ਪਹਿਲੀ ਸਾਖੀ
ਇਕ ਚਿੱਤ੍ਰ ਕੇਤੂ ਨਾਮ ਕਰ ਕੇ ਰਾਜਾ ਹੋਇਆ ਹੈ। ਉਸ ਦੇ ਘਰ ਪ੍ਰਮੇਸ਼ਰ ਦੀ ਕਿਰਪਾ ਨਾਲ ਸੁੰਦਰ ਲੜਕਾ ਪੈਦਾ ਹੋਇਆ, ਜਿਸ ਨੂੰ ਵੇਖਦਿਆਂ ਦੁੱਖ ਭੁੱਖ ਲਹਿੰਦੀ ਸੀ। ਜਿਸ ਵੇਲੇ ੪੦ ਦਿਨਾਂ ਦਾ ਹੋ ਗਿਆ ਤਾਂ ਬ੍ਰਾਹਮਣਾਂ ਪਾਸੋਂ ਪੁਛ ਕੇ ਉਸ ਦਾ ਨਾਮ 'ਅਸਰਾਜ' ਰੱਖਿਆ ਗਿਆ। ਜਿਸ ਵੇਲੇ ਕੁਝ ਕੁ ਸਾਲਾਂ ਦਾ ਹੋ ਗਿਆ, ਤਾਂ ਇਕ ਦਿਨ ਰਾਜਾ ਨੇ ਆਪਣੇ ਮਹਿਲਾਂ ਵਿਚ ਜੋਤਸ਼ੀਆਂ ਨੂੰ ਬੁਲਾ ਕੇ ਕਿਹਾ-ਕੋਈ ਐਸਾ ਤਰੀਕਾ ਦਸੋ ਜਿਸ ਨਾਲ ਮੇਰਾ ਪੁਤ੍ਰ ਤੇਜ ਪ੍ਰਤਾਪ ਤੇ ਬੜੇ ਬਲ ਵਾਲਾ ਹੋਵੇ।
ਜੋਤਸ਼ੀਆਂ ਨੇ ਆਪਣੇ ਜੋਤਸ਼ ਅਨੁਸਾਰ ਸੋਚ ਵਿਚਾਰ ਕੇ ਆਖਿਆ-'ਹੇ ਰਾਜਨ ! ਇਕ ਸੁੰਦਰ ਭੋਰਾ ਤਿਆਰ ਕਰਾ ਕੇ ਉਸ ਅੰਦਰ ੧੨ ਸਾਲ ਇਸ ਦੀ ਰਿਹਾਇਸ਼ ਕਰਾਈ ਜਾਵੇ, ਅੰਦਰ ਹੀ ਗੁਸਲਖਾਨਾ ਅਤੇ ਖਾਣਾ ਤਿਆਰ ਕਰਨ ਲਈ ਕਿਚਨ ਤੇ ਪੜ੍ਹਾਈ ਵਾਸਤੇ ਵੱਖਰਾ ਕਮਰਾ, ਸੈਰਗਾਹ ਵਾਸਤੇ ਸੋਹਣਾ ਬਗੀਚਾ ਤਿਆਰ ਕਰਾਇਆ ਜਾਵੇ ਤੇ ਆਰਾਮ ਕਰਨ ਲਈ ਸੋਹਣਾ ਮੰਦਰ ਭਾਵ ਬਾਹਰ ਬਿਲਕੁਲ ਨਾ ਨਿਕਲੇ ਤਾਂ ਇਹ ਲੜਕਾ ਬੜਾ ਤੇਜਸ੍ਵੀ ਅਤੇ ਸੂਰਬੀਰ ਦੁਸ਼ਮਨਾਂ ਦੇ ਨਾਸ ਕਰਨ ਵਾਲਾ ਹੋਵੇਗਾ।"
ਇਹ ਗੱਲ ਜੋਤਸ਼ੀਆਂ ਪਾਸੋਂ ਸੁਣ ਕੇ ਰਾਜੇ ਨੇ ਉਸੇ ਵੇਲੇ ਹੁਕਮ ਦੇ ਕੇ ਭੋਰਾ ਤਿਆਰ ਕਰਵਾ ਲਿਆ ਅਤੇ ਚੰਗੇ ਉਸਤਾਦ ਲਗਾ ਕੇ ਬਾਰਾਂ ਵਰ੍ਹੇ ਭੋਰੇ ਵਿਚ ਹੀ ਵਿੱਦਿਆ ਪੜ੍ਹਾਈ।
