ਤਤਕਰਾ
ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ
ਸਲੋਕੁ ਮ: ੧ ॥ ਬਲਿਹਾਰੀ ਗੁਰ ਆਪਣੇ
ਸਲੋਕੁ ਮ: ੧ ॥ ਸਚੇ ਤੇਰੇ ਖੰਡ ਸਚੇ ਬ੍ਰਹਮੰਡ॥
ਸਲੋਕੁ ਮ: ੧ ॥ ਵਿਸਮਾਦੁ ਨਾਦ
ਸਲੋਕੁ ਮ: ੧॥ ਭੈ ਵਿਚਿ ਪਵਣੁ ਵਹੈ ਸਦਵਾਉ॥
ਸਲੋਕ ਮਃ ੧ ॥ ਘੜੀਆ ਸਭੇ ਗੋਪੀਆ ਪਹਰ ਕੰਨ੍ ਗੋਪਾਲ ॥
ਸਲੋਕ ਮਃ ੧ ॥ ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ॥
ਸਲੋਕ ਮਃ ੧ ॥ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥
ਸਲੋਕੁ ਮਃ ੧ ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਸਲੋਕੁ ਮਃ ੧ ॥ ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥
ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ॥
ਸਲੋਕੁ ਮਃ ੧ ॥ ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥
ਸਲੋਕੁ ਮਃ ੧ ॥ ਨਾਨਕ ਮੇਰੁ ਸਰੀਰ ਕਾ॥
ਸਲੋਕੁ ਮਃ ੧ ॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਸਲੋਕੁ ਮਃ ੧ ॥ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਸਲੋਕ ਮ: ੧॥ ਗਊ ਬਿਰਾਹਮਣ ਕਉ ਕਰੁ ਲਾਵਹੁ
ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਸਲੋਕੁ ਮ: ੧॥ ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ॥
ਸਲੋਕੁ ਮਃ ੧ ॥ ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਸਲੋਕੁ ਮਹਲਾ ੨ ॥ ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ॥
ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ॥
ਸਲੋਕੁ ਮਹਲਾ ੨ ॥ ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥
