Back ArrowLogo
Info
Profile
ਉਹਨਾਂ ਨੂੰ ਦਸਿਆ ਕਿ ਇਹ ਤਾਏ ਦੇ ਪਿੰਡੋਂ ਆਏ ਹਨ ਤਾਂ ਸਾਰਾ ਹੀ ਪ੍ਰੀਵਾਰ ਮੇਰੇ ਇਰਦ ਗਿਰਦ ਜਮਾਂ ਹੋ ਗਿਆ। ਇਹ ਘਰ ਵੀ ਸਧਾਰਣ ਜਿਹਾ ਕੱਚਾ ਪੱਕਾ ਘਰ ਸੀ ਜਿਸ ਤਰ੍ਹਾਂ ਦਾ ਇਧਰ ਵਧਾਵੇ ਦਾ ਘਰ ਹੈ। ਉਹ ਮੇਰੇ ਤੋਂ ਬਹੁਤ ਕੁਝ ਪੁੱਛ ਲੈਣਾ ਚਾਹੁੰਦੇ ਸਨ । ਹਰ ਕੋਈ ਪਹਿਲਾਂ ਭਾਈ ਨਿਹਾਲ ਮਸੀਹ ਬਾਰੇ ਅਤੇ ਫਿਰ ਵਧਾਵੇ ਬਾਰੇ, ਉਸ ਦੇ ਬੱਚਿਆਂ ਬਾਰੇ ਬੜੀ ਉਤਸੁਕਤਾ ਨਾਲ ਪੁੱਛ ਰਿਹਾ ਸੀ, ਔਰਤਾਂ ਵੀ ਬਹੁਤ ਕੁਝ ਪੁਛਦੀਆਂ ਸਨ। ਜਦੋਂ ਮੈਂ ਦੱਸਿਆ ਕਿ ਭਾਵੇਂ ਉਹ ਤੁਹਾਡੇ ਤੋਂ ਵਿਛੜਿਆ ਰਿਹਾ ਹੈ ਪਰ ਹੁਣ ਉਸਦਾ ਪ੍ਰੀਵਾਰ ਵੀ 70-80 ਜੀਆਂ ਵਾਲਾ ਹੋ ਗਿਆ ਹੈ, ਉਸ ਦੇ ਤਾਂ ਪੋਤੜੇ ਵੀ ਵਿਆਹੁਣ ਵਾਲੇ ਹੋ ਗਏ ਹਨ। ਉਹਨਾਂ ਦੇ ਸੁਆਲ ਜਿਆਦਾ ਸਨ ਅਤੇ ਜੁਆਬ ਦੇਣ ਵਾਲਾ ਮੈਂ ਇਕੱਲਾ ਸਾਂ, ਉਹ ਤਾਂ ਜਿਵੇਂ 60 ਸਾਲਾਂ ਦੀਆਂ ਗੱਲਾਂ ਹੀ ਪੁਛ ਲੈਣਾ ਚਾਹੁੰਦੇ ਸਨ। ਮੈਂ ਮਹਿਸੂਸ ਕਰਦਾ ਸਾਂ ਕਿ ਇਨਾਂ ਵਿਚੋਂ ਘਟ ਹੀ ਪੜ੍ਹੇ ਲਿਖੇ ਸਨ ਅਤੇ ਜਿਆਦਾਤਰ ਹੱਥੀਂ ਕਿਰਤ ਤੇ ਨਿਰਭਰ ਕਰਦੇ ਸਨ। ਇੰਨੇ ਨੂੰ ਅਜੀਜ ਅੰਦਰੋਂ ਦੋ ਥਾਲੀਆਂ ਅਤੇ ਦੋ ਗਲਾਸ ਲੈ ਆਇਆ ਅਤੇ ਉਸਨੇ ਉਰਦੂ ਵਿਚ ਉਹਨਾਂ ਭਾਂਡਿਆਂ ਤੇ ਭਾਈ ਨਿਹਾਲ ਮਸੀਹ ਦੇ ਨਾਂ ਲਿਖੇ ਦਿਖਾਏ। ਮੈਂ ਹੈਰਾਨ ਸਾਂ ਕਿ ਪਿਛਲੇ 71 ਸਾਲਾਂ ਤੋਂ ਇੰਨਾਂ ਨੇ ਇਹ ਭਾਂਡੇ ਸਾਂਭ ਕੇ ਰੱਖੇ ਹੋਏ ਹਨ। ਉਹ ਦਸ ਰਹੇ ਸਨ ਕਿ ਤਾਇਆ ਤਾਂ ਆਪਣਾ ਸਭ ਕੁਝ ਹੀ ਇਧਰ ਛੱਡ ਗਿਆ ਸੀ, ਘਰ, ਮੰਜੇ, ਬਿਸਤਰੇ, ਭਾਂਡੇ ਅਤੇ ਸਭ ਕੁਝ। ਬੜਾ ਚਿਰ ਤਾਏ ਦੇ ਆਉਣ ਨੂੰ ਉਸ ਦੇ ਭਰਾ ਉਡੀਕਦੇ ਰਹੇ। ਰੋਜ ਉਹ ਦਸਦੇ ਹੁੰਦੇ ਸਨ, ਤਾਏ ਦਾ ਸੁਪਨਾ ਆਇਆ ਹੈ। ਤਾਏ ਦੀਆਂ ਗੱਲਾਂ ਕਰਦੇ ਰਹਿੰਦੇ ਸਨ। ਪਰ ਇਹ ਕਿਸ ਤਰ੍ਹਾਂ ਦੀ ਵੰਡ ਸੀ। ਆਉਣਾ ਜਾਣਾ ਇੰਨਾ ਮੁਸ਼ਕਲ, ਜਿੰਦਗੀ ਵਿਚ ਫਿਰ ਕਦੀ ਵੀ ਨਾ ਮਿਲ ਸਕੇ। ਮੈਂ ਅਜੀਜ ਨੂੰ ਕਿਹਾ ਉਹ ਇਹ ਭਾਂਡੇ ਮੈਨੂੰ ਦੇ ਦੇਵੇ ਮੈਂ ਵਧਾਵੇ ਨੂੰ ਦਿਖਾਵਾਂਗਾ। ਉਸ ਦੀ ਪਤਨੀ ਅੰਦਰੋਂ ਇਕ ਬਹੁਤ ਹੀ ਖੂਬਸੂਰਤ ਫੁਲਾਂ ਦਾ ਕਢਿਆ ਹੋਇਆ ਝੋਲਾ ਲੈ ਆਈ ਅਤੇ ਉਸਨੇ ਭਾਂਡੇ ਉਸ ਵਿਚ ਪਾ ਦਿੱਤੇ। ਮੈਂ ਕਲਪਨਾ ਕਰ ਰਿਹਾ ਸਾਂ ਜਦੋਂ ਭਾਈ ਨਿਹਾਲ, ਝੋਲੇ ਵਿਚ ਕਪੜੇ ਪਾ ਕੇ ਗੱਡੇ ਕੋਲ ਖੜਾ ਹੋਵੇਗਾ ਤਾਂ ਉਹ ਵੀ ਇਸ ਤਰ੍ਹਾਂ ਦਾ ਹੀ ਫੁਲਾਂ ਵਾਲਾ ਝੋਲਾ ਹੋਵੇਗਾ।

ਹੁਣ ਅਜੀਜ ਚੁਪ ਸੀ, ਜਦੋਂ ਮੈਂ ਕੋਈ ਗੱਲ ਅਜੀਜ ਤੋਂ ਪੁੱਛਦਾ ਤਾਂ ਜਿਵੇਂ ਉਸ ਦਾ ਧਿਆਨ ਕਿਤੇ ਹੋਰ ਹੋਵੇ। ਇੰਨੇ ਨੂੰ ਨਾਲ ਦੇ ਘਰਾਂ ਦੇ ਲੋਕ ਵੀ ਉਹਨਾਂ ਦੇ ਵਿਹੜੇ ਵਿਚ ਆ ਗਏ ਸਨ। ਕੁਝ ਲੋਕ ਕੋਠਿਆਂ ਤੇ ਬੈਠੇ ਸਨ। ਅਜੀਜ ਦੀ ਘਰਵਾਲੀ ਉਹਨਾਂ ਨੂੰ ਦਸ ਰਹੀ ਸੀ, "ਇਹ ਤਾਏ ਦੇ

15 / 103
Previous
Next