ਪੂਰਾ ਸਮਾਂ ਹੋਣ ਨਾਲ ਰਾਜਾ ਨੇ ਮੰਤ੍ਰੀਆਂ ਨੂੰ ਹੁਕਮ ਦਿੱਤਾ, ਅਸਰਾਜ ਨੂੰ ਬਾਹਰ ਲਿਆਓ। ਮੰਤਰੀਆਂ ਨੇ ਉਸੀ ਵੇਲੇ ਹੋਰ ਸਾਰੇ ਕੰਮ ਛੱਡ ਕੇ ਬੜੀ ਰੌਣਕ ਬਣਾ ਕੇ ਵਾਜੇ ਵਗੈਰਾ ਨਾਲ ਲੈ ਕੇ ਬੜੀ ਧੂਮ ਧਾਮ ਨਾਲ ਭੋਰੇ ਵਿਚੋਂ ਆਤਸ਼ਬਾਜ਼ੀਆਂ ਸਮੇਤ ਰਾਜ ਪੁਤਰ ਨੂੰ ਬਾਹਰ ਲਿਆਂਦਾ। ਸਭ ਤੋਂ ਪਹਿਲਾਂ ਅਸਰਾਜ ਨੇ ਆਪਣੇ ਪਿਤਾ ਜੀ ਦੇ ਚਰਨਾਂ 'ਪਰ ਆ ਕੇ ਮੱਥਾ ਟੇਕਿਆ। ਅਗੋਂ ਪਿਤਾ ਨੇ ਸਿਰ 'ਤੇ ਹੱਥ ਫੇਰਿਆ, ਮੱਥਾ ਚੁੰਮਿਆ, ਗਲ ਨਾਲ ਲਾ ਕੇ ਆਪਣੇ ਪਾਸ ਬੈਠਾ ਲਿਆ। ਉਸ ਵੇਲੇ ਦਾ ਸਮਾਗਮ ਬੜੀਆਂ ਖ਼ੁਸ਼ੀਆਂ ਨਾਲ ਪੂਰਾ ਕੀਤਾ ਅਤੇ ਸਭਾ ਵਿਚ ਬੈਠੇ ਸਾਰਿਆਂ ਲੋਕਾਂ ਨੂੰ ਮਠਿਆਈ ਦਿੱਤੀ।
ਕੁਝ ਸਮੇਂ ਪਿਛੋਂ ਪਿਤਾ ਨੇ ਕਿਹਾ-'ਪੁਤ੍ਰ! ਮਹਿਲਾਂ ਵਿਚ ਜਾ ਕੇ ਤੂੰ ਆਪਣੀਆਂ ਸਭ ਮਾਤਾਵਾਂ ਨੂੰ ਮਿਲ ਗਿਲ ਆ।" ਹੁਕਮ ਮੰਨ ਕੇ ਅਸਰਾਜ ਨੇ ਬੜੇ ਅਦਬ ਸਤਿਕਾਰ ਨਾਲ ਸਭ ਮਾਤਾਵਾਂ ਦੇ ਚਰਨਾਂ 'ਪਰ ਨਿੰਮ੍ਰਤਾ ਨਾਲ ਮੱਥਾ ਟੇਕ ਕੇ ਬਹੁਤ ਸਾਰੀਆਂ ਅਸੀਸਾਂ ਤੇ ਬੜਾ ਪਿਆਰ ਲੀਤਾ। ਇਕ ਰਾਣੀ ਜੋ ਰਾਜਾ ਨੇ ਨਵੀਂ ਵਿਆਹੀ ਹੋਈ ਸੀ, ਜਦ ਉਸ ਦੇ ਪਾਸ ਜਾ ਕੇ ਮੱਥਾ ਟੇਕਣ ਲੱਗਾ ਤਾਂ ਇਸ ਦੇ ਸੁੰਦਰ ਚੇਹਰੇ ਮੋਹਰੇ ਨੂੰ ਵੇਖ ਕੇ ਉਹ ਮੋਹਤ ਹੋ ਗਈ ਤੇ ਅਸਰਾਜ ਦੀਆਂ ਬਾਹਵਾਂ ਫੜ ਕੇ ਖਲੋ ਗਈ ਮੱਥਾ ਨਾ ਟੇਕਣ ਦਿੱਤਾ। ਅਸਰਾਜ ਕਹੇ-'ਮਾਤਾ! ਮੱਥਾ ਟੇਕ ਲੈਣ ਦੇਹ।" ਆਖਣ ਲੱਗੀ-'ਤੂੰ ਮੇਰਾ ਕੋਈ ਪੁਤ੍ਰ ਨਹੀਂ, ਤੂੰ ਤਾਂ ਮੇਰਾ ਪਤੀ