Back ArrowLogo
Info
Profile
ਬਿਜਲਾ ਸਿੰਘ- ਮਹਾਰਾਜ ਜੀ! ਹਾਲੇ ਕਾਹਨੂੰਵਾਨ ਦੇ ਛੰਭ ਕੋਲ ਸੰਘਣੇ ਬਨ ਵਿਚ ਜਾ ਰਹੇ ਹਨ।

ਬਲਵੰਤ ਸਿੰਘ- ਤਾਂ ਅਸਾਂ ਹੁਣ ਬਨੋਬਨ ਚਲਣਾ ਹੈ, ਕਿ ਦੇਸ਼ ਵਿਚੋਂ ਦੀ ?

ਬਿਜਲਾ ਸਿੰਘ— ਦੇਸ਼ ਵਿਚੋਂ ਹੀ ਫੱਟ ਦੇਕੇ ਨਿਕਲ ਚਲੋ, ਏਸ ਬੰਨੇ ਤੁਰਕ ਅਜੇ ਕੁਛ ਅਵੇਸਲੇ ਪਏ ਹਨ, ਚਾਰ ਪੰਜ ਦਿਨਾਂ ਬਾਦ ਤੁੰਮਣ ਏਧਰ ਵੀ ਆ ਨਿਕਲਣਗੇ।

ਬਲਵੰਤ ਸਿੰਘ- ਸਤਿ ਬਚਨ।

'ਸਤਿ ਬਚਨ’, ਕਹਿਕੇ ਬਲਵੰਤ ਸਿੰਘ ਲੰਗਰ ਵੱਲ ਗਿਆ, ਅਗੋਂ ਸੁੰਦਰੀ ਨੂੰ ਨਾ ਦੇਖਕੇ ਪੁਛਿਆ। ਧਰਮ ਕੌਰ ਬੋਲੀ ਕਿ ਭੈਣ ਅਜ ਪਿੰਡ ਗਈ ਹੋਈ ਹੈ। ਬਲਵੰਤ ਸਿੰਘ ਵਿਚਾਰੇ ਨੂੰ ਕੀ ਪਤਾ ਸੀ ਕਿ ਭੈਣ ਕਿਹੜੇ ਦੁਖ ਨੂੰ ਫੜੀ ਗਈ ਹੈ? ਉਹ ਮਾਮੂਲੀ ਗੱਲ ਸਮਝਕੇ ਚਲਿਆ ਗਿਆ ਅਰ ਖਾਲਸੇ ਜੀ ਨੂੰ ਕੂਚ ਦੀ ਖਬਰ ਸੁਣਾ ਕੇ ਫੇਰ ਸਰਦਾਰ ਹੁਰਾਂ ਪਾਸ ਜਾ ਬੈਠਾ। ਇਥੇ ਅਗੇ ਗੱਲਾਂ ਬਾਤਾਂ ਛਿੜੀਆਂ  ਹੋਈਆਂ ਸਨ। ਬਿਜਲਾ ਸਿੰਘ ਸਿਖਾਂ ਦੇ ਦੁਖੜੇ ਤੇ ਲਖਪਤ ਰਾਏ ਦੇ ਧਕੇ ਇਉਂ ਸੁਣਾ ਰਿਹਾ ਸੀ:

ਬਿਜਲਾ ਸਿੰਘ- ਬਸ ਸਰਦਾਰ ਜੀ! ਜਿਸ ਵੇਲੇ ਲਖਪਤ ਰਾਇ ਨੂੰ ਖਬਰ ਪਹੁੰਚੀ, ਭਈ ਮੇਰੇ ਭਰਾ ਨੇ ਸਿੱਖਾਂ ਨੂੰ ਤੰਗ ਕੀਤਾ ਤੇ ਦੱਬੀ ਜਾਂਦਾ ਸੀ, ਤਾਂ ਸਿੱਖਾਂ ਨੇ ਭੀ ਅੱਗੋਂ ਲੜਾਈ ਕੀਤੀ ਅਰ ਉਸਨੂੰ ਮਾਰ ਦਿੱਤਾ, ਤਦ ਤਾਂ ਅੱਗ ਦਾ ਅਵਾਂਡਾ ਹੋ ਗਿਆ ਅਰ ਕ੍ਰੋਧ ਵਿਚ ਭਰ ਕੇ ਬੋਲਿਆ: ਮੈਂ ਖੱਤ੍ਰੀ ਹਾਂ ਜੇਕਰ ਸਿੱਖਾਂ ਦਾ ਬੀਜ ਨਾਸ਼ ਕਰ ਦਿਆਂ ਤਾਂ। ਬੱਸ ਜੀ। ਓਸੇ ਵੇਲੇ ਲਾਹੌਰ ਦੇ ਨਵਾਬ ਕੋਲ ਜਾ ਪਿਟਿਆ ਕਿ ਵੇਖ ਤੇਰੇ ਰਾਜ ਵਿਚ ਸਿੱਖਾਂ ਨੇ ਮੇਰਾ ਭਰਾ ਮਾਰ ਸਿੱਟਿਆ ਹੈ ਅਰ ਕਿਸੇ ਬਹੁੜਾ ਨਾ ਕੀਤੀ। ਹੁਣ ਮੈਂ

* ਜਸਪਤ ਦੇ ਜ਼ੁਲਮ ਬਾਬਤ ਲਿਖਿਆ ਹੈ:- ‘ਲੇਵੈ ਪੈਸੇ ਦੇ ਕੇ ਦੁੱਖ। ਬੰਧੇ ਪੈਂਚ ਸੁ ਹੋ ਕੇ ਰੁੱਖ। ਕਿਸੇ ਟੰਗੇ ਕਿਸੇ ਕਮਚਨ ਮਾਰੈ। ਐਸ ਭਾਂਤਿ ਸਿਉ ਮੁਲਕ ਉਜਾਰੈ। (ਪ੍ਰ:ਪੰ:ਪ੍ਰ:)। ਇਹ ਜਸਪਤ ਸਿੰਘਾਂ ਦੇ ਇਕ ਜਥੇ ਦੇ ਹੱਥ ਧੋ ਕੇ ਮਗਰ ਪੈ ਗਿਆ ਸੀ। ਏਮਨਾਬਾਦੋਂ ਪਰੇ ਬੱਦੋ ਕੀ ਗੁਸਾਈਆਂ ਪਾਸ ਜਸਪਤ ਇਹਨਾਂ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਸੀ।

54 / 139
Previous
Next