

ਇਕ ਦਿਨ ਰਾਤ ਨੂੰ ਗੁਰਮਤਾ ਹੋ ਰਿਹਾ ਸੀ ਕਿ ਭਾਈ ਬਿਨੋਦ ਸਿੰਘ ਸੂਹੀਆ ਆ ਪਹੁੰਚਾ, ਆਖਣ ਲੱਗਾ ਕਿ ਖਾਲਸਾ ਜੀ! ਗੁਰੂ ਮਹਾਰਾਜ ਥਮਾਂ ਵਿਚੋਂ ਬਹੁੜ ਪਏ ਹਨ। ਕ੍ਰੋੜਾ ਸਿੰਘ ਨੇ ਕਿਹਾ, ਸੁਣਾ ਕਿੱਕੂ? ਉਹ ਬੋਲਿਆ- ਤੁਹਾਡਾ ਮੋਦੀ ਪੁਕਰਿਆ ਹੈ- ਦੀਵਾਨ ਕੌੜਾ ਮੱਲ, ਉਸ ਨੇ ਖੁੱਲ੍ਹੇ ਗੱਫੇ ਘੱਲੇ ਹਨ
ਸ਼ਾਮ ਸਿੰਘ- ਕਿੱਥੇ ਹਨ?
ਬਿਨੋਦ ਸਿੰਘ— ਲਓ ਮੈਂ ਸੁਣਾਉਂਦਾ ਹਾਂ- ਦੀਵਾਨ ਕੌੜਾ ਮੱਲ ਨੂੰ ਖ਼ਬਰਾਂ ਤਾਂ ਲਾਹੌਰ ਦੇ ਦਰਬਾਰ ਵਿਚੋਂ ਸਭ ਮਿਲਦੀਆਂ ਹਨ ਨਾ, ਹੁਣ ਉਸਨੇ ਸਿੱਖਾਂ ਦੀ ਤੰਗੀ ਦਾ ਹਾਲ ਸੁਣ ਕੇ ਅਨੇਕਾਂ ਗੱਡੇ ਆਟੇ ਆਦਿਕ ਦੇ ਇਕ ਬਾਣੀਏਂ ਦੀ ਸੌਂਪਣਾ ਵਿਚ ਘੱਲੇ ਹਨ। ਬਾਣੀਆਂ ਕੰਢੀ ਦਾ ਵਪਾਰੀ ਬਣ ਕੇ ਪਹਾੜਾਂ ਨੂੰ ਜਾ ਰਿਹਾ ਹੈ। ਅੱਜ ਛੰਭੋਂ ਤੋਂ ਦੋ ਮੀਲ ਪਰੇ ਉਤਰਿਆ ਪਿਆ ਹੈ, ਰਸਤੇ ਵਿਚ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕੌਣ ਹੈ। ਇਹ ਗੱਲ ਸੁਣ ਕੇ ਸਰਦਾਰ ਕਪੂਰ ਸਿੰਘ ਬੋਲਿਆ ਬਈ! ਇਹ ਬਹਾਦਰ ਆਦਮੀ ਬੀ ਡਾਢਾ ਪੱਕਾ ਮਿਤ੍ਰ ਹੈ, ਸਦਾ ਔਕੜ ਵੇਲੇ ਪੁੱਕਰਦਾ ਹੈ, ਖਾਲਸੇ ਦਾ ਵੱਡਾ ਹਿਤੂ ਹੈ, ਅਰ ਵੈਰੀਆਂ ਦਾ ਇੱਡਾ ਹੁੱਦੇਦਾਰ ਹੋ ਕੇ ਫੇਰ ਸਾਡੇ ਨਾਲ ਪਿਆਰ ਇੰਨਾ ਹੈ ਕਿ ਜਿੰਦ ਜਾਨ ਹੈ ਜਿਵੇਂ।
ਸ਼ੇਰ ਸਿੰਘ— ਉਹ ਆਦਮੀ ਵੱਡੀ ਦੂਰ ਦੀ ਸੋਚ ਵਾਲਾ ਲੱਗਦਾ ਹੈ, ਉਹ ਪੱਕ ਜਾਣਦਾ ਹੈ ਕਿ ਇਕ ਦਿਨ ਸਿੱਖਾਂ ਰਾਜ ਕਰਨਾ ਹੈ ਅਰ ਚਾਹੁੰਦਾ ਹੈ ਕਿ ਇਹ ਤਕੜੇ ਹੋਕੇ ਛੇਤੀ ਜ਼ੁਲਮ ਵਾਲੇ ਰਾਜ ਨੂੰ ਨਾਸ ਕਰਨ।
ਸ਼ਾਮ ਸਿੰਘ- ਤੁਸਾਨੂੰ ਫੇਰ ਪੂਰਾ ਪਤਾ ਨਹੀਂ, ਕੌੜਾ ਮੱਲ ਗੁਰੂ ਕਾ