Back ArrowLogo
Info
Profile
ਸ਼ੁਰੂ ਹੋ ਗਏ ਅਤੇ ਰਾਵਲਪਿੰਡੀ ਦੇ ਖੇਤਰ ਵਿਚ ਵੱਡੀ ਪੱਧਰ ਤੇ ਸਿੱਖਾਂ ਹਿੰਦੂਆਂ ਨੂੰ ਕਤਲ ਕਰ ਦਿੱਤਾ ਗਿਆ ਤਾਂ ਉਥੋਂ ਅਤੇ ਹੋਰ ਇਲਾਕਿਆਂ ਤੋਂ ਲੋਕ ਆਪਣੇ ਆਪ ਹੀ ਉਠਣੇ ਸ਼ੁਰੂ ਹੋ ਗਏ, ਦੂਸਰੀ ਤਰਫ ਜਿਥੇ ਮੁਸਲਿਮ ਘੱਟ ਗਿਣਤੀ ਵਿਚ ਸਨ ਉਥੇ ਮੁਸਲਿਮ ਵਸੋਂ ਦਾ ਵੀ ਬਹੁਤ ਨੁਕਸਾਨ ਹੋਇਆ। ਇਸ ਵੰਡ ਵਿਚ ਈਸਾਈ ਵਸੋਂ ਦੋਵਾਂ ਪੰਜਾਬਾਂ ਵਿਚ ਵੱਡੀ ਪੱਧਰ ਤੇ ਵੰਡੀ ਗਈ। ਉਸ ਵਕਤ ਪੰਜਾਬ ਵਿਚ ਕੋਈ 20 ਲੱਖ ਦੇ ਕਰੀਬ ਇਸਾਈ ਵਸੋਂ ਸੀ, ਜੋ ਜ਼ਿਆਦਤਰ ਕਿਰਤ ਜਾਂ ਨੌਕਰੀ ਪੇਸ਼ਾ ਸਨ, ਉਹ ਭਾਰਤ ਜਾ ਪਾਕਿਸਤਾਨ ਕਿਸੇ ਵੀ ਜਗਾਹ ਤੇ ਰਹਿ ਸਕਦੇ ਸਨ। ਬਹੁਤਿਆ ਦੇ ਨੌਕਰੀਆਂ ਤੇ ਲਗੇ ਹੋਣ ਕਰਕੇ ਅਤੇ ਕਿਰਤ ਕਰਦੇ ਹੋਣ ਕਰਕੇ ਉਹ ਆਪਣੇ-2 ਘਰਾਂ ਵਿਚ ਟਿਕੇ ਤਾਂ ਰਹੇ ਪਰ ਉਹਨਾਂ ਦੇ ਪ੍ਰੀਵਾਰ ਵੰਡੇ ਗਏ। ਕੁਝ ਭਰਾ ਇਸ ਤਰਫ, ਕੁਝ ਦੂਸਰੀ ਤਰਫ, ਕੁਝ ਭੈਣਾਂ ਇਧਰ, ਕੁਝ ਭੈਣਾਂ ਉਸ ਤਰਫ, ਭਰਾ ਇਧਰ, ਭੈਣਾ ਉਧਰ, ਸਹੁਰੇ ਇਸ ਤਰਫ, ਪੇਕੇ ਦੂਸਰੀ ਤਰਫ ਅਤੇ ਇਸ ਤਰ੍ਹਾਂ ਇਹਨਾਂ ਵਿਚੋਂ ਜ਼ਿਆਦਾ ਪ੍ਰੀਵਾਰ ਵੰਡੇ ਗਏ। ਕਈ ਪ੍ਰੀਵਾਰ ਭਾਵੇਂ ਦੋ ਪਿੰਡਾਂ ਵਿਚ ਮੀਲ, ਦੋ ਮੀਲ ਦੀ ਦੂਰੀ ਤੇ ਸਨ, ਪਰ ਉਸ ਵੰਡ ਦੀ ਲਕੀਰ ਤੋਂ ਇਧਰ ਜਾਂ ਉਧਰ ਹੋਣ ਕਰਕੇ, ਹੁਣ ਉਹ ਪਹਿਲਾ ਵਾਂਗ ਰਾਤ, ਸਵੇਰੇ ਜਦੋਂ ਚਾਹੁਣ ਨਹੀਂ ਸਨ ਜਾ ਸਕਦੇ।

