Back ArrowLogo
Info
Profile

ਇਹ ਹੈ ਕਿ ਉਹ ਇਕ ਦੂਜੇ ਦੇ ਇੰਨੇ ਕੋਲ ਆਰਾਮ ਨਾਲ ਖੜੇ ਰਹਿ ਸਕਦੇ ਹਨ ਜਿਸ ਨੂੰ ਜਿਆਦਾਤਰ ਪੱਛਮੀ ਮੁਲਕਾਂ ਵਿੱਚ 'ਘੁਸਪੈਟ ਕਰਣ ਵਾਲਾ" ਸਮਝਿਆ ਜਾਵੇਗਾ।

ਚਿੱਤਰ 2, ਵਿੱਚ ਜੇਕਰ ਦੋਵੇਂ ਲੋਕ ਭੂਮੱਧਸਾਗਰੀਯ ਮੁਲਕਾਂ ਤੋਂ ਹਨ ਤਾਂ ਉਹ ਇਸ ਦੂਰੀ ਤੇ ਇਕ ਦੂਜੇ ਨਾਲ ਸਹਿਜਤਾ ਦਾ ਅਨੁਭਵ ਕਰਣਗੇ। ਪਰ ਜੇਕਰ ਉਨ੍ਹਾਂ ਵਿਚੋਂ ਇਕ ਹੋਵੇ ਅਤੇ ਦੂਜਾ ਰੋਮ # ਦਾ ਤਾਂ ਲੰਦਨਵਾਸੀ ਸ਼ਾਇਦ ਇਹ ਸਮਝੇਗਾ ਕਿ ਸਾਮ੍ਹਣੇ ਵਾਲਾ ਅਧਿਕ ਨੇੜਤਾ ਜਾਂ ਹਮਲਾਵਰਾ ਦਾ ਪ੍ਰਦਰਸ਼ਨ ਕਰ ਰਿਹਾ ਹੈ। ਜੇਕਰ ਤੁਸੀਂ ਕਿਸੇ ਦੇ ਨੇੜੇ ਖੜੇ ਹੋ ਅਤੇ ਤੁਸੀਂ ਵੇਖਦੇ ਹੋ ਕਿ ਹਰ ਬਾਰ ਜਿਸ ਤਰ੍ਹਾਂ ਤੁਸੀਂ ਉਸਦੇ ਕੋਲ ਆਉਂਦੇ ਹੋ, ਸਾਮ੍ਹਣੇ ਵਾਲਾ ਬੇਤਾ ਪਿੱਛੇ ਹਟ ਜਾਂਦਾ ਹੈ ਤਾਂ ਤੁਸੀਂ ਦੂਰੀ ਬਨਾਈ ਰੱਖੋ ਅਤੇ ਉਸ ਦੇ ਹੋਰ ਨੇੜੇ ਆਉਣ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਉਹ ਤੁਹਾਨੂੰ ਇਹ ਦੱਸ ਰਿਹਾ ਹੈ ਕਿ ਸਹਿਜਤਾ ਦਾ ਅਨੁਭਵ ਕਰਣ ਲਈ ਉਸਨੂੰ ਇੰਨਾ ਨਿਜੀ ਸਥਾਨ ਚਾਹੀਦਾ ਹੈ।

ਇਕ ਅਤਿ ਸੰਵੇਦਨਸ਼ੀਲ ਵਿਸ਼ਾ

ਕਈ ਅੰਗ੍ਰੇਜੀ ਨਾ ਬੋਲਣ ਵਾਲੀਆਂ ਸੰਸਕ੍ਰਿਤੀਆਂ ਵਿੱਚ ਸਪਰਸ਼ ਨੂੰ ਸੰਪ੍ਰੇਸ਼ਣ ਦੀ ਸਸਕਤ ਅਭਿਵਿਅਕਤੀ ਮੰਨਿਆਂ ਜਾਂਦਾ ਹੈ ਅਤੇ ਇੰਨ੍ਹਾਂ ਸੰਸਕ੍ਰਿਤੀਆਂ ਵਿੱਚ ਇਹ ਪ੍ਰਭਾਵੀ ਸੰਪ੍ਰੇਸ਼ਣ ਲਈ ਲੋੜੀਂਦਾ ਹੁੰਦਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਤੁਹਾਡੀ ਰਣਨੀਤੀ ਬਿਲਕੁਲ ਆਸਾਨ ਹੈ - ਜਿੰਨੀ ਵਾਰ ਤੁਹਾਨੂੰ ਸਪਰਸ਼ ਕੀਤਾ ਜਾ ਰਿਹਾ ਹੈ, ਓਨੀ ਵਾਰ ਹੀ ਤੁਸੀਂ ਸਪਰਸ਼ ਨੂੰ ਮੋੜੋ। ਜੇਕਰ ਸਾਮ੍ਹਣੇ ਵਾਲਾ ਤੁਹਾਨੂੰ ਸਪਰਸ਼ ਨਹੀਂ ਕਰ ਰਿਹਾ ਹੈ ਤਾਂ ਤੁਸੀਂ ਵੀ ਉਸਨੂੰ ਸਪਰਸ਼ ਨ ਕਰੋ। ਜੇਕਰ ਉਹ ਵਿਅਕਤੀ ਉਦਾਹਰਣ ਵਜੋਂ ਇਤਾਲਵੀ ਜਾਂ ਫ੍ਰੈਂਚ ਹੋਵੇ ਅਤੇ ਉਹ ਲਗਾਤਾਰ ਤੁਹਾਨੂੰ ਸਪਰਸ਼ ਕਰ ਰਿਹਾ ਹੋਵੇ ਤਾਂ ਤੁਹਾਨੂੰ ਵੀ ਉਸਨੂੰ ਸਪਰਸ਼ ਕਰਣਾ ਪਵੇਗਾ ਨਹੀਂ ਤਾਂ ਉਹ ਸੋਚ ਸਕਦਾ ਹੈ ਕਿ ਤੁਸੀਂ ਉਸਨੂੰ ਪਸੰਦ ਨਹੀਂ ਕਰ ਰਹੇ ਹੈ।

ਤਕਨੀਕ # 6- ਸਫਲਤਾ ਲਈ ਪਹਿਰਾਵਾ

ਕਪੜੇ ਤੁਹਾਡੇ ਸਰੀਰ ਦਾ 90% ਤੱਕ ਹਿੱਸਾ ਰੱਖਦੇ ਹਨ ਅਤੇ ਇਸ ਕਰਕੇ ਤੁਹਾਡਾ ਪਹਿਰਾਵਾ ਵੀ ਲੋਕਾਂ ਤੋਂ ਬਹੁਤ ਅਸਰ ਪਾਵੇਗਾ। ਪਹਿਰਾਵੇ ਤੋਂ ਤੁਹਾਡੀ ਭਰੋਸੇਯੋਗ, ਕਾਬਲੀਅਤ, ਹੱਕ, ਸਮਾਜਿਕ ਸਫਲਤਾ ਅਤੇ ਕਾਰੋਬਾਰੀ ਸਥਿਤੀ ਦਾ ਅਨੁਮਾਨ ਲਾਇਆ ਜਾਂਦਾ ਹੈ।

78 / 97
Previous
Next