ਕਿ ਕਿਸ ਤਰ੍ਹਾਂ ਵਿਅਕਤੀ ਦਾ ਮੁਢਲਾ ਪ੍ਰੇਰਨਾ ਘਟਕ (Primary Motivating Factor) ਜਾਂ ਪੀ. ਐਮ. ਐਫ. ਲੱਭਿਆ ਜਾਏ।
ਪੀ. ਐਮ. ਐਫ. ਹੀ ਉਹ ਕਾਰਣ ਹੈ ਜਿਸਦੇ ਕਾਰਣ ਉਹ ਤੁਹਾਡੇ ਕਾਰੋਬਾਰ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ।
ਹਰ ਵਿਅਕਤੀ ਦੇ ਕਾਰਣਾਂ ਵਿਚੋਂ ਕਿਸੇ ਇਕ ਨਾਲ ਪ੍ਰੇਰਿਤ ਹੁੰਦਾ ਹੈ : ਮੁਨਾਫਾ ਪ੍ਰਾਪਤ ਕਰਣ ਲਈ ਜਾਂ ਦੁੱਖਾਂ ਤੋਂ ਬੱਚਣ ਲਈ |
ਇਸ ਕੁੰਜੀ ਤੋਂ ਤੁਸੀਂ ਇਹ ਜਾਣ ਸਕੇਗੇ ਕਿ ਉਹਨਾਂ ਦੇ ਮੁੱਢਲੇ ਪ੍ਰੇਰਣਾ ਘਟਕਾਂ ਨੂੰ ਕਿਸ ਤਰ੍ਹਾਂ ਸਾਮ੍ਹਣੇ ਲਿਆਂਦਾ ਜਾਵੇ ਅਤੇ ਇਹ ਜਾਣਨ ਤੋਂ ਬਾਅਦ ਕਿਸ ਤਰ੍ਹਾਂ ਉਨ੍ਹਾਂ ਨੂੰ ਆਪਣੀ ਯੋਜਨਾ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ। ਇਥੇ ਸੰਭਾਵਿਤ ਗ੍ਰਾਹਕ ਤੁਹਾਨੂੰ ਦੱਸਣਗੇ ਕਿ ਉਹ ਕੀ-ਕੀ ਲਾਭ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਕਿਹੜੀ ਕਿਹੜੀ ਤਕਲੀਫਾਂ ਤੋਂ ਬੱਚਣਾ ਚਾਹੁੰਦੇ ਹਨ। ਇਹ ਚਾਰੇ ਕੁੰਜੀਆਂ ਵਿਚੋਂ ਸਭ ਤੋਂ ਜਰੂਰੀ ਕੁੰਜੀ ਹੈ ਕਿਉਂਕਿ ਇਥੇ ਤੁਹਾਡੇ ਸੰਭਾਵਿਤ ਗ੍ਰਾਹਕ ਆਪਣੀਆਂ ਆਸਾਵਾਂ ਸੁਪਨੇ ਅਤੇ ਡਰ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਦੇ ਹਨ।
ਲੋਕ ਕਿਉਂ ਖਰੀਦਦੇ ਹਨ ?
ਸਾਡੇ ਸੋਧ ਦੇ ਅਨੁਸਾਰ ਨੈੱਟਵਰਕ ਮਾਰਕੇਟਿੰਗ ਸੰਗਠਨ ਵਿੱਚ ਸ਼ਾਮਿਲ ਹੋਣ ਵਾਲੇ ਜਿਆਦਾਤਰ ਵਿਅਕਤੀਆਂ ਦਾ ਮੁੱਢਲਾ ਪ੍ਰੇਰਣਾ ਘਟਕ ਹੇਠ ਲਿਖੇ ਹਨ :
ਵਾਧੂ ਆਮਦਨੀ
ਆਰਥਿਕ ਸੁਤੰਤਰਤਾ
ਆਪਣਾ ਕਾਰੋਬਾਰ
ਜ਼ਿਆਦਾ ਖਾਲੀ ਸਮਾਂ
ਵਿਅਕਤੀਗਤ ਵਿਕਾਸ
ਦੂਜੀਆਂ ਦੀ ਸਹਾਇਤਾ ਕਰਨਾ
ਨਵੇਂ ਲੋਕਾਂ ਨੂੰ ਮਿਲਣਾ
ਸੇਵਾ ਨਿਰਵਿੱਤੀ
ਜਾਇਦਾਦ ਛੱਡਣਾ।