Back ArrowLogo
Info
Profile

੫੭. ਮੀਰਹੁਸੈਨੀ ੫੮. ਆਪੰਰੂਪੀ ੫੯. ਮੀਰਜੰਬੀਲ ੬੦. ਕਲੋਸੰਧੂਰੀ ੬੧. ਜੋਗਹਰੋ, ੬੨. ਖਲਾਸ, ੬੩. ਕਸਧੂਮੀ ੬੪. ਕੇਵਲ ਕਰਮੀ ੬੫. ਮੂਲ ਮੰਤ੍ਰੀ ੬੬. ਕਿਦਾਰ ੬੭. ਕੋਲੰਕਲ ੬੮. ਕਰਨ ਜੋਗ ੬੯. ਬਚਿੱਤ੍ਰਾ ੭੦. ਈਸ਼ਰਪ੍ਰੰਗੀ ੭੧. ਯੋਗਪਵਿਤ੍ਰ ੭੨. ਸੰਭਾਲਕਾ ੭੩. ਬਿਹੰਗਮ ੭੪. ਜੋਗੀ ੭੫. ਬ੍ਰਹਮ ਜੋਗੀ ੭੬. ਬ੍ਰਹਮੰ ਭੋਗੀ ੭੭. ਸਿਲਸਿਲਾ ੭੮. ਨਾਸਿਕਾ ੭੯. ਸਰਸੁਤੀ ੮੦. ਬਿਨਸਪਤੀ ੮੧. ਗੰਧਾਰੀ ੮੨. ਵਾਸੀ ਗੁਫਾ ੮੩. ਬ੍ਰਹਮਬ੍ਰਤਧਾਰੀ ੮੪. ਮੁਗਲ ਜੋਗ।

(ਨਾਨਕ ਪ੍ਰਕਾਸ਼ ਪੂਰਬਾਰਧ ਧਿਆਇ ੬੪)

ਚੁਰਾਸੀ ਲੱਖ ਜੂਨ

ਜਲਚਰ ਨੌ ਲਖ ਕਿਸਮ ਦੇ, ਵੀਹ ਲਖ ਬ੍ਰਿਛ ਪਹਾੜ।

ਕ੍ਰਿਮ ਭੇਦ ਗਿਆਰਾਂ ਲਖੋ, ਦਸ ਲਖ ਪੰਛੀ ਵਾੜ।

ਤੀਹ ਲਖ ਕਿਸਮਾਂ ਪਸੂ ਹੈ, ਮਨੁਖ ਕਹੈਂ ਲਖ ਚਾਰ।

ਇਹ ਚੌਰਾਸੀ ਲਖ ਲਖੋ, ਮੇਰੇ ਸਤਿਗੁਰ ਕਰਨ ਉਧਾਰ॥

ਇਹਨਾਂ ਚੁਰਾਸੀ ਲਖ ਜੂਨ ਤੋਂ ਉਧਾਰ ਲਈ ਸ੍ਰੀ ਗੁਰੂ ਅਮਰਦਾਸ ਪਾਤਿਸ਼ਾਹ ਜੀ ਨੇ ਆਪਣੇ ਗੁਰਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਪਾ ਕੇ ਗੋਇੰਦੇ ਖਤਰੀ ਦੀ ਜਿੰਨਾਂ ਭੂਤਾਂ ਵਾਲੀ ਧਰਤੀ ਪਵਿੱਤਰ ਕਰਕੇ 'ਬਾਵਲੀ ਸਾਹਿਬ' ਤੀਰਥ ਰਾਜ ਰਚਨਾ ਕੀਤਾ। ਸੰਪੂਰਨ ਹੋਣ ਤੇ ਸਤਿਗੁਰਾਂ ਨੇ ਇਸ ਸਥਾਨ ਦਾ ਮਹਾਤਮ ਦਸਦਿਆਂ ਵਰ ਦਿੱਤੇ ਜੋ ਵੀ ਕੋਈ ਵਿਧੀ ਸਹਿਤ ਚੁਰਾਸੀ ਜਪੁਜੀ ਸਾਹਿਬ ਦੇ ਪਾਠਾਂ ਸਹਿਤ ਚੁਰਾਸੀ ਵਾਰੀ ਇਸ਼ਨਾਨ ਕਰੇਗਾ ਤਿਸ ਦੀ ਚੁਰਾਸੀ ਕੱਟੀ ਜਾਏਗੀ। ਸੋਈ ਭਾਵ ਇਥੇ ਹੈ-

ਇਹ ਚੌਰਾਸੀ ਲਖ ਲਖੋ, ਮੇਰੇ ਸਤਿਗੁਰ ਕਰਨ ਉਧਾਰ॥

ਯਥਾ- ਰਚੀ ਚੁਰਾਸੀ ਜਿਹ ਸੌਪਾਨ। ਗਿਨਿ ਜਬ ਦੇਖੀ ਕ੍ਰਿਪਾ ਨਿਧਾਨ॥

ਮੁਖ ਤੇ ਬਾਕ ਕਰਯੋ ਤਿਸ ਕਾਲ। ਜੋ ਸਿਖ ਦਰਸਹਿ ਪ੍ਰੇਮ ਬਿਸਾਲ॥ ੪॥

ਬਾਰ ਚੁਰਾਸੀ ਕਰਹਿ ਸ਼ਨਾਨ। ਇਤਨੇ ਜਪੁਜੀ ਪਾਠ ਬਖਾਨ॥

ਸਤਿਗੁਰ ਮੂਰਤਿ ਕਰਿ ਕੈ ਧ੍ਯਾਨ। ਮਿਟਹਿ ਚੁਰਾਸੀ ਆਵਨਿ ਜਾਨਿ॥ ੫॥

(ਗੁਰ ਪ੍ਰਤਾਪ ਸੂਰਜ ਰਾਸਿ ੧ ਅੰਸੂ ੫੮, ਪੰਨਾ ੧੫੭੩)

॥ਇਤੀ॥

354 / 355
Previous
Next