

ਗੁਣੀ ਨੂੰ ਮਰਵਾ ਦਿੱਤਾ, ਤੇਰੇ ਹੱਥ ਕੀ ਲੱਗਾ? ਅੱਗੇ ਹੀ ਸਾਡੇ ਵਿਚ ਐਸਾ ਗੁਣੀ ਕੋਈ ਨਹੀਂ, ਉਤੋਂ ਤੂੰ ਦਾਤਰੀ ਫੜ ਲਈ ਹੈ। ਖ਼ੈਰ ਹੁਣ ਜੋ ਬੀਤੀ ਸੋ ਬੀਤੀ, ਅੱਗੇ ਨੂੰ ਹੀ ਬੱਸ ਕਰ ਤੇ ਅੰਮ੍ਰਿਤਸਰ ਜਾਣ ਦਾ ਸੰਕਲਪ ਛੱਡ ਦੇਹ।
ਲਖਪਤ ਰਾਇ- ਭਰਾਵੋ! ਸੱਚ ਆਖਦੇ ਹੋ ਪਰ 'ਜਿਸ ਤਨ ਲਗੇ ਸੋਈ ਜਾਣੇ ਕੌਣ ਜਾਣੈ ਪੀਰ ਪਰਾਈ।' ਭਰਾ ਮੋਏ ਦਾ ਸੱਲ ਤਾਂ ਮੈਨੂੰ ਹੈ ਕਿਸੇ ਹੋਰ ਨੂੰ ਤਾਂ ਨਹੀਂ?
ਸੂਰਤ ਸਿੰਘ- ਸੱਚ ਹੈ ਪਰ ਐਨੇ ਖੂਨ ਕਰਨ ਨਾਲ ਤੁਹਾਡਾ ਭਰਾ ਜੀਉ ਤਾਂ ਨਹੀਂ ਪਿਆ ?
ਕੌੜਾ ਮਲ— ਦੀਵਾਨ ਜੀ! ਜ਼ਰਾ ਵਿਚਾਰ ਥੋਂ ਕੰਮ ਲਓ ਹੁਣ ਸੰਭਲ ਜਾਓ, ਬਥੇਰੀ ਹੋ ਚੁਕੀ ਹੈ।
ਲਖਪਤ— ਹਾਇ! ਮੈਥੋਂ ਸਹਾਰਾ ਨਹੀਂ ਹੁੰਦਾ। ਤੁਸੀਂ ਐਵੇਂ ਨਾ ਔਖੇ ਹੋਵੋ। ਮੇਰਾ ਜੀ ਨਹੀਂ ਮੰਨਦਾ। ਗੱਲ ਕੀ ਓਹ ਦੋਵੇਂ ਸੱਜਣ ਪੁਰਖ ਟੱਕਰਾਂ ਮਾਰ ਕੇ ਚਲੇ ਆਏ, ਉਸ ਅੜਮੰਨੇ ਇਕ ਨਾ ਮੰਨੀ।
ਏਹ ਦੋਵੇਂ ਜਣੇਂ ਓਸੇ ਵੇਲੇ ਅੰਮ੍ਰਿਤਸਰ ਤੁਰ ਪਏ ਅਰ ਸ਼ਹਿਰ ਵਿਚ ਪਹੁੰਚ ਕੇ ਰਾਤੋ ਰਾਤ ਸਭਨਾਂ ਦੇ ਘਰੀਂ ਜਾਕੇ ਦੱਸ ਦਿੱਤਾ ਕਿ ਲਖਪਤ ਨੇ ਕਲ 'ਕਤਲਾਮ' ਕਰਨੀ ਹੈ, ਜੋ ਮੰਦਰ ਜਾਏਗਾ ਮਾਰਿਆ ਜਾਏਗਾ, ਇਸ ਕਰਕੇ ਕੱਲ ਕੋਈ ਮੰਦਰ ਨਾ ਜਾਵੇ। ਇਹ ਕੰਮ ਕਰਕੇ ਲਾਗੇ ਦੇ ਸਾਰੇ ਪਿੰਡਾਂ
੧. ਇਤਿਹਾਸਕਾਰ ਮੰਨਦੇ ਹਨ ਕਿ ਇਸ ਕਤਲਾਮ ਵਿਚ ਆਮ ਸਿੰਘ ਮਾਰੇ ਗਏ, ਬਲਕਿ ਸਿੱਖ ਮਾਰੇ ਗਏ। ਇਹ ਵੀ ਲਿਖਿਆ ਹੈ ਕਿ ਗੁੜ ਦਾ ਨਾਂ ਰੋੜੀ ਤੇ ਭੇਲੀ ਸੱਦਣ ਦਾ ਹੁਕਮ ਹੋਇਆ ਤੇ ਗਰੰਥ ਦੀ ਥਾਂ ਸਭ ਪੋਥੀ ਲਫ਼ਜ਼ ਬੋਲਨ ਜੋ ਗੁੜ ਤੋਂ ਗੁਰੂ ਤੇ ਗਰੰਥ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਵੱਲ ਧਿਆਨ ਨਾ ਜਾ ਪਵੇ। ਸਿੱਖਾਂ ਦੇ ਪੁਸਤਕ ਭੀ ਸਾੜੇ ਤੇ ਰੋੜ੍ਹੇ ਗਏ। ਧਰਮ ਸਥਾਨ ਭੀ ਢਾਹੇ ਗਏ। ਜੋ ਸਿੱਖ ਨਿਗਾਹ ਚੜ੍ਹਿਆ ਬਿਨਾਂ ਪੁਛੇ ਕਤਲ ਕੀਤਾ ਗਿਆ।
