ਅਚਾਨਕ ਰਾਜ ਗੁਆਚਣ ਦੀ ਸੱਟ ਖਾ ਕੇ ਸਿੱਖ ਅਸਚਰਜ ਦਸ਼ਾ ਵਿਚ ਜਾ ਪਏ। ਤੇਜ ਘਟ ਗਿਆ ਸੀ, ਤੇ ਅਨਮਤੀ ਪ੍ਰਭਾਵ ਪੂਰਾ ਛਾ ਗਿਆ ਸੀ, ਗੁਰਪੁਰਬ ਮਾਨੋਂ ਨਾ ਹੋਇਆਂ ਤੁੱਲ ਸਨ, ਗੁਰ ਮਰਿਯਾਦਾ ਮਾਨੋਂ ਲੋਪ ਸੀ, ਜਥੇਬੰਦੀ ਅਣਹੋਂਦ ਵਰਗੀ ਢਿੱਲੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਮਗਰਲੇ ਸਮੇਂ ਦਰਬਾਰ ਵਿਚ ਅਨਮਤੀ ਜ਼ੋਰ ਵਧ ਜਾਣ ਕਰਕੇ ਸਿੱਖੀ ਵਿਚ ਰਲੇ ਪੈ ਗਏ ਸਨ। ਰਾਜ ਜਾਣ ਦੇ ਮਗਰੋਂ ਇਹ ਹਾਲ ਸੀ ਕਿ ਸਾਡੇ ਮੰਦਰਾਂ ਵਿਚ ਬੁੱਤ ਪ੍ਰਸਤੀ ਤੇ ਘਰਾਂ ਵਿਚ ਅਨਮਤੀ ਪ੍ਰਵੇਸ਼ ਕਰ ਗਈ ਸੀ। ਸਿੱਖ ਮਾਵਾਂ ਵਿਚ ਆਦਰਸ਼ ਮਿਲਗੋਭਾ ਜਿਹਾ ਹੋ ਗਿਆ ਸੀ। ਸਿੱਖ ਧੀਆਂ ਦੂਜੇ ਅਵਤਾਰਾਂ ਦੇ ਗੀਤ ਗਾਉਂਦੀਆਂ ਤੇ ਆਰਤੀਆਂ ਉਤਾਰਦੀਆਂ ਸਨ। ਗਿਆਨੀਆਂ ਨੂੰ ਪੁਰਾਣਕ ਤੇ ਸੂਫੀਆਂ ਦੇ ਰੰਗ ਚੜ੍ਹ ਗਏ ਸਨ,
*ਨੋਟ: ਪੁਸਤਕ ਦੀ ਇਹ ਅੰਤਕ ੧ ਜੂਨ ੧੯੩੩ ਵਿਚ ਲਿਖੀ ਗਈ ਸੀ। ਉਸ ਵਕਤ ਇਸ ਪੁਸਤਕ ‘ਸੁੰਦਰੀ' ਨੂੰ ਛਪਿਵਆਂ ੩੫ ਬਰਸ ਹੀ ਹੋਏ ਸਨ (੧੯੩੩-੩੫ ੧੮੯੮) ਹੁਣ ਇਸ ਪੁਸਤਕ ਦੀ ੪੨ ਵੀਂ ਛਾਪ ੨੦੦੯ ਈ ਵਿਚ ਛਪ ਰਹੀ ਹੈ ਯਾਨੀ ਇਹ ਪਿਛਲੇ ੧੧੧ ਸਾਲਾਂ ਤੋਂ ਬਾਕਾਇਦਾ ਛਪ ਰਹੀ ਹੈ ਤੇ ਅਜ ਵੀ ਹਰਮਨ ਪਯਾਰੀ ਹੈ। (ਸੰਪਾਦਕ)