ਹੋਇਆ, ਸਿਰ ਪੁਰ ਸੁਰਮਈ ਦਸਤਾਰਾ, ਚਿਹਰੇ ਦਾ ਭਰਵਾਂ ਸਿੰਘ ਬਹਾਦਰ, ਜਿਸਨੂੰ ਦੇਖਕੇ ਸਿੱਕ ਭੁਖ ਲਹਿ ਜਾਵੇ) ਆ ਨਿਕਲਿਆ। ਸਭਨਾਂ ਦੀਆਂ ਨਜ਼ਰਾਂ ਉਧਰ ਉਠ ਗਈਆਂ, ਹੋਰ ਤਾਂ ਕੋਈ ਨਾ ਪਛਾਣ ਸਕਿਆ, ਪਰ ਸੁਰੱਸਤੀ ਦੀ ਮਾਂ ਨੇ (ਜੋ ਤੀਵੀਆਂ ਵਿਚ ਬੈਠੀ ਸੀ) ਤੁਰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁਤ੍ਰ ਹੈ, ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀਂ ਅਰ ਸਿੱਖ ਬਣਕੇ ਜਿਉਂ ਘਰੋਂ ਨਿਕਲਿਆ ਫੇਰ ਅੱਜ ਤੀਕ ਇਸ ਦੀ ਕੁਝ ਉੱਘ ਮੋਹਰ ਨਹੀਂ ਨਿਕਲੀ ਸੀ। ਪੁਤ੍ਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੁਰ ਪਿਆ ਅਰ ਉੱਠਕੇ ਪੁਤ੍ਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉਤਰ ਕੇ ਖਲੋਤਾ ਸੀ। ਇਹ ਵੇਖ ਕੇ ਪਿਉ ਭਰਾ ਨੇ ਵੀ ਪਛਾਣਿਆ ਅਰ ਮਿਲਣ ਦੌੜੇ, ਪਰ ਅਫ਼ਸੋਸ ਇੰਨੇ ਚਿਰ ਦੇ ਵਿਛੋੜੇ ਪਿਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰੱਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ।
ਇਹ ਖ਼ਬਰ ਸਿੰਘ ਦੇ ਕੰਨਾਂ ਵਿਚ ਅਜਿਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ੍ਹ ਆਇਆ ਅਰ ਸੂਹੀਆਂ ਅੱਖਾਂ ਕਰਕੇ ਦੰਦੀਆਂ ਕ੍ਰੀਚਣ ਲੱਗ ਪਿਆ। ਧਰਮ ਦੇ ਜੋਸ਼ ਨੇ ਅੰਗ ਅੰਗ ਹਿੱਲਾ ਦਿੱਤਾ ਫਿਰ ਪਤਾ ਪੁੱਛਿਓ ਸੁ ਕਿ ਮੁਗ਼ਲ ਦਾ ਡੇਰਾ ਕਿੱਥੇ ਕੁ ਹੈ? ਪਤਾ ਸੁਣ ਕੇ ਝੱਟ ਘੋੜੇ ਤੇ ਪਲਾਕੀ ਮਾਰ, ਔਹ ਗਿਆ! ਔਹ ਗਿਆ!! ਹੋ ਗਿਆ। ਮਾਂ ਪਿਉ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾਹ, ਐਵੇਂ ਜਾਨ ਗੁਆ ਆਵੇਂਗਾ, ਕਿਉਂਕਿ
