Back ArrowLogo
Info
Profile

ਬੈਠਾ ਤੇ ਆਪਣੇ ਭਰਾ ਯਾਹਯਾ ਖਾਂ ਨੂੰ ਕੈਦ ਕਰ ਲਿਆ। ਪਰ ਯਾਹਯਾ ਖਾਂ ਕਿਸੇ ਹਿਕਮਤ ਨਾਲ ਕੈਦ ਵਿਚੋਂ ਨਿਕਲ ਕੇ ਦਿੱਲੀ ਪੁੱਜ ਗਿਆ। ਇਹ ਗੱਲ ਸੁਣ ਕੇ ਸ਼ਾਹਨਵਾਜ਼ ਨੂੰ ਪਿੱਸੂ ਪਏ ਕਿ ਹੁਣ ਦਿੱਲੀ ਦੀ ਪਾਤਸ਼ਾਹ ਦੀ ਫੌਜ ਆ ਕੇ ਜ਼ਰੂਰ ਮੇਰਾ ਕੰਘਾ ਕਰੇਗੀ, ਇਸ ਕਰਕੇ ਉਸ ਨੇ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਦੁਰਾਨੀ ਨੂੰ ਚਿੱਠੀ ਲਿਖੀ ਕਿ ਆਪ ਲਾਹੌਰ ਆ ਕੇ ਮੈਥੋਂ ਰਾਜ ਲੈ ਲਵੋ। ਇਹ ਸੁਣਕੇ ਦੁਰਾਨੀ ਪਾਤਸ਼ਾਹ ਤਾਂ ਕਾਬਲੋਂ ਤੁਰਕੇ ਪਸ਼ੌਰ ਆ ਪਹੁੰਚਾ ਤੇ ਉਧਰੋਂ ਦਿੱਲੀ ਦੇ ਪਾਤਸ਼ਾਹ ਨੇ ਸ਼ਾਹਨਵਾਜ਼ ਨੂੰ ਲਿਖ ਘੱਲਿਆ ਕਿ ਅਸੀਂ ਤੈਨੂੰ ਲਾਹੌਰ ਦਾ ਨਾਜ਼ਮ ਆਪਣੀ ਵਲੋਂ ਪ੍ਰਵਾਨ ਕਰਦੇ ਹਾਂ, ਤੂੰ ਆ ਰਹੇ ਦੁਰਾਨੀ ਪਾਤਸ਼ਾਹ ਦਾ ਟਾਕਰਾ ਕਰ। ਇਸ ਪੇਚ ਵਿਚ ਆ ਕੇ ਸ਼ਾਹ ਨਵਾਜ਼ ਨੇ ਦੁਰਾਨੀ ਦਾ ਟਾਕਰਾ ਕੀਤਾ, ਪਰ ਹਾਰ ਖਾ ਦਿੱਲੀ ਨੂੰ ਨੱਸ ਗਿਆ। ਦੁਰਾਨੀ ਦਾ ਇਹ ਹੱਲਾ ਪੋਹ ੧੮੦੪ ਬਿ: ਵਿਚ ਹੋਇਆ। ਲਾਹੌਰ ਨੂੰ ਬੇਤਰਸ ਦੁੱਰਾਨੀਆਂ ਨੇ ਬੁਰੀ ਤਰ੍ਹਾਂ ਲੁੱਟਿਆ ਤੇ ਇਸ ਪਰ ਕਬਜ਼ਾ ਕਰ ਲਿਆ। ਲਖਪਤ ਜਦ ਆਪਣੀ ਰਕਮ ਦੇ ਚੁਕਾ ਤਾਂ ਉਸਦੀ ਗੁੱਡੀ ਹੋਰ ਚੜ੍ਹੀ, ਲਾਹੌਰ ਦਾ ਬੰਦੋਬਸਤ ਕਰ ਕੇ ਅਬਦਾਲੀ ਆਪ ਦਿੱਲੀ ਜਿੱਤਣ ਨੂੰ ਅੱਗੇ ਤੁਰਿਆ। ਸਰਹਿੰਦ ਤੋਂ ਉਚੇਰੇ ਮਾਣੂ ਪੁਰ ਕੋਲ ਦਿੱਲੀ ਦੀ ਫੌਜ ਨਾਲ ਲੜਾਈ ਹੋਈ, ਜਿਸ ਵਿਚ ਦੁੱਰਾਨੀ ਹਾਰ ਕੇ ਆਪਣੇ ਦੇਸ਼ ਨੂੰ ਨੱਸ ਗਿਆ। ਕਹਿੰਦੇ ਹਨ ਕਿ ਦੁੱਰਾਨੀ ਜਾਂਦਾ ਹੋਇਆ ਲਖਪਤ ਨੂੰ ਲਾਹੌਰ ਦਾ ਸੂਬਾ ਬਣਾ ਗਿਆ। ਪਰ ਲਾਹੌਰ ਦਾ ਰਾਜ ਦਿੱਲੀ ਦੇ ਪਾਤਸ਼ਾਹ ਵਲੋਂ ਮੁਅੱਯਨੁਲ ਮੁਲਕ ਨੂੰ ਮਿਲਿਆ, ਜਿਸ ਨੇ ਕਿ ਅਬਦਾਲੀ

੧. ੧੭੪੮ ਈ: ਜਨਵਰੀ ੧੦।

੨. ਇਸ ਦਾ ਅਸਲੀ ਨਾਮ ਮੁਅੱਯਨੁੱਦੀਨ ਸੀ, ਇਸ ਦਾ ਪਿਤਾ ਵਜ਼ੀਰ ਕਮਰੂਦੀਨ ਸੀ ਤੇ ਮੁਹੰਮਦ ਸ਼ਾਹ ਰੰਗੀਲਾ (ਪਾਤਸ਼ਾਹ) ਪਿਆਰ ਨਾਲ ਇਸ ਨੂੰ 'ਮੰਨੂੰ ਮੰਨੂੰ' ਕਿਹਾ ਕਰਦਾ ਸੀ ਤੇ ਵੱਡੀ ਆਯੂ ਤੱਕ ਪੁਜ ਜਾਣ ਤੇ ਵੀ ਦਰਬਾਰ ਵਿਚ ਇਸੇ ਨਾਮ ਨਾਲ ਪ੍ਰਸਿੱਧ ਰਿਹਾ। ਮਾਣੂ ਪੁਰ ਦੇ ਕੋਲ ਅਬਦਾਲੀ ਨੂੰ ਹਾਰ ਦੇਣ ਤੋਂ ਬਾਦ ਲਾਹੌਰ ਦਾ ਸੂਬੇਦਾਰ ਹੋ ਕੇ ਇਸ ਨੂੰ ਮੀਰ ਮੁੱਅਯਨ-ਉਲ-ਮੁਲਕ ਦਾ ਖਿਤਾਬ ਮਿਲਿਆ। ਪਰ ਇਹ ਪ੍ਰਸਿੱਧ ਮੀਰ ਮੰਨੂੰ ਦੇ ਨਾਮ ਨਾਲ ਹੀ ਰਿਹਾ। ਇਤਿਹਾਸਕਾਰਾਂ ਨੇ ਇਸ ਨੂੰ ਜ਼ਿਆਦਾ ਕਰ ਕੇ ਮੀਰ ਮੰਨੂੰ ਹੀ ਲਿਖਿਆ ਹੈ

91 / 139
Previous
Next