Back ArrowLogo
Info
Profile

ਜੇਠ ੧੮੦੩ ਘੱਲੂਘਾਰੇ ਤੋਂ ਬਾਅਦ ਪੋਹ ੧੮੦੪ ਤੱਕ ਬੀ ਖ਼ਾਲਸਾ ਸੁਖੀ ਨਹੀਂ ਹੋਇਆ। ਪਰ ਦੁਰਾਨੀ ਜਿਸ ਵੇਲੇ ਲਾਹੌਰ ਨੂੰ ਲੁੱਟ ਪੁੱਟ ਵੈਰਾਨ ਕਰਕੇ ਸਤਲੁਜੋਂ ਪਾਰ ਹੋਇਆ, ਖਾਲਸਾ ਜੀ ਝਾੜ ਝਾੜ ਵਿਚੋਂ ਨਿਕਲ ਪਏ ਤੇ ਲੱਗੇ ਆਪਣੇ ਬਦਲੇ ਲੈਣ। ਇਹ ਵੇਲਾ ਖ਼ਾਲਸੇ ਲਈ ਪੁਰਬੀਦਾ ਸੀ ਮਾਲਵੇ ਵਿਚ ਪਲਕੇ ਸਿੰਘ ਬੱਗੇ ਸ਼ੀਂਹ ਵਾਂਗੂੰ ਖੜੇ ਹੋ ਗਏ ਸਨ ਅਤੇ ਇਨ੍ਹਾਂ ਦੀ ਫ਼ੌਜੀ ਗਿਣਤੀ ੨੦ ਕੁ ਹਜ਼ਾਰ ਨੂੰ ਫੇਰ ਅੱਪੜ ਪਈ ਸੀ"। ਚਾਹੇ ਕਿਤਨੇ ਹੀ ਕਸ਼ਟਾਂ ਨਾਲ ਜੰਗਾਂ ਜੁੱਧਾਂ ਤੇ ਜ਼ੁਲਮਾਂ ਵਿਚ ਸਿੰਘ ਮਾਰੇ ਜਾਂਦੇ, ਪਰ ਇਨ੍ਹਾਂ ਦੀ ਗਿਣਤੀ ਫੇਰ ਪੂਰੀ ਹੋ ਜਾਂਦੀ। ਇਨ੍ਹਾਂ ਦੇ ਕੁਰਬਾਨੀ ਦੇ ਜੀਵਨ ਦਾ ਜਾਦੂ, ਇਨ੍ਹਾਂ ਦੀ ਪਵਿੱਤ੍ਰਤਾ ਤੇ ਬੰਦਗੀ, ਇਨ੍ਹਾਂ ਦਾ ਦੇਸ਼ ਨੂੰ ਸੁਤੰਤਰ ਕਰਨ ਦਾ ਚਾਉ ਤੇ ਹਾਕਮਾਂ ਦੇ ਜ਼ੁਲਮ ਹੋਰ ਹੋਰ ਪ੍ਰੇਮੀ ਪ੍ਰੇਰ ਕੇ ਲੈ ਆਉਂਦਾ ਤੇ ਅੰਮ੍ਰਿਤ ਦਾ ਪ੍ਰਵਾਹ ਜਾਰੀ ਰਹਿੰਦਾ। ਲਾਹੌਰ ਲਈ ਜਦ ਦਿੱਲੀ ਤੇ ਕਾਬਲ ਦੇ ਮਾਲਕ ਲੜ ਰਹੇ ਸਨ, ਖਾਲਸੇ ਨੇ ਵੈਰੀਆਂ ਤੋਂ ਬਦਲੇ ਲੈਣੇ ਅਰੰਭੇ। ਜਦ ਅਹਿਮਦ ਸ਼ਾਹ ਦੁੱਰਾਨੀ ਹਾਰ ਖਾਕੇ ਨਸਿਆ ਤਦ ਖਾਲਸੇ ਨੇ ਉਸ ਦਾ ਪਿੱਛਾ ਭੀ ਕੀਤਾ ਤੇ ਜਿਹਲਮ ਤਕ ਪਿੱਛਾ ਕਰ ਕੇ, ਲਈ ਜਾਂਦੇ ਦੇਸ ਦੇ ਮਾਲ ਵਿਚੋਂ ਚੋਖੀ ਲੁੱਟ-ਮਾਰ ਮੋੜ ਲੀਤੀ।

ਫੇਰ ਅੰਮ੍ਰਿਤਸਰ ਆ ਕੱਠੇ ਹੋਏ ਅਰ ਗੁਰਮਤਾ ਕੀਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਰਾਮਸਰ ਉਤੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹੀ ਗਈ ਸੀ, ਸਿੰਘਾਂ ਨੇ ਇਕ ਰਾਉਣੀ ਬਣਾਈ ਦੁਸ਼ਮਨ ਤੋਂ ਰੱਖਿਆ ਲਈ, ਜੋ ਛੋਟੀ ਛੋਟੀ ਕੱਚੀ ਕੰਧ (ਵਲਗਣ) ਖੜੀ ਕਰ ਲਈ ਜਾਏ, ਉਸ ਨੂੰ ਰੋਣੀ ਆਖਦੇ ਹਨ; ਇਹ ਇਕ ਫੌਜੀ ਸਿਰ-ਲੁਕਾਉਣੀ ਹੁੰਦੀ ਹੈ, ਇਸ ਨੂੰ ਮਗਰੋਂ ਗੜ੍ਹ  ਬਣਾਇਆ ਗਿਆ

੧. ਤੀਹ ਲੱਖ ਲਗ ਪਗ ਸੇ ਜਦ ਲਖਪਤ ਨਾਲ ਲੜਾਈ ਸ਼ੁਰੂ ਹੋਈ। ਜਦ ਮਾਲਵੇ ਵੜੇ ਤਾਂ ਨਿਰੇ ਤਿੰਨ ਕੁ ਹਜ਼ਾਰ ਰਹਿ ਗਏ ਸਨ। ਹੁਣ ਫੇਰ ਥੋੜੇ ਚਿਰ ਵਿਚ ਹੀ ਵਾਧਾ ਹੋ ਗਿਆ ਸੀ।

੨. ਮੁਹੰਮਦ ਲਤੀਫ਼ ਸਫ਼ਾ ੨੨੧

93 / 139
Previous
Next