ਅਸਲ ਵਿਚ ਪਹਿਲਾਂ ਤਾਂ ਇਸ ਵੰਡ ਦੀ ਗੰਭੀਰਤਾ ਨੂੰ ਸਮਝਿਆ ਵੀ ਨਹੀਂ ਸੀ ਗਿਆ, ਫਿਰ ਜੇ ਸਮਝਿਆ ਵੀ ਗਿਆ ਹੁੰਦਾ ਤਾਂ ਇੰਨਾ ਈਸਾਈ ਪ੍ਰੀਵਾਰਾਂ ਵਲੋਂ ਕਿਸ ਤਰਫ ਜਾਣ ਦਾ ਫੈਸਲਾ ਕਿਵੇਂ ਕੀਤਾ ਜਾਂਦਾ। ਇਹੋ ਵਜਾਹ ਸੀ ਕਿ ਸਰਹੱਦ ਦੇ ਨਾਲ-ਨਾਲ ਜ਼ਿਲ੍ਹੇ ਜਿਵੇਂ ਗੁਰਦਾਸਪੁਰ, ਸਿਆਲਕੋਟ, ਅੰਮ੍ਰਿਤਸਰ, ਲਹੌਰ, ਫਿਰੋਜਪੁਰ ਮੁਲਤਾਨ ਆਦਿ ਵਿਚ ਇਨਾਂ ਪ੍ਰੀਵਾਰਾਂ ਦੀ ਵੰਡ ਨੇ ਇੰਨਾਂ ਨੂੰ ਸਾਰੀ ਜ਼ਿੰਦਗੀ ਇਕ ਦੂਸਰੇ ਨੂੰ ਮਿਲਣ ਦੀ ਖਾਹਿਸ਼ ਅਤੇ ਉਡੀਕ ਦੀ ਹਾਲਤ ਨਾਲ ਘੇਰੀ ਰਖਿਆ। ਮਾਧੋਪੁਰ ਤੋਂ ਲਾਹੌਰ ਦੇ ਕਰੀਬ ਤਕ ਰਾਵੀ ਦਰਿਆ ਵਗਦਾ ਸੀ, ਜਿਸ ਦੇ ਪੂਰਬੀ ਪਾਸੇ ਭਾਰਤ ਅਤੇ ਪੱਛਮੀ ਕੰਢੇ ਵਲ ਪਾਕਿਸਤਾਨ ਸੀ। ਪਰ ਇਹ ਦਰਿਆ ਵੀ ਹੱਦ ਨਹੀਂ ਸੀ, ਹੱਦ ਤਾਂ ਪਿੰਡਾਂ ਦਾ ਮਾਲ ਦਾ ਰਿਕਾਰਡ ਸੀ ਜਿਸ ਕਰਕੇ, ਕਿਤੇ ਦਰਿਆ ਤੋਂ ਅਗਲੇ ਪਾਸੇ ਵੀ ਭਾਰਤ ਦੇ ਪਿੰਡ ਸਨ ਅਤੇ ਕਿਤੇ ਦਰਿਆ ਤੋਂ ਇਸ ਤਰਫ ਵੀ ਪਾਕਿਸਤਾਨ ਦਾ ਖੇਤਰ ਸੀ। ਦਰਿਆ ਵੀ ਆਪਣਾ ਵੈਹਣ ਬਦਲਦਾ ਰਹਿੰਦਾ ਸੀ ਕਦੀ ਜ਼ਿਆਦਾ ਪਾਕਿਸਤਾਨ

56 / 103
Previous
Next