2: 82
ਦੇ ਦਿਸੰਬਰ ਵਿਚ ਭਾਈਆ ਜੀ ਨੂੰ ਬਰੇਨ ਹੈਮਰੇਜ ਹੋ ਗਈ, ਉਹਨਾਂ ਦਾ ਮੰਜਾ ਬਾਹਰ ਵਿਹੜੇ ਵਿਚ ਧੁੱਪੇ ਡਾਹ ਦਿਤਾ। ਮੈ ਉਸ ਦਿਨ ਕੋਈ ਹੋਰ ਕੰਮ ਨਾ ਕੀਤਾ। ਡਾਕਟਰ ਆਇਆ ਤਾਂ ਸੀ ਪਰ ਉਹ ਜੁਆਬ ਦੇ ਗਿਆ। ਭਾਈਆ ਜੀ ਹਰ ਇਕ ਵਲ ਟਿਕ-ਟਿਕੀ ਲਗਾ ਕੇ ਵੇਖਦੇ ਸਨ ਪਰ ਉਹ ਬੋਲ ਨਹੀ ਸਨ ਸਕਦੇ। ਬੋਲਣ ਦੀ ਕੋਸ਼ਿਸ਼ ਵੀ ਨਹੀਂ ਸਨ ਕਰਦੇ। ਜਦ ਨਿਹਾਲ ਮਸੀਹ ਨੂੰ ਪਤਾ ਲਗਾ ਤਾਂ ਉਹ ਸਭ ਕੰਮ ਛੱਡ ਕੇ ਆ ਗਿਆ ਅਤੇ ਭਾਈਆ ਜੀ ਦੀਆਂ ਲੱਤਾਂ ਘੁਟਣ ਲਗ ਪਿਆ। ਭਾਈਆ ਜੀ ਉਸ ਵਲ ਵੀ ਟਿਕ-ਟਿਕੀ ਲਗਾ ਕੇ ਵੇਖ ਰਹੇ ਸਨ। ਮੈ ਵੇਖਿਆ ਭਾਈਆ ਜੀ ਦੀਆਂ ਅੱਖਾਂ ਵਿਚ ਅੱਥਰੂ ਨਿਕਲ ਆਏ ਸਨ ਮੈ ਜ਼ਿੰਦਗੀ ਵਿਚ ਪਹਿਲੀ ਵਾਰ ਭਾਈਆ ਜੀ ਦੀਆਂ ਅੱਖਾਂ ਵਿਚ ਅਥਰੂ ਵੇਖੇ ਸਨ। ਜਿੰਦਗੀ ਵਿਚ ਉਹਨਾਂ ਕਦੀ ਹਾਰ ਨਹੀਂ ਮੰਨੀ ਸੀ, ਵੱਡੀਆਂ-ਵੱਡੀਆਂ ਮੁਸੀਬਤਾਂ ਵਿਚੋਂ ਹੱਸ ਕੇ ਨਿਕਲੇ ਸਨ। 10 ਮੁਰਬੇ ਜ਼ਮੀਨ ਬਨਾਉਣੀ, ਉਹ ਘਰ ਜਿਸ ਦੇ ਬਰਾਂਡੇ ਵਿਚ ਹੀ 100 ਮੰਜੀ ਡਠ ਜਾਂਦੀ ਹੁੰਦੀ ਸੀ ਹਵੇਲੀਆਂ, ਘੋੜੀਆਂ, ਨੌਕਰ, ਚਾਕਰ ਅਤੇ ਉਸ ਸਮੇਂ ਜਦੋ ਅਜੇ ਟਰੈਕਟਰ ਸ਼ੁਰੂ ਨਹੀ ਸਨ ਹੋਏ 11 ਹਲਾਂ, ਦੀ ਵਾਹੀ…....ਨਿਹਾਲ ਮਸੀਹ ਉਹਨਾਂ ਨੂੰ ਘੁੱਟੀ ਜਾ ਰਿਹਾ ਸੀ।
ਰਾਤ ਮੰਜਾ ਅੰਦਰ ਲੈ ਗਏ, 10 ਕੁ ਵਜੇ ਭਾਈ ਨਿਹਾਲ ਮਸੀਹ ਫਿਰ ਆਇਆ, ਉਸ ਦੇ ਹੱਥ ਵਿਚ ਬਾਈਬਲ ਸੀ ਜਿਸ ਨੂੰ ਬਹੁਤ ਖੂਬਸੂਰਤ ਕਪੜੇ ਵਿਚ ਲਪੇਟਿਆ ਹੋਇਆ ਸੀ। ਉਹ ਬਾਰ-2 ਬਾਈਬਲ ਨੂੰ ਸਿਰ ਤੇ ਰਖਦਾ ਅਤੇ ਮੂੰਹ ਵਿਚ ਕੁਝ ਬੋਲਦਾ, ਸ਼ਾਇਦ ਉਹ ਪ੍ਰਾਥਨਾ ਕਰਦਾ ਸੀ। ਮੈਂ ਜਾਣਦਾ ਸਾਂ ਕਿ ਭਾਈ ਜੀ ਪੜ੍ਹ ਤਾਂ ਸਕਦੇ ਨਹੀ ਪਰ ਉਹ ਪੈਰਾਂ ਭਾਰ ਥੱਲੇ ਬੈਠੇ ਹੋਏ ਸਨ ਅਤੇ ਅੱਖਾਂ ਬੰਦ ਕਰਕੇ ਕਈ ਵਾਰ ਮੂੰਹ ਵਿਚ ਕੁਝ ਬੋਲਦੇ ਸਨ। ਭਾਪਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਉਹ ਮੰਜੇ ਤੇ ਜਾਂ ਕੁਰਸੀ ਤੇ ਬੈਠ ਜਾਵੇ ਪਰ ਉਹ ਨਾਂਹ ਕਰ ਦਿੰਦੇ ਸਨ। ਰਾਤ ਨੂੰ ਭਾਈਆ ਜੀ ਸਵਰਗਵਾਸ ਹੋ ਗਏ। ਨਿਹਾਲ ਮਸੀਹ ਨੇ ਦੂਸਰੇ ਦਿਨ ਵੀ ਕੁਝ ਨਾ ਖਾਧਾ ਅਤੇ ਉਹਨਾਂ ਦੇ ਸਸਕਾਰ ਤਕ ਉਹ ਭਾਈਆ ਜੀ ਦੀ ਮੰਜੀ ਦੇ ਕੋਲ ਬੈਠਾ ਰਿਹਾ।
1995 ਤਕ ਜਦੋਂ ਕਿ ਨਿਹਾਲ ਮਸੀਹ ਦੀ ਮੌਤ ਹੋ ਗਈ ਉਹ ਤਕਰੀਬਨ 100 ਸਾਲ ਨੇ ਕਰੀਬ ਸੀ। ਉਹ ਭਾਈਆ ਜੀ ਨੂੰ ਹਮੇਸ਼ਾ ਯਾਦ ਕਰਦਾ ਰਹਿੰਦਾ ਸੀ। ਹੁਣ ਉਸ ਨੇ ਆਪਣੇ ਭਰਾਵਾਂ, ਭਤੀਜਿਆਂ ਨੂੰ ਮਿਲਣ ਦੀ ਕੋਸ਼ਿਸ਼ ਵੀ ਛਡ ਦਿਤੀ ਸੀ ਜੇ ਕੋਈ ਉਸ ਨੂੰ ਪੁਛਦਾ ਵੀ ਤਾਂ ਉਹ ਕਹਿ