Back ArrowLogo
Info
Profile
ਜੀ ਰਾਵਲਪਿੰਡੀ ਦੇ ਇਕ ਬਹੁਤ ਹੀ ਖੂਬਸੂਰਤ ਕਸਬੇ ਕੋਹਾਲਾ ਪਤਨ ਵਿਚ ਅਧਿਆਪਕ ਸਨ ਪਰ ਆਪਣੇ ਅਧਿਆਪਕ ਦੇ ਕੰਮ ਤੋਂ ਇਲਾਵਾ ਉਹ ਵੈਦ ਦਾ ਕੰਮ ਵੀ ਕਰਦੇ ਸਨ ਜਿਸ ਦੇ ਬਹੁਤ ਚੰਗੇ ਸਿੱਟੇ ਨਿਕਲਦੇ ਸਨ। ਉਸ ਇਲਾਕੇ ਵਿਚ ਭਾਵੇਂ ਮੁਸਲਿਮ ਵਸੋਂ ਜਿਆਦਾ ਸੀ ਪਰ ਹਿੰਦੂ ਸਿੱਖ ਵੀ ਕਾਫੀ ਗਿਣਤੀ ਵਿਚ ਸਨ। ਉਹ ਵਪਾਰ, ਆਵਾਜਾਈ, ਠੇਕੇ, ਅਤੇ ਨੌਕਰੀਆਂ ਤੇ ਲੱਗੇ ਹੋਏ ਸਨ। ਵੈਦ ਦਾ ਕੰਮ ਕਰਣ ਕਰਕੇ ਪਿੰਡ ਦੇ ਹੀ ਨਹੀਂ, ਨਾਲ ਦੇ ਖੇਤਰਾਂ ਦੇ ਲੋਕ ਵੀ ਉਹਨਾਂ ਤੋਂ ਦਵਾਈ ਲੈਣ ਆਉਂਦੇ ਸਨ ਅਤੇ ਇਸ ਕਰਕੇ ਉਹਨਾਂ ਨੂੰ ਵੈਦ ਜੀ ਕਿਹਾ ਜਾਂਦਾ ਸੀ । ਬਹੁਤ ਸਾਰੇ ਪ੍ਰੀਵਾਰਾਂ ਦੇ ਠੀਕ ਇਲਾਜ ਕਰਕੇ, ਵੈਦ ਜੀ ਨੇ ਉਹਨਾਂ ਨੂੰ ਨਵਾਂ ਜੀਵਨ ਬਖਸ਼ਿਆ ਸੀ। ਜਿਸ ਕਰਕੇ ਉਹ ਲੋਕ ਉਹਨਾਂ ਨੂੰ ਆਪਣੇ ਇਲਾਕੇ ਵਿਚ ਆਇਆ ਇਕ ਫਰਿਸ਼ਤਾ ਸਮਝਦੇ ਸਨ ਅਤੇ ਉਹਨਾਂ ਦਾ ਵੱਡਾ ਸਤਿਕਾਰ ਕਰਦੇ ਸਨ। ਉਸ ਤਰਾਂ ਵੈਦ ਜੀ ਵੀ ਭਾਵੇਂ ਪਿਛੋਂ ਪੋਠੋਹਾਰ ਦੇ ਮਸ਼ਹੂਰ ਪਿੰਡ ਹਰਿਆਲ ਤੋਂ ਸਨ ਪਰ ਇਸ ਇਲਾਕੇ ਵਿਚ ਉਹਨਾ ਦਾ ਇੰਨਾਂ ਦਿਲ ਲਗਾ ਸੀ ਕਿ ਉਹ ਹਮੇਸ਼ਾਂ ਲਈ ਇਸ ਹੀ ਪਿੰਡ ਵਿਚ ਰਹਿਣਾ ਚਾਹੁੰਦੇ ਸਨ। ਉਦੋਂ ਤਾਂ ਕਿਸੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਕ ਦਮ ਦਿਨ ਬਦਲ ਜਾਣਗੇ ਅਤੇ ਇਸ ਅਧਾਰ ਤੇ ਕੱਟ ਵੱਢ ਸੁਰੂ ਹੋ ਜਾਵੇਗੀ ਕਿ ਲੋਕ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਰਹਿਣਗੇ। 1947 ਦੀ ਚਲੀ ਇਸ ਹਨੇਰੀ ਵਿਚ ਉਸ ਇਲਾਕੇ ਦੇ ਬਦਮਾਸ਼ਾਂ ਨੇ ਇਲਾਕੇ ਦੇ ਸਿੱਖਾਂ, ਹਿੰਦੂਆਂ ਨੂੰ ਅਚਾਨਕ ਮਾਰਣਾ ਸ਼ੁਰੂ ਕਰ ਦਿੱਤਾ ਅਤੇ ਇਹ ਲੋਕ ਉਥੋਂ ਭੱਜਣੇ ਸ਼ੁਰੂ ਹੋ ਗਏ, ਪਰ ਬਹੁਤ ਘੱਟ ਗਿਣਤੀ ਵਿਚ ਹੋਣ ਕਰਕੇ ਅਤੇ ਉਹਨਾ ਦੀ ਖਾਸ ਪਹਿਚਾਣ ਕਰਕੇ ਸਿੱਖਾਂ ਦਾ ਬਚਣਾ ਬਹੁਤ ਮੁਸ਼ਕਿਲ ਹੋ ਗਿਆ ਪਰ ਫਿਰ ਇਹ ਗਲਾਂ ਵੀ ਸਾਹਮਣੇ ਆਉਣ ਲਗ ਪਈਆਂ ਕਿ ਕਈ ਪਿੰਡਾਂ ਵਿਚ ਕਈ ਮੁਸਲਮਾਨਾਂ ਨੇ ਸਿੱਖਾਂ ਨੂੰ ਆਪਣੇ ਘਰਾਂ ਵਿਚ ਲੁਕਾ ਲਿਆ ਹੈ ਪਰ ਬਦਮਾਸ਼ਾਂ ਨੇ ਉਹਨਾਂ ਮੁਸਲਮਾਨਾਂ ਦੇ ਪ੍ਰੀਵਾਰਾਂ ਨੂੰ ਵੀ ਇਸ ਕਰਕੇ ਮਾਰ ਦਿੱਤਾ ਕਿਉਂ ਜੋ ਉਹਨਾ ਨੇ ਸਿੱਖਾਂ, ਹਿੰਦੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।

ਪਰ ਕੋਹਾਲਾ ਵਿਚ ਵੈਦ ਜੀ ਦੇ ਨਾਲ ਨੌਕਰੀ ਕਰਦੇ ਮਾਸਟਰ ਜੀ ਤੂਫੈਲ ਮੁਹੰਮਦ ਨੇ ਇਸ ਸਭ ਕੁਝ ਦੇ ਬਾਵਜੂਦ, ਵੈਦ ਜੀ ਨੂੰ ਆਪਣੇ ਘਰ ਲੁਕਾ ਲਿਆ। ਹਰ ਰੋਜ ਇਹ ਗਲਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਉਸ ਕਸਬੇ ਵਿਚ ਇੰਨੇ ਲੋਕ ਮਾਰ ਦਿੱਤੇ ਹਨ, ਉਸ ਪਤਨ ਤੇ ਸਿੱਖਾਂ, ਹਿੰਦੂਆਂ ਦੇ ਬਚਣ ਦੀ ਕੋਸ਼ਿਸ਼ ਵਿਚ ਉਹਨਾਂ ਤੇ ਹਮਲਾ ਕਰਕੇ ਇੰਨੇ ਵਿਅਕਤੀ

51 / 103
Previous
Next