Back ArrowLogo
Info
Profile

ਸੁਲਤਾਨਪੁਰੋਂ ਵਿਦੈਗੀ :

ਸਾਖੀਆਂ ਵਿਚ ਬਾਬੇ ਕਾਲੂ ਦੇ ਪੁੱਤ੍ਰ ਦੇ ਤਿਆਗੀ ਹੋ ਜਾਣ ਦੀ ਖ਼ਬਰ ਸੁਣਕੇ ਸਹੁਰੇ ਮੂਲ ਚੰਦ ਦਾ ਸ਼ਾਮੇ ਪੰਡਤ ਨੂੰ ਨਾਲ ਲੈ ਕੇ ਸੁਲਤਾਨ ਪੁਰ ਪਹੁੰਚਣਾ ਲਿਖਿਆ ਹੈ। ਦੋਹਾਂ ਨੇ ਆਮ ਗ੍ਰਿਹਸਤ ਦੇ ਨੁਕਤੇ ਤੋਂ ਸਮਝਾਇਆ ਕਿ ਘਰ ਰਹੋ ਤੇ ਸਾਧੂ ਬਾਣਾ ਛੋੜੋ ਤੇ ਸ਼ਾਮੇ ਨੇ ਸ਼ਾਸਤਾਂ ਦੇ ਵਾਕ ਸੁਣਾਕੇ ਪਰਮਾਰਥ ਦੇ ਨੁਕਤੇ ਤੋਂ ਘਰ ਛੱਡਣ ਦੇ ਅਉਗਣ ਦੱਸੇ। ਪਰ ਗੁਰੂ ਜੀ ਨੇ 'ਰਾਜਾ ਬਾਲਕੁ ਨਗਰੀ ਕਾਚੀ ਦੁਸਟਾ ਨਾਲਿ ਪਿਆਰੋ' ਵਾਲਾ ਸ਼ਬਦ ਉਚਾਰ ਕੇ ਉਸ ਦੀ ਨਿਸ਼ਾ ਖਾਤਰ ਕੀਤੀ ਤੇ ਪੰਡਤ ਨੇ ਲਖ ਲਿਆ ਕਿ ਇਹ ਨਿਰਾ ਸ਼ਾਸਤੀ ਨਹੀਂ ਜੋ ਸ਼ਾਸਤਾਂ ਨਾਲ ਕਾਬੂ ਆਵੇ, ਇਹ ਅਨੁਭਵੀ ਮਹਾਂ ਪੁਰਖ ਹੈ ਤੇ ਕਿਸੇ ਰੰਗ ਵਿਚ ਹੈ। ਪਰ ਮੋਹ ਵਾਲੇ ਬਾਬਾ ਕਾਲੂ ਤੇ ਅਪਣੀ ਪੁਤ੍ਰੀ ਦੇ ਦੁੱਖਾਂ ਦੀ ਨਵਿਰਤੀ ਦੇ ਇਛਾਵਾਨ ਮੂਲ ਚੰਦ ਜੀ ਦੁਖਾਤੁਰ ਹੋਏ। ਅੰਤ ਬਾਬੇ ਕਾਲੂ ਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਵੱਡੇ ਹੋਣ ਤੇ ਪੁਤ੍ਰ ਵਲੋਂ ਸੇਵਾ ਦੇ ਅਧਿਕਾਰ ਦੀ ਮੰਗ ਕੀਤੀ, ਤਾਂ ਗੁਰੂ ਬਾਬੇ ਨੇ ਦੱਸਿਆ ਕਿ ਜਿਸ ਪਿਤਾ ਦੇ ਸਾਰੇ ਪੁਤੁ ਹਾਂ, ਉਸ ਦਾ ਹੁਕਮ ਜਗਤ ਜਲੰਦੇ ਵਿਚ ਉਸੇ ਦੇ ਪਿਆਰ ਦਾ ਢੰਡੋਰਾ ਦੇਣ ਦਾ ਹੈ, ਵਿਛੁੜੀ ਸ੍ਰਿਸ਼ਟੀ ਨੂੰ ਉਸ ਨਾਲ ਮੇਲਣ ਦੀ ਆਯਾ ਹੈ, ਤੁਸੀਂ ਆਪ ਹੀ ਦੱਸੋ ਕਿ ਮੈਂ ਕਿਵੇਂ ਕਰਾਂ? ਇਹ ਵਿਥਿਆ ਗੁਰੂ ਜੀ ਨੇ ਐਸੇ ਰੱਬੀ ਪ੍ਰੇਮ ਵਿਚ ਸੁਣਾਈ ਕਿ ਮਾਤਾ ਪਿਤਾ ਤੇ ਉਸ ਵੇਲੇ ਕੋਈ ਪ੍ਰਭਾਉ ਛਾ ਗਿਆ ਤੇ ਉਹ 'ਹਾਂ' ਕਰ ਗਏ। ਇਹ 'ਹਾਂ' ਕਿਸੇ ਰੱਬੀ ਰੰਗ ਵਿਚ ਹੋ ਗਈ, ਮਗਰੋਂ ਜਦੋਂ ਘਰ ਨੂੰ ਗਏ ਤਾਂ ਦੋਵੇਂ ਉਦਾਸੀਨ  ਹੀ ਗਏ। ਸਭ ਤੋਂ ਵਧੀਕ ਦੁਖ ਭਰੀ ਦਸ਼ਾ ਮਾਤਾ ਸੁਲੱਖਣੀ ਜੀ ਦੀ ਸੀ, ਜਿਨ੍ਹਾਂ ਦੇ ਸਿਰ ਦਾ ਸਾਂਈਂ ਨਿੱਕੇ ਨਿੱਕੇ ਬਾਲ ਛੱਡਕੇ ਉਦਾਸ ਹੋ ਬੈਠਾ ਤੇ ਇਹ ਸੁੰਧਕਾਂ ਪੱਕੀਆਂ ਕੰਨੀ ਪੈ ਰਹੀਆਂ ਸਨ ਕਿ ਪਰਦੇਸ਼ਾਂ ਨੂੰ ਚਲੇ ਹਨ ਤੇ ਫੇਰ ਮੁਹਾੜਾਂ ਮੋੜਨਗੇ ਕਿ ਨਹੀਂ ਇਹ ਪਤਾ ਹੀ ਨਹੀਂ। ਪਤੀ ਦੇ ਵਿਛੋੜੇ ਦਾ ਦੁੱਖ, ਪੁਤਾਂ ਦੀ ਪਾਲਣਾ, ਅਤੇ ਸਿਖ੍ਯਾ ਦਾ ਸਹਿਂਸਾ; ਅਨੇਕ ਭਾਵ ਸਨ ਜੋ ਉਨ੍ਹਾਂ ਨੂੰ ਉਦਰਾਉਂਦੇ ਸਨ। ਬੇਬੇ ਨਾਨਕੀ ਉਨ੍ਹਾਂ ਨੂੰ ਧੀਰਜਾਂ ਦੇਂਦੀ ਸੀ, ਜਿਸ ਨਾਲ ਉਨ੍ਹਾਂ ਦਾ ਮਨ ਠਉੜੇ ਆਉਂਦਾ ਸੀ, ਪਰ ਫੇਰ ਟੁੱਟ ਟੁੱਟ ਜਾਂਦਾ ਸੀ। ਇਕ ਬੇਬੇ ਦਾ ਹੀ ਦਿਲ ਸੀ ਜੋ ਨਹੀਂ ਸੀ ਘਾਬਰਦਾ। ਉਹ ਉੱਚੇ ਮਨ ਵਾਲੀ, ਵਾਹਿਗੁਰੂ ਦੇ ਪ੍ਰੇਮ ਵਾਲੀ, ਇਸ ਸਾਰੇ ਨੂੰ ਵਾਹਿਗੁਰੂ ਦੀ ਕਰਨੀ ਤੇ ਵੀਰ ਦੀ ਰੱਬੀ ਰੰਗਤ ਦਾ ਚਾਉ ਵੇਖਦੀ ਸੀ। ਕੀ ਬੇਬੇ ਨੂੰ ਵੈਰਾਗ ਨਹੀਂ ਸੀ ? ਵੀਰ ਦੇ ਵਿਛੋੜੇ ਦਾ ਵੈਰਾਗ ਸੀ ਤੇ ਬਹੁਤ ਸੀ, ਪਰ ਇਹ ਵੈਰਾਗ ਸਤਿਸੰਗ ਦੇ ਮੰਡਲ ਦਾ ਸੀ। ਇਸ ਵਿਚ ਉੱਚੇ ਵਲਵਲੇ ਸਨ ਤੇ ਇਸ

24 / 39
Previous
Next