Back ArrowLogo
Info
Profile

ਇੱਕ ਦਿਨ ਸ਼ਾਮ ਦੇ ਸਮੇਂ, ਹੋਸਟਲ ਤੋਂ ਦੂਰ ਮੈਂ ਇੱਕ ਪਤੰਗ ਲੁੱਟਣ ਲਈ ਬੜੀ ਤੇਜ਼ੀ ਨਾਲ ਭੱਜਿਆ ਜਾ ਰਿਹਾ ਸੀ। ਅੱਖਾਂ ਅਸਮਾਨ ਵੱਲ ਸਨ ਅਤੇ ਮਨ ਉਸ ਅਕਾਸ਼ੀ ਰਾਹੀ ਵੱਲ, ਜੋ ਧੀਮੀ ਗਤੀ ਨਾਲ ਝੂਮਦਾ ਧਰਤੀ ਵੱਲ ਚਲਿਆ ਆ ਰਿਹਾ ਸੀ, ਜਿਵੇਂ ਕੋਈ ਆਤਮਾ ਸਵਰਗ ਤੋਂ ਨਿੱਕਲ ਕੇ ਉਦਾਸ ਮਨ ਨਾਲ ਨਵੇਂ ਸੰਸਕਾਰ ਗ੍ਰਹਿਣ ਕਰਨ ਲਈ ਆ ਰਹੀ ਹੋਵੇ। ਮੁੰਡਿਆਂ ਦੀ ਪੂਰੀ ਸੈਨਾ ਢਾਂਗੇ ਅਤੇ ਝਾੜੀਦਾਰ ਬਾਂਸ ਲਈ ਇਹਨਾਂ ਦਾ ਸਵਾਗਤ ਕਰਨ ਲਈ ਭੱਜੀ ਆ ਰਹੀ ਸੀ। ਕਿਸੇ ਨੂੰ ਆਪਣੇ ਅੱਗੇ-ਪਿੱਛੇ ਦੀ ਖ਼ਬਰ ਨਹੀਂ ਸੀ। ਸਾਰੇ ਜਿਵੇਂ ਉਸ ਪਤੰਗ ਨਾਲ ਹੀ ਅਕਾਸ਼ ਵਿੱਚ ਉੱਡ ਰਹੇ ਸੀ, ਜਿੱਥੇ ਸਭ ਕੁੱਝ ਪੱਧਰਾ ਹੈ, ਨਾ ਮੋਟਰਕਾਰਾਂ ਹਨ, ਨਾ ਟਰਾਮਾਂ ਤੇ ਨਾ ਗੱਡੀਆਂ।

