Back ArrowLogo
Info
Profile

ਅੰਤਕਾ-੧

ਜੋ ਪੁਸਤਕ ਆਪਦੇ ਇਸ ਵੇਲੇ ਹੱਥ ਵਿਚ ਹੈ, ਇਹ ਪਹਿਲੇ ਪਹਿਲ ਸੰਮਤ ੪੨੯ ਗੁ:ਨਾ:ਸਾ: ਭਾਦਰੋਂ ੧੮੯੮ ਈ: ਵਿਚ ਛਪੀ ਸੀ, ਲਿਖੀ ਤਾਂ ਇਸ ਤੋਂ ਪਹਿਲਾਂ ਗਈ ਹੋਵੇਗੀ। ਇਸਦੇ ਲਿਖੇ ਜਾਣ ਦਾ ਆਧਾਰ ਇਹ ਗੀਤ ਹੈ ਜੋ ਤਦੋਂ ਬੀ ਇਸ ਵਿਚ ਛਪਿਆ ਸੀ। ਇਹ ਗੀਤ ਪੁਰਾਤਨ ਹੈ ਤੇ ਪੁਰਾਤਨ ਮਾਈਆਂ ਨੇ ਗਾਇਆ ਤੇ ਇਸ ਵਿਚ ਹਾਲ ਸੁੰਦਰੀ ਵਾਲਾ ਸੁਣਾਇਆ ਕਰਦੀਆਂ ਸਨ। ਉਹ ਗੀਤ ਇਹ ਹੈ-

ਨਣਦ ਭਰਜਾਈ ਚੀਣਾ ਛੜਦੀਆਂ,

ਫ਼ੌਜ ਮੁਗਲਾਂ ਦੀ ਚੜ੍ਹਿਆ।

ਹਾਏ ਵੇ ਸਿਪਾਹੀ ਜਾਂਦਿਆ!

ਘਰ ਨਹੀਂ ਸੀ ਰਾਂਝਾ,

ਆਪਣੀ ਗੋਰੀ ਨੂੰ ਕੌਣ ਛੁਡਾ।

ਹਾਏ ਵੇ.....

 

ਉਡੀਂ ਉਡੀਂ ਵੇ ਕਾਗ ਸੁਲੱਖਣੇ!

ਕਹਿ ਮੇਰੇ ਬਾਪ ਨੂੰ, ਧੀ ਪਕੜੀ ਵੀ ਜਾ।

ਹਾਏ ਵੇ.....

 

ਮੁਹਰਾਂ ਦਿਆਂ ਡੇਢ ਲੱਖ ਰੁਪਏ ਦਿਆਂ ਲੱਖ ਚਾਰ,

ਮਿੰਨਤ ਮੁਥਾਜੀ ਕਰ ਕੇ ਧੀ ਲਊਂਗਾ ਛੁਡਾ।

ਹਾਏ ਵੇ.....

120 / 139
Previous
Next