Back ArrowLogo
Info
Profile

ਲਖਪਤ ਰਾਇ ਨੇ ਕਿਹਾ— 'ਸਿੱਖ ਹੋਣਾ ਘੋਰ ਪਾਪ ਹੈ, ਇਸਦੇ ਬਦਲੇ ਫੜਿਆ ਹੈ, ਹੁਣ ਜਾਂ ਤਾਂ ਇਸ ਧਰਮ ਨੂੰ ਛਡੋ, ਜਾਂ ਪਿਆਰੀ ਜਾਨ ਤੋਂ ਹੱਥ ਧੋ ਬੈਠੋ।”

ਹਰਿਕੀਰਤ ਸਿੰਘ ਸਤਿ ਬਚਨ! ਜੋ ਆਪਦੀ ਇੱਛਾ। ਇਹ ਅੰਨਯਾਯ ਚੰਗਾ ਤਾਂ ਨਹੀਂ, ਪਰ ਡਾਢੇ ਨਾਲ ਕੀ ਚਾਰਾ? ਤੁਸਾਂ ਜ਼ਰੂਰ ਸਰੀਰ ਲੈ ਹੀ ਲੈਣਾ ਹੈ ਤਾਂ ਵਾਹ ਵਾ!

ਲਖਪਤ ਰਾਇ ਸਿੱਖੀ ਨਹੀਂ ਛੱਡੋਗੇ?

ਹਰਿਕੀਰਤ ਸਿੰਘ ਹੈ, ਕਰ ਲਓ। ਇਹ ਬਚਨ ਕੰਨੀਂ ਭੀ ਨਾ ਪਾਓ, ਜੋ ਕੁਛ ਕਰਨਾ

ਲਖਪਤ ਰਾਇ ਇਹ ਤੀਵੀਂ ਤੇ ਮੁੰਡਾ ਕਿਸਦਾ ਹੈ?

ਹਰਿਕੀਰਤ ਸਿੰਘ- ਸਭ ਕੁਛ ਗੁਰੂ ਜੀ ਦਾ ਹੈ।

ਲਖਪਤ ਰਾਇ ਤੇਰਾ ਭੀ ਕੁਛ ਹੈ ?

ਹਰਿਕੀਰਤ ਸਿੰਘ- ਮੇਰਾ ਕੁਛ ਭੀ ਨਹੀਂ, ਜੋ ਕੁਛ ਹੈ ਗੁਰੂ ਦਾ ਹੈ ਮੇਰਾ ਤਾਂ ਆਪਣਾ ਆਪ ਭੀ ਗੁਰੂ ਦਾ ਹੈ।

ਲਖਪਤ ਰਾਇ ਗੱਲਾਂ ਦਲੇਰੀ ਦੀਆਂ ਹਨ, ਪਰ ਮੌਤ ਬੁਰੀ ਬਲਾ ਹੈ।

ਹਰਿਕੀਰਤ ਸਿੰਘ- ਪਰਮੇਸ਼ਰ ਤੋਂ ਵਿਛੁੜੇ ਹੋਇਆਂ ਲਈ, ਗੁਰੂ ਦੇ ਸੇਵਕਾਂ ਲਈ ਤਾਂ ਪਿਆਰੀ ਚੀਜ਼ ਹੈ।

ਲਖਪਤ ਰਾਇ (ਨੌਕਰਾਂ ਵਲ ਤੱਕ ਕੇ)— ਸਿਪਾਹੀਓ! ਇਸ ਸਿੱਖ ਨੂੰ ਮਾਰ ਦਿਓ ਤੇ ਇਸਦੀ ਵਹੁਟੀ ਪੁਤ੍ਰ ਨੂੰ ਜਾਨ ਬੇਗ ਪਾਸ ਦੇ ਆਓ ਮੁਸਲਮਾਨ ਬਣਾ ਲਵੇ।

ਇਹ ਬਚਨ ਉਹਦੇ ਮੂੰਹ ਵਿਚ ਹੀ ਸਨ ਕਿ ਹਰਿਕੀਰਤ ਸਿੰਘ ਦੀ ਸਿੰਘਣੀ ਬੈਂਤ ਵਾਂਗੂੰ ਥਰਨ ਥਰਨ ਕੰਬੀ ਅਤੇ ਰੁਕੀ ਹੋਈ ਅਵਾਜ਼ ਵਿਚ ਬੋਲੀ— ਸਾਨੂੰ ਪਹਿਲੇ ਮਰਵਾ ਦੇਹ ਤੈਨੂੰ ਸੌ ਗਊ ਦਾ ਪੁੰਨ ਹੋਊ।

ਲਖਪਤ ਰਾਇ ਨਹੀਂ, ਨਹੀਂ ਤੁਹਾਡੀ ਸਜਾ ਏਹੋ ਠੀਕ ਹੈ, ਤੇਰੇ ਨਾਲ ਏਹੋ ਕੁਛ ਹੋਊ ਮੇਰਾ ਹੁਕਮ ਅਟੱਲ ਹੈ।

ਇਹ ਕਹਿਣ ਦੀ ਢਿੱਲ ਹੋਈ ਕਿ ਉਸ ਧਰਮੀ ਤੀਵੀਂ ਨੇ ਪੁਤ੍ਰ ਨੂੰ ਗਲੋਂ

56 / 139
Previous
Next