


7. ਦੋਵੇਂ ਹੱਥ ਸਿਰ ਦੇ ਪਿੱਛੇ :
ਇਹ ਆਮ ਕਰਕੇ ਪੁਰਸ਼ਾਂ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ ਜਿਸਤੋਂ ਇਹ ਸੰਚਾਰਿਤ ਹੁੰਦਾ ਹੈ, 'ਮੈਂ ਇਸਦੇ ਬਾਰੇ ਸਾਰਾ ਕੁਝ ਜਾਣਦਾ ਹਾਂ - ਮੈਨੂੰ ਸਾਰੇ ਜਵਾਬ ਪਤਾ ਹਨ। ਤੁਸੀਂ ਇਸ ਵਿਅਕਤੀ ਨੂੰ ਇਹ ਸਵਾਲ ਪੁੱਛ ਸਕਦੇ ਹੋ - ਮੈਨੂੰ ਲੱਗ ਰਿਹਾ ਹੈ ਕਿ ਤੁਸੀਂ ਇਸ ਬਾਰੇ ਕੁਝ ਜਾਣਦੇ ਹੋ - ਕੀ ਤੁਸੀਂ ਮੈਨੂੰ ਆਪਣਾ ਅਨੁਭਵ ਦੱਸਣਾ ਚਾਹੋਂਗੇ ?' ਇਸਦਾ ਨਤੀਜਾ ਜਾਂ ਤਾਂ ਮਿਲਵਰਤਣ ਜਾਂ ਫਿਰ ਵਾਦ-ਵਿਵਾਦ ਹੋਵੇਗਾ, ਜਿਹੜਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸੰਕੇਤ ਕਿਸ ਪਿਛੋਕੜ ਵਿੱਚ ਦਿੱਤਾ ਗਿਆ ਹੈ।
ਨਕਾਰਾਤਮਕ ਸ਼ਾਰੀਰਿਕ ਸੰਕੇਤ

1. ਆਲੋਚਨਾਤਮਕ ਮੁਲਾਂਕਣ :
ਇਹ ਸੰਕੇਤ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸ ਨਾਲ ਸੁਣਨਵਾਲੇ ਦੇ ਆਲੋਚਨਾਤਮਕ ਵਿਚਾਰਾਂ ਦਾ ਪ੍ਰਦਰਸ਼ਨ ਹੁੰਦਾ ਹੈ। ਤਰਜਨੀ ਉਂਗਲ ਗੱਲ ਉੱਪਰ ਟਿਕੀ ਰਹਿੰਦੀ ਹੈ, ਅੰਗੂਠਾ ਠੋੜੀ ਨੂੰ ਸਹਾਰਾ ਦਿੰਦਾ ਹੈ ਅਤੇ ਵਿਚਕਾਰਲੀ ਜਾਂ ਤਾਂ ਮੂੰਹ ਤੇ ਜਾਂ ਮੂੰਹ ਦੇ ਆਲੇ-ਦੁਆਲੇ ਹੁੰਦੀ ਹੈ। 'ਤੁਹਾਡਾ ਵਿਚਾਰ ਕੀ ਹੈ ?' ਇਸ ਤਰ੍ਹਾਂ ਦਾ ਸਵਾਲ ਉਸ ਵਿਅਕਤੀ ਦੀ ਪਰੇਸ਼ਾਨੀਆਂ ਨੂੰ ਪ੍ਰਗਟ ਕਰਾ ਸਕਦਾ ਹੈ।

2.ਖਿਆਲੀ ਰੂਈਆਂ ਚੁਣਨਾ :
ਖਿਆਲੀ ਰੂਈਆਂ ਚੁਣਨਾ ਇਹ ਦਰਸਾਉਂਦਾ ਹੈ ਕਿ ਅਸਹਿਮਤ ਹੈ। ਸਦ ਉਹ ਵਿਅਕਤੀ ਖਿਆਲੀ ਫਾਹਾ ਜਾਂ ਰੂਈਆਂ ਚੁਣ ਰਿਹਾ ਹੁੰਦਾ ਹੈ ਤਾਂ ਉਹ ਦੂਜੇ ਪਾਸੇ ਦੇਖਣ ਲੱਗਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਨਾਲ 'ਮੈਨੂੰ ਲਗਦਾ ਹੈ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ?' ਵਰਗੇ ਸਵਾਨ ਪੁੱਛਨਾ ਠੀਕ ਰਹੇਗਾ।