Back ArrowLogo
Info
Profile
ਤੇਰਾ ਨਾਉਂ 'ਗੁਰੂ ਪਰਮੇਸਰੁ' ਸੋ ਉਨ੍ਹਾਂ ਵਿਚ ਰੱਬੀ ਸ਼ਕਤੀ ਦਾ ਨਿਵਾਸ ਪਹਿਲੋਂ ਤੋਂ ਪੂਰਨ ਸੀ ਤੇ ਹੁਣ ਪਾਰਬ੍ਰਹਮ ਦੀ ਆਯਾ ਸਾਰੇ ਜਗਤ ਵਿਚ ਸਤਿਨਾਮ ਦਾ ਛੱਟਾ ਦੇਣ ਦੀ ਸੀ। ਇਸੇ ਮੇਲ ਤੇ ਦਾਤ ਪ੍ਰਾਪਤ ਕਰਨ ਨੂੰ ਗੁਰੂ ਜੀ ਨੇ  ਆਪ ਦੱਸਿਆ ਹੈ :-

ਅਪਰੰਪਰ ਪਾਰਬ੍ਰਹਮੁ ਪਰਮੇਸੁਰ ਨਾਨਕ ਗੁਰ ਮਿਲਿਆ ਸੋਈ ਜੀਉ ॥

{ਸੋਰਠਿ ਮਹਲਾ ੧}

ਸੋ ਇਸ ਮਾਨੁਖ ਜਾਮੇ ਵਿਚ ਗੁਰੂ ਅਕਾਲ ਪੁਰਖ ਆਪ ਸੀ ਤੇ ਕੋਈ ਦੇਹ ਧਾਰੀ ਗੁਰੂ ਜੀ ਦਾ ਗੁਰੂ ਨਹੀਂ ਸੀ, ਇਹ ਗੱਲ ਬੀ ਉਨ੍ਹਾਂ ਨੇ ਆਪ ਦੱਸੀ ਹੈ*।

ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥

ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥੪੬॥

(ਰਾਮ: ਮ: ੧ ਦ: ਓਅੰਕਾਰ-੪੬)

ਗੁਰੂ ਨਾਨਕ ਦੇਵ ਜੀ ਨੂੰ 'ਅਕਾਲ ਪੁਰਖ ਜੋਨੀ ਵਿਚ ਅਇਆ' ਕਹਿਣਾ ਉਨ੍ਹਾਂ ਦੀ ਅਪਣੀ ਸਿਖ੍ਯਾ ਵਿਚ ਮਨ੍ਹੇ ਹੈ। ਉਨ੍ਹਾਂ ਨੂੰ ਨਿਰਾ ਮਨੁੱਖ ਕਹਿਣਾ ਬੀ ਉਨ੍ਹਾਂ ਦੀ ਭਾਰੀ ਬੇਅਦਬੀ ਕਰਨਾ ਤੇ ਕੂੜ ਤੋਲਣਾ ਹੈ, ਉਹ ਜੋ ਕੁਛ ਸਨ ਕਿਹਾ ਨਹੀਂ ਜਾਂਦਾ। ਦ੍ਰਿਸ਼ਟਾਂਤ ਇਕ ਸੋਨੇ ਦੀ ਡਲੀ ਦਾ ਹੈ, ਜਿਸ ਨੂੰ ਅੱਗ ਵਿਚ ਅੱਗ ਦਾ ਪ੍ਰਵੇਸ਼ ਹੋਕੇ ਉਸ ਨੂੰ ਅੱਗ ਰੂਪ ਕਰ ਜਾਂਦਾ ਹੈ, ਹੁਣ ਉਹ ਸੋਨਾ ਬੀ ਹੈ ਤੇ ਅੱਗ ਬੀ ਹੈ। ਸਾਰੇ ਗੁਣ ਅੱਗ ਦੇ ਭੀ ਉਸ ਵਿਚ ਹਨ ਤੇ ਉਹ ਸੋਨਾ ਬੀ ਹੈ। ਇਹ ਦ੍ਰਿਸ਼ਟਾਂਤ ਬੀ ਪੂਰਾ ਨਹੀਂ ਢੁੱਕਦਾ, ਕਿਉਂਕਿ ਦ੍ਰਿਸ਼ਟਾਂਤ ਦੇਸ਼ ਕਾਲ ਦਾ ਹੈ ਤੇ ਉਹਨਾਂ ਦੀ ਰਬੀਅਤ ਦਾ ਸੰਬੰਧ ਅਦੇਸ਼ ਅਕਾਲੀ ਤੇ ਅਜ਼ਲੀ ਰਿਸ਼ਤਾ ਹੈ, ਪਰ ਇਹ ਦ੍ਰਿਸ਼ਟਾਂਤ ਕੁਛ ਖਿਆਲ ਦੇ ਜਾਂਦਾ ਹੈ। ਇਸੇ ਵਾਸਤੇ "ਗੁਰ ਨਾਨਕ ਦੇਵ ਗੋਵਿੰਦ ਰੂਪ" ਪੰਜਵੇਂ ਸਤਿਗੁਰਾਂ ਨੇ ਲਿਖਿਆ ਹੈ; ਇਸੇ ਲਈ ਜਨਮ ਸਾਖੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਾਹਿਗੁਰੂ ਜੀ ਦੀ ਜ਼ੁਬਾਨੀ 'ਗੁਰੂ ਪਰਮੇਸਰੁ' ਲਿਖਿਆ ਹੈ। ਓਥੇ ਵਾਹਿਗੁਰੂ ਆਪ ਨੂੰ "ਪਾਰਬ੍ਰਹਮ ਪਰਮੇਸਰੁ" ਆਖਦਾ ਹੈ ਤੇ ਗੁਰੂ ਜੀ ਨੂੰ 'ਗੁਰੂ ਪਰਮੇਸਰੁ' ਆਖਦਾ ਹੈ। ਇਸੇ ਭੇਤ ਨੂੰ ਭੱਟਾਂ ਨੇ 'ਪਰਤਖ ਹਰਿ' ਤੇ ਆਪਿ ਨਰਾਇਣੁ ਕਲਾਧਾਰਿ ਜਗ ਮਹਿ ਪਰਵਰਿਯਉ' ਕਹਿਕੇ ਦਰਸਾਇਆ ਹੈ ਤੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਨੂੰ ਆਖਿਆ ਹੈ :-

9 / 39
Previous
Next