Page Image

ਅਚਾਨਕ ਭਾਈ ਸਾਹਬ ਨਾਲ ਮੇਰੀ ਮੁੱਠਭੇੜ ਹੋ ਗਈ, ਜੋ ਸ਼ਾਇਦ ਬਜ਼ਾਰ 'ਚੋਂ ਵਾਪਿਸ ਆ ਰਹੇ ਸਨ। ਉਹਨਾਂ ਨੇ ਉਥੇ ਹੀ ਹੱਥ ਫੜ ਲਿਆ ਅਤੇ ਗੁੱਸੇ ਵਿੱਚ ਕਹਿਣ ਲੱਗੇ, "ਇਹਨਾਂ ਬਜ਼ਾਰੂ ਲੜਕਿਆਂ ਨਾਲ ਧੇਲੇ ਦੇ ਪਤੰਗ ਪਿੱਛੇ ਦੌੜਦੇ ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਇਸ ਗੱਲ ਦਾ ਵੀ ਕੋਈ ਲਿਹਾਜ ਹੈ ਕਿ ਹੁਣ ਤੂੰ ਨੀਵੀਂ ਜਮਾਤ ਵਿੱਚ ਨਹੀਂ; ਸਗੋਂ ਅੱਠਵੀਂ ਜਮਾਤ ਵਿੱਚ ਹੋ ਗਿਆ ਹੈਂ ਅਤੇ ਮੈਥੋਂ ਸਿਰਫ਼ ਇੱਕ ਜਮਾਤ ਪਿੱਛੇ ਹੈਂ। ਆਖ਼ਰ ਬੰਦੇ ਨੂੰ ਕੁੱਝ ਤਾਂ ਆਪਣੀ ਹੈਸੀਅਤ ਦਾ ਖ਼ਿਆਲ ਕਰਨਾ ਚਾਹੀਦਾ ਹੈ। ਇੱਕ ਜ਼ਮਾਨਾ ਸੀ ਕਿ ਲੋਕ ਅੱਠਵੀਂ ਪਾਸ ਕਰਕੇ ਨਾਇਬ ਤਹਿਸੀਲਦਾਰ ਲੱਗ ਜਾਂਦੇ ਸੀ। ਮੈਂ ਕਿੰਨੇ ਹੀ ਮਿਡਲਚੀਆਂ ਨੂੰ ਜਾਣਦਾ ਹਾਂ, ਜੋ ਪਹਿਲੇ ਦਰਜੇ ਦੇ ਡਿਪਟੀ ਮਜਿਸਟ੍ਰੇਟ ਜਾਂ ਸੁਪਰਡੈਂਟ ਹਨ। ਕਿੰਨੇ ਹੀ ਅੱਠਵੀਂ ਜਮਾਤ ਵਾਲੇ ਸਾਡੇ ਲੀਡਰ ਅਤੇ ਅਖ਼ਬਾਰਾਂ ਦੇ ਸੰਪਾਦਕ ਹਨ। ਵੱਡੇ-ਵੱਡੇ ਵਿਦਵਾਨ ਉਹਨਾਂ ਹੇਠ ਕੰਮ ਕਰਦੇ ਹਨ ਅਤੇ ਤੂੰ ਉਸੇ ਅੱਠਵੀਂ ਜਮਾਤ ਵਿੱਚ ਆ ਕੇ ਬਜ਼ਾਰੂ ਮੰਡੀਰ ਨਾਲ ਪਤੰਗ ਮਗਰ ਭੱਜਿਆ ਜਾ ਰਿਹਾ ਹੈਂ । ਮੈਨੂੰ ਤਾਂ ਤੇਰੀ ਬੇਵਕੂਫ਼ੀ 'ਤੇ ਦੁੱਖ ਹੁੰਦਾ ਹੈ। ਤੂੰ ਸਮਝਦਾਰ ਹੈਂ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀ, ਪਰ ਉਹ ਦਿਮਾਗ਼ ਕਿਸ ਕੰਮ ਦਾ, ਜੋ ਸਾਡੇ ਆਤਮ-ਸਨਮਾਨ ਦੀ ਹੱਤਿਆ ਕਰੇ । ਤੂੰ ਆਪਣੇ ਮਨ ਵਿੱਚ ਸੋਚਦਾ ਹੋਵੇਂਗਾ, ਕਿ ਮੈਂ ਭਾਈ ਸਾਹਬ ਤੋਂ ਇੱਕ ਜਮਾਤ ਪਿੱਛੇ ਹਾਂ, ਅਤੇ ਹੁਣ ਉਹਨਾਂ ਨੂੰ ਮੈਨੂੰ ਕੁੱਝ ਵੀ ਕਹਿਣ ਦਾ ਹੱਕ ਨਹੀ; ਪਰ ਇਹ ਤੇਰਾ ਭੁਲੇਖਾ ਹੈ। ਤੈਥੋਂ ਪੰਜ ਸਾਲ ਵੱਡਾ ਹਾਂ ਅਤੇ ਤੂੰ ਚਾਹੇ ਅੱਜ ਹੀ ਮੇਰੀ ਜਮਾਤ ਵਿੱਚ ਆ ਜਾਵੇਂ- ਅਤੇ ਇਮਤਿਹਾਨ ਜਾਂਚਣ ਵਾਲਿਆਂ ਦਾ ਵੀ

9 / 11
Previous
Next