

ਰਾਤ ਨੂੰ ਫਿਰ ਗੁਰਮਤਾ ਹੋਇਆ, ਉਸ ਵੇਲੇ ਬਿਜਲਾ ਸਿੰਘ ਜੀ ਸੁਣ ਕੇ ਖਬਰ ਲਿਆਏ ਕਿ ਲਖਪਤ ਕੋਈ ਲਗ ਪਗ ਲੱਖ ਸੈਨਾ ਪੈਦਲ ਪਿਆਦੇ ਅਰ ਤੋਪਖਾਨਾ ਲੈ ਕੇ ਏਸ ਪਾਸੇ ਦੱਬੀ ਆ ਰਿਹਾ ਹੈ। ਖਾਲਸੇ ਨੇ ਸੋਚਿਆ ਕਿ ਸਾਡਾ ਜਥਾ ਵੀਹ ਪੰਝੀ ਹਜ਼ਾਰ ਹੋਸੀ, ਪਰ ਓਹ ਲੱਖਾਂ ਦੀ ਗਿਣਤੀ ਵਿਚ ਹਨ, ਫੇਰ ਸਾਡੇ ਪਾਸ ਸਾਮਾਨ ਕੁਛ ਨਹੀਂ, ਅੰਨ ਦਾਣੇ ਦਾ ਪੂਰਾ ਬੰਦੋਬਸਤ ਨਹੀਂ, ਕੀ ਕੀਤਾ ਜਾਏ? ਇਸ ਵੇਲੇ ਜੋ ਵਿਚਾਰਾਂ ਅਰ ਦਲੀਲਾਂ ਤੇ ਦਾਨਾਈ ਦੀ ਬਹਿਸ ਹੋਈ ਉਸ ਦੀ ਉਪਮਾ ਨਹੀਂ ਹੋ ਸਕਦੀ। ਨਿੱਤ ਦੀਆਂ ਲੋੜਾਂ ਤੇ ਦੁਖਾਂ ਨੇ ਜੋ ਅਕਲ ਉਸ ਵੇਲੇ ਸਿੱਖਾਂ ਨੂੰ ਸਿਖਾਈ ਸੀ ਤੇ ਜੋ ਜਾਨ ਉਨ੍ਹਾਂ ਵਿਚ ਗੁਰੂ ਆਦਰਸ਼ ਨੇ ਭਰੀ ਸੀ, ਉਸ ਦਾ ਹੁਲਸਾਉ ਉਨ੍ਹਾਂ ਨੂੰ ਸੱਕੇ ਵੀਰ ਬਣਾ ਕੇ ਅਮਲੀ, ਅਕਲਾਂ ਸਿਖਾਲਦਾ ਸੀ
*ਦੇਖੋ ਖਾ: ਤਵਾਰੀਖ ਹਿੱਸਾ ੨।