(ਦੇਖ ਪੇ:ਪ੍ਰ: ਤੇ ਤਵਾ:ਖਾ: ਹਿੱਸਾ ੨)
੨. ਓਦੋਂ ਅੰਮ੍ਰਿਤਸਰ ਇਕ ਵਡਾ ਸ਼ਹਿਰ ਨਹੀਂ ਸੀ, ਜਿੰਨਾ ਕਿ ਅਜ ਦਿਸਦਾ ਹੈ ਤੇ ਸਖ਼ਤੀਆਂ ਦੇ ਕਾਰਨ ਰੌਣਕ ਭੀ ਘੱਟ ਸੀ।
ਦੇ ਰਸਤਿਆਂ ਵਿਚ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿਖ ਸ਼ਹਿਰ ਆਉਂਦਾ ਮਿਲੇ ਪਿਛੇ ਮੋੜ ਦਿਓ ਕਿ ਸਰਕਾਰੀ ਹੁਕਮ ਬੰਦ ਹੈ।
ਧਰਮੀ ਪੁਰਖਾਂ ਨੇ ਇਹ ਸ਼ੁਭ ਉਦਮ ਸਿਰੇ ਚਾੜ੍ਹਿਆ, ਪਰ ਲਖਪਤ ਹੋਰਾਂ ਸਵੇਰੇ ਹੀ ਢੇਰ ਸਾਰੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿਤੇ ਤੇ ਆਪ ਕੱਚੀ ਅਟਾਰੀ ਉਤੇ ਬੈਠ ਕੇ ਤਮਾਸ਼ਾ ਵੇਖਣ ਲੱਗਾ।
ਓਧਰ ਸਵੇਰ ਹੋਈ ਦੇਖ ਕੇ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਭੀ ਘੋੜਿਆਂ ਤੇ ਚੜ੍ਹ ਕੇ ਲਖਪਤ ਦੀ ਹੇਠੀ ਹੁੰਦੀ ਵੇਖਣ ਨੂੰ ਤੁਰੇ; ਪਰ ਹਾਇ ਸ਼ੋਕ! ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿਦਕੀ ਸਿੱਖਾਂ ਦੇ ਸਿੰਘਣੀਆਂ ਦੇ ਸ਼ਬਦਾਂ ਦੀਆਂ ਧੁਨੀਆਂ ਦਾ ਆਨੰਦ ਮਈ ਰਸ ਬਰਖਾ ਵਾਂਗ ਬਰਸਦਾ ਨਜ਼ਰ ਆਇਆ। ਦੋਵੇਂ ਦੀਵਾਨ ਹੱਕੇ-ਬੱਕੇ ਹੋ ਗਏ ਅਰ ਉਂਗਲਾਂ ਟੁੱਕ ਕੇ ਰਹਿ ਗਏ: ਇਹ ਪਯਾਰੇ ਸਿੱਖ ਕਿਸ ਮਿੱਟੀ ਦੇ ਘੜੇ ਹੋਏ ਹਨ ? ਮੌਤ ਨੂੰ ਤਾਂ ਕੁਝ ਜਾਣਦੇ ਹੀ ਨਹੀਂ, ਕਿਹੇ ਧਰਮ ਦੇ ਬੀਰ ਹਨ? ਹਾਇ ਸ਼ੋਕ! ਕੀ ਲੱਖੂ ਇਹਨਾਂ ਬਹਾਦਰਾਂ ਦੇ ਲਹੂ ਨ੍ਹਾਏਗਾ?
