Back ArrowLogo
Info
Profile

ਉਪਰ ਤਾਂ ਕਰ ਦਿੱਤੇ ਹਨ, ਪਰੰਤੂ ਸਾਰੇ ਮੰਗਲ ਇਕ ਜੇਹੇ ਨਹੀਂ ਹਨ। ਮੰਗਲਾਂ ਵਿਖੇ ਭੀ ਚਾਰ ਪ੍ਰਕਾਰ ਦੇ ਭੇਦ ਹਨ-

ਪਹਿਲਾ ਮੰਗਲ-

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

ਦੂਜਾ ਮੰਗਲ-

ੴ ਸਤਿਗੁਰ ਪ੍ਰਸਾਦਿ॥

ਤੀਜਾ ਮੰਗਲ-

ੴ ਸਤਿ ਨਾਮੁ ਗੁਰ ਪ੍ਰਸਾਦਿ॥

ਚੌਥਾ ਮੰਗਲ-

ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ਤਾਂ ਦੱਸੋ ਇਕਸਾਰ ਬਾਣੀ ਕਿਵੇਂ ਹੋ ਸਕਦੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਕੁਲ ਮੰਗਲ ੫੬੪ ਵਾਰੀ ਆਉਂਦੇ ਹਨ। ਜਿਨ੍ਹਾਂ ਵਿਚੋਂ ੪੯੪ ਵਾਰ ਮੰਗਲ ਰਾਗਾਂ ਦੇ ਸਿਰਲੇਖ ਲਿਖ ਕੇ ਮਗਰੋਂ ਲਿਖੇ ਜਾਂਦੇ ਹਨ ਜਾਂ ਪੜ੍ਹੇ ਜਾਂਦੇ ਹਨ ਅਤੇ ੭੦ ਵਾਰੀ ਮੰਗਲ ਪਹਿਲਾਂ ਪੜ੍ਹੇ ਜਾਂਦੇ ਹਨ। ਇਹਨਾਂ ਮੰਗਲਾਂ ਦਾ ਸਾਰਾ ਖੁਲਾਸਾ ਵੇਰਵਾ 'ਅਮੀਰ ਭੰਡਾਰ' ਗ੍ਰੰਥ ਦੇ ਪੰਨਾ ੪੦ 'ਪਰ ਪੜ੍ਹੋ।

ਏਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸੋਦਰ, ਤਿੰਨ ਹਨ ਪਰ ਤਿੰਨਾਂ ਸੋਦਰਾਂ ਵਿਚ ਭੀ ਭੇਦ ਹੈ। ਇਕ ਸੋਦਰ ਦੂਸਰੇ ਸੋਦਰ ਨਾਲ ਨਹੀਂ ਰਲਦਾ। ਕੱਲ੍ਹ ਨੂੰ ਹੋਰ ਮਨਮਤੀਏ ਉਠਣਗੇ ਤਾਂ ਉਹ ਆਖਣਗੇ ਸੋਦਰ ਤਿੰਨੇ ਇਕੋ ਜਿਹੇ ਹੋਣੇ ਚਾਹੀਦੇ ਹਨ ਤਾਂ ਸ਼ਰਧਾਲੂ ਸਿੱਖ ਕੀ ਕਰ ਸਕਣਗੇ।

ਏਸੇ ਤਰ੍ਹਾਂ 'ਜਪੁਜੀ' ਦੇ ਭੋਗ ਸਮੇਂ ਜੋ ਸਲੋਕ ਹੈ ‘ਪਵਣੁ ਗੁਰੂ ਪਾਣੀ ਪਿਤਾ' ਅਤੇ 'ਮਾਝ ਦੀ ਵਾਰਾ ਵਿਖੇ ਜੋ ੧੪੬ ਪੰਨੇ ਪਰ ਸਲੋਕ ਹੈ- ‘ਪਉਣੁ ਗੁਰੂ ਪਾਣੀ ਪਿਤਾ’ ਇਹਨਾਂ ਦਾ ਆਪਸ ਵਿਚ ਭੇਦ ਹੈ।

ਇਸੇ ਤਰ੍ਹਾਂ 'ਜਪੁਜੀ ਸਾਹਿਬ ਦੇ ਆਰੰਭ ਵਿਖੇ 'ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥' ਤੇ ਗਉੜੀ ਰਾਗ ਸੁਖਮਨੀ ਸਾਹਿਬ ਵਿਖੇ ੨੮੫ ਪੰਨੇ 'ਪਰ 'ਆਦਿ ਸਚੁ ਜੁਗਾਦਿ ਸਚੁ॥ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ॥" ਦਾ ਭੇਦ ਹੈ।

ਇਸ ਤਰ੍ਹਾਂ ਦੇ ਭੇਦ ਨੂੰ ਇਹ ਕਲਜੁਗੀ ਜੀਵ ਆਪਣੀਆਂ ਰਾਵਾਂ ਨਾਲ ਕਿਵੇਂ ਦੂਰ ਕਰ

199 / 355
Previous
Next