* ਇਸ ਸਮੇਂ ਕਿਸੇ ਟੱਬਰ ਵਿਚੋਂ ਜਦੋਂ ਕੋਈ ਸਿਖ ਹੋ ਜਾਂਦਾ ਤਾਂ ਮਾਪੇ ਮੌਤ ਤੋਂ ਵਧੀਕ ਦੁਖ ਮੰਨਦੇ ਅਰ ਅਕਸਰ ਪੁਤ੍ਰ ਨੂੰ ਤਿਆਗ ਦੇਂਦੇ। ਜਦ ਕਦੇ ਕੋਈ ਪੁੱਛੇ ਤੇਰੇ ਕਿਨੇ ਪੁੱਤ੍ਰ ਹਨ ਤਾਂ ਲੋਕੀ ਐਉਂ ਉੱਤਰ ਦੇਂਦੇ ਪੰਜ ਹੋਏ ਸਨ, ਇਕ ਮਰ ਗਿਆ, ਇਕ ਸਿਖੀ ਜਾ ਰਲਿਆ, ਤਿਨ ਸਾਂਈਂ ਦੇ ਦਿਤੇ ਜੀਉਂਦੇ ਹੈਨ। ਇਹ ਪੁਰਖ ਭੀ ਪਹਿਲੇ ਮਾਪਿਆਂ ਤੋਂ ਚੋਰੀ ਸਿੱਖਾਂ ਨੂੰ ਮਿਲਦਾ ਹੁੰਦਾ ਸੀ, ਜਪੁਜੀ, ਰਹਿਰਾਸ ਬਾਣੀਆਂ ਕੰਠ ਕਰਕੇ ਭੈਣ ਨੂੰ ਪਾਠ ਤੇ ਧਰਮ ਦੀਆਂ ਗੱਲਾਂ ਸਿਖਾਲਦਾ ਹੁੰਦਾ ਸੀ, ਪਰ ਸ਼ਰਧਾ ਬਹੁਤ ਵਧੀ ਤਾਂ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਤਦ ਇਹ ਦੇਖ ਕੇ ਪਿਤਾ ਸ਼ਾਮੇਂ ਨੇ ਘਰੋਂ ਕੱਢ ਦਿੱਤਾ ਤਾਂ ਇਹ ਸਿੰਘ ਬਹਾਦਰ ਖਾਲਸੇ ਦੇ ਦਲਾਂ ਵਿਚ ਜਾ ਰਲਿਆ।
ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸੁਖਾਂਦੇ ਸਨ, ਪਰ ਬਲਵੰਤ ਸਿੰਘ ਨੇ ਇਕ ਨਾ ਸੁਣੀ। ਪਲੋ ਪਲੀ ਵਿਚ ਤੰਬੂਆਂ ਲਾਗੇ ਜਾ ਪਹੁੰਚਾ। ਕੀ ਦੇਖਦਾ ਹੈ ਕਿ ਇਕ ਲੱਕੜਾਂ ਦਾ ਢੇਰ ਹੈ, ਜਿਸ ਦੇ ਇਕ ਪਾਸੇ ਅੱਗ ਸੁਲਗ ਰਹੀ ਜਾਪਦੀ ਹੈ ਅਰ ਉਤੋਂ ਜਪੁਜੀ ਸਾਹਿਬ ਦੀਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇਕ ਛਿਨ ਵਿਚ ਸਿੰਘ ਜੀ ਅੱਪੜੇ ਅਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉਪਰੋਂ ਭੈਣ ਨੂੰ ਚੁਕ ਲਿਆ। ਸੁਰੱਸਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ ਬਾਗ ਹੋ ਗਈ ਅਰ ਬੋਲੀ ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉਪਜੀ ਬਿਨਾਂ ਤੇਰੇ ਮਿਲਣ ਦੇ, ਸੋ ਗੁਰੂ ਨੇ ਪੂਰੀ ਕੀਤੀ, ਅੰਤ ਵੇਲੇ ਤੂੰ ਆ ਮਿਲਿਆ ਹੈਂ,ਸ਼ੁਕਰ, ਲੈ ਹੁਣ ਜਿਧਰੋਂ ਆਇਆ ਹੈਂ ਚਲਾ ਜਾਹ, ਕਿਉਂਕਿ ਉਹ ਮੁਗ਼ਲ ਹੁਣੇ ਹੀ ਆ ਜਾਣ ਵਾਲਾ ਹੈ ਅਰ ਮੈਂ ਉਸਦੇ ਆਉਣ ਤੋਂ ਅੱਗੇ ਹੀ ਮਰ ਜਾਣਾ ਚਾਹੁੰਦੀ ਹਾਂ।
ਭਰਾ- ਪਿਆਰੀ ਭੈਣ ਆਤਮਾ ਦਾ ਘਾਤ ਕਰਨਾ ਵੱਡਾ ਪਾਪ ਹੈ, ਚੱਲ ਮੇਰੇ ਨਾਲ।
ਭੈਣ ਨਹੀਂ ਵੀਰ ਜੀ! ਧਰਮ ਲਈ ਮਰਨਾ ਬੁਰਾ ਨਹੀਂ ਅਰ ਜੇ ਮੈਂ ਤੁਹਾਡੇ ਨਾਲ ਚੱਲੀ ਜਾਵਾਂ ਤਾਂ ਇਹ ਪਾਪੀ ਸਾਡਾ ਸਾਰਾ ਘਰ ਉਜਾੜ ਦੇਵੇਗਾ ਅਰ ਤੈਨੂੰ ਵੀ ਨਹੀਂ ਛੱਡੇਗਾ। ਮੈਂ ਮਰਨ ਤੋਂ ਰਤਾ ਨਹੀਂ ਡਰਦੀ, ਗੁਰੂ ਤੇਗ਼ ਬਹਾਦਰ ਜੀ ਮੇਰੇ ਅੰਗ ਸੰਗ ਹਨ, ਜਾਹ, ਮੇਰੇ ਪਿੱਛੇ ਬਹੁਤਿਆਂ ਦੀ ਜਾਨ ਬਚਣ ਦੇਹ।
ਬਲਵੰਤ ਸਿੰਘ ਨੂੰ ਦੂਰੋਂ ਕੁਛ ਖੜਾਕ ਜੇਹਾ ਮਲੂਮ ਹੋਇਆ ਤਾਂ ਭੈਣ ਦੀ ਗੱਲ ਵਿੱਚੇ ਛੱਡ, ਬਾਹੋਂ ਗ੍ਰੀਕ ਉਸ ਨੂੰ ਘੋੜੇ ਤੇ ਸੁਟ ਹਵਾ ਹੋ ਗਿਆ। ਜਾਂ ਘਰ ਆਇਆ ਤਾਂ ਪਿਉ ਭਰਾ ਅਗੋਂ ਖਾਣ ਨੂੰ ਪਏ; "ਪਾਪੀਆ ਇਹ ਕੀ ਕਰ ਆਇਉਂ, ਭਲਾ ਹੁਣ ਤੁਰਕ ਸਾਨੂੰ ਛੱਡੇਗਾ? ਜਿਸ ਵੇਲੇ ਉਸਨੂੰ ਇਹ ਪਤਾ ਲੱਗਾ ਕਿ ਸਾਡਾ ਪੁੱਤਰ ਸਿਖ ਹੈ ਤਾਂ ਉਞ ਘਾਣ ਬੱਚਾ ਪੀੜਿਆ ਜਾਊ ਤੇ ਉਪਰੋਂ ਤੂੰ ਕੁੜੀ ਉਸ ਤੋਂ ਖੋਹ ਲਿਆਇਆ ਹੈਂ, ਉਹ ਤਾਂ ਭੁੱਖੇ ਸ਼ੇਰ
ਦੇਖੋ ਅੰਤਿਕਾ-2