ਸਲੋਕੁ ਮਹਲਾ: ੧ ॥ ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥
"ਸੁਧੁ" ਪਦੁ ਦਾ ਨਿਰਨਾ
ਕੀ ਕਰਤਾਰਪੁਰ ਸਾਹਿਬ ਵਿਖੇ ਭੀ ਪੰਚਮ ਪਾਤਿਸ਼ਾਹ ਜੀ ਵਾਲੀ ਅਸਲੀ ਬੀੜ ਨਹੀਂ?
ਗੁਰ-ਸਿੱਖ ਦੇ ਲੱਛਣ
ਨੌਂ ਧੁਨਾਂ ਦਾ ਸੰਖੇਪ ਵੇਰਵਾ
ਪਹਿਲੀ ਧੁਨ ਵਾਰ ਮਾਝ ਕੀ ਤਥਾ ਸਲੋਕ ਮਹਲਾ ੧
ਦੂਜੀ ਧੁਨ ਗਉੜੀ ਕੀ ਵਾਰ ਮਹਲਾ ੫
ਤੀਜੀ ਧੁਨ ਆਸਾ ਦੀ ਵਾਰ
ਚੌਥੀ ਧੁਨ ਗੂਜਰੀ ਕੀ ਵਾਰ ਮਹਲਾ ੩
ਪੰਜਵੀਂ ਧੁਨ ਵਡਹੰਸ ਕੀ ਵਾਰ ਮਹਲਾ ੪
ਛੇਵੀਂ ਧੁਨ ਰਾਮਕਲੀ ਕੀ ਵਾਰ ਮਹਲਾ ੩ ॥
ਸਤਵੀਂ ਧੁਨ ਸਾਰੰਗ ਕੀ ਵਾਰ
ਅਠਵੀਂ ਧੁਨ ਵਾਰ ਮਲਾਰ ਕੀ
ਨੌਵੀਂ ਧੁਨ ਕਾਨੜੇ ਕੀ ਵਾਰ
ਆਸਾ ਮਹਲਾ ੪ ਛੰਤ ਘਰੁ ੪
ਰਾਮਕਲੀ ਦੀ ਤੀਸਰੀ ਵਾਰ
ਸੱਤੇ ਬਲਵੰਡ ਦੀ ਰਾਮਕਲੀ ਕੀ ਵਾਰ
ਵਡਹੰਸੁ ਮਹਲਾ ੧ ਘਰੁ ੨ ॥
ਦਸਾਂ ਸਤਿਗੁਰਾਂ ਦੀ ਬੰਸਾਵਲੀ
ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪੰਜ ਪਿਆਰਿਆਂ ਦੇ ਨਾਮ
ਚਾਲੀ ਮੁਕਤੇ
ਲਾਭਦਾਇਕ ਗਿਣਤੀ
ਗੁਰਬਾਣੀ ਮਹੱਲਾ ਪੱਦ ਦਾ ਉਚਾਰਨ
ਸਾਖੀਆਂ ਦਾ ਵੇਰਵਾ
ਸਾਖੀ-ਚਿੱਤ੍ਰ ਕੇਤੂ
ਦੂਸਰੀ ਉਥਾਨਕਾ
ਤੀਸਰੀ ਉਥਾਨਕਾ
ਸਾਖੀ-ਰਾਮ ਰਾਇ ਜੀ ਦੀ
ਸਾਖੀ-ਰਾਜੇ ਤੇ ਪੰਡਤ ਦੀ
ਸਾਖੀ-ਰੈਬਾਂ ਦੀ
ਸਾਖੀ-ਨੰਦ ਚੰਦ ਦੀ
ਸਾਖੀ- ਚੰਦ੍ਰਾਵਲਿ ਗੋਪੀ ਦੀ
ਸਾਖੀ-ਨੀਲੇ ਬਸਤ੍ਰ ਪਾੜਨ ਦੀ
ਸਾਖੀ-ਰਾਜੇ ਦੀ
ਸਾਖੀ-ਦਇਆ 'ਪਰ ਯੁਧਿਸ਼ਟਰ ਦੀ
ਸਾਖੀ-ਪਰਮਹੰਸ ਬ੍ਰਾਹਮਣ ਦੀ
ਸਾਖੀ-ਇਕ ਸਿੱਖ ਦੀ
ਸਾਖੀ-ਦਾਰਾ ਸ਼ਕੋਹ ਦੀ
ਸਾਖੀ-ਚਾਰ ਪਰੌਂਠਿਆਂ ਦੀ
ਸਾਖੀ-ਜੈ ਬਿਜੈ ਦੀ
ਸਾਖੀ-ਭਾਈ ਭਿਖਾਰੀ ਜੀ ਦੀ
ਸਾਖੀ-ਸ਼ੇਖ ਚਿਲੀ ਦੀ
ਸਾਖੀ-ਹੋਲਾਂ ਖੁਆਣ ਵਾਲੇ ਲੜਕੇ ਦੀ
ਸਾਖੀ-ਖਡੂਰ ਸਾਹਿਬ ਦੀ
☆☆☆
{ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ੪੬੨}
