

ਪੰਜਾਂ ਪਿਆਰਿਆਂ ਦੇ ਨਾਮ
(੧) ਭਾਈ ਦਇਆ ਸਿੰਘ ਜੀ - ਇਹਨਾਂ ਦਾ ਜਨਮ ੧ ਫਗਣ ੧੭੨੫ ਬਿਕ੍ਰਮੀ ਐਤਵਾਰ ਅੰਮ੍ਰਿਤ ਵੇਲੇ ਲਾਹੌਰ ਸ਼ਹਿਰ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਮ ਮਈਆ ਰਾਮ ਜੀ, ਮਾਤਾ ਦਾ ਨਾਮ ਸੋਭਾ ਦੇਈ ਜੀ ਸੀ। ਭਾਈ ਦਇਆ ਸਿੰਘ ਜੀ ਲਊ ਦੇ ਅਵਤਾਰ ਸਨ ਅਤੇ ਛੱਤ੍ਰੀ ਬੰਸ ਸੀ। ੧੩ ਸਾਲ ਦੀ ਉਮਰ ਵਿਚ ਸ੍ਰੀ ਦਸਮੇਸ਼ ਪਿਤਾ ਜੀ ਦੀ ਸ਼ਰਨ ਵਿਚ ਆਏ ਸੀ। ਅਸੂ ਦੀ ਅਮਾਵਸ ੧੭੬੫ ਬਿਕ੍ਰਮੀ ਨੂੰ ਸ੍ਰੀ ਹਜ਼ੂਰ ਸਾਹਿਬ ਅਕਾਲ ਚਲਾਣਾ ਕਰ ਗਏ।
(੨) ਭਾਈ ਧਰਮ ਸਿੰਘ ਜੀ - ਦਿਲੀ ਸ਼ਹਿਰ ਦੇ ਨਿਵਾਸੀ ਸਨ। ਇਨ੍ਹਾਂ ਦਾ ਜਨਮ ੧੩ ਵੈਸਾਖ ੧੭੨੭ ਬਿਕ੍ਰਮੀ ਸੋਮਵਾਰ ਪਹਿਰ ਰਾਤ ਰਹਿੰਦੀ ਨੂੰ ਹੋਇਆ ਹੈ। ਇਹਨਾਂ ਦੇ ਪਿਤਾ ਦਾ ਨਾਮ ਪਰਮ ਸੁਖ ਜੀ ਸੀ, ਮਾਤਾ ਜੀ ਦਾ ਨਾਮ ਅਨੰਤੀ ਜੀ ਸੀ।
ਭਾਈ ਧਰਮ ਸਿੰਘ ਜੀ ਭਗਤ ਧੰਨੇ ਜੀ ਦਾ ਅਵਤਾਰ ਸਨ, ਜੱਟ ਜਾਤੀ ਦੇ ਸਨ। ੨੫ ਸਾਲ ਦੀ ਉਮਰ ਵਿਚ ਸ੍ਰੀ ਦਸਮੇਸ਼ ਪਿਤਾ ਜੀ ਦੀ ਸ਼ਰਨ ਆਏ ਸੀ। ੧੭੬੮ ਬਿਕ੍ਰਮੀ ਵਿਚ ਸ੍ਰੀ ਹਜ਼ੂਰ ਸਾਹਿਬ ਅਕਾਲ ਚਲਾਣਾ ਕਰ ਗਏ।
(੩) ਭਾਈ ਹਿੰਮਤ ਸਿੰਘ ਜੀ - ਇਨ੍ਹਾਂ ਦਾ ਜਨਮ ੧੫ ਜੇਠ ੧੭੨੧ ਬਿਕ੍ਰਮੀ ਨੂੰ ਹੋਇਆ। ਪਿਤਾ ਜੀ ਦਾ ਨਾਮ ਮਾਲ ਦੇਉ ਤੇ ਮਾਤਾ ਜੀ ਦਾ ਨਾਮ ਲਾਲ ਦੇਈ ਸੀ। ਜਗਨ ਨਾਥ ਵਾਸੀ ਝੀਵਰ ਜਾਤੀ ਦੇ ਸਨ।
ਭਾਈ ਹਿੰਮਤ ਸਿੰਘ ਜੀ ਚਤੁਰ ਭੁਜ ਪੰਛੀ ਨੂੰ ਫੜਨ ਵਾਲੇ ਫੰਧਕ ਦਾ ਅਵਤਾਰ ਸਨ। ਇਨ੍ਹਾਂ ਦੇ ਮਾਤਾ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸ਼ਰਨ ਵਿਚ ਰਿਹਾ ਕਰਦੇ ਸੀ ਏਸ ਕਾਰਨ ਭਾਈ ਹਿੰਮਤ ਸਿੰਘ ਜੀ ਦਾ ਜਨਮ ਬਾਬੇ ਬਕਾਲੇ ਹੋਇਆ ਹੈ। ੧੭੬੧ ਬਿਕ੍ਰਮੀ ਵਿਚ ਸ੍ਰੀ ਚਮਕੌਰ ਸਾਹਿਬ ਸਾਹਿਬਜ਼ਾਦਿਆਂ ਦੇ ਨਾਲ ਹੀ ਅਕਾਲ ਚਲਾਣਾ ਕਰ ਗਏ।
(੪) ਭਾਈ ਮੁਹਕਮ ਸਿੰਘ ਜੀ - ਇਨ੍ਹਾਂ ਦਾ ਜਨਮ ੫ ਚੇਤਰ ੧੭੩੬ ਬਿਕ੍ਰਮੀ ਨੂੰ ਹੋਇਆ, ਪਿਤਾ ਜੀ ਦਾ ਨਾਮ ਜਗਜੀਵਨ ਰਾਇ ਤੇ ਮਾਤਾ ਜੀ ਦਾ ਸੰਭਲੀ ਜੀ ਸੀ। ਦੁਆਰਕਾ ਵਾਸੀ, ਛੀਪਾ ਜਾਤੀ ਦੇ ਸਨ। ਇਹ ਭਗਤ ਨਾਮਦੇਵ ਜੀ ਦੇ ਅਵਤਾਰ ਸਨ। ੧੫ ਸਾਲ ਦੀ ਉਮਰ ਵਿਚ ਮਾਤਾ ਪਿਤਾ ਸਮੇਤ ਸ੍ਰੀ ਦਸਮੇਸ਼ ਪਿਤਾ ਜੀ ਦੀ ਸ਼ਰਨ ਆਏ ਤੇ ੧੭੬੧ ਬਿਕ੍ਰਮੀ ਵਿਚ ਸ੍ਰੀ ਚਮਕੌਰ ਸਾਹਿਬ ਜੰਗ ਵਿਚ ਅਕਾਲ ਚਲਾਣਾ ਕਰ ਗਏ।
(੫) ਭਾਈ ਸਾਹਿਬ ਸਿੰਘ ਜੀ- ਇਨ੍ਹਾਂ ਦਾ ਜਨਮ ੫ ਮਘਰ ੧੭੩੨ ਬਿ: ਵਿਖੇ ਹੋਇਆ। ਪਿਤਾ ਜੀ ਦਾ ਨਾਮ ਗੁਰ ਨਾਰੈਣ ਜੀ ਤੇ ਮਾਤਾ ਜੀ ਦਾ ਨਾਮ ਅਨਕੰਪਾ ਦੇਈ ਸੀ।