"ਤੇਰਾ ਮਤਲਬ ਕੀ ਏ ?" ਵਿਕਰਮ ਨੇ ਪੁੱਛਿਆ।
"ਸੁਣ ! ਮੈਂ ਤੈਨੂੰ ਇਕ ਕਹਾਣੀ ਸੁਣਾਉਂਦਾ ਹਾਂ ।" ਬੇਤਾਲ ਬੋਲਿਆ- "ਕਲਿੰਗ ਦੇਸ਼ 'ਚ ਜਯੰਤ ਨਾਂ ਦਾ ਇਕ ਵਪਾਰੀ ਰਹਿੰਦਾ ਸੀ । ਜਯਵੰਤ ਨਾਂ ਦਾ ਉਹਦਾ ਇਕ ਬੜਾ ਸੋਹਣਾ ਪੁੱਤਰ ਸੀ। ਉਹ ਪਿਤਾ ਦੇ ਕਹਿਣ ਅਨੁਸਾਰ ਵਪਾਰ ਕਰਨ ਇਕ ਦੇਸ਼ ਤੋਂ ਦੂਜੇ ਦੇਸ਼ ਆਉਂਦਾ-ਜਾਂਦਾ ਰਹਿੰਦਾ ਸੀ। ਇਕ ਵਾਰ ਦੀ ਗੱਲ ਹੈ ਕਿ ਉਹ ਗੰਧਾਰ ਦੇਸ਼ 'ਚ ਵਪਾਰ ਕਰਨ ਗਿਆ। ਰਾਜ-ਦਰਬਾਰ ਜਾ ਕੇ ਉਹਨੇ ਰਾਜੇ ਨੂੰ ਅਨਮੋਲ ਸਮਾਨ ਵਿਖਾਇਆ। ਰਾਜੇ ਨੇ ਉਹਨੂੰ ਅੰਤਪੁਰ ਜਾ ਕੇ ਰਾਜਕੁਮਾਰੀ ਨੂੰ ਉਹ ਸਮਾਨ ਵਿਖਾਉਣ ਲਈ ਆਖਿਆ । ਜਯਵੰਤ ਅੰਤਪੁਰ ਪਹੁੰਚ ਗਿਆ । ਰਾਜਕੁਮਾਰੀ ਚੰਦ੍ਰਪ੍ਰਭਾ ਨੂੰ ਵੇਖ ਕੇ ਜਯਵੰਤ ਉਹਦੇ 'ਤੇ ਲੱਟੂ ਹੋ ਗਿਆ । ਰਾਜਕੁਮਾਰੀ ਵੀ ਉਹਦੇ 'ਤੇ ਮੋਹਿਤ ਹੋ ਗਈ।
ਖ਼ੈਰ ! ਅੰਤਪੁਰ 'ਚੋਂ ਜਯਵੰਤ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਆ ਗਿਆ। ਰਾਜਕੁਮਾਰੀ ਚੰਦ੍ਰਪ੍ਰਭਾ ਦੀ ਸੋਹਣੀ ਸੂਰਤ ਉਹ ਭਲਾ ਨਹੀਂ ਸੀ ਸਕਿਆ। ਜਯਵੰਤ ਦਾ ਇਹ ਹਾਲ ਹੋ ਗਿਆ ਕਿ ਵਪਾਰ ਉਹਨੂੰ ਚੰਗਾ ਨਾ ਲੱਗਦਾ। ਉਹ ਸਾਰਾ ਕੁਝ ਤਿਆਗ ਕੇ ਉਸੇ ਉਧੇੜ-ਬੁਣ 'ਚ ਪੈ ਗਿਆ ਕਿ ਰਾਜਕੁਮਾਰੀ ਦੇ ਇਕ ਵਾਰ ਦਰਸ਼ਨ ਕਿਵੇਂ ਕਰੇ ? ਅੰਤਪੁਰ 'ਚ ਸਖ਼ਤ ਪਹਿਰਾ ਹੋਣ ਦੇ ਕਾਰਨ ਉਹ ਉਥੇ ਜਾ ਵੀ ਨਹੀਂ ਸੀ ਸਕਦਾ। ਇਸੇ ਤਰ੍ਹਾਂ ਕਈ ਦਿਨ ਗੁਜ਼ਰ ਗਏ ਉਹਦੇ ਦੋਸਤ, ਸਹਾਇਕ, ਸੇਵਕ ਸਾਰੇ ਹੈਰਾਨ ਸਨ ਕਿ ਜਯਵੰਤ ਨੂੰ ਹੋਇਆ ਕੀ ਹੈ ? ਉਹ ਕੀ ਪਾਗਲ ਦੀਵਾਨਿਆਂ ਵਰਗੀਆਂ ਹਰਕਤਾਂ ਕਰ ਰਿਹਾ ਹੈ।
ਉਹ ਗੁੰਮਸੁੰਮ ਬੈਠਾ ਰਹਿੰਦਾ ਸੀ । ਉਹਦੀ ਹਾਲਤ ਪਾਗਲਾਂ ਵਰਗੀ ਹੋ ਗਈ ਸੀ । ਇਸ ਹਾਲਤ ਨੂੰ ਵੇਖ ਕੇ ਉਹਦੇ ਨਾਲ ਦੇ ਸਾਰੇ ਜਣੇ ਪ੍ਰੇਸ਼ਾਨ ਹੋ ਗਏ ਸਨ।
ਕਿਸਮਤ ਦਾ ਚੱਕਰ ਵੇਖ ਰਾਜਾ ਵਿਕਰਮ! ਉਸੇ ਵਕਤ ਕਾਮਰੂ ਕਾਮਾਕਸ਼ਾ ਕੋਲੋਂ ਤੰਤਰ ਸਿੱਖ ਕੇ ਭੂਤਦੇਵ ਨਾਂ ਦਾ ਇਕ ਤਾਂਤ੍ਰਿਕ ਉਥੇ