ਵਾਂਗ ਆ ਪਏਗਾ। ਭਲਾਮਾਣਸ ਬਣ, ਜਿਧਰੋਂ ਆਇਆ ਹੈਂ, ਉਧਰ ਜਾ ਤੇ ਕੁੜੀ ਉਸ ਨੂੰ ਦੇ ਆ।”
ਮਾਪਿਆਂ ਥੋਂ ਇਹ ਨਿਰਾਦਰ ਦੇ ਵਚਨ ਸੁਣ ਕੇ ਸਿੰਘ ਜਰ ਨਾ ਸਕਿਆ। ਉਸੇ ਵੇਲੇ ਘੋੜੇ ਨੂੰ ਅੱਡੀ ਲਾ ਕੇ ਭੇਣ ਸਮੇਤ ਹਵਾ ਹੋ ਗਿਆ ਅਰ ਕੋਈ ਇਕ ਘੰਟਾ ਕੁ ਮਗਰੋਂ ਇਕ ਖੁੱਲ੍ਹੇ ਮੈਦਾਨ ਵਿਚ ਅੱਪੜਿਆ ਜਿੱਥੇ ਕਈ ਲੋਥਾਂ ਦੇ ਢੇਰ ਲੱਗੇ ਹੋਏ ਸਨ ਅਰ ਲਹੂ ਨਾਲ ਧਰਤੀ ਸੂਹੀ ਹੋ ਰਹੀ ਸੀ। ਇਹ ਦੇਖ ਕੇ ਸਿੰਘ ਹੱਕਾ ਬੱਕਾ ਰਹਿ ਗਿਆ ਕਿ ਪਲ ਦੀ ਪਲ ਵਿਚ ਕੀ ਹੋ ਗਿਆ? ਸੋਚੇ ਕਿ ਕਿਸ ਤੋਂ ਸਮਾਚਾਰ ਪੁੱਛਾਂ ਕਿ ਕਿੱਧਰ ਗਏ? ਇਹ ਸੋਚ ਕੇ ਘੋੜੇ ਤੋਂ ਉਤਰ ਲੋਥਾਂ ਨੂੰ ਵੇਖਣ ਲੱਗਾ। ਕੁਝ ਚਿਰ ਦੇ ਮਗਰੋਂ ਇਕ ਲੋਥ ਸਿਸਕਦੀ ਦਿੱਸੀ। ਇਸ ਨੂੰ ਚੁਕ ਕੇ ਡਿੱਠਾ ਤਾਂ ਘਾਉ ਕੁਝ ਕਰੜੇ ਨਹੀਂ ਸਨ। ਇਕ ਦਸਤਾਰ ਪਾੜ ਕੇ ਭੈਣ ਭਰਾ ਨੇ ਉਸ ਦੇ ਘਾਉ ਬੱਧੇ ਅਰ ਨੇੜੇ ਦੇ ਛੰਭ ਵਿਚੋਂ ਪਾਣੀ ਲਿਆ ਕੇ ਮੂੰਹ ਵਿਚ ਚੋਇਆ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਅਰ ਹੌਲੀ ਜਿਹੀ ਬੋਲਿਆ : 'ਭਰਾ ਬਲਵੰਤ ਸਿੰਘ ਸ਼ੁਕਰ ਹੈ, ਤੂੰ ਅੰਤ ਵੇਲੇ ਆ ਮਿਲਿਆ। '
ਬਲਵੰਤ ਸਿੰਘ ਸ਼ੇਰ ਸਿੰਘਾ! ਇਹ ਕੀ ਹੋਇਆ? ਪਲੋ ਪਲੀ ਵਿਚ ਕੀ ਭੜਥੂ ਮੱਚ ਕੇ ਹੇਠਲੀ ਉਤੇ ਹੋ ਗਈ?
ਸ਼ੇਰ ਸਿੰਘ- ਭਰਾ! ਜਿਸ ਵੇਲੇ ਤੂੰ ਘਰ ਗਿਆ, ਅਸੀਂ ਅਜੇ ਡੇਰੇ ਹੀ ਕਰਦੇ ਸਾਂ ਕਿ ਤੁਰਕ ਆ ਪਏ, ਡਾਢੀ ਕਰੜੀ ਲੜਾਈ ਦੇ ਮਗਰੋਂ ਖਾਲਸਾ ਭੀੜੀ ਜੂਹ ਨੂੰ ਨੱਸ ਗਿਆ। ਮੈਂ ਉਸ ਵੇਲੇ ਘਾਇਲ ਹੋ ਕੇ ਡਿੱਗ ਪਿਆ ਸਾਂ। ਤੁਰਕ ਬਹੁਤ ਮੋਏ, ਪਰ ਉਹ ਸਨਗੇ ਬਹੁਤ, ਫੇਰ ਪਤਾ ਨਹੀਂ ਕੀ ਹੋਇਆ ?
