Back ArrowLogo
Info
Profile

ਉਤੇ ਮਾਰਿਆ ਸੀ ਅਰ ਤਲਵਾਰ ਉਸ ਅਮੀਰ ਨਾਸ਼ੁਕਰੇ ਦੇ ਪੇਟ ਪਾਸ ਸੁਟੀ, ਕੋਈ ਹਥਿਆਰ ਨਾਲ ਨਾ ਲਿਆਈ, ਜੇ ਕੋਈ ਮਾਮਲਾ ਆ ਬਣਿਆ ਤਾਂ ਕੀ ਕਰਾਂਗੀ? ਫੇਰ ਜੀ ਵਿਚ ਇਹ ਸੋਚਦੀ ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਨੇ ਐਡੇ ਕਸ਼ਟਾਂ ਵਿਚੋਂ ਕੱਢ ਲਿਆ ਹੈ ਉਹ ਹਰ ਵੇਲੇ ਸਹਾਈ ਹਨ, ਮੈਂ ਕਿਉਂ ਡੋਲਾਂ? ਇਸ ਸਿੰਘਣੀ ਦਾ ਜਿਗਰਾ ਕਿਹਾ ਹੌਂਸਲੇ ਵਾਲਾ ਸੀ। ਪੇਟੋਂ ਭੁਖੀ ਸਫਰ ਦੀ ਥੱਕੀ ਟੁੱਟੀ ਹੋਈ ਕੈਦ ਦੇ ਅਸਹਿ ਕਸਟਾਂ ਤੋਂ ਹੁਟੀ ਹੋਈ, ਭਰਾਵਾਂ ਦੇ ਵਿਛੋੜੇ ਤੋਂ ਘਾਬਰੀ ਹੋਈ, ਉਜਾੜ ਬੀਆਬਾਨ ਵਿਚ ਇਕੱਲੀ ਭਟਕਦੀ ਹੋਈ  ਗੁਰੂ ਜੀ ਨੂੰ ਆਪਣਾ ਸੱਚਾ ਸਹਾਈ ਜਾਣਕੇ ਦਿਲ ਦੀ ਕੁਦਰਤੀ ਨਿਰਾਸ ਕਰਨ ਵਾਲੀ ਦਿਲਝਵੀਂ ਨੂੰ ਵਿਚਾਰ ਨਾਲ ਜਿੱਤ ਰਹੀ ਹੈ। ਕੁਛ ਦੂਰ ਜਾਕੇ ਅਚਾਨਕ ਇਕ ਛੰਭ ਨਿਰਮਲ ਜਲ ਦਾ ਦਿੱਸਿਆ ਜਿਸ ਦੇ ਕਿਨਾਰੇ ਰੰਗ ਰੰਗ ਦੇ ਪੰਛੀ ਕਲੋਲ ਕਰ ਰਹੇ ਸਨ। ਨਿਰਮਲ ਜਲ ਵੇਖਕੇ ਸੁੰਦਰੀ ਨੇ ਬੇਵਸੀ ਹੋ ਘੋੜੇ ਤੋਂ ਉਤਰ ਕੇ ਉਸਨੂੰ ਇਕ ਬੂਟੇ ਨਾਲ ਬੰਨ੍ਹਿਆ, ਜ਼ਰਾ ਸਸਤਾ ਕੇ ਇਸ਼ਨਾਨ ਕੀਤਾ, ਅਰ ਕੁਝ ਜਲ ਛਕਿਆ, ਫੇਰ ਜਪੁਜੀ ਸਾਹਿਬ ਦਾ ਪਾਠ ਕੀਤਾ, ਹਜ਼ਾਰੇ ਦੇ ਸ਼ਬਦ ਪੜ੍ਹੇ, ਪ੍ਰਾਰਥਨਾ ਕਰਦੀ ਹੋਈ ਅਜਿਹੀ ਮਗਨ ਹੋਈ ਕਿ ਮਾਨੋਂ ਪੱਥਰ ਦੀ ਮੂਰਤੀ ਬੈਠੀ ਹੈ। ਮੁਰਗਾਬੀਆਂ ਤੇ ਸਾਰਸ ਅਰ ਕਈ ਤਰ੍ਹਾਂ ਦੇ ਪੰਖੀ ਉਸਦੇ ਆਲੇ ਦੁਆਲੇ ਨਿਰਭੈ ਫਿਰਨ ਲੱਗ ਪਏ। ਇਸ ਦਸ਼ਾ ਵਿਚ ਉਸਨੂੰ ਕੋਈ ਚਾਰ ਪੰਜ ਘੜੀਆਂ ਬੀਤ ਗਈਆਂ, ਪਰ ਸੁੰਦਰੀ ਨੂੰ ਇਕ ਪਲ ਜਿੰਨਾ ਭੀ ਨਾ ਭਾਸਿਆ, ਕਿਉਂਕਿ ਉਹ ਇਕਾਗਰ ਹੋਈ ਸੁਖੋਪਤੀ ਤੇ ਆਤਮਾਨੰਦ ਦੇ ਰਲਵੇਂ ਰੰਗ ਵਿਚ ਟਿਕ ਗਈ ਸੀ। ਦੁਨੀਆਂ ਦੇ ਸਾਰੇ ਦੁਖੜੇ ਐਸ ਵੇਲੇ ਭੁਲ ਗਏ ਸਨ। ਨਾਮ ਦੀ ਖਿੱਚ ਕਰਕੇ ਟਿਕੀ ਹੋਈ ਸੁੰਦਰੀ ਆਪ ਸੀ ਯਾ ਗੁਰੂ ਮਹਾਰਾਜ ਜੀ, ਜਿਨ੍ਹਾਂ ਵਿਚ ਉਸਦੀ ਸੁਰਤਿ ਲੱਗ ਰਹੀ ਸੀ।

ਇਸ ਦਸ਼ਾ ਵਿਚੋਂ ਸੁੰਦਰੀ ਦੀ ਜਾਗ ਇਕ ਬੰਦੂਕ ਦੀ ਗੋਲੀ ਦੀ ਆਵਾਜ਼ ਨਾਲ ਖੁਲ੍ਹੀ। ਅੱਖਾਂ ਖੁਲੀਆਂ ਤਾਂ ਕੀ ਵੇਖਦੀ ਹੈ ਕਿ ਛੰਭ ਦੇ ਦੂਜੇ ਕੰਢੇ ਦੱਸ ਵੀਹ ਸਵਾਰ ਸ਼ਿਕਾਰ ਖੇਡ ਰਹੇ ਹਨ। ਉਹਨਾਂ ਦੀ ਗੋਲੀ ਸੁੰਦਰੀ ਦੇ ਕੋਲੋਂ ਦੀ ਇਕ ਗਿੱਠ ਭਰ ਫਰਕ ਤੇ ਸਰਰ ਕਰਦੀ ਲੰਘ ਗਈ ਸੀ ਅਰ ਇਸਦੇ ਨੇੜੇ ਇਕ ਸੁਰਖਾਬ ਨੂੰ ਫੁੰਡ ਗਈ ਸੀ। ਇਹ ਵੇਖ ਸੁੰਦਰੀ ਘਬਰਾ

71 / 139
Previous
Next