Back ArrowLogo
Info
Profile
ਤੀਵੀ ਸਾਹਮਣੇ ਬੈਠੀ ਸ਼ੋਕ ਸਮੁੰਦਰ ਵਿਚ ਡੁੱਬੀ ਹੋਈ ਸੀ ਅਰ ਇਕ ਪਾਸੇ ਸਾਂਈਂ ਜੀ ਬੈਠੇ ਫੇਰ ਗਾਉਣ ਲੱਗ ਪਏ।

ਜਦ ਕੁਝ ਕੁ ਗਾਉਂ ਚੁਕੇ, ਤਦ ਤੀਵੀਂ ਬੋਲੀ, ‘ਸਾਂਈਂ ਜੀ! ਤੁਸੀਂ ਰੱਬ ਦੇ ਤਰਸ ਵਾਲੇ ਬੰਦੇ ਦਿੱਸਦੇ ਹੋ, ਸਾਡਾ ਨਿਆਂ ਕਰਨਾ'। ਸਾਂਈਂ ਹੋਰੀਂ ਬੋਲੇ, 'ਵਾਹ ਵਾਹ ਤੂੰ ਆਪਣਾ ਸਮਾਚਾਰ ਕਹੁ।' ਤਦ ਉਸ ਇਸਤ੍ਰੀ ਨੇ ਸਾਰਾ ਹਾਲ ਸੁਣਾਯਾ ਕਿ ਇਹੋ ਅਮੀਰ ਇਕ ਬਨ ਵਿਚ ਘਾਇਲ ਪਿਆ ਸੀ, ਮੈਂ ਇਸ ਦੀ ਮਹੀਨਾ ਦਿਨ ਮਾਵਾਂ ਤੋਂ ਵਧ ਕੇ ਸੇਵਾ ਕੀਤੀ ਹੁਣ ਇਹ ਮੈਨੂੰ ਕੈਦ ਕਰਕੇ ਲੈ ਚਲਿਆ ਹੈ। ਅਮੀਰ ਨੇ ਉੱਤਰ ਦਿੱਤਾ ਕਿ ਮੈਂ ਉਸ ਸੇਵਾ ਦਾ ਹੱਕ ਦੇਣ ਲੱਗਾ ਹਾਂ ਕਿ ਇਸ ਨੂੰ ਆਪਣੇ ਮਾਲਕ ਦੀ ਬੇਗਮ ਬਣਾਕੇ ਇਡੇ ਵੱਡੇ ਮੁਰਾਤਬੇ ਚਾੜ੍ਹਨਾ ਚਾਹੁੰਦਾ ਹਾਂ। ਦੁਹਾਂ ਦੀ ਗੱਲ ਸੁਣ ਕੇ ਸਾਂਈਂ ਹੁਰੀਂ ਹੱਸ ਪਏ ਅਰ ਆਖਣ ਲੱਗੇ: 'ਹੇ ਬੀਬੀ! ਤੂੰ ਝੂਠੀ ਹੈਂ, ਤੇ ਸਰਦਾਰ ਸੱਚਾ ਹੈ।’

ਜਾਂ ਇਹ ਗੱਲ ਤੀਵੀਂ ਨੇ ਸੁਣੀ ਤਾਂ ਅੱਖਾਂ ਵਿਚ ਲਹੂ ਭਰ ਆਯਾ। ਸਾਂਈਂ ਹੁਰੀਂ ਤਾਂ ਕਿਸੇ ਸੋਚ ਵਿਚ ਡੁਬ ਗਏ ਸਨ ਤੇ ਸਰਦਾਰ ਸਾਹਿਬ ਬੀ ਇਕ ਹੁਲਾਰਾ ਲੈਕੇ ਮਸਤ ਜਿਹੇ ਹੋ ਰਹੇ ਸਨ। ਉਸ ਸ਼ੇਰਨੀ ਨੇ ਉਸ ਕ੍ਰੋਧ ਦੀ ਅੱਗ ਵਿਚ ਭੜਕ ਕੇ ਡਾਢੀ ਫੁਰਤੀ ਨਾਲ ਉਠਕੇ ਸਰਦਾਰ ਦੇ ਕਮਰਕੱਸ ਦੀ ਤਲਵਾਰ ਜੋ ਅਗੇ ਪਈ ਸੀ ਮਿਆਨ ਵਿਚੋਂ ਖਿਚ ਲਈ ਅਰ ਸੂਤ ਕੇ ਐਉਂ ਖੜੋ ਗਈ ਕਿ ਮਾਨੋਂ ਦੁਰਗਾ ਦੈਂਤਾਂ ਦੇ ਸੰਘਾਰ ਨੂੰ ਆ ਖੜੋਤੀ ਹੈ। ਉਹ ਹੱਕਾ-ਬੱਕਾ ਹੋ ਦੁਹਾਂ ਹੱਥਾਂ ਨੂੰ ਚਿਹਰੇ ਅਗੇ ਕਰਕੇ ਕੰਬਦਾ ਤੇ ਹੈਰਾਨੀ ਵਿਚ ਬਚਣ ਦਾ ਦਾਉ ਸੋਚਦਾ ਹੀ ਸੀ ਕਿ ਦੁਰਗਾ ਰੂਪੀ ਸੁੰਦਰੀ ਨੇ ਤੁਲਵੇਂ ਹੱਥਾਂ ਦਾ ਇਕ ਅਜਿਹਾ ਵਾਰ ਕੀਤਾ ਕਿ ਸਰਦਾਰ ਦੇ ਮੋਢੇ ਤੋਂ ਲੈ ਕੇ ਲੱਕ ਤੀਕ ਜਨੇਊ ਵਾਂਗ ਦੁਸਾਰ ਪਾਰ ਚੀਰ ਪੈ ਗਿਆ ਅਰ ਦੁਸ਼ਟ ਨਾਸ਼ੁਕਰੇ ਦੀ ਲੋਧ ਧਰਤੀ ਪਰ ਤੜਫਨ ਲੱਗੀ। ਸ਼ੇਰ ਦਿਲ ਇਸਤ੍ਰੀ ਨੇ ਤਲਵਾਰ ਸਿਟੀ ਅਰ ਸਰਦਾਰ ਦਾ ਘੋੜਾ ਬ੍ਰਿਛ ਨਾਲੋਂ ਖੋਲ੍ਹ, ਪਲਾਕੀ ਮਾਰ ਨਦੀ ਦੇ ਉਪਰਲੇ ਪਾਸੇ ਨੂੰ ਵਾਗਾਂ ਮੋੜੀਆਂ। ਸਾਂਈਂ ਹੁਰੀਂ ਭੀ ਟੱਟੂ ਉਤੇ ਚੜ੍ਹਕੇ ਮਗਰੇ ਹੋਏ ਤੇ ਲੱਗੇ ਵਾਜਾਂ ਮਾਰਨ- ਹੇ ਸੁੰਦਰੀ! ਹੇ ਸੁੰਦਰੀ ਠਹਿਰ ਜਾ, ਮੈਂ ਤੇਰੀ ਭਾਲ ਵਿਚ ਹੀ ਆਯਾ ਸਾਂ। ਪਰ ਦੁੱਧ ਦਾ ਸੜਿਆ ਲੱਸੀ ਨੂੰ

66 / 139
Previous
Next