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਮਹਲਾ ੧ ॥
ਵਾਰ ਸਲੋਕਾ ਨਾਲਿ
ਸ੍ਰੀ ਆਸਾ ਜੀ ਦੀ ਵਾਰ ਸਲੋਕ ਮਹੱਲਿਆਂ ਦੇ ਨਾਲ ਕਥਨ ਕੀਤੀ ਹੈ। ਇਤਨੇ ਅੱਖਰ ਇਸ ਲਈ ਲਿਖੇ ਹਨ ਚੂੰਕਿ ਕਈ ਵਾਰਾਂ ਸਲੋਕ ਮਹੱਲਿਆਂ ਤੋਂ ਬਿਨਾਂ ਹੈਨ।
ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
ਇਸ ਵਾਰ ਵਿਚ ਵਾਰ=ਪਉੜੀਆਂ ਸਾਰੀਆਂ ਪਹਿਲੇ ਪਾਤਿਸ਼ਾਹ ਜੀ ਦੀਆਂ ਹਨ, ਸਲੋਕ ਅਤੇ ਮਹੱਲੇ ਭੀ ਬਹੁਤੇ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਿਖੇ ਹੋਏ ਹਨ।
ਟੁੰਡੇ ਅਸ ਰਾਜੈ ਕੀ ਧੁਨੀ॥
ਇਤਨੇ ਅੱਖਰ ਛੇਵੇਂ ਪਾਤਿਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਲਿਖ ਕੇ ਰਾਗੀਆਂ ਨੂੰ ਹੁਕਮ ਦਿੱਤਾ, ਜਿਵੇਂ ਟੁੰਡੇ ਅਸਰਾਜ ਦੀ ਧੁਨੀ=ਪਉੜੀ ਲਿਖੀ ਹੋਈ ਢਾਢੀ ਲੋਕ ਗਾਉਂਦੇ ਹਨ ਤਿਵੇਂ ਸ੍ਰੀ ਆਸਾ ਜੀ ਦੀ ਵਾਰ ਦੀਆਂ ਪਉੜੀਆਂ ਗਾਇਨ ਕਰਨੀਆਂ।
ਕਿਉਂਕਿ ਧੁਨਾਂ ਦੇ ਚਾੜ੍ਹਨ ਦਾ ਹੁਕਮ ਪੰਚਮ ਪਾਤਿਸ਼ਾਹ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਦਿੱਤਾ ਸੀ।
(ਦੇਖੋ ਗੁਰ ਬਿਲਾਸ ਪਾ: ੬ ਕ੍ਰਿਤ ਭਾਈ ਮਨੀ ਸਿੰਘ ਜੀ ਧਿਆਇ ੪ ਪੰਨਾ ੭੭)
ਯਥਾ-ਸ੍ਰੀ ਸਤਿਗੁਰ ਦਿਖ ਲਗੋ ਦਿਵਾਨਾਂ। ਬੁੱਢੇ ਆਦਿਕ ਸਭ ਇਕ ਠਾਂਨਾ।
ਹਰਿ ਗੋਬਿੰਦ ਕੋ ਕਹਾ ਸੁਨਾਈ। ਆਗਿਆ ਮੋਰ ਸੁਨੋ ਚਿਤ ਲਾਈ।
ਸਾਹਿਬ ਬੁੱਢੇ ਬਚਨ ਬਖਾਨਾਂ। ਤੁਮ ਕਰਨੇ ਜੁਧ ਮਹਾਂ ਭੈ ਆਨਾਂ।
ਗ੍ਰੰਥ ਬੀਚ ਹਮ ਜੋਇ ਲਿਖਾਈ। ਬਾਈ ਵਾਰ ਸੁਨਹੁ ਮਨ ਲਾਈ।
ਮਨ ਪਸੰਦ ਵਾਰ ਜੋ ਪਾਵੋ। ਤਬੈ ਧੁਨਾਂ ਤੁਮ ਤਾਹਿ ਚੜ੍ਹਾਵੋ।
ਬਾਣੀ ਔਰ ਨਹੀਂ ਤੁਮ ਕਰਨੀ। ਸਤਿ ਬਚਨ ਸੁਨਹੁ ਮਮ ਸ੍ਰਵਨੀ॥ ੪੧੧॥
