

ਸਿੱਖਾਂ ਦਾ ਆਚਰਨ ਅਤਿ ਉੱਚਾ ਸੀ। ਝੂਠ ਇਨ੍ਹਾਂ ਵਿਚ ਹੈ ਨਹੀਂ ਸੀ, ਵਿਭਚਾਰ ਦਾ ਨਾਮ ਤਕ ਹੀ ਨਹੀਂ ਸੀ। ਇਨ੍ਹਾਂ ਇਖ਼ਲਾਕੀ ਖੂਬੀਆਂ ਦੀ ਉਗਾਹੀ ਲਈ ਦੇਖੋ ਕਾਜ਼ੀ ਨੂਰ ਮੁਹੰਮਦ ਬਲੋਚ ਲੇਖਕ ਆਪਣੀ ਅੱਖੀਂ ਡਿੱਠੇ ਹਾਲਾਤ ਆਪਣੇ ਜੰਗ ਨਾਮੇ ਵਿਚ ਐਉਂ ਦੇਂਦਾ ਹੈ।
ਜ਼ਨਾਹ ਹਮ ਨ ਬਾਅਦ ਮਿਆਨੇ ਸਗਾਂ
ਨ ਦੁਜ਼ਦੀ ਬਵਦ ਕਾਰੇ ਆਂ ਬਦਰਕਾਂ।
---- ----- ---- ---- -----
ਕਿ ਜਾਨੀ ਓ ਸਾਰਕ ਨ ਦਾਰੰਦ ਦੋਸਤ।
ਅਰਥਾਤ-ਸਗਾਂ (ਲੇਖਕ ਨੇ ਇਹ ਸ਼ਬਦ ਸਿੱਖਾਂ ਲਈ ਗੁੱਸੇ ਵਿਚ ਵਰਤਿਆ ਹੈ) ਵਿਚ ਵਿਭਚਾਰ ਨਹੀਂ ਹੁੰਦਾ ਤੇ ਨਾ ਚੋਰੀ ਇਨ੍ਹਾਂ ਚੰਦਰਿਆਂ ਦਾ ਕੰਮ ਹੈ....ਵਿਭਚਾਰੀ ਤੇ ਚੋਰ ਨੂੰ ਇਹ ਮਿੱਤਰ ਹੀ ਨਹੀਂ ਬਣਾਉਂਦੇ।
ਸਿੱਖਾਂ ਵਿਚ ਉਸ ਸਮੇਂ ਦੇ ਜਤ ਸਤ ਦੇ ਨਜ਼ਾਰੇ ਦਾ ਸ੍ਰੀਰਾਮ ਕਿਸ਼ਨ ਸਿੰਘ ਹਿਸਟੋਰੀਅਨ ਨੇ ਇਕ ਵਾਕਿਆ ਦਿੱਤਾ ਹੈ:
ਕਿ ਇਕੇਰਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜੁਆਈ ਤੇ ਵਿਭਚਾਰੀ ਹੋਣ ਦਾ ਦੋਸ਼ ਲਾਇਆ ਗਿਆ ਤਾਂ ਸਿੱਧ ਹੋਣ ਉਪਰ ਪੰਥ ਨੇ ਉਸਨੂੰ ਮਾਰੇ ਜਾਣ ਦਾ ਹੁਕਮ ਦਿੱਤਾ ਤੇ ਇਹੋ ਸਜ਼ਾ ਉਸ ਨੂੰ ਦਿੱਤੀ ਗਈ। ਜਿਸ ਤੋਂ ਸਿੱਧ ਹੁੰਦਾ ਹੈ ਕਿ ਓਦੋਂ ਖਾਲਸੇ ਵਿਚ ਵਿਭਚਾਰ ਬਿਲਕੁਲ ਨਹੀਂ ਸੀ ਹੁੰਦਾ ਤੇ ਇਸਨੂੰ ਐਨਾ ਭਾਰਾ ਦੋਸ਼ ਗਿਣਿਆ ਜਾਂਦਾ ਸੀ ਕਿ ਇਸਦੀ ਸਜ਼ਾ ਦੇਣ ਵੇਲੇ ਪੰਥ ਦੇ ਬਜ਼ੁਰਗ ਜਥੇਦਾਰ ਆਪਣੇ ਜੁਆਈ ਦੀ ਭੀ ਰਈ ਨਹੀਂ ਸਨ ਕਰਦੇ। (ਸਿਖ ਇਸਤ੍ਰੀਆਂ ਦੇ ਪ੍ਰਸੰਗ) ਜੇ ਖਿਆਲ ਕਰੋ ਕਿ ਸਿੱਖ ਇਕ ਵਿਕੋਲਿੱਤ੍ਰੀ ਧਾੜ ਹੁੰਦੀ ਸੀ ਤਾਂ ਬੀ ਗ਼ਲਤ ਹੈ, ਸਿੱਖ ਇਕ ਆਪਣੇ ਤਰੀਕੇ ਦੀ ਆਪਣੇ ਆਪ ਵਿਚ ਜਥੇਬੰਦ
*ਸਗਾਂ ਫ਼ਾਰਸੀ ਦਾ ਲਫ਼ਜ਼ ਹੈ, ਮਤਲਬ ਹੈ ਕੁੱਤੇ ।