Back ArrowLogo
Info
Profile
ਅਤੇ ਕਾਫਲੇ ਵਾਲੇ ਲੋਕ ਕਾਹਲੀ ਵਿਚ ਸਨ, ਇਸ ਤਰਾਂ ਹੀ ਹੋਰ ਕਤਲ ਹੋਏ ਲੋਕਾਂ ਨਾਲ ਹੋਇਆ। ਬਾਊ ਰਾਮ ਜੀ ਮੇਰੇ ਚੰਗੇ ਵਾਕਿਫ ਸਨ ਅਤੇ ਇੰਨਾਂ ਨੇ ਹੀ ਮੇਰੀ ਵਾਕਫੀ ਪਾਦਰੀ ਇਰਸ਼ਾਦ ਦੱਤਾ ਨਾਲ ਕਰਵਾਈ ਸੀ। ਮੈਂ ਕਈ ਵਾਰ ਇਸ ਗੱਲ ਤੋਂ ਹੈਰਾਨ ਹੁੰਦਾ ਸਾਂ ਕਿ ਪਾਦਰੀ ਇਰਸ਼ਾਦ ਦੱਤਾ ਤਾਂ ਹਰ ਵਕਤ ਧਾਰਮਿਕ ਪ੍ਰਚਾਰਿਕ ਵਜੋਂ ਕੰਮ ਕਰਦੇ ਹਨ ਪਰ ਬਾਊ ਰਾਮ ਕਿਸੇ ਧਰਮ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦਾ, ਫਿਰ ਇੰਨਾਂ ਦੀ ਦੋਸਤੀ ਕਿਸ ਤਰਾਂ ਨਿਭ ਰਹੀ ਹੈ।

ਇਰਸ਼ਾਦ ਦੱਤਾ ਦਸਦੇ ਸਨ ਕਿ ਉਹ ਗੋਰਡਨ ਕਾਲਜ ਰਾਵਲਪਿੰਡੀ ਦੇ ਵਿਦਿਆਰਥੀ ਸਨ ਅਤੇ ਉਹਨਾ ਨੇ ਉਥੋਂ ਹੀ ਬੀ.ਏ. ਪਾਸ ਕੀਤੀ ਸੀ । ਮੈਂ ਮਿਸ਼ਨ ਸਕੂਲ ਧਾਰੀਵਾਲ ਦਾ ਵਿਦਿਆਰਥੀ ਸਾਂ । ਸਾਡੇ ਜਿਆਦਾ-ਤਰ ਟੀਚਰ ਗੋਰਡਨ ਕਾਲਜ ਰਾਵਲਪਿੰਡੀ ਦੇ ਹੀ ਵਿਦਿਆਰਥੀ ਸਨ ਅਤੇ ਉਹ ਕਾਲਜ ਦੇ ਸਭਿਆਚਾਰ, ਖੁੱਲੀਆਂ ਗਰਾਉਂਡਾਂ, ਉਚੀਆਂ ਇਮਾਰਤਾਂ ਅਤੇ ਆਪਣੇ ਉਸਤਾਦਾਂ ਦੀਆਂ ਬਹੁਤ ਸਿਫਤਾਂ ਕਰਦੇ ਹੁੰਦੇ ਸਨ। ਅਸਲ ਵਿਚ ਉਹ ਕਾਲਜ ਕਿਸੇ ਅੰਗਰੇਜ ਗੋਰਡਨ ਦੀ ਸਰਪ੍ਰਸਤੀ ਅਧੀਨ ਬਣਿਆ ਸੀ। ਉਸ ਵਿਚ ਇਸਾਈ ਵਿਦਿਆਰਥੀਆਂ ਦੀ ਗਿਣਤੀ ਜਿਆਦਾ ਸੀ । ਉਹਨਾ ਸਮਿਆਂ ਵਿਚ ਕਾਲਜਾਂ ਦੀ ਗਿਣਤੀ ਬਹੁਤ ਥੋੜੀ ਸੀ ਅਤੇ ਇਹ ਸਾਰੇ ਕਾਲਜ ਪੰਜਾਬ ਯੂਨੀਵਰਸਿਟੀ ਲਹੌਰ ਨਾਲ ਸੰਬੰਧਿਤ ਸਨ। ਲਹੌਰ ਯੂਨੀਵਰਸਿਟੀ ਦਾ ਖੇਤਰ ਦਿਲੀ ਤੋਂ ਲੈ ਕੇ ਪਿਸ਼ਾਵਰ ਤਕ ਅਤੇ ਦੂਸਰੀ ਤਰਫ ਕਸ਼ਮੀਰ ਤੋਂ ਲੈ ਕੇ ਮੁਲਤਾਨ ਤੱਕ ਫੈਲਿਆ ਹੋਇਆ ਸੀ । ਪਾਦਰੀ ਇਰਸ਼ਾਦ ਦਤਾ ਵੀ ਉਸ ਹੀ ਕਾਲਜ ਦੇ ਹੋਸਟਲ ਵਿਚ ਰਹਿੰਦੇ ਹੁੰਦੇ ਸਨ। ਉਸ ਤਰਾਂ ਤਾਂ ਉਹਨਾਂ ਦੀਆਂ ਸਾਰੀਆਂ ਹੀ ਗਲਾਂ ਬਹੁਤ ਦਿਲਚਸਪ ਸਨ, ਪਰ ਖਾਸ ਕਰਕੇ ਉਹਨਾਂ ਦੀ ਉਹ ਖਾਸ ਗਲ ਮੈਨੂੰ ਬਹੁਤ ਯਾਦ ਆਉਂਦੀ ਰਹਿੰਦੀ ਸੀ, ਜੋ ਉਹਨਾਂ ਦੇ ਪਾਦਰੀ ਬਨਣ ਦੇ ਪਿਛੋਕੜ ਨਾਲ ਸਬੰਧਿਤ ਸੀ।

ਕਾਲਜ ਪੜ੍ਹਦਿਆਂ, ਇਰਸ਼ਾਦ ਦਤਾ ਇਕ ਮੀਲ ਦੀ ਦੌੜ ਦੌੜਦਾ ਸੀ ਪਰ 1927 ਦੀਆਂ ਲਹੌਰ ਯੂਨੀਵਰਸਿਟੀ ਦੀਆਂ ਖੇਡਾਂ ਵਿਚ ਉਹ ਨਾ ਸਿਰਫ ਅਸਫਲ ਹੀ ਰਿਹਾ ਸਗੋਂ ਸਭ ਤੋਂ ਮਗਰ ਰਹਿ ਗਿਆ। ਇਸ ਗਲ ਨੂੰ ਉਸ ਨੇ ਬਹੁਤ ਮਹਿਸੂਸ ਕੀਤਾ ਅਤੇ ਉਸ ਨੇ ਯੂਨੀਵਰਸਿਟੀ ਦੀ ਗਰਾਊਂਡ ਵਿਚ ਬੈਠ ਕੇ ਹੀ ਇਹ ਪ੍ਰਾਰਥਨਾ ਕੀਤੀ ਕਿ ਜੇ ਉਹ ਅਗਲੇ ਸਾਲ ਮੀਲ ਦੀ ਦੌੜ ਵਿਚ ਫਸਟ ਆਵੇਗਾ ਤਾਂ ਉਹ ਸਾਰੀ ਉਮਰ ਪਾਦਰੀ ਬਣ ਕੇ ਖੁਦਾ ਦੀ ਖਿਦਮਤ ਕਰੇਗਾ।

62 / 103
Previous
Next