ਇਹ ਸੁਣ ਕੇ ਸਿੰਘ ਨੇ ਉਸ ਨੂੰ ਇਕ ਬ੍ਰਿਛ ਦੀ ਛਾਵੇਂ ਲਿਟਾ ਦਿੱਤਾ ਅਰ ਹੋਰ ਜਿਉਂਦਿਆਂ ਦੀ ਭਾਲ ਵਿਚ ਲਗਾ, ਪਰ ਸਾਰੇ ਸਿੱਖ ਸ਼ਹੀਦਾਂ ਵਿਚੋਂ ਇਕ ਹੋਰ ਵਿਚ ਜਾਨ ਸੀ। ਇਸ ਨੂੰ ਘਾਉ ਤਾਂ ਕੋਈ ਕਰੜਾ ਨਹੀਂ ਸੀ, ਕੇਵਲ ਸੱਟ ਖਾ ਕੇ ਬੇ-ਸੁਧ ਹੋ ਗਿਆ ਸੀ। ਇਸ ਨੂੰ ਪਾਣੀ ਆਦਿ ਦੇ ਕੇ ਹੋਸ਼ ਵਿਚ ਆਂਦਾ ਤਾਂ ਉਹੋ ਸਮਾਚਾਰ ਸੁਣਿਆ। ਇਹ ਮਨੁਖ ਜ਼ਰਾ ਤਕੜਾ ਸੀ ਅਰ ਸਵਾਰੀ ਕਰ ਸਕਦਾ ਸੀ, ਇਸ ਕਰਕੇ ਘੋੜਿਆਂ ਦੀ ਭਾਲ
ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰਾ ਕੂਚ ਦੀ ਤਿਆਰੀ ਕੀਤੀ। ਸੁਰੱਸਤੀ ਇਸ ਭਰਾ ਕੋਲੋਂ ਸਿਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਹੋਈ ਸੀ। ਮਾਪਿਆਂ ਤੋਂ ਚੋਰੀ ਪਾਠ ਭੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਭਾਉਣੀ ਪੱਕੀ ਹੋ ਗਈ ਸੀ। ਨਿਸਚਾ ਇਕ ਅਸਚਰਜ ਤਾਕਤ ਹੈ, ਜਦ ਕਿਸੇ ਗੱਲ ਪਰ ਬਝ ਜਾਏ ਤਾਂ ਪਰਬਤ ਵਾਂਗ ਅਚੱਲ ਹੋ ਜਾਂਦਾ ਹੈ, ਸੋ ਇਹ ਅਠਾਰਾਂ ਵਰ੍ਹੇ ਦੀ ਅਨ ਮੁਕਲਾਈ ਕੰਨਿਆ ਡਾਢੀ ਧਰਮੀ ਹੋ ਗਈ ਸੀ, ਇਹੋ ਕਾਰਣ ਸੀ ਕਿ ਮੁਗ਼ਲ ਨੂੰ ਤੇਹ ਦੇ ਧੋਖੇ ਪਾਣੀ ਲੈਣ ਘੱਲ ਕੇ ਸੁਰੱਸਤੀ ਨੇ ਝੱਟ ਹੀ ਇਕ ਲੱਕੜਾਂ ਦੇ ਢੇਰ ਪੁਰ (ਜੋ ਬਾਵਰਚੀ ਖਾਨੇ ਦੇ ਅੱਗੇ ਪਈਆਂ ਸਨ) ਪੱਛੀਆਂ ਨਾਲ ਇਕ ਪਾਸਿਉਂ ਅੱਗ ਲਾਈ ਅਤੇ ਜਪੁਜੀ ਦਾ ਪਾਠ ਕਰਦੀ ਹੋਈ ਉਤੇ ਬੈਠ ਗਈ, ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ। ਫੇਰ ਜਦੋਂ ਘਰਦਿਆਂ ਨੇ ਤ੍ਰਾਹ ਦਿੱਤੀ, ਤਦ ਭੀ ਕੰਨਯਾ ਦਾ ਨਿਸ਼ਚਾ ਨਾ ਫਿਰਿਆ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ। ਜਦ ਉਸ ਮੈਦਾਨ ਵਿਚ ਅੱਪੜੀ, ਜਿਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇਕ ਛੋਟੀ ਜਿਹੀ ਲੜਾਈ ਹੋ ਕੇ ਹਟੀ ਸੀ ਅਰ ਘਾਇਲ ਸਿੱਖ ਦੇਖੇ ਸੇ; ਤਾਂ ਕੰਨਯਾ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜੇਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ, ਜੋ ਧਰਮ ਰੱਖਯਾ ਲਈ ਇਸ ਤਰ੍ਹਾਂ ਜਾਨਾਂ
੧ . ਪਿੰਡ ਦੀਆਂ ਕੁੜੀਆਂ ਘੋੜੇ ਤੇ ਚੜ੍ਹਨ ਦੀਆਂ ਜਾਣੂੰ ਹੁੰਦੀਆਂ ਹਨ।
੨. ਮੁਗ਼ਲ ਦੇ ਸਾਥੀ ਅਜੇ ਆਏ ਨਹੀਂ ਸਨ, ਨੌਕਰ ਬੀ ਨਹੀਂ ਮੁੜੇ ਸਨ, ਡੇਰੇ ਵਿਚ ਪਾਣੀ ਮੁੱਕ ਚੁਕਾ ਹੋਇਆ ਸੀ, ਸੋ ਸੁਰੱਸਤੀ ਦੀ ਸੁੰਦਰਤਾ ਵਿਚ ਮਸਤ ਹਾਕਮ ਆਪ ਪਾਣੀ ਲੈਣ ਚਲਾ ਗਿਆ ਸੀ, ਪਾਣੀ ਦੁਰਾਡੇ ਸੀ, ਐਉਂ ਸੁਰੱਸਤੀ ਨੂੰ ਚਿਖਾ ਦਾ ਸਮਾਂ ਲੱਝ ਗਿਆ ਸੀ। ਇਹ ਅਸਲ ਵਿਚ ਮੁਗਲ ਨਹੀਂ ਸੀ, ਪਰ ਹੁਕਮ ਹਾਸਲ ਉਹਨਾਂ ਵਰਗਾ ਸੀ ਤੇ ਆਮ ਪਰਜਾ ਮੁਗ਼ਲ ਹੀ ਸਮਝਦੀ ਸੀ।
ਤਲੀ ਪੁਰ ਧਰੀ ਫਿਰਦੇ ਹਨ; ਹੋਰ ਕਿਹੜਾ ਕੰਮ ਚੰਗਾ ਹੋਊ? ਫਿਰ ਆਪਣੇ ਭਰਾ ਦੇ ਤਰਸ ਤੇ ਸੂਰਬੀਰਤਾ ਪਰ ਸੋਚ ਫੁਰੀ ਕਿ ਮੇਰਾ ਇਹ ਅੰਮੀ ਜਾਇਆ ਵੀਰ ਕਿੰਨਾ ਚੰਗਾ ਹੋ ਗਿਆ ਹੈ, ਕਿਉਂ ਨਾ ਮੇਰਾ ਮਨ ਭੀ ਏਡਾ ਬਹਾਦਰ ਹੋ ਜਾਵੇ। ਚੰਦਨ-ਸੁਗੰਧਿ ਨਾਲ ਕੁੜੀ ਦਾ ਦਿਲ ਚੰਦਨ ਹੋ ਗਿਆ ਅਰ ਜੀ ਵਿਚ ਸੋਚਣ ਲੱਗੀ ਕਿ "ਤੀਵੀਆਂ ਧਰਮ ਰੱਖਯਾ ਲਈ ਕਿਉਂ ਜੰਗ ਨਹੀਂ ਕਰਦੀਆਂ? ਜੇ ਨਹੀਂ ਕਰਦੀਆਂ ਤਾਂ ਮੈਂ ਕਿਉਂ ਨਾ ਪਹਿਲੀ ਤੀਵੀਂ ਹੋਵਾਂ ਜੋ ਭਰਾ ਵਾਂਙੂ ਸੂਰਬੀਰ ਹੋ ਜਾਵਾਂ?”
