Back ArrowLogo
Info
Profile

ਦੀਵਾਨ ਜੀ ਨੇ ਹੁਣ ਸੋਚਿਆ ਕਿ ਮੰਨੂੰ ਤੇ ਸਿੱਖਾਂ ਦੀ ਸੁਲਹ ਕਰਾ ਦਿਆਂ, ਸਿੱਖਾਂ ਤੇ ਮੰਨੂੰ ਦੀ ਤਾਕਤ ਰਲ ਕੇ ਬਦੇਸ਼ੀ ਅਹਿਮਦਸ਼ਾਹ ਦੁਰਾਨੀ ਦਾ ਟਾਕਰਾ ਕਰੇ ਤੇ ਪਠਾਣੀ ਜ਼ੋਰ ਨਾ ਪੰਜਾਬ ਵਿਚ ਬੱਝਣਾ ਪਾਵੇ। ਸੋ ਆਪ ਨੇ ਲਾਹੌਰ ਜਾ ਕੇ ਮੰਨੂੰ ਨਾਲ ਆਪਣਾ ਜ਼ਿੰਮਾਂ ਲੈ ਕੇ ਸੁਲਹ ਕਰਾ ਦਿੱਤੀ । ਸਿਖ ਸੁਖੀ ਹੋ ਗਏ ਤੇ ਕੁਛ ਮਹੀਨੇ ਅਰਾਮ ਦੇ ਲੰਘੇ ਤੇ ਖਾਲਸੇ ਦੀ ਗਿਣਤੀ ਭੀ ਖੂਬ ਵਧੀ। ਲਗ ਪਗ ਵਰ੍ਹੇ ਕੁ ਦੇ ਬੀਤਿਆ ਹੋਊ ਕਿ ਦੁਰਾਨੀ ਫੇਰ ਫ਼ੌਜ ਲੈ ਕੇ ਪੰਜਾਬ ਪਰ ਧਾਵਾ ਕਰਨ ਆਇਆ। ਇਹ ਮੱਘਰ ੧੮੦੫ ਬਿ: ਦੀ ਗੱਲ-ਬਾਤ ਹੈ।

ਮੱਘਰ ੧੮੦੫ (ਦਸੰਬਰ ੧੭੪੯ ਈ:) ਵਿਚ ਅਹਿਮਦਸ਼ਾਹ ਦੇ ਇਸ ਹਮਲੇ ਦੇ ਟਾਕਰੇ ਲਈ ਮੰਨੂੰ ਚਨਾਬ ਦੇ ਕਿਨਾਰੇ ਸੋਧਰੇ ਜਾ ਪਹੁੰਚਾ। ਪਰ ਮੰਨੂੰ ਅਹਿਮਦਸ਼ਾਹ ਨਾਲ ਬਰ ਮੇਚ ਨਾ ਸਕਿਆ ਤੇ ਸੁਲਹ ਮੁਨਾਸਬ ਸਮਝ ਕੇ ਚਾਰ ਜ਼ਿਲਿਆਂ ਦਾ ਮਾਲੀਆ ੧੪ ਕੁ ਲੱਖ ਦੇ ਲਗ ਪਗ ਦੇਣਾ ਕਰਕੇ ਉਸ ਨੂੰ ਮਗਰੋਂ ਲਾਹਿਆ ਸੋ ਦੁਰਾਨੀ ਬਿਨਾਂ ਕੋਈ ਤਕੜਾ ਜੰਗ ਕੀਤੇ ਦੇ ਮਾਲੀ ਮਾਰਕੇ ਟੁਰਦਾ ਹੋਇਆ ਤੇ ਮੈਨੂੰ ਇਧਰੋਂ ਨਿਚਿੰਤ ਹੋ ਕੇ ਲਾਹੌਰ ਆ ਬੈਠਾ। ਇਸਦੇ ਝੰਨਾ ਜਾਣ ਮਗਰੋਂ ਸਿੱਖਾਂ ਨੇ ਲਾਹੌਰ ਵਿਚ ਕੁਛ ਸੰਘਰਸ਼ ਕੀਤੀ ਸੀ, ਸੋ ਕਤਲਾਮ ਮੁੜ ਸ਼ੁਰੂ ਹੋਈ ਤੇ ਸਿੱਖ ਦੇ ਸਿਰ ਦਾ ਮੁੱਲ ੧੦) ਚੁੱਕਿਆ। ਕੁਛ ਚਿਰ ਇਹ ਕਹਿਰ ਦਾ ਜ਼ੁਲਮ ਘੁਕਿਆ, ਇੰਨੇ ਨੂੰ ਸ਼ਾਹ ਨਵਾਬ ਜੋ ਦਿੱਲੀ ਬੈਠਾ ਸੀ, ਉਥੋਂ ਵਜ਼ੀਰ ਨਾਲ ਗੰਢ ਤੁਪ ਕਰਕੇ ਮੁਲਤਾਨ ਦੀ ਸੂਬੇਦਾਰੀ ਦਾ ਪਰਵਾਨਾ ਲੈ ਕੇ ਮੁਲਤਾਨ ਤੇ ਆ ਪਿਆ। ਥੋੜੇ ਹੀ ਯਤਨ ਨਾਲ ਉਸਦਾ ਕਬਜ਼ਾ ਹੋ ਗਿਆ। ਹੁਣ ਆਪਣੇ ਆਪਨੂੰ ਪੱਕਾ ਕਰਕੇ ਉਹ ਲਾਹੌਰ ਦੀ ਹਕੂਮਤ ਮੀਰ ਮੰਨੂੰ ਤੋਂ ਖੋਹਣ ਲਈ ਫ਼ੌਜ ਭਰਤੀ ਕਰਨ ਲੱਗਾ। ਮੀਰ ਮੰਨੂੰ ਨੂੰ ਬੀ ਖਬਰਾਂ ਪੁੱਜ ਗਈਆਂ ਸਨ। ਉਸ ਨੇ ਇਕ ਅੱਧ ਦਿਨ ਦੁਖ ਤੇ ਸੋਚ ਵਿਚ ਰਹਿ ਕੇ

* ਪੱਟੀ ਦੀ ਜਗੀਰ ਆਦਿ ਸਿੱਖਾਂ ਨੂੰ ਮਿਲ ਗਈ, ਯਥਾ-ਮਾਝੇ ਪੱਟੀ ਸਿੰਘ ਲਏ ਰਲਾਈ। ਆਧੀ ਸਿੰਘਨ ਲਿਖ ਦੁਆਈ। ਬਾਰਾਂ ਪਿੰਡ ਜੋ ਗੁਰੂ ਚਕ ਵਾਲੇ। ਲਿਖਾਇ ਦੀਏ ਰਾਮਰੌਣੀ ਨਾਲੇ। (ਰਤਨ ਸਿੰਘ ਭੰਗੂ)

97 / 139
Previous
Next