੈਣ ਤੋਂ ਪਿੱਛੋਂ ਉਹ ਉਦਾਸ ਹੋ ਗਿਆ ਸੀ ਅਤੇ ਬਾਹਰ ਅੰਦਰ ਆਉਣ ਜਾਣ ਘੱਟ ਗਿਆ ਸੀ ਉਸ ਦਾ। ਹਸਪਤਾਲ ਤੋਂ ਘਰ ਅਤੇ ਘਰੋ ਹਸਪਤਾਲ, ਬਸ। ਆਪ ਯਤਨ ਕਰ ਕੇ ਕੁਝ ਆਖਣਾ ਜਾਂ ਪੁੱਛਣਾ ਨੀਰਜ ਨੇ ਉੱਚਿਤ ਨਹੀਂ ਸਮਝਿਆ। ਇਸ ਲਈ ਉਸ ਬਾਰੇ ਅਜੇ ਕੁਝ ਨਹੀਂ ਲਿਖ ਸਕਦੀ।

ਤੇਰੀ ਸਨੇਹਾ। 

ਨੋਟ : ਪੁਸ਼ਪੇਂਦ੍ਰ, ਹੋ ਸਕੇ ਤਾਂ ਆਪਣਾ ਅਗਲਾ ਪੱਤ੍ਰ ਪਹਿਲੀ ਜਨਵਰੀ ਤੋਂ ਪਿੱਛੋਂ ਹੀ ਪੋਸਟ ਕਰੀਂ। ਜੇ ਤੂੰ ਪਹਿਲਾਂ ਪੋਸਟ ਕੀਤਾ ਤਾਂ ਵੀ ਮੈਨੂੰ ਅਗਲੇ ਸਾਲ ਜਨਵਰੀ ਵਿੱਚ ਹੀ ਮਿਲੇਗਾ; ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਲੇਟ ਹੋ ਜਾਵੇ ਜਾਂ ਗੁੰਮ ਹੀ ਹੋ ਜਾਵੇ। ਕਾਰਨ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਉਤੇ ਡਾਕ ਦਾ ਬਹੁਤ ਜ਼ੋਰ ਹੁੰਦਾ ਹੈ। ਪੱਤ੍ਰਾਂ ਅਤੇ ਪਾਰਸਲਾਂ ਦਾ ਹੜ੍ਹ ਆ ਜਾਂਦਾ ਹੈ, ਅਸਲੀ ਅਰਥਾਂ ਵਿੱਚ 'ਹੜ੍ਹ'। ਸ਼ੁਭ ਇੱਛਾਵਾਂ ਦੇ ਕਾਰਡਾਂ ਅਤੇ ਤੁਹਫਿਆਂ ਦੀ ਗਿਣਤੀ ਕਰੋੜਾਂ ਦੀਆਂ ਹੱਦਾਂ ਟੱਪ ਜਾਂਦੀ ਹੈ। ਅੱਧ ਦਸੰਬਰ ਤੋਂ ਪਹਿਲੀ ਜਨਵਰੀ ਤਕ ਇੱਕ ਇੱਕ ਦਿਨ ਵਿੱਚ ਕਈ ਕਈ ਵੇਰ (ਦਸ ਵੇਰ ਤਕ) ਡਾਕ ਵੰਡੀ ਜਾਂਦੀ ਹੈ ਅਤੇ ਲੈਟਰ ਬਕਸ ਖਾਲੀ ਕੀਤੇ ਜਾਂਦੇ ਹਨ।

225 / 225
Previous
Next