ਇਹੋ ਜਿਹੀਆਂ ਵਿਚਾਰਾਂ ਨੇ ਸੁਰੱਸਤੀ ਨੂੰ ਅੱਜ ਦੇ ਇਡੇ ਭਿਆਨਕ ਹਾਲਾਂ ਵਿਚ ਘਾਬਰਨ ਨਾ ਦਿੱਤਾ, ਸਗੋਂ ਉਸਦਾ ਹੌਸਲਾ ਦੂਣਾ ਕਰ ਦਿੱਤਾ ਅਰ ਘੋੜੇ ਪਰ ਇਉਂ ਸਵਾਰ ਹੋ ਗਈ ਕਿ ਮਾਨੋ ਪੱਕੀ ਸਵਾਰ ਹੈ। ਅਰ ਭਰਾ ਨੂੰ ਕਹਿ ਕੇ ਇਕ ਮੁਰਦੇ ਦੀ ਤਲਵਾਰ ਬੀ ਲੈ ਗਲੇ ਲਟਕਾ ਲਈਓ ਸੁ।
ਗੱਲ ਕੀ ਦੂਜੇ ਘਾਇਲ ਭਰਾਵਾਂ ਨੂੰ ਚੁੱਕਣ ਦੇ ਆਹਰ ਵਿਚ ਸਨ ਕਿ ਪਿਛਲੀ ਲਾਭੋਂ ਧੂੜ ਉਡਦੀ ਦਿੱਸੀ ਅਰ ਪਲ ਮਗਰੋਂ ਤੁਰਕ ਸਵਾਰਾਂ ਦਾ ਇਕ ਦਸਤਾ ਦਿੱਸਿਆ, ਗਹੁ ਕਰਕੇ ਦੇਖਣ ਤੋਂ ਪਕਾ ਸ਼ੱਕ ਪੈ ਗਿਆ ਕਿ ਉਹੋ ਮੁਗ਼ਲ ਕੰਨਯਾ ਦੇ ਪਿੱਛੇ ਆ ਰਿਹਾ ਹੈ।
ਇਹ ਦੇਖ ਕੇ ਤਿੰਨਾਂ ਨੇ ਘੋੜੇ ਸਿੱਟ ਦਿੱਤੇ। ਹੁਣ ਅਸਚਰਜ ਮੌਜ ਹੋਈ, ਅੱਗੇ ਅੱਗੇ ਤਿੰਨੇ ਸਿੰਘ, ਮਗਰ ਕੋਈ ਸੌ ਕੁ ਤੁਰਕ। ਤਿੰਨ ਚਾਰ ਮੀਲ ਤਕ ਤਾਂ ਘੋੜੇ ਉਡੇ, ਪਰ ਇਥੇ ਅੱਪੜ ਕੇ ਸ਼ੇਰ ਸਿੰਘ ਦਾ ਘੋੜਾ ਨਹੁੰ ਖਾ ਕੇ ਡਿੱਗ ਪਿਆ। ਉਹਦੇ ਡਿੱਗਣ ਦੀ ਢਿੱਲ ਸੀ ਜੋ ਬਾਕੀ ਦੋਵੇਂ ਭੀ ਅਟਕ ਗਏ। ਇੰਨੇ ਨੂੰ ਤੁਰਕ ਭੀ ਪਹੁੰਚ ਗਏ, ਥੋੜ੍ਹਾ ਚਿਰ ਤਲਵਾਰ ਚੱਲੀ, ਅੱਠ ਦੱਸ ਤੁਰਕ ਡਿੱਗੇ, ਹਾਕਮ ਭੀ ਜ਼ਖਮੀ ਹੋਇਆ। ਸ਼ੇਰ ਸਿੰਘ ਮਾਰਿਆ ਗਿਆ, ਸੁਰੱਸਤੀ ਤੇ ਬਲਵੰਤ ਸਿੰਘ ਨੂੰ ਬੀ ਕੁਛ ਕੁ ਘਾਉ ਲੱਗੇ ਪਰ ਉਨ੍ਹਾਂ ਦੇ ਘੋੜੇ ਫੱਟ ਖਾ ਕੇ ਡਿੱਗ ਪਏ ਅਰ ਦੋਵੇਂ ਭੈਣ ਭਰਾ ਬੰਦੀ ਵਿਚ ਪੈ ਗਏ ਤੇ ਤੁਰਕਾਂ ਦੇ ਜੱਥੇ ਦੇ ਪਹਿਰੇ ਵਿਚ ਕਸ਼ਟ ਭੋਗਣ ਲਈ ਪਿਛਲੇ ਪੈਰੀਂ ਮੋੜੇ ਗਏ।