ਸੀ ਕਿ ਉਸ ਨੂੰ ਕੋਈ ਖਤਰਾ ਨਹੀਂ ਉਹ ਤਾਂ ਅਰਾਮ ਨਾਲ ਵਾਪਿਸ ਚਲਾ ਜਾਵੇਗਾ। ਭਾਵੇਕਿ ਇਸ ਸਮੇਂ ਦੌਰਾਨ ਉਹਨਾ ਦੇ ਪ੍ਰੀਵਾਰਾਂ ਨੂੰ ਉਸ ਦੀ ਵੱਡੀ ਚਿੰਤਾ ਤਾਂ ਜਰੂਰ ਹੋਵੇਗੀ । ਅਕਰਮ ਵਾਪਿਸ ਮੁੜ ਗਿਆ, ਵੈਦ ਜੀ ਅੰਮ੍ਰਿਤਸਰ ਆ ਕੇ ਆਪਣੇ ਪ੍ਰੀਵਾਰ ਨੂੰ ਮਿਲੇ ਅਤੇ ਲਗਾਤਾਰ ਅਕਰਮ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਸ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਲਗ ਰਿਹਾ, ਪਰ ਬਹੁਤ ਸਾਲਾਂ ਬਾਦ ਜਦੋਂ ਡਾਕ ਤਾਰ ਠੀਕ ਤਰਾਂ ਬਹਾਲ ਹੋਈ ਅਤੇ ਚਿੱਠੀਆਂ ਪਹੁੰਚਣ ਲੱਗੀਆਂ ਤਾ ਪਤਾ ਲੱਗਾ ਕਿ ਅਕਰਮ ਵਾਪਿਸ ਨਹੀਂ ਪਹੁੰਚਿਆ ਅਤੇ ਉਸ ਨਾਲ ਕੀ ਹੋਇਆ ਇਸ ਬਾਰੇ ਵੀ ਕੋਈ ਪਤਾ ਨਹੀਂ ਸੀ ਲਗ ਸਕਿਆ। ਵੈਦ ਜੀ ਨੂੰ ਅਕਰਮ ਦਾ ਚਿਹਰਾ ਯਾਦ ਆਉਂਦਾ ਅਤੇ ਉਸ ਵੱਲੋਂ ਦਿਨ ਵਿਚ ਕਈ ਕਈ ਵਾਰ ਕਹੀ ਇਹ ਗਲ, “ਮੈਂ ਤਾਂ ਕਦੀ ਵੀ ਵਾਪਿਸ ਜਾ ਸਕਦਾ ਹਾਂ ਮੈਨੂੰ ਕੋਈ ਖਤਰਾ ਨਹੀਂ” ਉਹਨਾਂ ਦੇ ਕੰਨਾਂ ਵਿਚ ਗੂੰਜਦੀ ਰਹਿੰਦੀ। ਪਰ ਵੈਦ ਜੀ ਨੂੰ ਸਭ ਤੋਂ ਵੱਡਾ ਅਫਸੋਸ ਇਹ ਵੀ ਰਿਹਾ ਕਿ ਉਸ ਪ੍ਰੀਵਾਰ ਦੀ ਇੰਨੀ ਵੱਡੀ ਕੁਰਬਾਨੀ ਸੀ, ਪਰ ਉਹ ਤਾਂ ਅਕਰਮ ਦੇ ਅਫਸੋਸ ਲਈ ਵੀ ਨਾ ਜਾ ਸਕਿਆ, ਜੋ ਕਿ ਸੰਭਵ ਨਹੀਂ ਸੀ।