ਮਨ ਵਿਚ ਕੁਝ ਵਿਚਾਰਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆਂ ਵੱਲ ਮੁੜੇ। ਦਰਸ਼ਨੀ ਡਿਉੜੀ" ਦੇ ਕੋਲ ਵਾਰ ਸਨ ਕਿ ਇਕ ਜੁਆਨ ਤੀਵੀਂ ਨਜ਼ਰ ਪਈ, ਜਿਸਦੀ ਸੁੰਦਰਤਾ ਪੁੰਨਯਾ ਦੇ ਚੰਦ ਵਰਗੀ ਸੀ, ਘਸਮੈਲੜਾ ਕੱਪੜਾ ਉਤੇ ਕੀਤਾ ਹੋਇਆ ਤੇ ਨਾਲ ਇਕ ਨੌ ਵਰ੍ਹੇ ਦਾ ਬਾਲ ਸੀ। ਦੋਵੇਂ ਜਣੇ ਕੁਝ ਪੜ੍ਹਦੇ ਆਉਂਦੇ ਸਨ। ਅੱਗੇ ਵਧਕੇ ਦੀਵਾਨ ਕੌੜਾ ਮੱਲ ਨੇ ਪੁੱਛਿਆ, ਕਿੱਧਰ ਚੱਲੇ ਹੋ ?
ਤੀਵੀਂ (ਪੱਲਾ ਨੀਵਾਂ ਕਰਕੇ ਤੇ ਹੱਥ ਜੋੜ ਕੇ)— ਸ੍ਰੀ ਦਰਬਾਰ ਸਾਹਿਬ ਜੀ ਨੂੰ।
ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ, ਅੱਗੇ ਹੋ ਕੇ ਬੋਲਿਆ- ਕਿਥੋਂ ਆਈ ਹੈਂ, ਤੈਨੂੰ ਕਿਸੇ ਰੋਕਿਆ ਨਹੀਂ? ਵੱਡੇ ਧੀਰਜ ਨਾਲ ਤੀਵੀਂ ਨੇ ਉਤਰ ਦਿੱਤਾ, ਜੀ ਮੈਂ ਤੁੰਗਾਂ* ਥੋਂ ਆਈ ਹਾਂ, ਦੋ ਆਦਮੀ ਰਾਹ ਵਿਚ ਖੜੇ ਸਨ, ਉਨ੍ਹਾਂ ਆਖਿਆ ਕਿ ‘ਮੰਦਰ ਨਾ ਜਾਓ, ਮਾਰੇ ਜਾਓਗੇ ਸੋ ਓਥੋਂ
੧. ਅੱਜ ਕਲ ਏਥੇ ਬਾਜ਼ਾਰ ਵੱਸਦਾ ਹੈ।
੨. ਅੰਮ੍ਰਿਤਸਰ ਤੋਂ ਢਾਈ ਕੋਹ ਤੇ ਪਿੰਡ ਹੈ।