Back ArrowLogo
Info
Profile
ਆਪਣੇ 'ਸਿੱਖੋਂ ਕੇ ਪ੍ਰੀਵਰਤਨ' ਵਿਚ ਲਿਖੀ ਹੈ ਤੇ ਦੱਸਿਆ ਹੈ ਕਿ ਸਰਦਾਰ ਜੀ ਨੇ ਅਹਿਮਦ ਸ਼ਾਹ ਪਾਸੋਂ ਹਿੰਦੂ ਇਸਤ੍ਰੀਆਂ ਛੁਡਾ ਕੇ ਆਂਦੀਆਂ ਤੇ ਪਾਸੋਂ ਖਰਚ ਦੇ ਕੇ ਆਪੋ ਅਪਨੇ ਘਰੀਂ ਪੁਚਾਇਆ। (ਸਿੱਖੋਂ ਕਾ ਪ੍ਰੀਵਰਤਨ ਪੰਨਾ ੨੫੩)

ਇਸੇ ਤਰ੍ਹਾਂ ਹਾਕਮ ਪਰਜਾ ਦੀ ਕੀ ਦੁਰਦਸ਼ਾ ਕਰ ਰਹੇ ਸਨ, ਜਿਸਦੀ ਤਸਵੀਰ ‘ਸੁੰਦਰੀ' ਵਿਚ ਹੈ, ਜੇ ਲਿਖਤੀ ਇਤਿਹਾਸਾਂ ਵਿਚ ਲੱਭੀਏ ਤਾਂ ਐਉਂ ਦੇ ਹਾਲ ਲੱਭਦੇ ਹਨ:

(ੳ) ਕਪੂਰੀ ਦਾ ਕੁਦਮੁੱਦੀਨ ਖ਼ਾਂ ਆਪਣੇ ਸ਼ਹਿਰ ਤੇ ਇਲਾਕੇ ਦੀ ਕਿਸੇ ਸੁੰਦਰ ਇਸਤ੍ਰੀ ਦਾ ਸਤ ਭੰਗ ਕੀਤੇ ਬਿਨਾਂ ਨਹੀਂ ਸੀ ਰਹਿੰਦਾ, ਜਿਸ ਪਰ ਬੰਦੇ ਨੇ ਬਨੂੜ ਜਿੱਤਣ ਵੇਲੇ ਹਲਾ ਬੋਲਿਆ ਸੀ। ਇਹ ਦੁਸ਼ਟ ਆਪਣਾ ਇਲਾਕਾ ਛੱਡ ਕੇ, ਲਿਖਦੇ ਹਨ ਕਿ ਅੰਮ੍ਰਿਤਸਰ ਆ ਕੇ ਇਸਤ੍ਰੀ ਚੁੱਕ ਕੇ ਲੈ ਗਿਆ ਸੀ। (ਪੰਨਾ ੧੬੩)

ਭਾਈ ਕਰਮ ਸਿੰਘ ਜੀ ਕਈ ਵਰ੍ਹੇ ਇਤਿਹਾਸ ਖੋਜ ਕੇ ਉਸ ਸਮੇਂ ਦੇ ਹਾਕਮਾਂ ਬਾਬਤ ਲਿਖਦੇ ਹਨ:

(ਅ) ਉਨ੍ਹਾਂ ਦਿਨੀਂ ਸ਼ਾਹੀ ਦਾ ਪ੍ਰਬੰਧ ਐਸਾ ਢਿੱਲਾ ਸੀ ਕਿ ਨਿੱਕੇ ਮੋਟੇ ਪਿੰਡਾਂ ਨੂੰ ਜ਼ੋਰਾਵਰਾਂ ਦੀਆਂ ਵਾਹਰਾਂ ਸਦਾ ਹੀ ਲੁਟ ਲਿਆ ਕਰਦੀਆਂ ਸਨ। (ਬੰਦਾ ਬਹਾਦਰ, ਸਫ਼ਾ ੩੨)

(ੲ) ਉਨ੍ਹੀਂ ਦਿਨੀਂ ਬਾਹਰ ਦੇ ਪਿੰਡਾਂ ਵਿਚ ਸਦਾ ਨੰਗ ਭੁੱਖ ਵਰਤੀ ਰਹਿੰਦੀ ਸੀ, ਕਿਉਂਕਿ ਆਏ ਦਿਨ ਧਾੜਾਂ, ਕਾਨੂੰਗੋ ਤੇ ਆਮਲਾਂ ਦੀਆਂ ਸਖ਼ਤੀਆਂ ਗ਼ਰੀਬ ਜ਼ਿਮੀਦਾਰਾਂ ਪਾਸ ਕੁਛ ਨਹੀਂ ਸਨ ਰਹਿਣ ਦੇਂਦੀਆਂ।

(ਸ) ਤੁਰਕਾਂ ਦੇ ਜ਼ੁਲਮ: ਜੋ ਹਾਕਮ ਵੀ ਨਹੀਂ ਸਨ, ਐਉਂ ਦੱਸਦੇ ਹਨ; ਆਸ ਪਾਸ ਦੇ ਪਿੰਡਾਂ ਦੇ ਲੋਕੀ ਕਾਜ਼ੀਆਂ, ਸੱਯਦਾਂ ਤੇ ਸ਼ੇਖਾਂ ਦੇ ਜ਼ੁਲਮਾਂ ਤੋਂ ਅੱਕੇ ਹੋਏ ਸਨ।

(ਹ) ਵੱਡਾ ਆਦਮੀ ਭਾਵੇਂ ਬੰਦੇ ਨਾਲ ਕੋਈ ਨਾ ਰਲਿਆ, ਪਰ ਜ਼ਾਲਮ ਹਾਕਮਾਂ ਤੋਂ ਦੁਖੀ ਹੋਈ ਪਰਜਾ ਸਭ ਇਸ ਦੇ ਨਾਲ ਸੀ। ਉਸ ਸਮੇਂ ਦੇ ਹਾਕਮ ਦੈਂਤਾਂ ਦਾ ਅਵਤਾਰ ਸਨ, ਸਭ ਤੋਂ ਵੱਡੇ ਲੁਟੇਰੇ, ਪਰਲੇ ਦਰਜੇ ਦੇ ਬੇਰਹਿਮ, ਲੋਕਾਂ ਦੇ ਘਰ ਲੁੱਟ ਕੇ ਆਪਣੀਆਂ ਮਾੜੀਆਂ ਭਰਦੇ, ਜ਼ਿਮੀਂਦਾਰਾਂ ਨੂੰ ਨਿਚੋੜ ਕੇ ਵੇਸ਼ਵਾਵਾਂ ਦੇ ਘਰ ਪੂਰਦੇ, ਇਕ ਇਕ ਘਰ ਸੌ ਸੌ ਦੇ ਕਰੀਬ

129 / 139
Previous
Next