ਯਥਾ- ਇਕ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਨ ਲਗਾ ਕੇ ਬੈਠੇ ਸਨ ਤੇ ਅਬਦੁਲੇ ਢਾਢੀ ਨੂੰ ਕਿਹਾ ਹੁਣ ਤੂੰ ਵਾਰਾਂ ਸੁਣਾ, ਤਦ ਉਸ ਨੇ ੨੨ ਵਾਰਾਂ ਸੁਣਾਈਆਂ।
ਯਥਾ:- ਭਿੰਨ ਭਿੰਨ ਸਭ ਵਾਰ ਉਚਾਰੀ ॥ ਢਾਢੀ ਅਬਦੁਲ ਬਡ ਛਬ ਧਾਰੀ ॥
ਧੁਨ ਜੁਤ ਬਾਈ ਵਾਰ ਸੁਨਾਈ॥ ਦੋਇ ਮਾਸ ਮਹਿ ਨਿਜ ਮਨ ਲਾਈ॥ ੧੨੪॥
ਬਾਈ ਵਾਰ ਕੀ ਧੁਨ ਸੁਨ ਬਾਈ॥ ਨੌ ਧੁਨ ਊਪਰ ਵਾਰ ਚੜ੍ਹਾਈ॥
ਕਰੇ ਯਾਦ ਗੁਰੂ ਅਰਜਨ ਬੈਨ॥ ਮਨ ਪਸੰਦ ਚਾੜ੍ਹੋ ਮਨ ਚੈਨ॥
ਅਬ ਜੋ ਗੁਰੁ ਕੇ ਮਨ ਮੈਂ ਭਾਈ॥ ਹਰਿ ਗੋਬਿੰਦ ਧੁਨ ਸੋਇ ਚੜ੍ਹਾਈ॥ ੧੨੬॥
ਸਾਹਿਬ ਬੁੱਢੇ ਕੀ ਤਬੈ, ਸ੍ਰੀ ਗੁਰ ਆਗਿਆ ਪਾਇ॥
ਨੌ ਧੁਨਿ ਚਾੜੀ ਵਾਰ ਕੀ, ਸੁਨੋ ਸੋਇ ਚਿਤ ਲਾਇ॥ ੧੩੨॥੧
--------------------
ਕਬਿੱਤ-
੧. ਮਲਕ ਮੁਰੀਦ ਸੂਰ ਚੰਦ੍ਰਹੜਾ ਜੁਧ ਪੂਰ, ਤਾਕੀ ਧੁਨ ਸੁਨ ਵਾਰ ਮਾਝ ਕੀ ਚੜ੍ਹਾਈ ਹੈ।
ਕਮਾਲਰਾਇ ਧਾਰ ਕ੍ਰੁਧ ਮੋਜਦੀਨ ਜਿਉਂ ਕੀਨੋ ਜੁਧ, ਤਾਕੀ ਧੁਨ ਸੁਨ ਵਾਰ ਗੌੜੀ ਕੀ ਲਿਖਾਈ ਹੈ।
ਟੁੰਡੇ ਅਸ ਭਯੋ ਜਸ ਕੀਨੋ ਬਡੋ ਜੁਧ ਰਸ, ਧੁਨ ਸੁ ਅਪਾਰ ਤਾਹਿ ਆਸਾ ਵਾਰ ਪਾਈ ਹੈ।
ਸਿਕੰਦਰ ਸੋ ਬਡੋ ਬਲ ਬ੍ਰਾਹਮ ਸੋ ਜੁਧ ਭਲ, ਤਾਕੀ ਧੁਨ ਬੈਰੀ ਦਲ ਗੂਜਰੀ ਧਰਾਈ ਹੈ॥ ੧੩੩॥
ਸਵੈਯਾ
ਸੁਨ ਕੈ ਧੁਨਿ ਔਰ ਲਲਾ ਬਹਿਲੀਮ ਕਹੈ ਵਡਹੰਸ ਕੇ ਮਾਹਿ ਚੜਾਈ।
ਜੋਧ ਸੁ ਵੀਰ ਭਯੋ ਰਣਧੀਰ ਪੂਰਬਾਣੀ ਸੋਂ ਰਸ ਰੁਦ੍ਰ ਮਚਾਈ।
ਸੋ ਧੁਨ ਰਾਮਕਲੀ ਸੁਭ ਰਾਗ ਮੈਂ ਹੋਇ ਦਿਆਲ ਗੁਰੂ ਜੀ ਲਿਖਾਈ।
ਮਹਿਮੇ ਹਸਨੇ ਜਿਮ ਜੁਧ ਕੀਓ ਧੁਨ ਸੁੰਦਰ ਸਾਰੰਗ ਵਾਰ ਧਰਾਈ॥੧੩੪॥
ਸੋਰਠਾ-ਪੁਨ ਰਾਣੇ ਕੈਲਾਸ ਮਾਲਦੇਵ ਜਿਮ ਜੁਧ ਕੀਓ।
ਤਿਹ ਧੁਨ ਗੁਰੂ ਪ੍ਰਕਾਸ਼ ਮਲਾਰ ਵਾਰ ਪੈ ਸੋ ਲਿਖੀ॥ ੧੩੫॥
ਦੋਹਰਾ-ਮੂਸੇ ਵਾਰ ਕੀ ਧੁਨ ਸੁਨੀ, ਸ੍ਰੀ ਗੁਰ ਮਨ ਹਰਖਾਇ।
ਵਾਰ ਕਾਨੜੇ ਪਰ ਲਿਖੀ, ਸੋ ਧੁਨ ਗੁਰ ਪ੍ਰਗਟਾਇ॥੧੩੬॥
(ਗੁਰ ਬਿਲਾਸ ਪਾ: ੬ ਧਿਆਇ ੮, ਪੰਨਾ ੧੪੯)