

ਅਸਾਂ ਪੁੱਛਿਆ, ਛੇ ਮਹੀਨੇ ਹੋਏ ਤਾਂ ਆਪ ਦੇ ਖਿਆਲ ਹੋਰਵੇਂ ਸਨ, ਇਹ ਪ੍ਰੀਵਰਤਨ ਕੀਕੂੰ ਹੋਇਆ? ਤਾਂ ਆਪ ਉਠ ਕੇ ਅੰਦਰੋਂ ਜਾ ਕੇ 'ਸੁੰਦਰੀ' ਦੀ ਪੋਥੀ ਚੁੱਕ ਲਿਆਏ ਤੇ ਆਖਣ ਲੱਗੇ, ਆਹ ਪੜ੍ਹੋ, ਮੈਨੂੰ ਤਾਂ ਇਹ ਪੜ੍ਹ ਕੇ ਜਾਗ੍ਰਤ ਆਈ ਹੈ ਕਿ ਅਸੀਂ ਇਕ ਨਿਹਾਇਤ ਹੀ ਬਜ਼ੁਰਗ ਕੌਮ ਦੇ ਬੱਚੇ ਹਾਂ। ਸਰਦਾਰ ਆਇਆ ਸਿੰਘ ਜੀ ਦੱਸਦੇ ਸਨ ਕਿ ਅਸਾਂ 'ਸੁੰਦਰੀ' ਪੜ੍ਹੀ ਹੋਈ ਸੀ, ਅਸੀਂ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਆਖਿਆ: 'ਸਰਦਾਰ ਜੀ, ਇਤਿਹਾਸ ਹੀ ਕੌਮ ਦੀ ਜਾਨ ਹੈ।
ਇਸ ਪੋਥੀ ਵਿਚ ਤਾਂ ਸਾਡੇ ਇਤਿਹਾਸ ਦੀ ਵੰਨਗੀ ਮਾਤ੍ਰ ਹੈ, ਸਾਰੇ ਨੂੰ ਖੋਜੋ ਤੇ ਵਿਚਾਰੋ ਤਾਂ ਦੰਗ ਰਹਿ ਜਾਓਗੇ।' ਉਹਨਾਂ ਦਿਨਾਂ ਵਿਚ ਜੰਮੂ ਤੇ ਬੈਲਪਟ (ਬਲੋਚਿਸਤਾਨ) ਤੱਕ ਤੋਂ ਪੱਤ੍ਰ ਇਸ ਪ੍ਰਕਾਰ ਦੇ ਅਸਰਾਂ ਦੇ ਆਉਂਦੇ ਸਨ। ਸੈਂਕੜੇ ਸਿੱਖ ਨੌਜਵਾਨ, ਮਾਈ ਭਾਈ ਅਜੇ ਮਿਲਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ ਸੁੰਦਰੀ ਪੜ੍ਹਕੇ ਪੰਥ ਦੀ ਸ਼ਾਨ ਬਹੁਤ ਵਧ ਗਈ ਤੇ ਉਹਨਾਂ ਵਿਚ ਪੰਥਕ ਜੀਵਨ, ਕੌਮੀ ਪਿਆਰ ਤੇ ਸਿੱਖੀ ਦਾ ਮਾਨ ਪੈਦਾ ਹੋ ਗਿਆ। ਇਸ ਸਿਲਸਲੇ ਵਿਚ ਇਕ ਗੱਲ ਹੋਰ ਵੇਖਣ ਵਾਲੀ ਹੈ ਕਿ ਇਸ ਅਰਸੇ ਵਿਚ