Back ArrowLogo
Info
Profile

ਸੁੰਦਰੀ ਦੀ ਨਤਾਕਤੀ ਪੈਰੋ-ਪੈਰ ਵਧਦੀ ਗਈ ਅਰ ਉਸ ਦੇ ਹਿਤੈਸ਼ੀਆਂ ਨੂੰ ਨਿਰਾਸਤਾ ਜਿਹੀ ਹੋਣ ਲੱਗ ਪਈ। ਇਕ ਦਿਨ ਬਲਵੰਤ ਸਿੰਘ ਨੇ ਕਿਹਾ: ਭੈਣ ਜੀ! ਕੋਈ ਵਾਸ਼ਨਾ ਹੋਵੇ ਤਾਂ ਦੱਸੋ?

ਸੁੰਦਰੀ ਬੋਲੀ: ਤੈਥੋਂ ਵਾਰੀ ਮੇਰੇ ਵੀਰ! ਮੇਰੀ ਵਾਸ਼ਨਾ ਕੋਈ ਬਾਕੀ ਨਹੀਂ, ਕਿਉਂਕਿ ਨਾ ਇਹ ਮਨ ਰਸਾਂ ਵਿਚ ਪਿਆ ਨਾ ਤ੍ਰਿਸ਼ਨਾ ਆਈ, ਜਦ ਤ੍ਰਿਸ਼ਨਾ ਦੂਰ ਰਹੀ ਤਦ ਵਾਸ਼ਨਾ ਕਿੱਥੇ? ਅਰ ਵਾਸ਼ਨਾ ਰਹੇ ਬੀ ਕਿਸਦੀ? ਗ੍ਰਿਹਸਤ ਦੀ ਖੁੱਭਣ ਤੋਂ ਗੁਰੂ ਨੇ ਬਚਾਈ ਰੱਖਿਆ ਹੈ, ਧਨ ਤੋਂ ਜੀਉ ਉਪ੍ਰਾਮ ਹੈ, ਬਿਨਾਂ ਗੁਰੂ ਦੇ ਕਿਸੇ ਨਾਲ ਮੋਹ ਨਹੀਂ ਫੁਰਦਾ ਤੇ ਉਹ ਆਨੰਦ ਦਾਤਾ ਅੰਦਰ ਬੈਠਾ ਹੈ, ਮਨ ਉਸ ਦੇ ਚਰਨਾਂ ਦੀ ਧੂੜ ਵਿਚ ਅਜਿਹਾ ਮਸਤ ਹੈ ਕਿ ਉਸ ਰਸ ਨੂੰ ਛਡਦਾ ਨਹੀਂ। ਸੋ ਵੀਰ ਜੀ! ਜਦ ਆਪਣੀ ਮੁਰਾਦ ਆਪਣੀ ਬੁੱਕਲ ਵਿਚ ਹੋਵੇ ਤਦ ਮਨ ਕਿੱਧਰ ਜਾਵੇ ਤੇ ਵਾਸ਼ਨਾ ਕਾਹਦੀ ਫੁਰੇ?

ਮਨ ਅਸਵਾਰ ਪਵਨ ਕਾ ਘੋੜਾ, ਅਸਾਂ ਗਗਨ ਤਮਾਸੇ ਜਾਣਾ।

ਗਗਨ ਅੰਦਰ ਇਕ ਬਾਗ਼ ਅਜਾਇਬ ਚੁਣ ਅੰਮ੍ਰਿਤ ਫਲ ਖਾਣਾ।

ਮਿੱਠਾ ਬੋਲਣ ਤੇ ਨਾਮ ਅਰਾਧਣ, ਸੀਤਲ ਪਵਨ ਫੁਹਾਰਾ,

ਮਨ ਦੀਆਂ ਵਾਗਾਂ ਹੱਥ 'ਬਿਹਾਰੀ' ਤਿਨ੍ਹਾਂ ਕੌਣ ਮਿਲੇ ਅਸਵਾਰਾ।

('ਸਰਬ ਲੋਹ' ਜੰਗਲ ਲੱਖੀ)

ਹਾਂ, ਵੀਰ ਜੀ! ਇਕ ਸੰਕਲਪ ਕਿਸੇ ਵੇਲੇ ਫੁਰਦਾ ਹੈ ਉਹ ਇਹ ਹੈ ਕਿ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਅਰ ਇਕ-ਰਸ ਸਾਰਾ ਪਾਠ ਸੁਣਾਂ ਤੇ ਇਸ ਨਿਰਬਲ ਦੇਹੀ ਨਾਲ ਰੱਜ ਕੇ ਮੱਥਾ ਟੇਕਾਂ, ਪਰ ਇਹ ਗੱਲ ਔਖੀ ਦਿੱਸਦੀ ਹੈ, ਇਸ ਕਰਕੇ ਸੰਕਲਪ ਦਾ ਤਿਆਗ ਕੀਤਾ ਹੈ।

ਬਲਵੰਤ ਸਿੰਘ- ਭੈਣ ਜੀ! ਆਪ ਫਿਕਰ ਨਾ ਕਰੋ, ਇਹ ਗਲ ਔਖੀ ਨਹੀਂ ਹੈ, ਇਸ ਦਾ ਬਾਨ੍ਹਣੂ ਝਬਦੇ ਹੀ ਬੱਝ ਜਾਏਗਾ। ਸੁੰਦਰੀ ਬੋਲੀ (ਅੱਖਾਂ ਵਿਚ ਅੱਥਰੂ ਆ ਗਏ)— ਵੀਰ ਜੀ! ਮੈਂ ਵੱਡੀ ਔਗਣਿਹਾਰੀ ਹਾਂ, ਮੇਰੇ ਪਿੱਛੇ ਤੁਹਾਨੂੰ ਅਰ ਸਾਰੇ ਸਿੰਘਾਂ ਨੂੰ ਵਡੇ ਕਸ਼ਟ

115 / 139
Previous
Next