Back ArrowLogo
Info
Profile

ਲੰਘੇ, ਜਿਥੇ ਨਾ ਬੋਲੀ ਹੈ ਨਾ ਸੁਣਨਾ, ਜਿੱਥੇ ਨਾ ਮੈਂ ਹੈ ਨਾ ਤੂੰ, ਪਰ ਜਿੱਥੇ ਅਦੇਸ਼ ਅਕਾਲ ਰੰਗ ਵਿਚ, ਕਿਸੇ ਹੋਰ ਸੰਪੂਰਨ ਰੰਗ ਵਿਚ ਸਭੋ ਕੁਛ ਹੈ, ਪਰ ਦਿ ਨੂਰ ਨਾਲ ਤੇ ਦਿੱਯ ਚਾਨਣੇ ਨਾਲ ਹੈ। ਏਥੇ 'ਅਨੇਕਤਾ' ਹੈ, 'ਰੂਪ' ਹੈ ਤੇ 'ਨਾਉਂ" ਹੈ। ਓਥੇ ਏਕਤਾ ਹੈ ਤੇ ਹੈ ਜੋ ਕੁਛ ਸੋ ਮੂਲ ਹੈ, ਉਸ ਦਾ ਨਾਉਂ ਰੂਪ ਰੰਗ ਕੁਛ ਕਿਹਾ ਨਹੀਂ ਜਾਂਦਾ। ਉਹ "ਹੈ” ਬੱਸ। ਪਰ ਸਰਬ ਚੇਤਨਾ ਓਥੇ ਹੈ, ਸਰਬ ਪ੍ਰੇਮ ਓਥੇ ਹੈ, ਸਰਬ ਅਨੰਦ ਓਥੇ ਹੈ। ਪਰ ਹੈ 'ਹੈ' ਦੇ ਰੂਪ। ਜਿਸ ਰੂਪ ਵਿਚ ਉਹ ਬਾਣੀ ਨਾਲ ਨਹੀਂ ਕਿਹਾ ਜਾਂਦਾ, ਕੰਨਾਂ ਨਾਲ ਸੁਣਿਆ ਨਹੀਂ ਜਾਂਦਾ, ਮਨ ਨਾਲ ਸਮਝਿਆ ਨਹੀਂ ਜਾਂਦਾ। ਉਥੋਂ ਦਾ ਜੋ ਕੁਛ ਹੈ ਉਹ ਅਗੰਮ ਹੈ, ਅਗੋਚਰ ਹੈ। ਪਰ 'ਹੈ' ਜ਼ਰੂਰ ਤੇ ਉਹ ਜਿਵੇਂ ਆਪ ਅਦੇਸ਼ ਅਕਾਲ ਹੈ, ਉਥੇ ਜੋ ਕੁਛ 'ਹੁੰਦਾ' ਹੈ ਉਹ ਬੀ ਅਦੇਸ਼ ਅਕਾਲ ਹੈ ; ਉਹ 'ਹੈ' ਤੇ ਓਥੋਂ ਦੀ 'ਹੋਂਦ' ਦੋਵੇਂ ਕਹੇ ਨਹੀਂ ਜਾ ਸਕਦੇ, ਉਹ ਆਪ ਸੰਪੂਰਨ ਹੈ ਤੇ ਜੋ ਕੁਛ ਕਰਦਾ ਹੈ ਸੰਪੂਰਨ ਹੈ। ਆਪ ਪਾਰਬ੍ਰਹਮ ਹੈ ਜੋ ਕੁਛ ਕਰਦਾ ਹੈ ਸਾਡੀ ਸਮਝ ਤੋਂ ਪਾਰ ਹੈ।

ਫਿਰ ਜੋ ਜਗਤ ਰਖਯਕ ਨਾਲ ਓਥੇ ਵਰਤੀ, ਜਾਂ ਵਰਤਾਉਣ ਵਾਲਾ ਜਾਣੇ ਜਾਂ ਜਿਸ ਤੇ ਵਰਤੀ ਉਹ ਜਾਣੇ, ਪਰ ਸਾਡੀ ਸਮਝ ਗੋਚਰਾ ਕਰਨ ਲਈ-ਸਾਡੀ ਬੋਲੀ ਤੇ ਸਾਡੇ ਤੀਕੇ ਵਿਚ, ਸਾਡੇ ਸਾਮਾਨ ਦੇ ਵਾਂਙੂ ਜੋ ਕਿਹਾ ਜਾ ਸਕਦਾ ਹੈ ਸਤਿਗੁਰੂ ਜੀ ਨੇ-ਆਪਣੇ ਮੁਖਾਰਬਿੰਦੋਂ ਐਉਂ ਦੱਸਿਆ ਹੈ:-

ਹਉ ਢਾਢੀ ਵੇਕਾਰੁ ਕਾਰੈ ਲਾਇਆ ॥

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥

ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥

ਢਾਢੀ ਕਰੇ ਪਸਾਉ ਸਬਦੁ ਵਜਾਇਆ ॥

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥ ੨੭ ॥ਸੁਧੁ॥*

ਜਨਮ ਸਾਖੀ ਨੇ ਸਾਡੀ ਸਮਝ ਗੋਚਰਾ ਕਰਨੇ ਲਈ ਐਉਂ ਦੱਸਿਆ ਹੈ ਕਿ ਅਰਸ਼ਾਂ ਤੋਂ ਕੋਈ ਨੂਰੀ ਆਏ ਤੇ ਗੁਰੂ ਜੀ ਦੇ ਆਤਮਾ ਨੂੰ ਵਾਹਿਗੁਰੂ ਦੇ ਦੇਸ਼ ਲੈ ਗਏ। ਜਿਤ ਦਰ ਦੇਵੀ ਦੇਵ ਅਵਤਾਰ ਪੀਰ ਪੈਕਾਂਬਰ ਖੜੇ ਸਿਰ ਝੁਕਾਉਂਦੇ ਹਨ, ਉਸ ਦਰਗਾਹੇ ਧੁਰ ਅੰਦਰ ਸੱਚੇ ਪੁਰਖ ਦੇ ਪਾਸ ਲੈ ਗਏ।

–––––––––

*  ਮਾਝ ਕੀ ਵਾਰ ਮ: ੧ ਵਿਚ ਹੈ।

5 / 39
Previous
Next