Back ArrowLogo
Info
Profile
ਦਾ ਹੈਡਮਾਸਟਰ ਅਤੇ ਜ਼ਿਆਦਾਤਰ ਮਾਸਟਰ ਬਦੋਵਾਲ ਤੋਂ ਆਉਂਦੇ ਹੁੰਦੇ ਸਨ। ਮਾਸਟਰ ਨਜੀਰ ਅਹਿਮਦ ਕਾਫੀ ਸਿਹਤਮੰਦ ਅਤੇ ਉਚੇ ਲੰਮੇ ਕੱਦ ਦੇ ਸਨ, ਉਹਨਾਂ ਦੀ ਸਲਵਾਰ ਅਤੇ ਲੰਮੀ ਕਮੀਜ ਅਤੇ ਫਿਰ ਉਪਰ ਕੁੱਲੇ ਵਾਲੀ ਪੱਗ ਅਤੇ ਹੱਥ ਵਿਚ ਸੋਟੀ ਫੜੀ ਅੱਜ ਵੀ ਉਸ ਦੇ ਪੁਰਾਣੇ ਵਿਦਿਆਰਥੀਆਂ ਨੂੰ ਯਾਦ ਹੈ। ਉਹਨਾਂ ਵੱਲੋਂ ਪੜ੍ਹਾਇਆ ਹਿਸਾਬ ਅਤੇ ਪਹਾੜੇ, ਡਿਉਢੇ, ਪੌਣੇ ਦੇ ਪਹਾੜੇ ਉਹ ਹੁਣ ਤੱਕ ਵੀ ਨਹੀਂ ਭੁਲੇ, ਭਾਵੇਂ ਕਿ ਕਈ ਤਾਂ ਪੜ੍ਹਾਈ ਵਿਚ ਹੀ ਛੱਡ ਕੇ ਵਾਹੀ ਕਰਣ ਲਗ ਪਏ ਸਨ, ਪਰ ਮਾਸਟਰ ਨਜੀਰ ਅਹਿਮਦ ਦੇ ਪੜ੍ਹਾਏ ਪਹਾੜੇ ਉਹਨਾਂ ਨੂੰ ਅੱਜ ਤਕ ਵੀ ਯਾਦ ਸਨ। ਉਹ ਚੰਗਾ ਹਕੀਮ ਸੀ ਅਤੇ ਉਸ ਦੇ ਹਿਕਮਤ ਦੇ ਨੁਸਖ਼ੇ ਅਜੇ ਤਕ ਵੀ ਇੰਨਾ ਪਿੰਡਾਂ ਦੇ ਲੋਕ ਵਰਤਦੇ ਹੋਏ ਕਿਸੇ ਨਾ ਕਿਸੇ ਢੰਗ ਨਾਲ ਮਾਸਟਰ ਨਜੀਰ ਅਹਿਮਦ ਨੂੰ ਯਾਦ ਕਰ ਲੈਂਦੇ ਸਨ । ਉਹ ਸਾਈਕਲ ਨੂੰ ਬੇੜੀ ਤੇ ਰਖ ਕੇ, ਸਕੂਲ ਲਗਣ ਤੋਂ ਹਮੇਸ਼ਾਂ ਹੀ ਪਹਿਲੋਂ ਸਕੂਲ ਪਹੁੰਚਦੇ ਸਨ ਉਨ੍ਹਾਂ ਦੀ ਸਲਵਾਰ ਦੇ ਸਜੇ ਪੌਂਚੇ ਤੇ ਉਹਨਾਂ ਵਲੋਂ ਲਗਾਈ ਇਕ ਚੂੰਡੀ ਜੋ ਉਹਨਾਂ ਨੇ ਇਸ ਕਰਕੇ ਲਗਾਈ ਹੁੰਦੀ ਕਿ ਸਾਈਕਲ ਚਲਾਉਂਦਿਆਂ ਉਹਨਾਂ ਦੀ ਸਲਵਾਰ ਸਾਈਕਲ ਦੀ ਚੈਨ ਵਿਚ ਨਾ ਅੜ ਜਾਵੇ। ਉਹ ਚੂੰਡੀ, ਉਹਨਾਂ ਦੀ ਸਲਵਾਰ ਨੂੰ ਲਗੀ ਰਹਿੰਦੀ ਅਤੇ ਵਿਦਿਆਰਥੀਆਂ ਵਿਚ ਇਹ ਹੌਸਲਾ ਨਾ ਪੈਂਦਾ ਕਿ ਉਹ ਉਹਨਾਂ ਨੂੰ ਇਸ ਸਬੰਧੀ ਯਾਦ ਕਰਾਉਂਦੇ। ਇਸ ਤਰ੍ਹਾਂ ਦੇ ਸੀਨ ਅਜੇ ਤਕ ਉਸ ਦੇ ਪੁਰਾਣੇ ਵਿਦਿਆਰਥੀਆਂ ਨੂੰ ਯਾਦ ਸਨ।

ਜਦੋਂ ਫਿਰਕੀ ਜਨੂੰਨ ਦੀਆਂ ਬਹੁਤ ਸਾਰੀਆਂ ਖਬਰਾਂ ਆਉਣ ਲਗ ਪਈਆਂ ਤਾਂ ਸਕੂਲ ਵਿਚ ਵੀ ਇਸ ਤਰ੍ਹਾ ਦੀ ਬਹਿਸ ਛਿੜ ਜਾਂਦੀ ਜਾਂ ਕਈ ਸਿਆਣੀ ਉਮਰ ਦੇ ਹਿੰਦੂ, ਸਿੱਖ, ਮੁਸਲਿਮ ਵਿਦਿਆਰਥੀ ਇਸ ਬਾਰੇ ਕੋਈ ਸੁਆਲ ਕਰਦੇ ਤਾਂ ਮਾਸਟਰ ਨਜੀਰ ਅਹਿਮਦ ਉਹਨਾਂ ਨੂੰ ਝਿੜਕ ਦਿੰਦੇ। ਇਕ ਉਸਤਾਦ ਲਈ ਹਿੰਦੂ, ਸਿੱਖ, ਮੁਸਲਿਮ ਈਸਾਈ ਸਭ ਵਿਦਿਆਰਥੀ ਉਸ ਦੇ ਉਸ ਤਰ੍ਹਾਂ ਦੇ ਹੀ ਬੱਚੇ ਹਨ ਜਿਸ ਤਰ੍ਹਾਂ ਦੇ ਬੱਚੇ ਉਹ ਘਰ ਛਡ ਕੇ ਆਉਂਦੇ ਹਨ। ਸਾਰੇ ਹੀ ਬੱਚੇ ਉਹਨਾਂ ਲਈ ਬਰਾਬਰ ਦੇ ਪਿਆਰੇ ਹਨ ਅਤੇ ਉਹ ਵਿਦਿਆਰਥੀਆਂ ਨੂੰ ਤਕੀਦ ਕਰਦੇ ਕਿ ਤੁਹਾਨੂੰ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਚਰਚਾ ਛੇੜਣ ਦੀ ਲੋੜ ਨਹੀਂ ਤੁਸੀਂ ਸਿਰਫ਼ ਪੁਸਤਕਾਂ ਅਤੇ ਖੇਡਾਂ ਤਕ ਹੀ ਸੀਮਿਤ ਰਹੋ। ਅਗਸਤ 1947 ਵਿਚ ਸਕੂਲ ਤਕਰੀਬਨ ਬੰਦ ਹੀ ਹੋ ਗਿਆ ਸੀ ਪਰ ਮਾਸਟਰ ਨਜੀਰ ਅਹਿਮਦ

58 / 103
Previous
Next