ਜਵਾਬ ਹੋ ਸਕਦਾ ਹੈ, 'ਪਰ ਮੈਂ ਆਪਣੀ ਵਰਤਮਾਨ ਜੀਵਨਸ਼ੈਲੀ ਤੋਂ ਹੀ ਖੁਸ਼ ਹਾਂ।" ਹੈ ਸਬਦਾ ਹੈ ਕਿ ਇਹ ਇਤਰਾਜ ਬਿਲਕੁਲ ਵੀ ਸਹੀ ਨਾ ਹੋਵੇ। ਤਾਂ ਵੀ ਹੋ ਸਕਦਾ ਹੈ ਕਿ ਇਹ ਇਤਰਾਜ ਕੇਵਲ ਇਸ ਕਰਕੇ ਉਠਾਇਆ ਹੋਵੇ ਕਿਉਂਕਿ ਤੁਸੀਂ ਇਕ ਵਖਿਆਨ ਦਿੱਤਾ ਸੀ।
ਪਰ ਜੇਕਰ ਤੁਹਾਡਾ ਸੰਭਾਵਿਤ ਗ੍ਰਾਹਕ ਠੀਕ ਇਹੋ ਗੱਲ ਤੁਹਾਨੂੰ ਕਹਿੰਦਾ ਹੈ ? ਉਹ ਸਹੀ ਹੋਵੇਗਾ। ਉਦਾਹਰਣ ਵਜੋਂ ਜੇਕਰ ਤੁਹਾਡਾ ਸੰਭਾਵਿਤ ਗ੍ਰਾਹਕ ਕਹਿੰਦਾ ਹੈ, ਆਪਣੀ ਜੀਵਨਸ਼ੈਲੀ ਵਿੱਚ ਸੁਧਾਰ ਕਰਨਾ ਚਾਹੁੰਦਾ ਹਾਂ ਅਤੇ ਜੀਵਨ ਦੀਆਂ ਸਾਰੀਆਂ ਚੰਗੀਆਂ ਚੀਜਾਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਤਾਂ ਕੋਈ ਇਤਰਾਜ ਨਹੀਂ ਉਠਾਇਆ ਜਾਵੇਗਾ ਕਿਉਂਕਿ ਉਸੇ ਨੇ ਇਸ ਤਰ੍ਹਾਂ ਕਿਹਾ ਸੀ। ਇਹ ਉਸਦਾ ਵਿਚਾਰ ਸੀ, ਤੁਹਾਰਾ ਨਹੀਂ।
ਜਦੋਂ ਤੁਸੀਂ ਚਾਰ ਕੁੰਜੀਆਂ ਦੀ ਤਕਨੀਕ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਸੰਭਾਵਿਤ ਗ੍ਰਾਹਕ ਤੁਹਾਨੂੰ ਦੱਸਣਗੇ ਕਿ ਉਹ ਕੀ ਚਾਹੁੰਦੇ ਹਨ ਜਦ ਕਿ ਤੁਸੀਂ ਕੇਵਲ ਉਨ੍ਹਾਂ ਦੀ ਗੱਲ ਸੁਣੋਗੇ। |
ਲੋਕ ਇਤਰਾਜ਼ ਕਿਉਂ ਕਰਦੇ ਹਨ ?
ਇਕ ਵਾਰ ਮੈਂ ਇਕ ਨੋਟਵਰਕ ਕਾਰਜਕਰਤਾ ਨੂੰ ਪੁੱਛਿਆ ਕਿ ਹੁਣੇ ਹੋਈ ਪੇਸਕਸ ਵਿੱਚ ਇਕ ਸੰਭਾਵਿਤ ਗ੍ਰਾਹਕ ਦੇ ਨਾਲ ਮਿਲਣ ਦਾ ਕੀ ਨਤੀਜਾ ਨਿਕਲਿਆ। ਉਸਦਾ ਜਵਾਬ ਸੀ, 'ਖਾਸਾ ਚੰਗਾ ਨਹੀਂ - ਉਹ ਜਿਆਦਾ ਰੁਚੀ ਨਹੀਂ ਲੈ ਰਹੀ ਸੀ।' ਮੈਂ ਉਸਨੂੰ ਪੁੱਛਿਆ ਕਿ ਉਸਦਾ ਮੰਤਵ ਕੀ ਸੀ ਅਤੇ ਉਸਨੇ ਉਹੀ ਗੱਲ ਦੋਹਰਾ ਦਿੱਤੀ, 'ਮੈਂ ਠੀਕ-ਠੀਕ ਨਹੀਂ ਜਾਣਦਾ - ਉਹ ਬੇਤੀ ਵੀ ਰੁਚੀਕਰ ਨਹੀਂ ਸੀ।"
ਸੰਭਾਵਿਤ ਗ੍ਰਾਹਕ ਕਦੇ ਰੁਚੀਹੀਨ ਨਹੀਂ ਹੁੰਦੇ, ਕੇਵਲ ਅਰੁਚੀਕਰ ਪੇਸ਼ਕਸ਼ ਹੁੰਦੀਆਂ ਹਨ। |
ਉਸਦਾ ਅਸਲ ਵਿੱਚ ਮਤਲਬ ਇਹ ਸੀ ਕਿ ਉਹ ਨੈੱਟਵਰਕ ਕਾਰਜਕਰਤਾ, ਖਾਸ ਰੁਚੀ ਲੈਣ ਵਾਲਾ ਜਾਂ ਰੋਚਕ ਨਹੀਂ ਸੀ।
ਜਦ ਤੁਸੀਂ ਰੋਚਕ ਹੁੰਦੇ ਹੋ ਤਾਂ ਤੁਹਾਡਾ ਸੰਭਾਵਿਤ ਗ੍ਰਾਹਕ ਵੀ ਤੁਹਾਡੀਆਂ ਗੱਲਾਂ ਅਤੇ ਤੁਹਾਡੇ ਵਿੱਚ ਰੁਚੀ ਲੈਂਦੇ ਹਨ।