Back ArrowLogo
Info
Profile

ਇਸ ਜੰਗ ਵਿਚ ਬੀ ਨਾਲ ਸੀ ਤੇ ਜ਼ਖਮੀਆਂ ਦੀ ਸੇਵਾ ਦਾ ਕੰਮ ਕਰ ਰਹੀ ਸੀ। ਉਹ ਹਾਕਮ ਭੀ ਲਾਹੌਰ ਵਲੋਂ ਹੋ ਕੇ ਦੁੱਰਾਨੀਆਂ ਨਾਲ ਲੜ ਰਿਹਾ ਸੀ। ਸਿੰਘਾਂ ਦਾ ਦਲ ਤੇ ਉਸਦੀ ਫ਼ੌਜ ਇਕੋ ਪਾਸੇ ਹੋਣ ਕਰਕੇ ਕਈ ਮੌਕੇ ਉਸ ਨੂੰ ਸੁੰਦਰੀ ਦੇ ਪਰਉਪਕਾਰੀ ਕੰਮਾਂ ਦੇ ਸੁਨਣ ਦੇਖਣ ਵਿਚ ਆਏ। ਪੰਜ ਸੱਤ ਵਾਰੀ ਸੁੰਦਰੀ ਨੂੰ ਪਰਉਪਕਾਰ ਵਿਚ ਜੱਫਰ ਜਾਲਦੀ ਨੂੰ ਵੇਖਕੇ ਹੱਕਾ ਬੱਕਾ ਹੋ ਰਿਹਾ ਸੀ। ਅਰ ਵੱਡਾ ਅਚੰਭਿਤ ਉਸ ਵੇਲੇ ਹੋਇਆ ਜਿਸ ਵੇਲੇ ਉਸ ਨੂੰ ਇਹ ਪਤਾ ਲੱਗਾ ਕਿ ਉਹ ਕਈ ਵੇਰ ਦੋਸਤ ਦੁਸ਼ਮਨ ਦਾ ਵੇਰਵਾ ਕੀਤੇ ਬਿਨਾਂ ਫੱਟੜਾਂ ਦੀ ਸਹਾਇਤਾ ਕਰ ਜਾਂਦੀ ਹੈ।

ਇਸ ਜੁੱਧ ਵਿਚ ਇਕ ਲਾਂਭ ਵਲੋਂ ਸ੍ਰੀ ਕੌੜਾ ਮੱਲ ਜੀ ਨੇ ਜ਼ੋਰ ਦੇ ਕੇ ਇਕ ਐਸੇ ਵੇਲੇ ਹੱਲਾ ਬੋਲਿਆ ਕਿ ਪਠਾਣਾਂ ਵਿਚ ਹਲਚਲੀ ਪੈ ਗਈ ਅਰ ਪੈਰ ਉਖੜ ਗਏ ਤੇ ਫੜ੍ਹੇ ਨੇੜੇ ਸੀ, ਇਸ ਵੇਲੇ ਅਦੀਨਾ ਬੇਗ ਦੁਆਬੇ ਦੇ ਨਵਾਬ ਨੇ ਦੀਵਾਨ ਜੀ ਦੀ ਮਦਦ ਵਿਚ ਢਿਲ ਮੱਠ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਫੜ੍ਹੇ ਦਾ ਸਿਹਰਾ ਮਹਾਰਾਜਾ ਕੌੜਾ ਮੱਲ ਨੂੰ ਮਿਲੇ। ਆਦੀਨਾ ਬੇਗ ਇਸ ਵੇਲੇ ਜੰਗ ਦੀ ਵਿਉਂਤ ਵਿਚ ਆਪਦਾ ਕੁਮਕੀਆ ਸੀ। ਮਹਾਰਾਜਾ ਕੌੜਾ ਮੱਲ ਜੀ ਉਸ ਵੇਲੇ ਆਪਣੇ ਦਲ ਸਣੇ ਮਰਨ ਮਾਰਨ ਮੰਡਕੇ ਟੁੱਟਕੇ ਵੈਰੀ ਤੇ ਜਾ ਪਏ ਪਰ ਸ਼ੋਕ ਕਿ ਇਕ ਗੋਲੀ ਮੱਥੇ ਵਿਚ ਵੱਜੀ* ਤੇ ਆਪਦੀ ਬਹਾਦਰ ਤੇ ਨਿਰਭੈ

* ਇਹ ਉਮਦਾ-ਤਵਾਰੀਖ ਵਿਚ ਲਿਖਿਆ ਹੈ। ਖਾਲਸਾ ਤਵਾਰੀਖ ਵਿਚ ਮਹਾਰਾਜਾ ਸਾਹਿਬ ਦੀ ਸ਼ਹਾਦਤ ਇਕ ਕਬਰ ਵਿਚ ਹਾਥੀ ਦਾ ਪੈਰ ਫਸ ਜਾਣ ਕਰਕੇ ਵੈਰੀ ਦੀ ਤਲਵਾਰ ਨਾਲ ਹੋਈ ਲਿਖੀ ਹੈ। ਪਰ ਮੁਹੰਮਦ ਅਸਲਾਮ ਕ੍ਰਿਤ ਫਰਹ-ਤੂ-ਨਾਜ਼ਰੀਨ ਨਾਮੇ ਪੋਥੀ ਵਿਚ ਲਿਖਿਆ ਹੈ ਕਿ ਆਦੀਨਾ ਬੇਗ ਦੇ ਇਸ਼ਾਰੇ ਨਾਲ ਕਸੂਰੀ ਪਠਾਣਾਂ ਨੇ ਹੀ ਦੀਵਾਨ ਸਾਹਿਬ ਨੂੰ ਗੋਲੀ ਮਾਰੀ ਸੀ (ਏਲੀਅਟ ਹਿ:ਅ:ਇੰ:੧੬੮) ਗਾਲਬਨ ਜਿਸ ਵੇਲੇ ਹਾਥੀ ਦਾ ਪੈਰ ਕਬਰ ਤੇ ਆਇਆ ਹੈ, ਆਦੀਨਾ ਬੇਗ ਨੇ ਇਹ ਘਾਤ ਉਸ ਵੇਲੇ ਕਰਾਇਆ ਹੈ। ਉਸ ਦੇਸ਼ ਦੇ ਭਾਗ ਕਦ ਚੰਗੇ ਹੋ ਸਕਦੇ ਹਨ, ਜਿਸ ਦੇ ਬੰਦੇ ਆਪਣੇ . ਸਰਦਾਰਾਂ ਨੂੰ ਰਣਤੱਤੇ ਵਿਚ ਆਪੇ ਮਾਰ ਦੇਣ। ਆਦੀਨਾ-ਬੇਗ ਦੀ ਇਸ ਹਰਕਤ ਲਈ ਹੋਰ ਦੇਖੋ 'ਅਹਿਵਾਲੇ ਆਦੀਨਾ ਬੇਗ ਖਾਂ ।

100 / 139
Previous
Next